Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ, ਨਾਲ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਫੋਰਮ ਦੇ ਬੋਰਡ ਮੈਂਬਰਾਂ ਨੇ ਮੁਲਾਕਾਤ ਕੀਤੀ


ਅਮਰੀਕਾ ਦੇ ਸੀਨੀਅਰ ਉਦਯੋਗ ਅਤੇ ਕਾਰੋਬਾਰੀ ਮੁਖੀਆ ਦੇ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਫੋਰਮ (ਯੂਐੱਸਆਈਐੱਸਪੀਐੱਫ) ਦੇ ਬੋਰਡ ਮੈਬਰਾਂ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਬੋਰਡ ਮੈਬਰਾਂ ਨੇ ਸਵੇਰੇ ਹੋਏ ਭਾਰਤ ਲੀਡਰਸ਼ਿਪ ਸਿਖ਼ਰ ਸੰਮੇਲਨ ਦੇ ਨਤੀਜਿਆਂ ਦੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਦਿੱਤੀ । ਕਾਰੋਬਾਰੀ ਨੇਤਾਵਾਂ ਨੇ ਪਿਛਲੇ ਚਾਰ ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਗਏ ਆਰਥਕ ਅਤੇ ਰੈਗੂਲੇਟਰੀ ਸੁਧਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਤੇਜ਼ੀ ਨਾਲ ਵਧ ਰਹੀ ਭਾਰਤੀ ਅਰਥਵਿਅਵਸਥਾਂ ਵੱਲੋਂ ਪੇਸ਼ ਆਪਸੀ ਲਾਭਕਾਰੀ ਮੌਕਿਆਂ ਦਾ ਲਾਭ ਉਠਾਉਣ ਲਈ ਭਾਰਤ ਨਾਲ ਹੋਰ ਗਹਿਰਾਈ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਯੂਐੱਸਆਈਐੱਸਪੀਐੱਫ ਦੇ ਬੋਰਡ ਮੈਂਬਰਾਂ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਆਰਥਕ ਸਹਿਯੋਗ ਤੋਂ ਲਾਮਿਸਾਲ ਤਰੀਕੇ ਨਾਲ ਲਾਭ ਹੋਇਆ ਹੈ । ਉਨ੍ਹਾਂ ਨੇ ਅਮਰੀਕੀ ਕੰਪਨੀਆਂ ਨੂੰ ਨਵੇਂ ਖੇਤਰਾਂ ਦੇ ਨਾਲ-ਨਾਲ ਸਟਾਰਟ ਅੱਪ, ਊਰਜਾ, ਸਿਹਤ ਸੇਵਾ ਅਤੇ ਡਿਜੀਟਲ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਕਾਰੋਬਾਰੀ ਮੌਕਿਆਂ ਦਾ ਲਾਭ ਉਠਾਉਣ ਲਈ ਪ੍ਰੋਤਸਾਹਿਤ ਕੀਤਾ।

***

ਏਕੇਟੀ/ਐੱਸਐੱਚ/ਐੱਸਕੇ