Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ’ (ਏਐੱਮਯੂ) ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਸਮਾਰੋਹ ਦਾ ਇੱਕ ਯਾਦਗਾਰੀ ਡਾਕਟਿਕਟ ਵੀ ਜਾਰੀ ਕੀਤਾ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਰ ਸਈਅਦ ਦੀ ਟਿੱਪਣੀ ਚੇਤੇ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਿਹੜਾ ਵਿਅਕਤੀ ਆਪਣੇ ਦੇਸ਼ ਪ੍ਰਤੀ ਫ਼ਿਕਰਮੰਦ ਹੈ, ਉਸ ਦਾ ਸਭ ਤੋਂ ਪਹਿਲਾ ਫ਼ਰਜ਼ ਹੈ ਸਾਰੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ। ਬਿਨਾ ਕਿਸੇ ਜਾਤ, ਨਸਲ ਜਾਂ ਧਰਮ ਦਾ ਖ਼ਿਆਲ ਕੀਤਿਆਂ।ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਦੇਸ਼ ਇੱਕ ਅਜਿਹੇ ਰਾਹ ਤੇ ਅੱਗੇ ਵਧ ਰਿਹਾ ਹੈ, ਜਿੱਥੇ ਹਰੇਕ ਨਾਗਰਿਕ ਨੂੰ ਸੰਵਿਧਾਨ ਦੁਆਰਾ ਮਿਲੇ ਅਧਿਕਾਰ ਯਕੀਨੀ ਤੌਰ ਉੱਤੇ ਦਿੱਤੇ ਜਾਂਦੇ ਹਨ, ਕਿਸੇ ਨੂੰ ਉਸ ਦੇ ਧਰਮ ਕਾਰਨ ਪਿੱਛੇ ਨਹੀਂ ਛੱਡਿਆ ਜਾਣਾ ਚਾਹੀਦਾ ਅਤੇ ਇਹੋ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸਦੇ ਸੰਕਲਪ ਦਾ ਅਧਾਰ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਸਰਕਾਰੀ ਯੋਜਨਾਵਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਦੇ ਲਾਭ ਬਿਨਾ ਕਿਸੇ ਵਿਤਕਰੇ ਦੇ ਮੁਹੱਈਆ ਕਰਵਾਏ ਜਾਂਦੇ ਹਨ। 40 ਕਰੋੜ ਤੋਂ ਵੱਧ ਗ਼ਰੀਬਾਂ ਦੇ ਬੈਂਕ ਖਾਤੇ ਬਿਨਾ ਕਿਸੇ ਵਿਤਕਰੇ ਦੇ ਖੋਲ੍ਹੇ ਗਏ ਹਨ। ਦੋ ਕਰੋੜ ਤੋਂ ਵੱਧ ਗ਼ਰੀਬਾਂ ਨੂੰ ਪੱਕੇ ਮਕਾਨ ਬਿਨਾ ਕਿਸੇ ਵਿਤਕਰੇ ਦੇ ਮੁਹੱਈਆ ਕਰਵਾਏ ਗਏ ਹਨ। ਅੱਠ ਕਰੋੜ ਤੋਂ ਵੱਧ ਮਹਿਲਾਵਾਂ ਨੂੰ ਗੈਸ ਕਨੈਕਸ਼ਨ ਬਿਨਾ ਵਿਤਕਰੇ ਦੇ ਦਿੱਤੇ ਜਾ ਰਹੇ ਹਨ। ਲਗਭਗ 50 ਕਰੋੜ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਅਧੀਨ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਬਿਨਾ ਕਿਸੇ ਵਿਤਕਰੇ ਦੇ ਮਿਲ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ,‘ਦੇਸ਼ ਦੇ ਸੰਸਾਧਨ ਹਰੇਕ ਨਾਗਰਿਕ ਦੇ ਹਨ ਤੇ ਉਨ੍ਹਾਂ ਦਾ ਲਾਭ ਸਭ ਨੂੰ ਮਿਲਣਾ ਚਾਹੀਦਾ ਹੈ। ਸਾਡੀ ਸਰਕਾਰ ਇਸੇ ਸਮਝ ਨਾਲ ਕੰਮ ਕਰ ਰਹੀ ਹੈ।

 

ਨਿਊ ਇੰਡੀਆ ਦਾ ਵਿਜ਼ਨ ਇਹੋ ਹੈ ਕਿ ਰਾਸ਼ਟਰ ਅਤੇ ਸਮਾਜ ਦਾ ਵਿਕਾਸ ਕਿਸੇ ਸਿਆਸੀ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਸ਼੍ਰੀ ਮੋਦੀ ਨੇ ਗੁੰਮਰਾਹਕੁੰਨ ਪ੍ਰਚਾਰ ਵਿਰੁੱਧ ਚੌਕਸ ਰਹਿਣ ਲਈ ਕਿਹਾ ਕਿ ਹਰੇਕ ਨੂੰ ਆਪਣੇ ਦਿਲ ਵਿੱਚ ਰਾਸ਼ਟਰ ਦੇ ਹਿਤ ਨੂੰ ਸਰਬਉੱਚ ਰੱਖਣ ਲਈ ਕਿਹਾ। ਸਿਆਸਤ ਉਡੀਕ ਕਰ ਸਕਦੀ ਹੈ ਪਰ ਸਮਾਜ ਨਹੀਂ, ਇਸੇ ਤਰ੍ਹਾਂ ਗ਼ਰੀਬ ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਿਤ ਹੋਣ, ਉਡੀਕ ਨਹੀਂ ਕਰ ਸਕਦੇ। ਅਸੀਂ ਸਮਾਂ ਖ਼ਰਾਬ ਨਹੀਂ ਕਰ ਸਕਦੇ ਅਤੇ ਸਾਨੁੰ ਇੱਕ ਆਤਮਨਿਰਭਰ ਭਾਰਤਸਿਰਜਣ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਾਰੇ ਮੱਤਭੇਦ ਲਾਂਭੇ ਰੱਖ ਦਿੱਤੇ ਜਾਣੇ ਚਾਹੀਦੇ ਹਨ।

 

 

 

 

ਪ੍ਰਧਾਨ ਮੰਤਰੀ ਨੇ ਕੋਰੋਨਾ ਮਹਾਮਾਰੀ ਦੌਰਾਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੁਆਰਾ ਸਮਾਜ ਵਿੱਚ ਪਾਏ ਗਏ ਬੇਮਿਸਾਲ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਹਜ਼ਾਰਾਂ ਲੋਕਾਂ ਦੇ ਮੁਫ਼ਤ ਟੈਸਟ ਕਰਨਾ, ਏਕਾਂਤਵਾਸ ਲਈ ਵਾਰਡਾਂ ਦੀ ਉਸਾਰੀ ਕਰਨਾ, ਪਲਾਜ਼ਮਾ ਬੈਂਕ ਬਣਾਉਣਾ ਅਤੇ ਪ੍ਰਧਾਨ ਮੰਤਰੀ ਕੇਅਰ ਫ਼ੰਡਵਿੱਚ ਵੱਡੀ ਰਕਮ ਦਾ ਯੋਗਦਾਨ ਸਮਾਜ ਪ੍ਰਤੀ ਤੁਹਾਡੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਜਿਹੀਆਂ ਜੱਥੇਬੰਦਕ ਕੋਸ਼ਿਸ਼ਾਂ ਨਾਲ ਭਾਰਤ ਕੋਰੋਨਾ ਜਿਹੀ ਵਿਸ਼ਵਪੱਧਰੀ ਮਹਾਮਾਰੀ ਨਾਲ ਸਫ਼ਲਤਾਪੂਰਬਕ ਜੂਝ ਰਿਹਾ ਹੈ ਤੇ ਦੇਸ਼ ਨੂੰ ਸਰਬਉੱਚ ਰੱਖਿਆ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 100 ਸਾਲਾਂ ਦੌਰਾਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੇਸ਼ ਦੇ ਹੋਰ ਬਹੁਤ ਸਾਰੇ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜ਼ਬੂਤ ਕਰਨ ਲਈ ਵੀ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਥੇ ਉਰਦੂ, ਅਰਬੀ ਤੇ ਫ਼ਾਰਸੀ ਭਾਸ਼ਾਵਾਂ ਬਾਰੇ ਕੀਤੀ ਗਈ ਖੋਜ, ਇਸਲਾਮਿਕ ਸਾਹਿਤ ਉੱਤੇ ਖੋਜ; ਸਮੁੱਚੇ ਇਸਲਾਮਿਕ ਵਿਸ਼ਵ ਨਾਲ ਭਾਰਤ ਦੇ ਸਭਿਆਚਾਰਕ ਸਬੰਧਾਂ ਨੂੰ ਨਵੀਂ ਊਰਜਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਦੋਹਰੀ ਜ਼ਿੰਮੇਵਾਰੀ ਹੈ; ਯੂਨੀਵਰਸਿਟੀ ਦੀ ਸੌਫ਼ਟ ਸ਼ਕਤੀ ਨੂੰ ਹੋਰ ਵਧਾਉਣ ਦੇ ਨਾਲਨਾਲ ਰਾਸ਼ਟਰ ਨਿਰਮਾਣ ਦੀ ਜ਼ਿੰਮੇਵਾਰੀ ਪੂਰੀ ਕਰਨਾ ਵੀ ਹੈ।

 

ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਪਖਾਨਿਆਂ ਦੀ ਘਾਟ ਕਾਰਨ 70 ਫ਼ੀ ਸਦੀ ਤੋਂ ਵੱਧ ਮੁਸਲਿਮ ਧੀਆਂ ਪੜ੍ਹਾਈ ਅਧਵਾਟੇ ਛੱਡ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਵੱਛ ਭਾਰਤ ਮਿਸ਼ਨਅਧੀਨ ਮਿਸ਼ਨ ਮੋਡ ਵਿੱਚ ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਲਈ ਵੱਖਰੇ ਪਖਾਨੇ ਬਣਵਾਏ ਸਨ। ਅਤੇ ਹੁਣ ਮੁਸਲਿਮ ਧੀਆਂ ਦੀ ਪੜ੍ਹਾਈ ਵਿਚਾਲੇ ਹੀ ਛੱਡਣ ਦੀ ਫ਼ੀ ਸਦ ਘਟ ਕੇ 0 ਰਹਿ ਗਈ ਹੈ। ਉਨ੍ਹਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀਦੁਆਰਾ ਸਕੂਲੀ ਪੜ੍ਹਾਈ ਅਧਵਾਟੇ ਛੱਡ ਕੇ ਗਏ ਵਿਦਿਆਰਥੀਆਂ ਲਈ ਚਲਾਏ ਜਾ ਰਹੇ ਬ੍ਰਿੱਜ ਕੋਰਸਾਂਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਮੁਸਲਿਮ ਧੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸਸ਼ਕਤੀਕਰਣ ਉੱਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ। ਪਿਛਲੇ 6 ਸਾਲਾਂ ਦੌਰਾਨ, ਲਗਭਗ ਸਰਕਾਰ ਦੁਆਰਾ ਇੱਕ ਕਰੋੜ ਮੁਸਲਿਮ ਧੀਆਂ ਨੂੰ ਵਜ਼ੀਫ਼ੇ ਦਿੱਤੇ ਗਏ ਹਨ। ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਲਿੰਗ ਦੇ ਅਧਾਰ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ, ਹਰੇਕ ਨੂੰ ਇੱਕਸਮਾਨ ਅਧਿਕਾਰ ਮਿਲਣੇ ਚਾਹੀਦੇ ਹਨ, ਹਰੇਕ ਨੂੰ ਦੇਸ਼ ਦੇ ਵਿਕਾਸ ਦਾ ਲਾਭ ਮਿਲਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨਤਲਾਕ ਦਾ ਅਭਿਆਸ ਖ਼ਤਮ ਕਰ ਕੇ ਆਧੁਨਿਕ ਮੁਸਲਿਮ ਸਮਾਜ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਨਾਲ ਦੇਸ਼ ਨੂੰ ਅਗਾਂਹ ਲਿਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਆਖਿਆ ਜਾਂਦਾ ਸੀ ਕਿ ਜੇ ਇੱਕ ਮਹਿਲਾ ਪੜ੍ਹ ਜਾਂਦੀ ਹੈ, ਤਾਂ ਸਮੁੱਚਾ ਪਰਿਵਾਰ ਹੀ ਸਾਖਰ ਹੋ ਜਾਂਦਾ ਹੈ। ਸਿੱਖਿਆ ਆਪਣੇ ਨਾਲ ਰੋਜ਼ਗਾਰ ਅਤੇ ਉੱਦਮਤਾ ਲੈ ਕੇ ਆਉਂਦੀ ਹੈ। ਰੋਜ਼ਗਾਰ ਅਤੇ ਉੱਦਮਤਾ ਆਪਣੇ ਨਾਲ ਆਰਥਿਕ ਆਜ਼ਾਦੀ ਲੈ ਕੇ ਆਉਂਦੇ ਹਨ। ਸਸ਼ਕਤੀਕਰਣ ਆਰਥਿਕ ਆਜ਼ਾਦੀ ਤੋਂ ਆਉਂਦਾ ਹੈ। ਇੱਕ ਸਸ਼ਕਤ ਮਹਿਲਾ ਹਰੇਕ ਫ਼ੈਸਲੇ ਵਿੱਚ ਹਰ ਪੱਧਰ ਉੱਤੇ, ਹੋਰਨਾਂ ਲੋਕਾਂ ਦੇ ਬਰਾਬਰ ਯੋਗਦਾਨ ਪਾਉਂਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀਨੇ ਉਚੇਰੀ ਸਿੱਖਿਆ ਵਿੱਚ ਆਪਣੇ ਸਮਕਾਲੀ ਪਾਠਕ੍ਰਮ ਰਾਹੀਂ ਬਹੁਤਿਆਂ ਨੂੰ ਆਕਰਸ਼ਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀਦੇ ਅੰਤਰਅਨੁਸ਼ਾਸਨੀ ਵਿਸ਼ੇ ਹਨ, ਬਿਲਕੁਲ ਉਹੋ ਜਿਹੇ, ਜਿਹੋ ਜਿਹੇ ਪਹਿਲਾਂ ਹਰੇਕ ਨੇ ਯੂਨੀਵਰਸਿਟੀ ਚ ਪੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਨੌਜਵਾਨ ਰਾਸ਼ਟਰ ਪਹਿਲਾਂਦੇ ਸੱਦੇ ਨਾਲ ਦੇਸ਼ ਨੂੰ ਅਗਾਂਹ ਲਿਜਾਣ ਲਈ ਪ੍ਰਤੀਬੱਧ ਹੈ। ਭਾਰਤ ਦੇ ਨੌਜਵਾਨਾਂ ਦੀ ਖ਼ਾਹਿਸ਼ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀਵਿੱਚ ਪਹਿਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀਵਿੱਚ ਦਾਖ਼ਲ ਹੋਣ ਤੇ ਨਿੱਕਲਣ ਦੇ ਬਹੁਤ ਸਾਰੇ ਨੁਕਤੇ ਹਨ, ਜਿਨ੍ਹਾਂ ਨਾਲ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਨਾਲ ਸਬੰਧਿਤ ਫ਼ੈਸਲੇ ਲੈਣ ਵਿੱਚ ਅਸਾਨੀ ਹੋ ਜਾਵੇਗੀ। ਇਸ ਨਾਲ ਵਿਦਿਆਰਥੀਆਂ ਨੂੰ ਸਮੁੱਚੇ ਕੋਰਸ ਦੀ ਫ਼ੀਸ ਬਾਰੇ ਚਿੰਤਾ ਕੀਤਿਆਂ ਬਗ਼ੈਰ ਆਪਣਾ ਫ਼ੈਸਲਾ ਲੈਣ ਦੀ ਆਜ਼ਾਦੀ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉੱਚਸਿੱਖਿਆ ਵਿੱਚ ਦਾਖ਼ਲੇ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੇ ਸੀਟਾਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਭਾਵੇਂ ਔਨਲਾਈਨ ਹੈ ਜਾਂ ਔਫ਼ਲਾਈਨ; ਇਹ ਹਰੇਕ ਤੱਕ ਪੁੱਜਦੀ ਹੈ ਤੇ ਹਰੇਕ ਦਾ ਜੀਵਨ ਬਦਲ ਦਿੰਦੀ ਹੈ। ਉਨ੍ਹਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 100 ਹੋਸਟਲਾਂ ਨੂੰ ਬੇਨਤੀ ਕੀਤੀ ਕਿ ਉਹ !00 ਸਾਲ ਮੁਕੰਮਲ ਹੋਣ ਮੌਕੇ ਪਾਠਕ੍ਰਮ ਤੋਂ ਇਲਾਵਾ ਕੋਈ ਇੱਕ ਕੰਮ ਕਰਨ; ਜੋ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਤਰਜ਼ ਉੱਤੇ ਹੋਵੇ ਅਤੇ ਘੱਟਜਾਣੇ ਜਾਂਦੇ ਆਜ਼ਾਦੀ ਘੁਲਾਟੀਆਂ ਬਾਰੇ ਖੋਜ ਨਾਲ ਸਬੰਧਿਤ ਹੋਵੇ।

 

***

 

ਡੀਐੱਸ/ਏਕੇ