ਬਾਅਦ ਵਿੱਚ, ਇੱਕ ਜਨਤਕ ਸਮਾਗਮ ਵਿੱਚ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਅਯੁੱਧਿਆ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕੀ ਦੇ ਨਾਮ ‘ਤੇ ਰੱਖਣ ‘ਤੇ ਖੁਸ਼ੀ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕੀ ਦੀ ਰਾਮਾਇਣ, ਗਿਆਨ ਦਾ ਮਾਰਗ ਹੈ ਜੋ ਸਾਨੂੰ ਸ਼੍ਰੀ ਰਾਮ ਨਾਲ ਜੋੜਦੀ ਹੈ। ਆਧੁਨਿਕ ਭਾਰਤ ਵਿੱਚ, ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਸਾਨੂੰ ਅਯੁੱਧਿਆ ਧਾਮ ਅਤੇ ਦਿਵਯ-ਭਵਯ (ਸ਼ਾਨਦਾਰ) ਰਾਮ ਮੰਦਿਰ ਨਾਲ ਜੋੜੇਗਾ। ਪਹਿਲੇ ਫੇਜ ਵਿੱਚ ਹਵਾਈ ਅੱਡੇ ਦੀ ਸਲਾਨਾ ਸਮਰੱਥਾ 10 ਲੱਖ ਯਾਤਰੀਆਂ ਦੀ ਹੈ ਅਤੇ ਦੂਜੇ ਫੇਜ ਤੋਂ ਬਾਅਦ, ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਸਲਾਨਾ 60 ਲੱਖ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰੇਗਾ।
ਅਤਿ-ਆਧੁਨਿਕ ਹਵਾਈ ਅੱਡੇ ਦੇ ਪਹਿਲਾ ਫੇਜ ਨੂੰ 1,450 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦਾ ਖੇਤਰਫਲ 6,500 ਵਰਗ ਮੀਟਰ ਹੋਵੇਗਾ, ਜੋ ਸਾਲਾਨਾ ਲਗਭਗ 10 ਲੱਖ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰੇਗਾ। ਟਰਮੀਨਲ ਦੀ ਇਮਾਰਤ ਦਾ ਅਗਲਾ ਹਿੱਸਾ ਅਯੁੱਧਿਆ ਦੇ ਨਿਰਮਾਣ ਅਧੀਨ ਸ਼੍ਰੀ ਰਾਮ ਮੰਦਿਰ ਦੀ ਵਾਸਤੂਕਲਾ ਨੂੰ ਦਰਸਾਉਂਦਾ ਹੈ। ਟਰਮੀਨਲ ਦੀ ਇਮਾਰਤ ਦੇ ਅੰਦਰਲੇ ਹਿੱਸਿਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ ਨੂੰ ਦਰਸਾਉਣ ਵਾਲੀ ਸਥਾਨਕ ਕਲਾ, ਪੇਂਟਿੰਗ ਅਤੇ ਕੰਧ-ਚਿੱਤਰਾਂ ਨਾਲ ਸਜਾਇਆ ਗਿਆ ਹੈ। ਅਯੁੱਧਿਆ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਵੱਖ-ਵੱਖ ਸਥਿਰਤਾ ਸੁਵਿਧਾਵਾਂ ਨਾਲ ਲੈਸ ਹੈ ਜਿਵੇਂ ਕਿ ਇਨਸੂਲੇਸ਼ਨ ਰੂਫਿੰਗ ਸਿਸਟਮ, ਐੱਲਈਡੀ ਲਾਈਟਿੰਗ, ਰੇਨ ਵਾਟਰ ਹਾਰਵੈਸਟਿੰਗ, ਫੁਹਾਰਿਆਂ ਨਾਲ ਲੈਂਡਸਕੇਪਿੰਗ, ਵਾਟਰ ਟ੍ਰੀਟਮੈਂਟ ਪਲਾਂਟ, ਸੀਵੇਜ਼ ਟ੍ਰੀਟਮੈਂਟ ਪਲਾਂਟ, ਸੋਲਰ ਪਾਵਰ ਪਲਾਂਟ ਅਤੇ ਅਜਿਹੀਆਂ ਕਈ ਹੋਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਸਾਰੀਆਂ ਸੁਵਿਧਾਵਾਂ GRIHA-5 ਸਟਾਰ ਰੇਟਿੰਗ ਦੇ ਅਨੁਸਾਰ ਹੋਣਗੀਆਂ। ਹਵਾਈ ਅੱਡੇ ਨਾਲ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਟੂਰਿਜ਼ਮ, ਵਪਾਰਕ ਗਤੀਵਿਧੀਆਂ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਮਿਲੇਗਾ।
***************
ਡੀਐੱਸ
PM @narendramodi inaugurated Maharishi Valmiki International Airport at Ayodhya Dham. The airport will improve connectivity, boost tourism and further socio-economic development of the region. pic.twitter.com/YTiJ8FLH3A
— PMO India (@PMOIndia) December 30, 2023