ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 23 ਜੂਨ, 2023 ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਅਮੇਜ਼ਨ ਦੇ ਪ੍ਰਧਾਨ ਅਤੇ ਸੀਈਓ ਐਂਡ੍ਰਿਊ ਆਰ. ਜੈੱਸੀ (Andrew R. Jassy) ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਅਤੇ ਸ਼੍ਰੀ ਜੈੱਸੀ ਨੇ ਈ-ਕੌਮਰਸ ਦੇ ਖੇਤਰ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਭਾਰਤ ਵਿੱਚ ਲੌਜਿਸਟਿਕਸ ਖੇਤਰ ਵਿੱਚ ਅਮੇਜ਼ਨ ਦੇ ਨਾਲ ਅੱਗੇ ਸਹਿਯੋਗ ਦੀ ਸੰਭਾਵਨਾ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਐੱਮਐੱਸਐੱਮਈ ਦੇ ਡਿਜੀਟਲੀਕਰਣ ਨੂੰ ਹੁਲਾਰਾ ਦੇਣ ਦੀ ਅਮੇਜ਼ਨ ਦੀ ਪਹਿਲ ਦਾ ਸੁਆਗਤ ਕੀਤਾ।
***
ਡੀਐੱਸ/ਐੱਸਟੀ
PM @narendramodi met CEO of @amazon @ajassy in Washington DC. Their discussions focused on topics such as e-commerce, digitisation efforts and the logistics sector. pic.twitter.com/1JFo0oqAZz
— PMO India (@PMOIndia) June 23, 2023