Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਟਲ ਬਿਹਾਰੀ ਵਾਜਪੇਈ ਮੈਡੀਕਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ ਵਿੱਚ ਅਟਲ ਬਿਹਾਰੀ ਵਾਜਪੇਈ ਮੈਡੀਕਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਇਸ ਅਵਸਰ ’ਤੇ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਅਤੇ ਕਈ ਹੋਰ ਪਤਵੰਤੇ ਹਾਜ਼ਰ ਸਨ ।

ਪ੍ਰਧਾਨ ਮੰਤਰੀ ਨੇ ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਇੱਕ ਸੰਜੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦਾ ਕੰਮਕਾਜ ਜਿਸ ਭਵਨ ਤੋਂ ਹੁੰਦਾ ਹੈ ਉੱਥੇ ਹੀ ਸੁਸ਼ਾਸਨ ਦਿਵਸ ਦੇ ਅਵਸਰ ’ਤੇ ਅਟਲ ਜੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਗਿਆ ਹੈ। ਅਟਲ ਜੀ ਦੀ ਇਹ ਵਿਸ਼ਾਲ ਪ੍ਰਤਿਮਾ ਲੋਕ ਭਵਨ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸੁਸ਼ਾਸਨ ਅਤੇ ਜਨਸੇਵਾ ਦੀ ਪ੍ਰੇਰਣਾ ਦੇਵੇਗੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲਖਨਊ ਵਿੱਚ ਅਟਲ ਜੀ ਨੂੰ ਸਮਰਪਿਤ ਸਿਹਤ ਸਿੱਖਿਆ ਨਾਲ ਸਬੰਧਿਤ ਸੰਸਥਾਨ ਦਾ ਨੀਂਹ ਪੱਥਰ ਰੱਖਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ ਕਿਉਂਕਿ ਲਖਨਊ ਵਰ੍ਹਿਆਂ ਤੋਂ ਅਟਲ ਜੀ ਦੀ ਸੰਸਦੀ ਸੀਟ ਰਿਹਾ ਹੈ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਅਟਲ ਜੀ ਕਹਿੰਦੇ ਸਨ ਕਿ ਜੀਵਨ ਨੂੰ ਟੁਕੜਿਆਂ ਵਿੱਚ ਨਹੀਂ ਦੇਖਿਆ ਜਾ ਸਕਦਾ, ਇਸ ਨੂੰ ਸਮੁੱਚਤਾ ਵਿੱਚ ਦੇਖਣਾ ਹੋਵੇਗਾ। ਉਹੀ ਸਰਕਾਰ ਲਈ ਵੀ ਸੱਚ ਹੈ, ਉਹੀ ਸੁਸ਼ਾਸਨ ਲਈ ਵੀ ਸੱਚ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਅਸੀਂ ਸਮੁੱਚਤਾ ਵਿੱਚ ਸਮੱਸਿਆਵਾਂ ਬਾਰੇ ਨਹੀਂ ਸੋਚਦੇ ਹਾਂ, ਤਦ ਤੱਕ ਸੁਸ਼ਾਸਨ ਵੀ ਸੰਭਵ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਸਿਹਤ ਖੇਤਰ ਲਈ ਆਪਣੀ ਸਰਕਾਰ ਦਾ ਰੋਡ ਮੈਪ (ਰੂਪ ਰੇਖਾ) ਪੇਸ਼ ਕਰਦੇ ਹੋਏ ਕਿਹਾ ਇਸ ਦੇ ਤਹਿਤ ਨਿਵਾਰਕ ਸਿਹਤ ਸੇਵਾ, ਸਿਹਤ ਸੇਵਾਵਾਂ ਨੂੰ ਘੱਟ ਖਰਚੀਲਾ ਬਣਾਉਣ, ਸਪਲਾਈ ’ਤੇ ਧਿਆਨ ਦੇਣ ਅਰਥਾਤ ਸਿਹਤ ਖੇਤਰ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨਾ ਸੁਨਿਸ਼ਚਿਤ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਤੋਂ ਲੈ ਕੇ ਯੋਗ ਤੱਕ, ਉੱਜਵਲਾ ਤੋਂ ਲੈ ਕੇ ਫਿਟ ਇੰਡੀਆ ਮੂਵਮੈਂਟ ਤੱਕ ਅਤੇ ਇਨ੍ਹਾਂ ਸਾਰਿਆਂ ਦੇ ਨਾਲ ਆਯੁਰਵੇਦ ਨੂੰ ਹੁਲਾਰਾ ਦੇਣ ਦੀ ਅਜਿਹੀ ਹਰ ਪਹਿਲ ਬਿਮਾਰੀਆਂ ਦੀ ਰੋਕਥਾਮ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ ।

ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ 1.25 ਲੱਖ ਤੋਂ ਅਧਿਕ ਵੈੱਲਨੈੱਸ ਸੈਂਟਰਾਂ ਦਾ ਨਿਰਮਾਣ, ਨਿਵਾਰਕ ਸਿਹਤ ਸੇਵਾਵਾਂ ਦੀ ਕੁੰਜੀ ਹੈ। ਇਹ ਕੇਂਦਰ, ਬੀਮਾਰੀ ਦੇ ਲੱਛਣਾਂ ਦੀ ਪਹਿਚਾਣ ਕਰਕੇ ਸ਼ੁਰੂਆਤੀ ਪੱਧਰ ਵਿੱਚ ਹੀ ਉਨ੍ਹਾਂ ਦੇ ਉਪਚਾਰ ਵਿੱਚ ਮਦਦਗਾਰ ਸਾਬਿਤ ਹੋਣਗੇ । ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਦੇ ਕਾਰਨ, ਦੇਸ਼ ਦੇ ਲਗਭਗ 70 ਲੱਖ ਗ਼ਰੀਬ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਲਗਭਗ 11 ਲੱਖ ਕੇਵਲ ਉੱਤਰ ਪ੍ਰਦੇਸ਼ ਵਿੱਚ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਅਤੇ ਸਿਹਤ ਸੁਵਿਧਾਵਾਂ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਰਾਜ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ, ਉੱਤਰ ਪ੍ਰਦੇਸ਼ ਦੇ ਲੋਕਾਂ ਲਈ ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ ਸੁਸ਼ਾਸਨ ਦਾ ਮਤਲਬ ਹੈ- ਸਾਰੇ ਸਰਕਾਰੀ ਤੰਤਰ ਵਿੱਚ ਹਰ ਕਿਸੇ ਦੀ ਗੱਲ ਸੁਣਨਾ, ਹਰ ਨਾਗਰਿਕ ਤੱਕ ਪਹੁੰਚ ਹੋਣਾ, ਹਰ ਭਾਰਤੀ ਨੂੰ ਅਵਸਰ ਮਿਲਣਾ ਅਤੇ ਹਰ ਨਾਗਰਿਕ ਸੁਰੱਖਿਅਤ ਮਹਿਸੂਸ ਕਰੇ। ਅਤੇ ਸਰਕਾਰ ਦੀ ਹਰ ਪ੍ਰਣਾਲੀ ਵਿੱਚ ਉਸ ਦੀ ਪਹੁੰਚ ਸੁਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇ ਵਰ੍ਹਿਆਂ ਵਿੱਚ, ਅਸੀਂ ਅਧਿਕਾਰਾਂ ’ਤੇ ਸਭ ਤੋਂ ਅਧਿਕ ਜ਼ੋਰ ਦਿੱਤਾ ਹੈ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਆਪਣੇ ਕਰਤੱਵਾਂ, ਆਪਣੀਆਂ ਜ਼ਿੰਮੇਵਾਰੀਆਂ ’ਤੇ ਵੀ ਓਨਾ ਹੀ ਜ਼ੋਰ ਦੇਣਾ ਹੋਵੇਗਾ ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਦੇ ਨਾਲ ਹੀ ਜ਼ਿੰਮੇਵਾਰੀਆਂ ਨੂੰ ਵੀ ਯਾਦ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ, ਸੁਲਭ ਸਿੱਖਿਆ ਸਾਡਾ ਅਧਿਕਾਰ ਹੈ, ਲੇਕਿਨ ਸਿੱਖਿਆ ਸੰਸਥਾਨਾਂ ਦੀ ਸੁਰੱਖਿਆ, ਅਧਿਆਪਿਕਾਂ ਲਈ ਸਨਮਾਨ ਵੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਅੰਤ ਵਿੱਚ ਕਿਹਾ, ‘ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਚਾਹੀਦਾ ਹੈ, ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਇਹ ਸੁਸ਼ਾਸਨ ਦਿਵਸ ’ਤੇ ਸਾਡਾ ਸੰਕਲਪ ਹੋਣਾ ਚਾਹੀਦਾ ਹੈ, ਇਹ ਲੋਕਾਂ ਦੀ ਅਕਾਂਖਿਆ ਹੈ, ਇਹੀ ਅਟਲ ਜੀ ਦੀ ਭਾਵਨਾ ਵੀ ਸੀ’।

PM India

******

ਵੀਆਰਆਰਕੇ/ਏਕੇ