Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਮੇਠੀ ਵਿਖੇ ਸੰਯੁਕਤ ਉੱਦਮ ਇੰਡੋ-ਰਸ਼ੀਅਨ ਰਾਈਫਲਸ ਪ੍ਰਾਈਵੇਟ ਲਿਮਿਟਡ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਨੇ ਅਮੇਠੀ ਵਿਖੇ ਸੰਯੁਕਤ ਉੱਦਮ ਇੰਡੋ-ਰਸ਼ੀਅਨ ਰਾਈਫਲਸ ਪ੍ਰਾਈਵੇਟ ਲਿਮਿਟਡ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਨੇ ਅਮੇਠੀ ਵਿਖੇ ਸੰਯੁਕਤ ਉੱਦਮ ਇੰਡੋ-ਰਸ਼ੀਅਨ ਰਾਈਫਲਸ ਪ੍ਰਾਈਵੇਟ ਲਿਮਿਟਡ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਨੇ ਅਮੇਠੀ ਵਿਖੇ ਸੰਯੁਕਤ ਉੱਦਮ ਇੰਡੋ-ਰਸ਼ੀਅਨ ਰਾਈਫਲਸ ਪ੍ਰਾਈਵੇਟ ਲਿਮਿਟਡ ਰਾਸ਼ਟਰ ਨੂੰ ਸਮਰਪਿਤ ਕੀਤਾ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਅਮੇਠੀ ਵਿੱਚ ਕੌਹਰ ਦਾ ਦੌਰਾ ਕੀਤਾ। ਉਨ੍ਹਾਂ ਨੇ ਕਲਾਸ਼ਨਿਕੋਵ ਅਸਾਲਟ ਰਾਈਫਲ ਬਣਾਉਣ ਵਾਲਾ ਭਾਰਤ- ਰੂਸ ਦਾ ਇਕ ਸੰਯੁਕਤ ਉੱਦਮ ਇੰਡੋ-ਰਸ਼ੀਅਨ ਰਾਈਫਲਸ ਪ੍ਰਾਈਵੇਟ ਲਿਮਿਟਡ ਦੇਸ਼ ਨੂੰ ਸਮਰਪਿਤ ਕੀਤਾ।

ਉਨ੍ਹਾਂ ਨੇ ਅਮੇਠੀ ਵਿਖੇ ਕਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਮਰਪਣ ਵੀ ਕੀਤਾ।

ਇਸ ਮੌਕੇ ਉੱਤੇ ਆਪਣੇ ਵਿਸ਼ੇਸ਼ ਸੰਦੇਸ਼ ਵਿਚ, ਜਿਸ ਨੂੰ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੜ੍ਹਿਆ ਗਿਆ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ”ਇਹ ਨਵਾਂ ਸੰਯੁਕਤ ਉੱਦਮ ਵਿਸ਼ਵ ਪੱਧਰ ਦੀ ਨਵੀਂ 200 ਸੀਰੀਜ਼ ਦੀ ਕਲਾਸ਼ਨਿਕੋਵ ਅਸਾਲਟ ਰਾਈਫਲਾਂ ਦਾ ਨਿਰਮਾਣ ਕਰੇਗਾ ਅਤੇ ਆਖਰਕਾਰ ਨਿਰਮਾਣ ਦਾ ਪੂਰੀ ਤਰ੍ਹਾਂ ਸਥਾਨੀਕਰਣ ਹੋ ਜਾਵੇਗਾ। ਇਸ ਤਰ੍ਹਾਂ ਭਾਰਤ ਦੇ ਰੱਖਿਆ -ਉਦਯੋਗਿਕ ਖੇਤਰ ਕੋਲ ਮੌਕਾ ਹੋਵੇਗਾ ਕਿ ਉਹ ਰਾਸ਼ਟਰੀ ਸੁਰੱਖਿਆ ਏਜੰਸੀ ਦੀ ਇਨ੍ਹਾਂ ਛੋਟੇ ਵਰਗ ਦੇ ਹਥਿਆਰਾਂ ਦੀ ਲੋੜ ਨੂੰ ਰੂਸੀ ਤਕਨਾਲੋਜੀ ਉੱਤੇ ਨਿਰਭਰ ਹੋ ਕੇ ਪੂਰੀ ਕਰ ਸਕਣ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੂਤਿਨ ਦਾ ਇਸ ਭਾਈਵਾਲੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਮੇਠੀ ਵਿਚ ਸ਼ੁਰੂ ਹੋਣ ਵਾਲੀ ਇਸ ਸੁਵਿਧਾ ਤੋਂ ਲੱਖਾਂ ਰਾਈਫਲਾਂ ਬਣਨਗੀਆਂ ਅਤੇ ਇਸ ਨਾਲ ਸਾਡੇ ਸੁਰੱਖਿਆ ਬਲਾਂ ਵਿਚ ਮਜ਼ਬੂਤੀ ਆਵੇਗੀ।

ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕਾਫੀ ਸਮੇਂ ਤੋਂ ਲੇਟ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਸਾਡੇ ਸੈਨਿਕਾਂ ਲਈ ਆਧੁਨਿਕ ਰਾਈਫਲਾਂ ਦੇ ਨਿਰਮਾਣ ਵਿੱਚ ਇਹ ਦੇਰੀ ਸਾਡੇ ਜਵਾਨਾਂ ਨਾਲ ਇਕ ਤਰ੍ਹਾਂ ਦਾ ਅਨਿਆਂ ਸੀ। ਉਨ੍ਹਾਂ ਯਾਦ ਕੀਤਾ ਕਿ ਭਾਵੇਂ ਬੁਲਟ ਪਰੂਫ ਜੈਕਟਾਂ ਦੀ ਮੰਗ 2009 ਵਿੱਚ ਕੀਤੀ ਗਈ ਸੀ , ਪਰ 2014 ਤੱਕ ਵੀ ਅਜਿਹੀਆਂ ਜੈਕਟਾਂ ਨਹੀਂ ਖਰੀਦੀਆਂ ਜਾ ਸਕੀਆਂ ਸਨ, ਹੁਣ ਇਨ੍ਹਾਂ ਜੈਕਟਾਂ ਦੀ ਮੰਗ ਸਰਕਾਰ ਵਲੋਂ ਪੂਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ, ਅਜਿਹੀ ਦੇਰੀ ਹੋਰ ਅਹਿਮ ਹਥਿਆਰ ਹਾਸਲ ਕਰਨ ਵਿੱਚ ਵੀ ਹੁੰਦੀ ਰਹੀ। ਇਸ ਸੰਦਰਭ ਵਿਚ ਉਨ੍ਹਾਂ ਨੇ ਰਾਫੇਲ ਲੜਾਕੂ ਜਹਾਜ਼ਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹਵਾਈ ਫੌਜ ਨੂੰ ਇਹ ਜਹਾਜ਼ ਕੇਂਦਰ ਸਰਕਾਰ ਦੇ ਯਤਨਾਂ ਨਾਲ ਕੁਝ ਮਹੀਨੇ ਵਿਚ ਹੀ ਮਿਲਣੇ ਸ਼ੁਰੂ ਹੋ ਜਾਣਗੇ।

ਉਨ੍ਹਾਂ ਨੇ ਅਮੇਠੀ ਦੇ ਹੋਰ ਵਿਕਾਸ ਪ੍ਰਾਜੈਕਟਾਂ ਦਾ ਜ਼ਿਕਰ ਕੀਤਾ, ਜੋ ਓਪਰੇਸ਼ਨਲ ਹੋਣ ਵਿਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਤਾਕਿ ਪ੍ਰੋਜੈਕਟ ਜਲਦੀ ਕੰਮ ਕਰਨਾ ਸ਼ੁਰੂ ਕਰ ਸਕਣ ਅਤੇ ਲੋਕਾਂ ਨੂੰ ਰੁਜ਼ਗਾਰ ਹਾਸਿਲ ਹੋ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਉੱਜਵਲਾ ਯੋਜਨਾ, ਸੌਭਾਗਯ ਯੋਜਨਾ ਅਤੇ ਅਮੇਠੀ ਵਿਚ ਪਖਾਨਿਆਂ ਦੀ ਉਸਾਰੀ ਵਰਗੀਆਂ ਸਕੀਮਾਂ ਲੋਕਾਂ ਦਾ ਜੀਵਨ ਆਸਾਨ ਬਣਾ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਗਰੀਬਾਂ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਹੈ ਅਤੇ ਉਨ੍ਹਾਂ ਦੀ ਗਰੀਬੀ ਤੋਂ ਬਾਹਰ ਆਉਣ ਵਿਚ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਾਲ ਕਿਸਾਨਾਂ ਦਾ ਸਸ਼ਕਤੀਕਰਨ ਕੀਤਾ ਜਾ ਰਿਹਾ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਕੀਮ ਯਕੀਨੀ ਬਣਾਵੇਗੀ ਕਿ 7.5 ਲੱਖ ਕਰੋੜ ਰੁਪਏ ਅਗਲੇ 10 ਸਾਲ ਵਿਚ ਕਿਸਾਨਾਂ ਤੱਕ ਪਹੁੰਚ ਸਕਣ।

ਏਕੇਟੀ/ਵੀਜੇ