Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੂੰ ਮਿਲੇ ਮੋਮੈਂਟੋਸ ਦੀ ਈ-ਨਿਲਾਮੀ ਈ-ਨਿਲਾਮੀ ਮੁਕੰਮਲ


ਪ੍ਰਧਾਨ ਮੰਤਰੀ ਨੂੰ ਮਿਲੇ ਮੋਮੈਂਟੋਸ ਦੀ ਪ੍ਰਦਰਸ਼ਨੀ ਅਤੇ ਈ-ਨਿਲਾਮੀ ਅੱਜ 24 ਅਕਤੂਬਰ ਨੂੰ ਬੰਦ ਹੋ ਗਈ। ਇਸ ਨਿਲਾਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਬੋਲੀਆਂ ਪ੍ਰਾਪਤ ਹੋਈਆਂ। ਇਸ ਈ-ਨਿਲਾਮੀ ਤੋਂ ਹਾਸਿਲ ਹੋਣ ਵਾਲੀ ਸਾਰੀ ਰਕਮ ਨਮਾਮੀ ਗੰਗੇ ਮਿਸ਼ਨ ਦੀ ਫੇਡਿੰਗ ਲਈ ਦਾਨ ਕਰ ਦਿੱਤੀ ਜਾਵੇਗੀ।

ਕੇਂਦਰੀ ਸੱਭਿਆਚਾਰ ਮੰਤਰਾਲੇ ਨੇ 14 ਸਤੰਬਰ ਤੋਂ ਇਸ ਈ-ਨਿਲਾਮੀ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਨੂੰ ਤੋਹਫੇ ਵਜੋਂ ਮਿਲੇ 2772 ਮੋਮੈਂਟੋਸ ਦੀ ਵਿਕਰੀ ਕੀਤੀ ਜਾਣੀ ਸੀ। ਇਹ ਆਈਟਮਾਂ ਨਵੀਂ ਦਿੱਲੀ ਦੀ ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਵਿਖੇ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਮੋਮੈਂਟੋਸ ਵਿੱਚ ਪੇਂਟਿੰਗਜ਼, ਮੂਰਤੀਆਂ, ਸ਼ਾਲਾਂ, ਜੈਕਟਾਂ ਅਤੇ ਰਵਾਇਤੀ ਸੰਗੀਤਕ ਯੰਤਰਾਂ ਸਮੇਤ ਵੱਖ – ਵੱਖ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਸਤਾਂ, ਯਾਦਗਾਰੀ ਚਿੰਨ੍ਹ ਸ਼ਾਮਲ ਸਨ।

ਸ਼ੁਰੂ ਵਿੱਚ ਇਹ ਈ-ਬੋਲੀ 3 ਅਕਤੂਬਰ ਤੱਕ ਚੱਲਣੀ ਸੀ ਪਰ ਜਨਤਾ ਦੇ ਭਰਵੇਂ ਹੁੰਗਾਰੇ ਅਤੇ ਹੋਰ ਲੋਕਾਂ ਦੀ ਇਸ ਵਿੱਚ ਹਿੱਸਾ ਲੈਣ ਦੀ ਬੇਨਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਕਿ ਨਿਲਾਮੀ ਦੇ ਇਸ ਅਮਲ ਨੂੰ 3 ਹਫਤੇ ਹੋਰ ਵਧਾ ਦਿੱਤਾ ਜਾਵੇ। ਜੋ ਵੀ ਵਸਤਾਂ ਨਿਲਾਮੀ ਵਿੱਚ ਰੱਖੀਆਂ ਗਈਆਂ ਸਨ ਅੱਜ ਤੱਕ ਉਹ ਸਭ ਵਿਕ ਗਈਆਂ । ਉੱਘੀਆਂ ਸ਼ਖ਼ਸੀਅਤਾਂ, ਸਿਆਸਤਦਾਨਾਂ ਅਤੇ ਸਰਗਰਮ ਕਾਰਕੁੰਨਾਂ ਨੇ ਇਸ ਨਿਲਾਮੀ ਵਿੱਚ ਦਿਲਚਸਪੀ ਦਿਖਾਈ , ਜਿਨ੍ਹਾਂ ਵਿੱਚ ਬਾਲੀਵੁੱਡ ਸਟਾਰ ਅਨਿਲ ਕਪੂਰ, ਅਰਜੁਨ ਕਪੂਰ ਅਤੇ ਗਾਇੱਕ ਕੈਲਾਸ਼ ਖੇਰ ਵੀ ਸ਼ਾਮਲ ਸਨ।

ਇਸ ਪ੍ਰਦਰਸ਼ਨੀ ਵਿੱਚ ਰੱਖੀਆਂ ਗਈਆਂ ਵਸਤਾਂ ਵਿੱਚੋਂ ਭਗਵਾਨ ਗਣੇਸ਼ ਦੀ ਛੋਟੀ ਮੂਰਤੀ ਅਤੇ ਕਮਲ ਦੇ ਆਕਾਰ ਵਾਲੇ ਲਕੜੀ ਦੇ ਬਕਸੇ ਦੀ ਮੁੱਢਲੀ ਰਾਖਵੀਂ ਕੀਮਤ ਸਭ ਤੋਂ ਘੱਟ 500 ਰੁਪਏ ਰੱਖੀ ਗਈ ਸੀ। ਸਭ ਤੋਂ ਵੱਧ ਮੁੱਢਲੀ ਰਾਖਵੀ ਕੀਮਤ 2.5 ਲੱਖ ਰੁਪਏ ਉਸ ਐਕਰਿਲਿਕ ਪੇਂਟਿੰਗ ਦੀ ਰੱਖੀ ਗਈ ਸੀ ਜਿਸ ਦੇ ਪਿਛੋਕੜ ਵਿੱਚ ਤਿਰੰਗੇ ਦੇ ਨਾਲ ਨਾਲ ਪ੍ਰਧਾਨ ਮੰਤਰੀ ਅਤੇ ਮਹਾਤਮਾ ਗਾਂਧੀ ਦੀ ਤਸਵੀਰ ਸੀ ਅਤੇ ਇਹ ਪੇਂਟਿੰਗ 25 ਲੱਖ ਰੁਪਏ ਵਿੱਚ ਵਿਕੀ।

ਪ੍ਰਧਾਨ ਮੰਤਰੀ ਦੀ ਇੱਕ ਫਰੇਮ ਕੀਤੀ ਤਸਵੀਰ ਜਿਸ ਵਿੱਚ ਉਹ ਆਪਣੀ ਮਾਤਾ ਤੋਂ ਆਸ਼ੀਰਵਾਦ ਲੈ ਰਹੇ ਸਨ ਅਤੇ ਜਿਸ ਦੀ ਮੁੱਢਲੀ ਕੀਮਤ 1000 ਰੁਪਏ ਰੱਖੀ ਗਈ ਸੀ, ਦੇ 20 ਲੱਖ ਰੁਪਏ ਮਿਲੇ। ਨਿਲਾਮੀ ਵਿੱਚ ਰੱਖੀਆਂ ਹੋਰ ਪ੍ਰਸਿੱਧ ਵਸਤਾਂ ਵਿੱਚ ਮਨੀਪੁਰ ਲੋਕ ਕਲਾ ਦੀ ਇੱਕ ਪੇਂਟਿੰਗ (ਜਿਸ ਦੀ ਅਸਲੀ ਮੁੱਢਲੀ ਕੀਮਤ 50,000 ਰੁਪਏ ਰੱਖੀ ਗਈ ਸੀ, 10 ਲੱਖ ਰੁਪਏ ਵਿੱਚ ਵਿਕੀ), ਇੱਕ ਗਊ ਵੱਲੋਂ ਆਪਣੇ ਵੱਛੇ ਨੂੰ ਦੁੱਧ ਪਿਆਉਂਦਿਆਂ ਦੀ ਦੀ ਧਾਤ ਦੀ ਬਣੀ ਮੂਰਤੀ (ਮੁੱਢਲੀ ਕੀਮਤ 4,000 ਰੁਪਏ ਸੀ ਜੋ ਕਿ 10 ਲੱਖ ਰੁਪਏ ਵਿੱਚ ਵਿਕੀ), ਸਵਾਮੀ ਵਿਵੇਕਾਨੰਦ ਦੀ ਧਾਤ ਦੀ ਬਣੀ 14 ਸੈਂਟੀਮੀਟਰ ਲੰਬੀ ਪ੍ਰਤਿਮਾ (ਜਿਸ ਦੀ ਮੁੱਢਲੀ ਕੀਮਤ 4,000 ਰੁਪਏ ਰੱਖੀ ਗਈ ਸੀ, 6 ਲੱਖ ਰੁਪਏ ਵਿੱਚ ਵਿਕੀ) ਆਦਿ ਸ਼ਾਮਲ ਸਨ।

****

ਵੀਆਰਆਰਕੇ/ਵੀਜੇ/ਐੱਸਐੱਚ