Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਮਰੀਕੀ ਬੋਧੀ ਵਿਦਵਾਨ ਅਤੇ ਸਿੱਖਿਆ-ਸ਼ਾਸਤਰੀ,ਪ੍ਰੋ. ਰਾਬਰਟ ਥੁਰਮਨ ਦੇ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਅਮਰੀਕੀ ਬੋਧੀ  ਵਿਦਵਾਨ ਅਤੇ  ਸਿੱਖਿਆ-ਸ਼ਾਸਤਰੀ,ਪ੍ਰੋ. ਰਾਬਰਟ ਥੁਰਮਨ ਦੇ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਅਮਰੀਕੀ ਬੋਧੀ ਵਿਦਵਾਨ, ਲੇਖਕ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਪ੍ਰੋਫੈਸਰ ਰਾਬਰਟ ਥੁਰਮਨ ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ, ਮੋਦੀ ਅਤੇ ਪ੍ਰੋਫੈਸਰ ਥੁਰਮਨ ਨੇ ਆਲਮੀ ਚੁਣੌਤੀਆਂ ਦਾ ਸਮਾਧਾਨ ਖੋਜਣ ਦੇ ਲਈ ਬੋਧੀ ਕਦਰਾਂ-ਕੀਮਤਾਂ ਦੇ ਮਾਰਗਦਰਸ਼ਕ ਪ੍ਰਕਾਸ਼ ਦਾ ਉਪਯੋਗ ਕੀਤੇ ਜਾਣ ਦੀਆਂ ਸਮਰੱਥਾਵਾਂ ’ਤੇ ਵਿਚਾਰਾਂ ਦਾ ਅਦਾਨ- ਪ੍ਰਦਾਨ ਕੀਤਾ।

 

ਉਨ੍ਹਾਂ ਨੇ ਭਾਰਤ ਦੇ ਬੋਧੀ ਜੁੜਾਅ ਅਤੇ ਬੋਧੀ ਵਿਰਾਸਤ ਦੀ ਸੰਭਾਲ਼ ਦੇ ਲਈ ਭਾਰਤ ਦੁਆਰਾ ਕੀਤੇ ਜਾ ਰਹੇ ਪ੍ਰਯਾਸਾਂ ’ਤੇ ਵੀ ਚਰਚਾ ਕੀਤੀ।

 

 ******

 

ਡੀਐੱਸ/ਐੱਸਟੀ