Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਲਕਾਤਾ ਦੇ ਬੇਲੂਰ ਮਠ ਦਾ ਦੌਰਾ ਕੀਤਾ


 

ਨਾਗਰਿਕਤਾ ਸੋਧ ਐਕਟ, ਕਿਸੇ ਦੀ ਨਾਗਰਿਕਤਾ ਖੋਹਣ ਦਾ ਨਹੀਂ ਸਗੋਂ ਨਾਗਰਿਕਤਾ ਦੇਣ ਦਾ ਕਾਨੂੰਨ ਹੈ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੁਆਮੀ ਵਿਵੇਕਾਨੰਦ ਦੀ ਜਯੰਤੀ ਅਤੇ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ’ਤੇ ਅੱਜ ਕੋਲਕਾਤਾ ਦੇ ਬੇਲੂਰ ਮਠ ਗਏਉਨ੍ਹਾਂ ਨੇ ਮਠ ਵਿੱਚ ਭਿਕਸ਼ੂਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ਵਾਸੀਆਂ ਲਈ ਬੇਲੂਰ ਮਠ ਜਿਹੀ ਪਵਿੱਤਰ ਜਗ੍ਹਾ ’ਤੇ ਆਉਣਾ ਕਿਸੇ ਤੀਰਥ ਯਾਤਰਾ ਤੋਂ ਘੱਟ ਨਹੀਂ ਹੈ, ਪਰ ਉਨ੍ਹਾਂ ਲਈ ਇਹ ਹਮੇਸ਼ਾ ਆਪਣੇ ਘਰ ਆਉਣ ਜਿਹਾ ਹੈ। ਉਨ੍ਹਾਂ ਨੇ ਇਸ ਪਵਿੱਤਰ ਸਥਾਨ ’ਤੇ ਰਾਤ ਨੂੰ ਅਰਾਮ ਕਰਨ ਨੂੰ ਸੁਭਾਗ ਦੀ ਗੱਲ ਦੱਸਦੇ ਹੋਏ ਕਿਹਾ ਕਿ ਇੱਥੇ ਸੁਆਮੀ ਰਾਮਕ੍ਰਿਸ਼ਨ ਪਰਮਹੰਸ, ਮਾਂ ਸ਼ਾਰਦਾ ਦੇਵੀ, ਸੁਆਮੀ ਬ੍ਰਹਮਾਨੰਦ ਅਤੇ ਸੁਆਮੀ ਵਿਵੇਕਾਨੰਦ ਦੇ ਪ੍ਰਭਾਵ ਦਾ ਅਹਿਸਾਸ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਬੇਲੂਰ ਮਠ ਦੀ ਆਪਣੀ ਪਹਿਲਾਂ ਦੀ ਯਾਤਰਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਸੁਆਮੀ ਆਤਮਸਥਾਨੰਦ ਜੀ ਦਾ ਅਸ਼ੀਰਵਾਦ ਗ੍ਰਹਿਣ ਕੀਤਾ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਜਨ ਸੇਵਾ ਦਾ ਰਸਤਾ ਦਿਖਾਇਆ ਸੀ । ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਭਲੇ ਹੀ ਸੁਆਮੀ ਜੀ ਭੌਤਿਕ ਰੂਪ ਵਿੱਚ ਮੌਜੂਦ ਨਹੀਂ ਹਨ ਲੇਕਿਨ ਉਨ੍ਹਾਂ ਦੇ ਕਾਰਜ, ਉਨ੍ਹਾਂ ਵੱਲੋਂ ਦਿਖਾਇਆ ਗਿਆ ਮਾਰਗ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦਾ ਰਹੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉੱਥੇ ਮੌਜੂਦ ਯੁਵਾ ਬ੍ਰਹਮਚਾਰੀਆਂ ਦਰਮਿਆਨ ਕੁਝ ਪਲ ਗੁਜਾਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਵੀ ਕਦੇ ਬ੍ਰਹਮਚਾਰੀਆਂ ਜਿਹੀ ਹੀ ਮਨੋਸਥਿਤੀ ਸੀ । ਉਨ੍ਹਾਂ ਨੇ ਕਿਹਾ ਕਿ ਵਿਵੇਕਾਨੰਦ ਦੀ ਸ਼ਖਸੀਅਤ, ਵਿਵੇਕਾਨੰਦ ਦੇ ਵਿਚਾਰਾਂ ਕਰਕੇ ਹੀ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇੱਥੇ ਖਿੱਚੇ ਚਲੇ ਆਉਂਦੇ ਹਨ । ਲੇਕਿਨ ਇੱਥੇ ਆਉਣ ਤੋਂ ਬਾਅਦ, ਮਾਂ ਅੰਨਾ ਸ਼ਾਰਦਾ ਦੇਵੀ ਦਾ ਆਂਚਲ ਸਾਨੂੰ ਇੱਥੇ ਵਸਣ ਲਈ ਮਾਂ ਜਿਹਾ ਸਨੇਹ ਦਿੰਦਾ ਹੈ ।

ਜਾਣੇ ਅਣਜਾਣੇ ਵਿੱਚ, ਦੇਸ਼ ਦਾ ਹਰ ਯੁਵਾ ਵਿਵੇਕਾਨੰਦ ਦੇ ਸੰਕਲਪਾਂ ਦਾ ਹਿੱਸਾ ਹੈ। ਸਮਾਂ ਬਦਲ ਗਿਆ, ਦਹਾਕੇ ਬਦਲ ਗਏ, ਸਦੀ ਬਦਲ ਗਈ ਲੇਕਿਨ ਸੁਆਮੀ ਜੀ ਦਾ ਸੰਕਲਪ ਯੁਵਾਵਾਂ ਨੂੰ ਪ੍ਰੇਰਿਤ ਅਤੇ ਜਾਗਰੂਕ ਕਰਨਾ ਸੀ। ਉਨ੍ਹਾਂ ਦੇ ਪ੍ਰਯਤਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੇ ਰਹਿਣਗੇ । ਆਪਣੇ ਦਮ ’ਤੇ ਪੂਰੀ ਦੁਨੀਆ ਨੂੰ ਨਾ ਬਦਲ ਸਕਣ ਦਾ ਜਜ਼ਬਾ ਰੱਖਣ ਵਾਲੇ ਦੇਸ਼ ਦੇ ਯੁਵਾਵਾਂ ਨੂੰ ਪ੍ਰਧਾਨ ਮੰਤਰੀ ਨੇ ਅਸੀਂ ਕਦੇ ਵੀ ਇਕੱਲੇ ਨਹੀਂ ਹਾਂਦਾ ਮੰਤਰ ਦਿੱਤਾ ।

ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਦੇ ਲਈ, ਦੇਸ਼ ਨੇ ਵੱਡੇ ਸੰਕਲਪ ਦੇ ਨਾਲ ਇੱਕ ਨਵੇਂ ਭਾਰਤ ਦੇ ਨਿਰਮਾਣ ਲਈ ਕਦਮ ਉਠਾਏ ਹਨ ਅਤੇ ਇਹ ਸੰਕਲਪ ਸਿਰਫ਼ ਸਰਕਾਰ ਦੇ ਨਹੀਂ ਹਨ, ਬਲਕਿ 130 ਕਰੋੜ ਦੇਸ਼ਵਾਸੀਆਂ, ਦੇਸ਼ ਦੇ ਨੌਜਵਾਨਾਂ ਦੇ ਵੀ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 5 ਵਰ੍ਹਿਆਂ ਦਾ ਅਨੁਭਵ ਦੱਸਦਾ ਹੈ ਕਿ ਦੇਸ਼ ਦੇ ਨੌਜਵਾਨਾਂ ਦੇ ਨਾਲ ਜੁੜਨ ਦੀ ਮੁਹਿੰਮ ਸਫ਼ਲ ਹੋਣਾ ਨਿਸ਼ਚਿਤ ਹੈ। ਉਨ੍ਹਾਂ ਨੇ ਕਿਹਾ ਕਿ 5 ਵਰ੍ਹੇ ਪਹਿਲਾਂ ਤੱਕ, ਇੱਕ ਨਿਰਾਸ਼ਾ ਸੀ ਕਿ ਭਾਰਤ ਸਵੱਛ ਹੋ ਸਕਦਾ ਹੈ ਜਾਂ ਨਹੀਂ ਅਤੇ ਕੀ ਭਾਰਤ ਵਿੱਚ ਡਿਜੀਟਲ ਭੁਗਤਾਨ ਦਾ ਪ੍ਰਸਾਰ ਇੰਨਾ ਵਧ ਸਕਦਾ ਹੈ, ਲੇਕਿਨ ਦੇਸ਼ ਦੇ ਨੌਜਵਾਨਾਂ ਨੇ ਕਮਾਨ ਸੰਭਾਲੀ ਅਤੇ ਬਦਲਾਅ ਦਿਸ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਅਤੇ ਲਗਨ 21ਵੀਂ ਸਦੀ ਵਿੱਚ ਬਦਲਦੇ ਭਾਰਤ ਦਾ ਅਧਾਰ ਬਣੀ ਹੈ। ਨੌਜਵਾਨ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਅਤੇ ਉਨ੍ਹਾਂ ਦਾ ਸਮਾਧਾਨ ਕੱਢਦੇ ਹਨ ਅਤੇ ਚੁਣੌਤੀਆਂ ਨੂੰ ਚੁਣੌਤੀ ਦਿੰਦੇ ਹਨ । ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਦੇ ਇਸ ਜਜ਼ਬੇ ਦਾ ਅਨੁਸਰਣ ਕਰਦਿਆਂ ਕੇਂਦਰ ਸਰਕਾਰ ਦੇਸ਼ ਦੇ ਸਾਹਮਣੇ ਖੜ੍ਹੀਆਂ ਦਹਾਕਿਆਂ ਪੁਰਾਣੀਆਂ ਚੁਣੌਤੀਆਂ ਨਾਲ ਨਿਪਟਣ ਦਾ ਪ੍ਰਯਤਨ ਕਰ ਰਹੀ ਹੈ ।

ਰਾਸ਼ਟਰੀ ਯੁਵਾ ਦਿਵਸ ’ਤੇ ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਹਰ ਨੌਜਵਾਨ ਨੂੰ ਮਨਾਉਣ, ਉਨ੍ਹਾਂ ਨੂੰ ਨਾਗਰਿਕਤਾ ਸੋਧ ਐਕਟ ਦੇ ਬਾਰੇ ਵਿੱਚ ਸਮਝਾਉਣ ਅਤੇ ਉਨ੍ਹਾਂ ਦੇ  ਮਨ ਵਿੱਚ ਇਸ ਨੂੰ ਲੈ ਕੇ ਜੋ ਵੀ ਭਰਮ ਹੈ ਉਸ ਨੂੰ ਦੂਰ ਕਰਨਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਾਗਰਿਕਤਾ ਸੋਧ ਐਕਟ ਨਾਗਰਿਕਤਾ ਖੋਹਣ ਦਾ ਕਾਨੂੰਨ ਨਹੀਂ ਹੈ, ਇਹ ਨਾਗਰਿਕਤਾ ਦੇਣ ਦਾ ਕਾਨੂੰਨ ਹੈ। ਉਨ੍ਹਾਂ ਨੇ ਕਿਹਾ ਕਿ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਧਾਰਮਿਕ ਪ੍ਰਤਾੜਨਾ ਅੱਤਿਆਚਾਰ ਦਾ ਸ਼ਿਕਾਰ ਹੋਏ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣਾ ਅਸਾਨ ਬਣਾਉਣ ਲਈ ਨਾਗਰਿਕਤਾ ਸੋਧ ਐਕਟ ਵਿੱਚ ਮਹਿਜ ਇੱਕ ਸੰਸ਼ੋਧਨ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਸਮੇਤ ਕਈ ਨੇਤਾਵਾਂ ਨੇ ਵੀ ਉਸ ਸਮੇਂ ਅਜਿਹੀ ਵਿਵਸਥਾ  ਕੀਤੇ ਜਾਣ ਦਾ ਸਮਰਥਨ ਕੀਤਾ ਸੀ । ਉਨ੍ਹਾਂ ਨੇ ਕਿਹਾ ਕਿ ਅੱਜ ਵੀ, ਕਿਸੇ ਵੀ ਧਰਮ ਦਾ ਵਿਅਕਤੀਚਾਹੇ ਉਹ ਭਗਵਾਨ ਵਿੱਚ ਵਿਸ਼ਵਾਸ ਕਰਦਾ ਹੋਵੇ ਜਾਂ ਨਹੀਂ … ਜੋ ਵੀ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਕਰਦਾ ਹੈ, ਉਹ ਨਿਰਧਾਰਿਤ ਪ੍ਰਕਿਰਿਆਵਾਂ ਤਹਿਤ ਭਾਰਤ ਦੀ ਨਾਗਰਿਕਤਾ ਲੈ ਸਕਦਾ ਹੈ।  ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਐਕਟ ਦੇ ਕਾਰਨ ਉੱਤਰ ਪੂਰਬ ਦੀ ਆਬਾਦੀ ਦੇ ਸਰੂਪ ’ਤੇ ਕੋਈ ਉਲਟ ਪ੍ਰਭਾਵ ਨਾ ਪਵੇ, ਇਸ ਦੀ ਵੀ ਵਿਵਸਥਾ ਕੀਤੀ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਪਸ਼ਟਤਾ ਦੇ ਬਾਵਜੂਦ, ਕੁਝ ਲੋਕ ਆਪਣੇ ਰਾਜਨੀਤਕ ਕਾਰਨਾਂ ਕਰਕੇ ਨਾਗਰਿਕਤਾ ਸੋਧ ਐਕਟ ਦੇ ਬਾਰੇ ਵਿੱਚ ਲਗਾਤਾਰ ਭਰਮ ਫੈਲਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਜੇਕਰ ਨਾਗਰਿਕਤਾ ਕਾਨੂੰਨ ਵਿੱਚ ਸੋਧ ਨੂੰ ਲੈ ਕੇ ਇੰਨਾ ਵਿਵਾਦ ਨਹੀਂ ਹੁੰਦਾ ਤਾਂ ਸ਼ਾਇਦ ਦੁਨੀਆ ਨੂੰ ਇਹ ਵੀ ਨਹੀਂ ਪਤਾ ਚਲਦਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ’ਤੇ ਕਿਵੇਂ ਅੱਤਿਆਚਾਰ ਹੋਏ ਹਨ । ਮਨੁੱਖੀ ਅਧਿਕਾਰਾਂ ਦੀ ਕਿਵੇਂ ਉਲੰਘਣਾ ਹੋਈ ਹੈ। ਇਹ ਸਾਡੀ ਪਹਿਲ ਦਾ ਹੀ ਨਤੀਜਾ ਹੈ ਕਿ ਹੁਣ ਪਾਕਿਸਤਾਨ ਨੂੰ ਜਵਾਬ ਦੇਣਾ ਪਵੇਗਾ ਕਿ ਉਸਨੇ 70 ਸਾਲ ਤੱਕ ਉੱਚ ਘੱਟ ਗਿਣਤੀਆਂ ਨਾਲ ਇਹ ਜ਼ੁਲਮ ਕਿਉਂ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਸੱਭਿਆਚਾਰ ਅਤੇ ਸਾਡਾ ਸੰਵਿਧਾਨ ਸਾਡੇ ਤੋਂ ਨਾਗਰਿਕਾਂ ਵਜੋਂ ਆਪਣੇ ਫਰਜ਼ ਪੂਰੇ ਕਰਨ, ਇਮਾਨਦਾਰੀ ਅਤੇ ਪੂਰਨ ਸਮਰਪਣ ਦੇ ਨਾਲ ਆਪਣੇ ਕਰਤੱਵਾਂ ਨੂੰ ਪੂਰਾ ਕਰਨ ਦੀ ਉਮੀਦ ਰੱਖਦਾ  ਹੈ। ਹਰੇਕ ਭਾਰਤੀ ਦਾ ਕਰਤੱਵ ਸਮਾਨ ਰੂਪ ਨਾਲ ਮਹੱਤਵਪੂਰਨ ਹੋਣਾ ਚਾਹੀਦਾ ਹੈ। ਇਸ ਰਸਤੇ ’ਤੇ ਚੱਲ ਕੇ ਅਸੀਂ ਭਾਰਤ ਨੂੰ ਵਿਸ਼ਵ ਪਟਲ ’ਤੇ ਉਸ ਦਾ ਸਹੀ ਸਥਾਨ ਦਿਵਾ ਸਕਾਂਗੇ ਅੰਤ ਵਿੱਚ ਉਨ੍ਹਾਂ ਕਿਹਾ ਕਿ ਹਰੇਕ ਭਾਰਤੀ ਤੋਂ ਸੁਆਮੀ ਵਿਵੇਕਾਨੇਦ ਦੀ ਇਹੀ ਉਮੀਦ ਸੀ ਅਤੇ ਇਹੀ ਇਸ ਸੰਸਥਾ ਦੇ ਮੂਲ ਵਿੱਚ ਵੀ ਹੈ। ਅਤੇ ਅਸੀਂ ਸਾਰੇ ਉਨ੍ਹਾਂ ਦੇ ਸੁਪਨਿਆਂ ਨੂੰ ਸੱਚ ਕਰਨ ਦਾ ਸੰਕਲਪ ਲੈ ਰਹੇ ਹਾਂ।

 

*****

ਵੀਆਰਆਰਕੇ/ਏਕੇ