Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਿਊਜ਼9 ਗਲੋਬਲ ਸਮਿਟ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਿਊਜ਼9 ਗਲੋਬਲ ਸਮਿਟ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਜਰਮਨੀ ਦੇ ਸਟੱਟਗਾਰਟ ਵਿੱਚ ਆਯੋਜਿਤ ਨਿਊਜ਼ 9 ਗਲੋਬਲ ਸਮਿਟ ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਮਿਟ ਭਾਰਤ-ਜਰਮਨੀ ਸਾਂਝੇਦਾਰੀ ਵਿੱਚ ਇੱਕ ਨਵੇਂ ਅਧਿਆਇ ਜੋੜੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਭਾਰਤ ਦਾ ਇੱਕ ਮੀਡੀਆ ਸਮੂਹ ਅੱਜ ਦੇ ਸੂਚਨਾ ਯੁੱਗ ਵਿੱਚ ਜਰਮਨੀ ਅਤੇ ਜਰਮਨੀ ਲੋਕਾਂ ਨਾਲ ਜੁੜਨ ਦਾ ਪ੍ਰਯਾਸ ਕਰ ਰਿਹਾ ਹੈ। ਇਸ ਨਾਲ ਭਾਰਤ ਦੇ ਲੋਕਾਂ ਨੂੰ ਜਰਮਨੀ ਅਤੇ ਜਰਮਨੀ ਦੇ ਲੋਕਾਂ ਨੂੰ ਸਮਝਣ ਦਾ ਇੱਕ ਪਲੈਟਫਾਰਮ ਭੀ ਮਿਲੇਗਾ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਿਟ ਦਾ ਆਯੋਜਨ ਭਾਰਤ ਦੇ ਟੀਵੀ 9 ਦੁਆਰਾ ਜਰਮਨੀ ਵਿੱਚ ਐੱਫ਼ਏਯੂ ਸਟਟਗਾਰਟ ਅਤੇ ਬੈਡਨ-ਵੁਰਟਮਬਰਗ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਮਿਟ ਦਾ ਵਿਸ਼ਾ “ਭਾਰਤ-ਜਰਮਨੀ: ਸਥਿਰ ਵਿਕਾਸ ਲਈ ਇੱਕ ਰੋਡਮੈਪ” ਹੈ, ਜੋ ਭਾਰਤ ਅਤੇ ਜਰਮਨੀ ਦੇ ਵਿਚਕਾਰ ਜ਼ਿੰਮੇਦਾਰ ਸਾਂਝੇਦਾਰੀ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ, ਉਪਸਥਿਤ ਲੋਕਾਂ ਨੇ  ਆਰਥਿਕ ਮੁੱਦਿਆਂ ਦੇ ਨਾਲ-ਨਾਲ ਖੇਡਾਂ ਅਤੇ ਮਨੋਰੰਜਨ ਨਾਲ ਸੰਬੰਧਿਤ ਵਿਸ਼ਿਆਂ ’ਤੇ ਭੀ ਲਾਭਦਾਇਕ ਚਰਚਾ ਕੀਤੀ ,ਜੋ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਦੇ ਵਿਆਪਕ ਦਾਇਰੇ ਨੂੰ ਉਜਾਗਰ ਕਰਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਲਈ ਯੂਰੋਪ ਦੇ ਰਣਨੀਤਕ ਮਹੱਤਵ ਉੱਤੇ ਜ਼ੋਰ ਦਿੱਤਾ, ਖਾਸ ਕਰਕੇ ਭੂ-ਰਾਜਨੀਤਕ ਸਬੰਧਾਂ, ਵਪਾਰ ਅਤੇ ਨਿਵੇਸ਼ ਦੇ ਮਾਮਲੇ ਵਿੱਚ, ਜਰਮਨੀ ਭਾਰਤ ਦੇ ਪ੍ਰਮੁੱਖ ਭਾਈਵਾਲਾਂ ਵਿੱਚੋਂ ਇੱਕ ਹੈ। ਸਾਲ 2024 ਭਾਰਤ-ਜਰਮਨੀ ਰਣਨੀਤਕ ਸਾਂਝੇਦਾਰੀ ਦੀ 25ਵੀਂ ਵਰ੍ਹੇਗੰਢ ਨੂੰ ਦਰਸਾਉਂਦਾ ਹੈ, ਜੋ ਇਸ ਨੂੰ ਇਤਿਹਾਸਿਕ ਸਾਲ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਚਾਂਸਲਰ ਸਕੋਲਜ਼ ਦੀ ਭਾਰਤ ਦੀ ਤੀਸਰੀ ਯਾਤਰਾ ਅਤੇ 12 ਸਾਲਾਂ ਬਾਅਦ ਦਿੱਲੀ ਵਿੱਚ ਆਯੋਜਿਤ ਕੀਤੀ ਜਾ ਰਹੀ ਜਰਮਨੀ ਕਾਰੋਬਾਰਾਂ ਦੀ ਏਸ਼ੀਆ-ਪ੍ਰਸ਼ਾਂਤ ਕਾਨਫਰੰਸ ਸਹਿਤ ਮਹੱਤਵਪੂਰਨ ਘਟਨਾਵਾਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਰਮਨੀ ਨੇ “ਫੋਕਸ ਔਨ ਇੰਡੀਆ” ਦਸਤਾਵੇਜ਼ ਅਤੇ ਆਪਣੀ ਪਹਿਲੀ ਦੇਸ਼-ਵਿਸ਼ੇਸ਼ “ਭਾਰਤ ਦੇ ਲਈ ਕੁਸ਼ਲ ਕਿਰਤ ਰਣਨੀਤੀ” ਭੀ ਜਾਰੀ ਕੀਤੀ ਹੈ, ਜਿਸ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਹਾਲਾਂਕਿ ਭਾਰਤ-ਜਰਮਨੀ ਰਣਨੀਤਕ ਸਾਂਝੇਦਾਰੀ 25 ਸਾਲਾਂ ਤੋਂ ਮੌਜੂਦ ਹੈ, ਪਰ ਦੋਹਾਂ ਦੇਸ਼ਾਂ ਦੇ ਵਿਚਕਾਰ ਸਬੰਧ ਸਦੀਆਂ ਪੁਰਾਣੇ ਹਨ। ਖਾਸ ਤੌਰ ’ਤੇ, ਇੱਕ ਜਰਮਨੀ ਨੇ ਯੂਰੋਪ ਦੀ ਪਹਿਲੀ ਸੰਸਕ੍ਰਿਤ ਵਿਆਕਰਣ ਦੀਆਂ ਕਿਤਾਬਾਂ ਬਣਾਈਆਂ, ਅਤੇ ਜਰਮਨੀ ਵਪਾਰੀਆਂ ਨੇ ਯੂਰਪ ਵਿੱਚ ਤਮਿਲ ਅਤੇ ਤੇਲੁਗੂ ਛਪਾਈ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਲਗਭਗ 300,000 ਭਾਰਤੀ ਜਰਮਨੀ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚ 50,000 ਭਾਰਤੀ ਵਿਦਿਆਰਥੀ ਉੱਥੇ ਪੜ੍ਹਦੇ ਹਨ। ਭਾਰਤ ਵਿੱਚ, ਪਿਛਲੇ 3-4 ਸਾਲਾਂ ਵਿੱਚ 1,800 ਤੋਂ ਵੱਧ ਜਰਮਨੀ ਕੰਪਨੀਆਂ ਨੇ $15 ਬਿਲੀਅਨ ਦਾ ਨਿਵੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਦੁਵੱਲਾ ਵਪਾਰ ਲਗਭਗ 34 ਬਿਲੀਅਨ ਡਾਲਰ ਦਾ ਹੈ ਅਤੇ ਇਹ ਵਪਾਰ ਆਉਣ ਵਾਲੇ ਸਾਲਾਂ ਵਿੱਚ ਮਜ਼ਬੂਤ ਸਾਂਝੇਦਾਰੀ ਦੇ ਕਾਰਨ ਵਧਦਾ ਰਹੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਬੜੀ ਅਰਥਵਿਵਸਥਾ ਦੇ ਰੂਪ ਵਿੱਚ ਉੱਭਰ ਰਿਹਾ ਹੈ, ਜੋ ਵਿਸ਼ਵ ਵਿਕਾਸ ਲਈ ਸਾਂਝੇਦਾਰੀ ਵਿੱਚ ਦਿਲਚਸਪੀ ਰੱਖਦਾ ਹੈ। ਜਰਮਨੀ ਦਾ “ਫੋਕਸ ਔਨ ਇੰਡੀਆ” ਦਸਤਾਵੇਜ਼ ਦੁਨੀਆ ਵਿੱਚ ਭਾਰਤ ਦੇ ਰਣਨੀਤਕ ਮਹੱਤਵ ਨੂੰ ਮਾਨਤਾ ਦਿੰਦਾ ਹੈ। ਇਸ ਬਦਲਾਅ ਦਾ ਕਾਰਨ ਪਿਛਲੇ ਦਹਾਕੇ ਵਿੱਚ ਭਾਰਤ ਦੇ ਸੁਧਾਰਾਂ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਕਾਰੋਬਾਰ ਸਥਿਤੀਆਂ ਵਿੱਚ ਸੁਧਾਰ ਕੀਤਾ, ਨੌਕਰਸ਼ਾਹੀ ਨੂੰ ਘਟਾਇਆ, ਅਤੇ ਸਾਰੇ ਸੈਕਟਰਾਂ ਵਿੱਚ ਆਧੁਨਿਕ ਨੀਤੀਆਂ ਬਣਾਈਆਂ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੁੱਖ ਸੁਧਾਰਾਂ ਵਿੱਚ ਜੀਐੱਸਟੀ ਦੇ ਨਾਲ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣਾ, 30,000 ਤੋਂ ਅਧਿਕ ਅਨੁਪਾਲਨਾਂ ਦੇ ਮਾਮਲਿਆਂ ਨੂੰ ਖ਼ਤਮ ਕਰਨਾ ਅਤੇ ਬੈਂਕਿੰਗ ਖੇਤਰ ਨੂੰ ਸਥਿਰ ਕਰਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਨੇ ਭਾਰਤ ਦੇ ਭਵਿੱਖ ਦੇ ਵਿਕਾਸ ਲਈ ਇੱਕ ਮਜ਼ਬੂਤ ਨੀਂਹ ਰੱਖੀ ਹੈ, ਜਿਸ ਵਿੱਚ ਜਰਮਨੀ ਇਸ ਯਾਤਰਾ ਵਿੱਚ ਇੱਕ ਪ੍ਰਮੁੱਖ ਭਾਗੀਦਾਰ ਬਣਿਆ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਮੈਨੂਫੈਕਚਰਿੰਗ ਅਤੇ ਇੰਜੀਨੀਅਰਿੰਗ ਵਿੱਚ ਜਰਮਨੀ ਦੇ ਆਪਣੇ ਵਿਕਾਸ ਦੀਆਂ ਸਮਾਨਤਾਵਾਂ ਨੂੰ ਦਰਸਾਉਂਦੇ ਹੋਏ ਇੱਕ ਪ੍ਰਮੁੱਖ ਗਲੋਬਲ ਮੈਨੂਫੈਕਚਰਿੰਗ ਹੱਬ ਬਣਨ ਦੀ ਤਰਫ਼ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕੀਤਾ। “ਮੇਕ ਇਨ ਇੰਡੀਆ” ਪਹਿਲ ਦੇ ਤਹਿਤ, ਦੇਸ਼ ਨਿਰਮਾਤਾਵਾਂ ਨੂੰ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਦੀ ਪੇਸ਼ਕਸ਼ ਕਰ ਰਿਹਾ ਹੈ। ਭਾਰਤ ਮਹੱਤਵਪੂਰਨ ਪ੍ਰਗਤੀ ਕਰਦੇ ਹੋਏ ਮੋਬਾਈਲ ਅਤੇ ਇਲੈਕਟ੍ਰੌਨਿਕਸ ਮੈਨੂਫੈਕਚਿਰੰਗ ਵਿੱਚ ਇੱਕ ਮੋਹਰੀ ਦੇਸ਼ ਬਣ ਗਿਆ ਹੈ, ਭਾਰਤ ਦੁਪਹੀਆ ਵਾਹਨਾਂ ਦਾ ਦੁਨੀਆ ਦਾ ਸਭ ਤੋਂ ਬੜਾ ਉਤਪਾਦਕ ਹੈ, ਅਤੇ ਸਟੀਲ ਅਤੇ ਸੀਮਿੰਟ ਦਾ ਦੂਸਰਾ ਸਭ ਤੋਂ ਬੜਾ ਉਤਪਾਦਕ ਹੈ। ਇਹ ਪਰਿਵਰਤਨ ਗਲੋਬਲ ਮੈਨੂਫੈਕਚਰਿੰਗ ਵਿੱਚ ਭਾਰਤ ਦੇ ਵਧਦੇ ਮਹੱਤਵ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਚਾਰ ਪਹੀਆ ਵਾਹਨਾਂ ਦਾ ਚੌਥਾ ਸਭ ਤੋਂ ਬੜਾ ਨਿਰਮਾਤਾ ਵੀ ਹੈ, ਅਤੇ ਇਸ ਦਾ ਸੈਮੀਕੰਡਕਟਰ ਉਦਯੋਗ ਵਿਸ਼ਵ ਪੱਧਰ ’ਤੇ ਸਫ਼ਲਤਾ ਲਈ ਤਿਆਰ ਹੈ। ਇਸ ਪ੍ਰਗਤੀ ਦਾ ਕ੍ਰੈਡਿਟ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ, ਲੌਜਿਸਟਿਕਸ ਦੀ ਲਾਗਤ ਘਟਾਉਣ, ਵਪਾਰਕ ਸੰਚਾਲਨ ਨੂੰ ਸੌਖਾ ਬਣਾਉਣ ਅਤੇ ਸਥਿਰ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਹਾਲੀਆ ਸਰਕਾਰੀ ਨੀਤੀਆਂ ਨੂੰ ਦਿੱਤਾ ਗਿਆ ਹੈ। ਭਾਰਤ ਆਪਣੀਆਂ ਅਭਿਨਵ ਡਿਜੀਟਲ ਟੈਕਨੋਲੋਜੀਆਂ ਦੇ ਇੱਕ ਅਹਿਮ ਆਲਮੀ ਪ੍ਰਭਾਵ ਦੇ ਨਾਲ ਭੌਤਿਕ, ਸਮਾਜਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਭਾਰਤ ਹੁਣ ਦੁਨੀਆ ਦੇ ਸਭ ਤੋਂ ਅਨੋਖੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਦਾਅਵਾ ਕਰਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਪਹਿਲਾ ਤੋਂ ਹੀ ਸਥਾਪਿਤ ਜਰਮਨੀ ਕੰਪਨੀਆਂ ਨੂੰ ਆਪਣੇ ਨਿਵੇਸ਼ ਨੂੰ ਵਧਾਉਣ ਲਈ ਉਤਸ਼ਾਹਿਤ ਕੀਤਾ ਅਤੇ ਜੋ ਹੁਣ ਤੱਕ ਮੌਜੂਦ ਨਹੀਂ ਹਨ, ਉਨ੍ਹਾਂ ਨੂੰ ਭਾਰਤੀ ਬਜ਼ਾਰ ਵਿੱਚ ਦਾਖਲ ਹੋਣ ਬਾਰੇ ਵਿਚਾਰ ਕਰਨ ਲਈ ਸੱਦਾ ਦਿੱਤਾ। ਇਸ ਬਾਤ ’ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੇ ਵਿਕਾਸ ਨਾਲ ਤਾਲਮੇਲ ਬਿਠਾਉਣ ਦਾ ਇਹ ਸਹੀ ਸਮਾਂ ਹੈ, ਪ੍ਰਧਾਨ ਮੰਤਰੀ ਨੇ ਭਾਰਤ ਦੀ ਗਤੀਸ਼ੀਲਤਾ ਅਤੇ ਜਰਮਨੀ ਦੀ ਸਟੀਕਤਾ, ਇੰਜੀਨੀਅਰਿੰਗ ਅਤੇ ਨਵੀਨਤਾ ਵਿਚਕਾਰ ਸਾਂਝੇਦਾਰੀ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਬਾਤ ਨੂੰ ਉਜਾਗਰ ਕਰਦੇ ਹੋਏ ਆਪਣਾ ਭਾਸ਼ਣ ਸਮਾਪਤ ਕੀਤਾ ਕਿ ਕਿਵੇਂ ਇੱਕ ਪ੍ਰਾਚੀਨ ਸੱਭਿਅਤਾ ਦੇ ਰੂਪ ਵਿੱਚ ਭਾਰਤ ਨੇ ਹਮੇਸ਼ਾ ਆਲਮੀ ਸਾਂਝੇਦਾਰੀ ਦਾ ਸੁਆਗਤ ਕੀਤਾ ਹੈ ਅਤੇ ਸਾਰਿਆਂ ਨੂੰ ਦੁਨੀਆ ਦੇ ਲਈ ਇੱਕ ਸਮ੍ਰਿੱਧ ਭਵਿੱਖ ਦੇ ਨਿਰਮਾਣ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

**************

ਐੱਮਜੇਪੀਐੱਸ/ ਵੀਜੇ