Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਫ਼ਸਟ ਲੇਡੀ ਨਾਲ ਭਾਰਤ ਅਤੇ ਅਮਰੀਕਾ: ਭਵਿੱਖ ਲਈ ਹੁਨਰ ਵਿਸ਼ੇ ‘ਤੇ ਸਮਾਗਮ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਫ਼ਸਟ ਲੇਡੀ ਨਾਲ  ਭਾਰਤ ਅਤੇ ਅਮਰੀਕਾ: ਭਵਿੱਖ ਲਈ ਹੁਨਰ ਵਿਸ਼ੇ ‘ਤੇ ਸਮਾਗਮ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸੰਯੁਕਤ ਰਾਜ ਅਮਰੀਕਾ ਦੀ ਫ਼ਸਟ ਲੇਡੀ ਡਾ. ਜਿਲ ਬਾਇਡਨ ਨੇ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਸਾਇੰਸ ਸੈਂਟਰ ਵਿੱਚ ਭਾਰਤ ਅਤੇ ਅਮਰੀਕਾ: ਭਵਿੱਖ ਲਈ ਹੁਨਰ ਵਿਸ਼ੇ ‘ਤੇ ਕੇਂਦਰਿਤ ਇੱਕ ਸਮਾਗਮ ਵਿੱਚ ਹਿੱਸਾ ਲਿਆ।

ਇਹ ਸਮਾਗਮ ਸਮਾਜ ਵਿੱਚ ਮਿਆਰੀ ਸਿੱਖਿਆ ਤੱਕ ਪਹੁੰਚ ਨੂੰ ਵਧਾਉਣ ਅਤੇ ਪਸਾਰ ਲਈ ਉੱਚ ਸਿੱਖਿਆ ਸੰਸਥਾਵਾਂ ਵਿੱਚ ਕਰਮਚਾਰੀਆਂ ਦੇ ਪੁਨਰ ਵਿਕਾਸ ‘ਤੇ ਕੇਂਦਰਿਤ ਸੀ।

ਪ੍ਰਧਾਨ ਮੰਤਰੀ ਨੇ ਸਿੱਖਿਆ, ਹੁਨਰ ਅਤੇ ਨਵਾਚਾਰ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਵਲੋਂ ਚੁੱਕੇ ਗਏ ਕਈ ਕਦਮਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਭਾਰਤ ਅਤੇ ਅਮਰੀਕਾ ਦੇ ਅਕਾਦਮਿਕ ਅਤੇ ਖੋਜ ਈਕੋਸਿਸਟਮ ਦਰਮਿਆਨ ਚੱਲ ਰਹੇ ਦੁਵੱਲੇ ਅਕਾਦਮਿਕ ਆਦਾਨ-ਪ੍ਰਦਾਨ ਅਤੇ ਸਹਿਯੋਗ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸਿੱਖਿਆ ਅਤੇ ਖੋਜ ਖੇਤਰ ਵਿੱਚ ਭਾਰਤ-ਅਮਰੀਕਾ ਸਹਿਯੋਗ ਨੂੰ ਮਜ਼ਬੂਤ ਬਣਾਉਣ ਲਈ 5-ਨੁਕਾਤੀ ਪ੍ਰਸਤਾਵ ਪੇਸ਼ ਕੀਤੇ, ਜੋ ਕਿ ਹੇਠ ਲਿਖੇ ਅਨੁਸਾਰ ਹਨ:

  • ਸਰਕਾਰ, ਉਦਯੋਗ ਅਤੇ ਅਕਾਦਮਿਕ ਨੂੰ ਇੱਕ ਮੰਚ ‘ਤੇ ਇਕੱਠੇ ਕਰਨ ਲਈ ਏਕੀਕ੍ਰਿਤ ਪਹੁੰਚ

  • ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਟਾਂਦਰੇ ਨੂੰ ਉਤਸ਼ਾਹਿਤ ਕਰਨਾ

  •  ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਵਿਸ਼ਿਆਂ ‘ਤੇ ਹੈਕਥੌਨ ਦਾ ਆਯੋਜਨ ਕਰਨਾ

  • ਕਿੱਤਾਮੁਖੀ ਹੁਨਰ ਯੋਗਤਾਵਾਂ ਦੀ ਆਪਸੀ ਮਾਨਤਾ ਪ੍ਰਦਾਨ

  • ਸਿੱਖਿਆ ਅਤੇ ਖੋਜ ਨਾਲ ਜੁੜੇ ਲੋਕਾਂ ਦੇ ਦੌਰੇ ਨੂੰ ਉਤਸ਼ਾਹਿਤ ਕਰਨਾ।

ਇਸ ਸਮਾਗਮ ਵਿੱਚ ਉੱਤਰੀ ਵਰਜੀਨੀਆ ਕਮਿਊਨਿਟੀ ਕਾਲਜ ਦੇ ਮੁਖੀ, ਅਮਰੀਕੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ, ਮਾਈਕ੍ਰੋਨ ਟੈਕਨੋਲੋਜੀ ਦੇ ਮੁਖੀ ਅਤੇ ਸੀਈਓ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

************

ਡੀਐੱਸ/ਐੱਸਟੀ