ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਯੁੱਧਿਆ ਦੀ ਵਿਕਾਸ ਯੋਜਨਾ ਦੀ ਸਮੀਖਿਆ ਕੀਤੀ। ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੇ ਇੱਕ ਪੇਸ਼ਕਾਰੀ ਰਾਹੀਂ ਅਯੁੱਧਿਆ ਦੇ ਵਿਕਾਸ ਵਿਭਿੰਨ ਪੱਖ ਉਜਾਗਰ ਕੀਤੇ।
ਅਯੁੱਧਿਆ ਨੂੰ ਇੱਕ ਅਧਿਆਤਮਕ ਕੇਂਦਰ, ਗਲੋਬਲ ਟੂਰਿਜ਼ਮ ਹੱਬ ਅਤੇ ਇੱਕ ਚਿਰ–ਸਥਾਈ ‘ਸਮਾਰਟ ਸਿਟੀ’ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੂੰ ਅਯੁੱਧਿਆ ਨਾਲ ਕਨੈਕਟੀਵਿਟੀ ‘ਚ ਸੁਧਾਰ ਲਈ ਬੁਨਿਆਦੀ ਢਾਂਚੇ ਦੇ ਆਉਣ ਵਾਲੇ ਤੇ ਪ੍ਰਸਤਾਵਿਤ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਹਵਾਈ ਅੱਡਾ, ਰੇਲਵੇ ਸਟੇਸ਼ਨ, ਬੱਸ ਸਟੇਸ਼ਨ, ਸੜਕਾਂ ਤੇ ਰਾਜ–ਮਾਰਗਾਂ ਦਾ ਵਿਸਤਾਰ, ਜਿਹੇ ਬੁਨਿਆਦੀ ਢਾਂਚੇ ਦੇ ਵਿਭਿੰਨ ਪ੍ਰੋਜੈਕਟਾਂ ਬਾਰੇ ਵਿਚਾਰ–ਵਟਾਂਦਰਾ ਹੋਇਆ।
ਤਿਆਰ ਹੋਣ ਵਾਲੀ ਗ੍ਰੀਨਫ਼ੀਲਡ ਟਾਊਨਸ਼ਿਪ ਬਾਰੇ ਵਿਚਾਰ–ਚਰਚਾ ਹੋਈ, ਜਿਸ ਵਿੱਚ ਸ਼ਰਧਾਲੂਆਂ ਦੇ ਰਹਿਣ ਦੀਆਂ ਸੁਵਿਧਾਵਾਂ, ਆਸ਼ਰਮਾਂ, ਮੱਠਾਂ, ਹੋਟਲਾਂ ਅਤੇ ਵਿਭਿੰਨ ਰਾਜਾਂ ਦੇ ਭਵਨਾਂ ਲਈ ਸਥਾਨ ਸ਼ਾਮਲ ਹੋਣਗੇ। ਸੈਲਾਨੀ ਸੁਵਿਧਾ ਕੇਂਦਰ ਤੇ ਇੱਕ ਵਿਸ਼–ਪੱਧਰੀ ਅਜਾਇਬਘਰ ਦੀ ਉਸਾਰੀ ਵੀ ਕੀਤੀ ਜਾਵੇਗੀ।
ਸਰਯੂ ਨਦੀ ਅਤੇ ਇਸ ਦੇ ਘਾਟਾਂ ਦੁਆਲ਼ੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਸਰਯੂ ਨਦੀ ਉੱਤੇ ਕਰੂਜ਼ ਦਾ ਚਲਣਾ ਵੀ ਇੱਕ ਨਿਯਮਿਤ ਵਿਸ਼ੇਸ਼ਤਾ ਹੋਵੇਗੀ।
ਇਸ ਸ਼ਹਿਰ ਦੀ ਟਿਕਾਊਯੋਗਤਾ ਨੂੰ ਯਕੀਨੀ ਬਣਾਉਣ ਲਈ ਕੁਝ ਇਸ ਤਰੀਕੇ ਨਾਲ ਵਿਕਸਿਤ ਕੀਤਾ ਜਾਵੇਗਾ ਕਿ ਇੱਥੇ ਸਾਇਕਲ–ਚਾਲਕਾਂ ਤੇ ਪੈਦਲ ਰਾਹਗੀਰਾਂ ਲਈ ਉਚਿਤ ਸਥਾਨ ਹੋਣਗੇ। ‘ਸਮਾਰਟ ਸਿਟੀ’ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਿਆਂ ਇੱਕ ਆਧੁਨਿਕ ਵਿਧੀ ਨਾਲ ਆਵਾਜਾਈ ਦਾ ਪ੍ਰਬੰਧਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਅਯੁੱਧਿਆ ਨੂੰ ਇੱਕ ਅਜਿਹਾ ਸ਼ਹਿਰ ਕਰਾਰ ਦਿੱਤਾ, ਜੋ ਹਰੇਕ ਭਾਰਤ ਦੀ ਸੱਭਿਆਚਾਰਕ ਚੇਤੰਨਤਾ ਵਿੱਚ ਪੱਕਾ ਖੁਣਿਆ ਹੋਇਆ ਹੈ। ਅਯੁੱਧਿਆ ‘ਚੋਂ ਸਾਡੀਆਂ ਸ਼ੁੱਧ ਰਵਾਇਤਾਂ ਤੇ ਸਾਡੇ ਬਿਹਤਰੀਨ ਵਿਕਾਸਾਤਮਕ ਕਾਇਆਕਲਪ ਝਲਕਣੇ ਚਾਹੀਦੇ ਹਨ।
ਅਯੁੱਧਿਆ ਅਧਿਆਤਮਕ ਵੀ ਹੈ ਤੇ ਬੇਮਿਸਾਲ ਵੀ। ਇਸ ਸ਼ਹਿਰ ਦੇ ਮਾਨਵੀ ਸਦਾਚਾਰ ਜ਼ਰੂਰ ਹੀ ਭਵਿੱਖਮੁਖੀ ਬੁਨਿਆਦੀ ਢਾਂਚੇ ਨਾਲ ਮੇਲ ਖਾਣੇ ਚਾਹੀਦੇ ਹਨ, ਜੋ ਸੈਲਾਨੀ ਅਤੇ ਸ਼ਰਧਾਲੂਆਂ ਸਮੇਤ ਹਰੇਕ ਲਈ ਲਾਹੇਵੰਦ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ‘ਚ ਅਜਿਹੀ ਇੱਛਾ ਪੈਦਾ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਜ਼ਿੰਦਗੀ ‘ਚ ਘੱਟੋ–ਘੱਟ ਇੱਕ ਵਾਰ ਤਾਂ ਅਯੁੱਧਿਆ ਜ਼ਰੂਰ ਜਾ ਕੇ ਆਊਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ‘ਚ ਵਿਕਾਸ ਕਾਰਜ ਨੇੜ ਭਵਿੱਖ ‘ਚ ਜਾਰੀ ਰਹਿਣਗੇ। ਇਸ ਦੇ ਨਾਲ ਹੀ ਅਯੁੱਧਿਆ ਵਿੱਚ ਪ੍ਰਗਤੀ ਨੂੰ ਨਵਾਂ ਆਯਾਮ ਦੇਣ ਦਾ ਸਮਾਂ ਹੁਣ ਆ ਗਿਆ ਹੈ। ਸਾਨੂੰ ਨਵੇਂ–ਨਵੇਂ ਤਰੀਕਿਆਂ ਨਾਲ ਅਯੁੱਧਿਆ ਦੀ ਸ਼ਨਾਖ਼ਤ ਦੇ ਜਸ਼ਨ ਮਨਾਉਣ ਅਤੇ ਸੱਭਿਆਚਾਰਕ ਜੀਵੰਤਤਾ ਨੂੰ ਜਿਊਂਦਾ ਰੱਖਣ ਲਈ ਸਮੂਹਿਕ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਸ੍ਰੀ ਰਾਮ ਵਿੱਚ ਲੋਕਾਂ ਨੂੰ ਇਕਜੁੱਟ ਕਰਨ ਦੀ ਯੋਗਤਾ ਸੀ, ਤਿਵੇਂ ਹੀ ਅਯੁੱਧਿਆ ਦੇ ਵਿਕਾਸ ਕਾਰਜ ਲਾਭਕਾਰੀ ਜਨਭਾਗੀਦਾਰੀ ਦੀ ਭਾਵਨਾ ਤੋਂ ਨਿਰਦੇਸ਼ਿਤ ਹੋਣੇ ਚਾਹੀਦੇ ਹਨ, ਖ਼ਾਸ ਕਰਕੇ ਨੌਜਵਾਨਾਂ ਦੀ। ਉਨ੍ਹਾਂ ਸ਼ਹਿਰ ਦੇ ਇਸ ਵਿਕਾਸ ਵਿੱਚ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਹੁਨਰ ਵਰਤਣ ਦਾ ਸੱਦਾ ਦਿੱਤਾ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਉਪ–ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਿਆ, ਉਪ–ਮੁੱਖ ਮੰਤਰੀ ਸ਼੍ਰੀ ਦਿਨੇਸ਼ ਸ਼ਰਮਾ ਅਤੇ ਉੱਤਰ ਪ੍ਰਦੇਸ਼ ਦੇ ਹੋਰ ਵਿਭਿੰਨ ਮੰਤਰੀ ਇਸ ਬੈਠਕ ਵਿੱਚ ਮੌਜੂਦ ਸਨ।
***
ਡੀਐੱਸ/ਏਕੇ
Chaired a meeting on the Ayodhya development plan. Emphasised on public participation and involving our Yuva Shakti in creating state-of-the-art infrastructure in Ayodhya, making this city a vibrant mix of the ancient and modern. https://t.co/VIX5IQRFC1
— Narendra Modi (@narendramodi) June 26, 2021