Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬ੍ਰਿਟੇਨ (UK) ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਗੱਲ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਿਟੇਨ ਦੇ ਪ੍ਰਧਾਨ ਮੰਤਰੀ, ਸ਼੍ਰੀ ਰਿਸ਼ੀ ਸੁਨਕ ਨਾਲ ਟੈਲੀਫੋਨ ਦੇ ਜ਼ਰੀਏ ਗੱਲਬਾਤ ਕੀਤੀ ਹੈ। 

ਦੋਵੇਂ ਨੇਤਾਵਾਂ ਨੇ ਦੁਵੱਲੀ ਵਿਆਪਕ ਰਣਨੀਤਕ ਸਾਂਝੇਦਾਰੀ (bilateral Comprehensive Strategic partnership) ਨੂੰ ਲਗਾਤਾਰ ਮਜ਼ਬੂਤ ਕਰਦੇ ਰਹਿਣ ਨੂੰ ਲੈ ਕੇ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਵਪਾਰ, ਨਿਵੇਸ਼, ਰੱਖਿਆ, ਸੁਰੱਖਿਆ, ਉਭਰਦੀਆਂ ਹੋਈਆਂ ਟੈਕਨੋਲੋਜੀਆਂ ਅਤੇ ਹੋਰ ਸਹਿਤ ਵਿਭਿੰਨ ਖੇਤਰਾਂ ਦੇ ਸਬੰਧ ਵਿੱਚ ਰੋਡਮੈਪ 2030 ਦੇ ਤਹਿਤ ਹੋਈ ਪ੍ਰਗਤੀ ‘ਤੇ ਸੰਤੋਸ਼ ਵਿਅਕਤ ਕੀਤਾ।

ਉਨ੍ਹਾਂ ਨੇ ਇੱਕ ਆਪਸੀ ਲਾਭਦਾਇਕ ਮੁਫ਼ਤ ਵਪਾਰ ਸਮਝੌਤੇ (ਫ੍ਰੀ ਟ੍ਰੇਡ ਐਗਰੀਮੈਂਟ) ਦੀ ਜਲਦੀ ਸਿੱਟੇ ਵੱਲ ਹੋਈ ਪ੍ਰਗਤੀ ਦਾ ਸਕਾਰਾਤਮਕ ਮੁਲਾਂਕਣ ਕੀਤਾ।

ਦੋਵੇਂ ਨੇਤਾਵਾਂ ਨੇ ਆਪਸੀ ਹਿਤ ਵਾਲੇ ਰੀਜ਼ਨਲ ਅਤੇ ਗਲੋਬਲ ਵਿਕਾਸ ‘ਤੇ ਭੀ ਵਿਚਾਰ ਸਾਂਝੇ ਕੀਤੇ।

ਦੋਵੇਂ ਨੇਤਾਵਾਂ ਸੰਪਰਕ ਬਣਾਏ ਰੱਖਣ ਨੂੰ ਲੈ ਕੇ ਸਹਿਮਤ ਹੋਏ ਅਤੇ ਹੋਲੀ ਦੇ ਆਗਾਮੀ ਤਿਉਹਾਰ ‘ਤੇ ਸ਼ੁਭਕਾਮਨਾਵਾਂ ਵੀ ਸਾਂਝੀਆਂ ਕੀਤੀਆਂ।

************

ਡੀਐੱਸ