ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਲਜੀਅਮ ਦੇ ਪ੍ਰਧਾਨ ਮੰਤਰੀ ਸ਼੍ਰੀ ਅਲੈਕਸੈਂਡਰ ਡੀ ਕਰੂ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਬਰੂਸੈਲਸ ਵਿੱਚ (Brussels) ਪਹਿਲੀ ਨਿਊਕਲੀਅਰ ਐਨਰਜੀ ਸਮਿਟ ਦੀ ਸਫਲ ਮੇਜ਼ਬਾਨੀ ਲਈ ਪ੍ਰਧਾਨ ਮੰਤਰੀ ਡੀ ਕਰੂ ਨੂੰ ਵਧਾਈਆਂ ਦਿੱਤੀਆਂ।
ਦੋਵੇਂ ਨੇਤਾਵਾਂ ਨੇ ਭਾਰਤ ਅਤੇ ਬੈਲਜੀਅਮ ਦੇ ਉਤਕ੍ਰਿਸ਼ਟ ਸਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਵਪਾਰ, ਨਿਵੇਸ਼, ਸਵੱਛ ਟੈਕਨੋਲੋਜੀਆਂ, ਸੈਮੀਕੰਡਕਟਰ, ਫਾਰਮਾਸਿਊਟੀਕਲਸ, ਗ੍ਰੀਨ ਹਾਈਡ੍ਰੋਜਨ, ਆਈਟੀ, ਰੱਖਿਆ, ਬੰਦਰਗਾਹਾਂ ਸਹਿਤ ਵੱਖ-ਵੱਖ ਖੇਤਰਾਂ ਵਿੱਚ ਦੁਵੱਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।
ਦੋਵੇਂ ਨੇਤਾਵਾਂ ਨੇ ਕੌਂਸਲ ਆਫ਼ ਯੂਰੋਪੀਅਨ ਯੂਨੀਅਨ ਦੀ ਮੌਜੂਦਾ ਬੈਲਜੀਅਮ ਦੀ ਪ੍ਰਧਾਨਗੀ ਦੇ ਤਹਿਤ ਭਾਰਤ-ਯੂਰੋਪੀਅਨ ਸੰਘ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
ਦੋਵੇਂ ਨੇਤਾਵਾਂ ਨੇ ਖੇਤਰੀ ਅਤੇ ਆਲਮੀ ਘਟਨਾਕ੍ਰਮਾਂ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਹ ਪੱਛਮ ਏਸ਼ੀਆ ਖੇਤਰ ਅਤੇ ਰੂਸ-ਯੂਕ੍ਰੇਨ ਸੰਘਰਸ਼ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੀ ਛੇਤੀ ਬਹਾਲੀ ਦੇ ਲਈ ਸਹਿਯੋਗ ਅਤੇ ਸਮਰਥਨ ਵਧਾਉਣ ਦੀ ਜ਼ਰੂਰਤ ‘ਤੇ ਸਹਿਮਤ ਹੋਏ।
ਦੋਵੇਂ ਨੇਤਾਵਾਂ ਨੇ ਆਪਸੀ ਸੰਪਰਕ ਵਿੱਚ ਰਹਿਣ ‘ਤੇ ਸਹਿਮਤੀ ਪ੍ਰਗਟ ਕੀਤੀ।
******
ਡੀਐੱਸ/ਐੱਸਕੇਐੱਸ
Spoke to Belgium PM @alexanderdecroo. Congratulated him on the success of the First Nuclear Energy Summit in Brussels. Exchanged views on strengthening bilateral ties; advancing India-EU Partnership under Belgian Presidency; and cooperation on regional and global issues.
— Narendra Modi (@narendramodi) March 26, 2024