Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਮੋਬਾਈਲ ਬੈਂਕਿੰਗ ਅਤੇ ਕੈਸ਼ਲੈੱਸ ਲੈਣ-ਦੇਣ ਲਈ ਸਟਾਫ਼ ਨੂੰ ਸਿਖਲਾਈ ਦੇਣ ਦੀ ਪਹਿਲਕਦਮੀ ਕੀਤੀ

ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਮੋਬਾਈਲ ਬੈਂਕਿੰਗ ਅਤੇ ਕੈਸ਼ਲੈੱਸ ਲੈਣ-ਦੇਣ ਲਈ ਸਟਾਫ਼ ਨੂੰ ਸਿਖਲਾਈ ਦੇਣ ਦੀ ਪਹਿਲਕਦਮੀ ਕੀਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੈਸ਼ਲੈੱਸ ਲੈਣ-ਦੇਣ ਨੂੰ ਵਧਾਉਣ ਸਬੰਧੀ ਦਿੱਤੇ ਸੱਦੇ ਤੋਂ ਬਾਅਦ, ਅੱਜ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਇੱਕ ਵਿਲੱਖਣ ਪਹਿਲਕਦਮੀ ਕੀਤੀ।

ਪ੍ਰਮੁੱਖ ਸਕੱਤਰ ਸ੍ਰੀ ਨ੍ਰਿਪੇਂਦਰ ਮਿਸਰਾ ਅਤੇ ਵਧੀਕ ਪ੍ਰਮੁੱਖ ਸਕੱਤਰ ਸ੍ਰੀ ਪੀ.ਕੇ. ਮਿਸ਼ਰਾ ਸਮੇਤ ਹੋਰ ਅਧਿਕਾਰੀਆਂ ਨੇ 7, ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਦੇ ਸਟਾਫ਼ ਲਈ ਇੱਕ ਵਰਕਸ਼ਾੱਪ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਨੂੰ ਮੋਬਾਈਲ ਬੈਂਕਿੰਗ ਦੀ ਪ੍ਰਕਿਰਿਆ ਅਤੇ ਯੂ.ਪੀ.ਆਈ., ਈ-ਵੈਲੇਟਸ ਆਦਿ ਜਿਹੀਆਂ ਮੋਬਾਈਲ ਐਪਲੀਕੇਸ਼ਨਜ਼ ਰਾਹੀਂ ਰੋਜ਼ਮੱਰਾ ਦੇ ਲੈਣ-ਦੇਣ ਕਰਨੇ ਸਿਖਾਏ।

ਅਧਿਕਾਰੀਆਂ ਨੇ ਕੈਸ਼ਲੈੱਸ ਲੈਣ-ਦੇਣ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਟਾਫ਼ ਦੀ ਉਨ੍ਹਾਂ ਦੇ ਫ਼ੋਨਾਂ ਵਿੱਚ ਵਾਜਬ ਮੋਬਾਈਲ ਐਪਸ ਡਾਊਨਲੋਡ ਕਰਨ ਵਿੱਚ ਮਦਦ ਕੀਤੀ।

ਇਸ ਵਰਕਸ਼ਾਪ ਲਈ ਭਾਗੀਦਾਰਾਂ ਵਿੱਚ ਬਹੁਤ ਉਤਸ਼ਾਹ ਵੇਖਿਆ ਗਿਆ ਅਤੇ ਉਨ੍ਹਾਂ ਨੇ ਸਮਾਰਟ ਬੈਂਕਿੰਗ ਅਤੇ ਲੈਣ-ਦੇਣ ਦੇ ਸਲਿਊਸ਼ਨਜ਼ ਵੱਲ ਕਦਮ ਵਧਾਉਣ ਦੀ ਇੱਛਾ ਪ੍ਰਗਟਾਈ।

ਇਸ ਮੌਕੇ ਸਟੇਟ ਬੈਂਕ ਆਵ੍ ਇੰਡੀਆ ਅਤੇ MyGov ਦੇ ਅਧਿਕਾਰੀ ਵੀ ਮੌਜੂਦ ਸਨ।


***

AKT/HS