ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਿਊਯਾਰਕ , ਯੂਐੱਸਏ ਵਿੱਚ ਭਾਰਤੀ ਅਮਰੀਕੀ ਗਾਇਕਾ, ਸੰਗੀਤਕਾਰ ਅਤੇ ਗ੍ਰੈਮੀ ਪੁਰਸਕਾਰ ਵਿਜੇਤਾ ਸੁਸ਼੍ਰੀ ਫਾਲਗੁਨੀ ਸ਼ਾਹ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਸ਼ਾਹ ਦੇ ਗੀਤ ‘ਐਬੰਡੈਂਸ ਇਨ ਮਿਲਟਸ’ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ, ਜੋ ਹੈਲਦੀ ਅਤੇ ਵਾਤਾਵਰਣ ਅਨੁਕੂਲ ਮੋਟੇ ਅਨਾਜ/ਮਿਲਟਸ ਬਾਰੇ ਜਾਗਰੂਕਤਾ ਵਧਾਉਂਦਾ ਹੈ। ਨਾਲ ਹੀ, ਪ੍ਰਧਾਨ ਮੰਤਰੀ ਨੇ ਆਪਣੇ ਸੰਗੀਤ ਦੇ ਜ਼ਰੀਏ ਭਾਰਤ ਅਤੇ ਅਮਰੀਕਾ ਦੇ ਲੋਕਾਂ ਨੂੰ ਇੱਕਠੇ ਲਿਆਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
***
ਡੀਐੱਸ/ਏਕੇ