Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦੇ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਰਾਜ ਦਿਵਸ ਦੇ ਅਵਸਰ ‘ਤੇ ਉੱਥੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਅਰੁਣਾਚਲ ਪ੍ਰਦੇਸ਼ ਆਪਣੀਆਂ ਸਮ੍ਰਿੱਧ ਪਰੰਪਰਾਵਾਂ ਅਤੇ ਕੁਦਰਤ ਨਾਲ ਗਹਿਰੇ ਜੁੜਾਵ ਦੇ ਲਈ ਜਾਣਿਆ ਜਾਂਦਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਾਮਨਾ ਕੀਤੀ ਕਿ ਅਰੁਣਾਚਲ ਪ੍ਰਦੇਸ਼ ਲਗਾਤਾਰ ਸਮ੍ਰਿੱਧ ਹੁੰਦਾ ਰਹੇ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਦੀ ਪ੍ਰਗਤੀ ਅਤੇ ਸਦਭਾਵ ਦੀ ਯਾਤਰਾ ਨਿਰੰਤਰ ਅੱਗੇ ਵਧਦੀ ਰਹੇ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ;

“ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦਿਵਸ ਦੀਆਂ ਵਧਾਈਆਂ! ਇਹ ਰਾਜ ਆਪਣੀਆਂ ਸਮ੍ਰਿੱਧ ਪਰੰਪਰਾਵਾਂ ਅਤੇ ਕੁਦਰਤ ਨਾਲ ਗਹਿਰੇ ਜੁੜਾਵ ਦੇ ਲਈ ਜਾਣਿਆ ਜਾਂਦਾ ਹੈ। ਅਰੁਣਾਚਲ ਪ੍ਰਦੇਸ਼ ਦੇ ਮਿਹਨਤੀ ਅਤੇ ਗਤੀਸ਼ੀਲ ਲੋਕ ਭਾਰਤ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਦੇ ਰਹੇ ਹਨ, ਜਦਕਿ ਉਨ੍ਹਾਂ ਦੀ ਜੀਵੰਤ ਆਦਿਵਾਸੀ ਵਿਰਾਸਤ ਅਤੇ ਲੁਭਾਵਨੀ ਜੈਵ-ਵਿਵਿਧਤਾ ਇਸ ਰਾਜ ਨੂੰ ਵਾਸਤਵ ਵਿੱਚ ਖਾਸ ਬਣਾਉਂਦੀ ਹੈ। ਅਰੁਣਾਚਲ ਪ੍ਰਦੇਸ਼ ਦੀ ਤਰੱਕੀ ਜਾਰੀ ਰਹੇ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਦੀ ਪ੍ਰਗਤੀ ਅਤੇ ਸਦਭਾਵ ਦੀ ਯਾਤਰਾ ਅੱਗੇ ਵਧਦੀ ਰਹੇ।”

************

ਐੱਮਜੇਪੀਐੱਸ/ਐੱਸਟੀ