Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਮਰਕੰਟਕ ਵਿਖੇ ਨਮਾਮੀ ਨਰਮਦੇ—ਨਰਮਦਾ ਸੇਵਾ ਯਾਤਰਾ ਦੀ ਸਮਾਪਤੀ ਦੇ ਮੌਕੇ ਉੱਤੇ ਨਰਮਦਾ ਉਦਗਮ ਸਥਾਨ ਉੱਤੇ ਪ੍ਰਾਰਥਨਾ ਕੀਤੀ, ਇੱਕਠ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਅਮਰਕੰਟਕ ਵਿਖੇ ਨਮਾਮੀ ਨਰਮਦੇ—ਨਰਮਦਾ ਸੇਵਾ ਯਾਤਰਾ ਦੀ ਸਮਾਪਤੀ ਦੇ ਮੌਕੇ ਉੱਤੇ ਨਰਮਦਾ ਉਦਗਮ ਸਥਾਨ ਉੱਤੇ ਪ੍ਰਾਰਥਨਾ ਕੀਤੀ, ਇੱਕਠ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਅਮਰਕੰਟਕ ਵਿਖੇ ਨਮਾਮੀ ਨਰਮਦੇ—ਨਰਮਦਾ ਸੇਵਾ ਯਾਤਰਾ ਦੀ ਸਮਾਪਤੀ ਦੇ ਮੌਕੇ ਉੱਤੇ ਨਰਮਦਾ ਉਦਗਮ ਸਥਾਨ ਉੱਤੇ ਪ੍ਰਾਰਥਨਾ ਕੀਤੀ, ਇੱਕਠ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਅਮਰਕੰਟਕ ਵਿਖੇ ਨਮਾਮੀ ਨਰਮਦੇ—ਨਰਮਦਾ ਸੇਵਾ ਯਾਤਰਾ ਦੀ ਸਮਾਪਤੀ ਦੇ ਮੌਕੇ ਉੱਤੇ ਨਰਮਦਾ ਉਦਗਮ ਸਥਾਨ ਉੱਤੇ ਪ੍ਰਾਰਥਨਾ ਕੀਤੀ, ਇੱਕਠ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨਰਮਦਾ ਦਰਿਆ ਉਤਪਤੀ ਸਥਾਨ ਨਰਮਦਾ ਉਦਗਮ ਸਥਲ ਉੱਤੇ ਸਥਿਤ ਮੰਦਰ ਵਿਖੇ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ‘ਨਮਾਮੀ ਨਰਮਦੇ-ਨਰਮਦਾ ਸੇਵਾ ਯਾਤਰਾ’ ਦੀ ਸਮਾਪਤੀ ਉੱਤੇ ਮੱਧ ਪ੍ਰਦੇਸ਼ ਦੇ ਅਮਰਕੰਟਕ ਵਿਖੇ ਇਕ ਵੱਡੇ ਇਕੱਠ ਨੂੰ ਸੰਬੋਧਨ ਵੀ ਕੀਤਾ।

ਇਸ ਮੌਕੇ ਉੱਤੇ ਬੋਲਦੇ ਹੋਏ ਸਵਾਮੀ ਅਵਿਧੇਸ਼ਾਨੰਦ ਜੀ ਨੇ ਪ੍ਰਧਾਨ ਮੰਤਰੀ ਨੂੰ ਇਕ ‘ਵਿਕਾਸ ਅਵਤਾਰ’ ਕਰਾਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਾਣੀ ਦੀ ਸੰਭਾਲ ਲਈ ਲੋਕਾਂ ਵਿੱਚ ਭਾਰੀ ਜਾਗਰੂਕਤਾ ਪੈਦਾ ਕੀਤੀ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਨਰਮਦਾ ਨੂੰ ਜਨਤਾ ਦੇ ਸਹਿਯੋਗ ਨਾਲ ਦੁਨੀਆ ਦੇ ਸਭ ਤੋਂ ਸਾਫ ਦਰਿਆ ਵਿੱਚੋਂ ਇੱਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਉਨ੍ਹਾਂ ਸਾਰੇ 18 ਸ਼ਹਿਰਾਂ ਵਿੱਚ, ਜੋ ਕਿ ਨਰਮਦਾ ਦੇ ਕੰਢੇ ਉੱਤੇ ਵਸੇ ਹੋਏ ਹਨ, ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇੱਥੇ ਹੀ ਖਤਮ ਨਹੀਂ ਹੋਵੇਗੀ ਸਗੋਂ ਇਸ ਨੂੰ ਹੋਰ ਦਰਿਆਵਾਂ ਉੱਤੇ ਵੀ ਲਾਗੂ ਕੀਤਾ ਜਾਵੇਗਾ।

ਉ੍ਵਨ੍ਹਾਂ ਆਸ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਸ਼ਵਗੁਰੂ ਬਣੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕੇਦਰ ਸਰਕਾਰ ਦੀ ਸਥਾਪਨਾ ਦੀ ਆ ਰਹੀ ਤੀਜੀ ਵਰੇਗੰਢ ਉੱਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਨਰਮਦਾ ਪ੍ਰਵਾਹ, ਜੋ ਕਿ ਦਰਿਆ ਨਰਮਦਾ ਦਾ ਮਿਸ਼ਨ ਵਰਕ ਪਲਾਨ ਹੈ, ਜਾਰੀ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨਰਮਦਾ ਸੇਵਾ ਯਾਤਰਾ ਵਿੱਚ ਹਿੱਸਾ ਲੈਣ ਵਾਲਿਆਂ ਅੱਗੇ ਸਿਰ ਝੁਕਾਉਂਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹਨਾਂ ਲੋਕਾਂ ਦੇ ਯਤਨਾਂ ਨੂੰ ਫਲ ਪਵੇਗਾ ਜੋ ਕਿ ਭਾਰਤ ਅਤੇ ਇਸ ਦੇ ਸਭ ਤੋਂ ਗਰੀਬ ਲੋਕਾਂ ਦੀ ਸੇਵਾ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰਮਦਾ ਦਰਿਆ ਸਦੀਆਂ ਤੋਂ ਜ਼ਿੰਦਗੀ ਦੇਣ ਵਾਲਾ ਰਿਹਾ ਹੈ ਅਤੇ ਪਿਛਲੇ ਸਮੇਂ ਵਿੱਚ ਨਰਮਦਾ ਦਾ ਬਹੁਤ ਮਾੜੇ ਢੰਗ ਨਾਲ ਸ਼ੋਸ਼ਣ ਕੀਤਾ ਗਿਆ ਹੈ। ਇਸੇ ਕਾਰਣ ਨਰਮਦਾ ਸੇਵਾ ਯਾਤਰਾ ਦੀ ਲੋੜ ਮਹਿਸੂਸ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਦਰਿਆਵਾਂ ਦੀ ਰਾਖੀ ਅਤੇ ਸੰਭਾਲ ਨਹੀਂ ਕਰਦੇ ਤਾਂ ਮਨੁੱਖਤਾ ਹੀ ਨੁਕਸਾਨ ਵਿੱਚ ਰਹੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰਮਦਾ ਸੇਵਾ ਯਾਤਰਾ, ਜੋ ਕਿ ਤਕਰੀਬਨ 150 ਦਿਨ ਦੀ ਸੀ, ਵਿਸ਼ਵ ਮਿਆਰਾਂ ਅਨੁਸਾਰ ਵੀ ਅਸਾਧਾਰਨ ਸਿੱਧ ਹੋਈ। ਉਨ੍ਹਾਂ ਕਿਹਾ ਕਿ ਦਰਿਆ ਨਰਮਦਾ ਬਰਫ ਵਿਚੋਂ ਨਹੀਂ ਸਗੋਂ ਦਰਖ਼ਤਾਂ ਵਿਚੋਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਦਾ ਦਰਖ਼ਤ ਲਗਾਉਣ ਦਾ ਪ੍ਰੋਗਰਾਮ ਮਨੁੱਖਤਾ ਦੀ ਇੱਕ ਵੱਡੀ ਸੇਵਾ ਹੈ।

ਗੁਜਰਾਤ ਅਤੇ ਮਹਾਰਾਸ਼ਟਰ ਦੇ ਲੋਕਾਂ ਅਤੇ ਕਿਸਾਨਾਂ, ਜੋ ਕਿ ਨਰਮਦਾ ਤੋਂ ਲਾਭ ਉਠਾਉਂਦੇ ਹਨ, ਦੀ ਤਰਫੋਂ ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੀ ਸਰਕਾਰ ਅਤੇ ਜਨਤਾ ਦਾ ਨਰਮਦਾ ਸੇਵਾ ਯਾਤਰਾ ਲਈ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਸਰਕਾਰ ਦੀ ਸਵੱਛ ਭਾਰਤ ਮਿਸ਼ਨ ਵਿੱਚ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਕੀਤੀ ਕਿਉਂਕਿ ਦੇਸ਼ ਦੇ 100 ਪ੍ਰਮੁੱਖ ਸ਼ਹਿਰਾਂ ਵਿਚੋਂ 22 ਮੱਧ ਪ੍ਰਦੇਸ਼ ਦੇ ਹਨ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਸਰਕਾਰ ਵਲੋਂ ਪੇਸ਼ ਕੀਤੇ ਗਏ ਨਰਮਦਾ ਸੇਵਾ ਮਿਸ਼ਨ ਦੇ ਦਸਤਾਵੇਜ਼ਾਂ ਨੂੰ ਭਵਿੱਖ ਲਈ ਲਾਹੇਵੰਦ ਦੱਸਿਆ ਕਿਉਂਕਿ ਇਸ ਵਿੱਚ ਕੁਦਰਤੀ ਸੋਮਿਆਂ ਦੀ ਰਾਖੀ ਲਈ ਢੁਕਵਾਂ ਨਜ਼ਰੀਆ ਪੇਸ਼ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਮੱਧ ਪ੍ਰਦੇਸ਼ ਨੇ ਇਸ ਸਬੰਧ ਵਿੱਚ ਇੱਕ ਵਧੀਆ ਦਸਤਾਵੇਜ਼ ਤਿਆਰ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇ ਗੰਢ ਦੇ ਮੌਕੇ ਉੱਤੇ 2022 ਲਈ ਇੱਕ ਹਾਂ-ਪੱਖੀ ਯੋਗਦਾਨ ਦੇਣ।

ਪ੍ਰਧਾਨ ਮੰਤਰੀ ਨੇ ਸਵਾਮੀ ਅਵਧੇਸ਼ਾਨੰਦ ਦਾ ਉਨ੍ਹਾਂ ਦੇ ਪ੍ਰਸ਼ੰਸਾ ਅਤੇ ਵਡਿਆਈ ਭਰੇ ਸ਼ਬਦਾਂ ਲਈ ਧੰਨਵਾਦ ਕੀਤਾ।

ਅੰਤ ਵਿੱਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਦਰਿਆ ਨਰਮਦਾ ਦੀ ਸੇਵਾ ਵਿੱਚ ਹਿੱਸਾ ਪਾਉਣ ਅਤੇ ਕੁਰਬਾਨੀ ਕਰਨ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਯਾਤਰਾ ਭਾਵੇਂ ਮੁੱਕ ਗਈ ਹੈ ਪਰ ਯੱਗ ਅਜੇ ਸ਼ੁਰੂ ਹੋਇਆ ਹੈ।