Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ 06 ਸਤੰਬਰ, 2017 ਨੂੰ ਯਾਂਗੂਨ, ਮਿਆਂਮਾਰ ਵਿੱਚ ਭਾਰਤੀ ਭਾਈਚਾਰੇ ਦੇ ਸਮਾਗਮ ਵਿੱਚ ਕੀਤੇ ਸੰਬੋਧਨ ਦਾ ਮੂਲ-ਪਾਠ


ਮਿਆਂਮਾਰ ਵਿੱਚ ਰਹਿਣ ਵਾਲੇ ਮੇਰੇ ਭਾਰਤੀ ਅਤੇ ਭਾਰਤੀ ਮੂਲ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਨਮਸਕਾਰ।

ਹਾਲ ਹੀ ਵਿੱਚ ਤੁਸੀਂ ਸਾਰਿਆਂ ਨੇ ਗਣੇਸ਼ ਚਤੁਰਥੀ ਦਾ ਤਿਓਹਾਰ ਮਨਾਇਆ, ਈਦ ਮਨਾਈ, ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਤਿਓਹਾਰਾਂ ਦੀਆਂ ਮੇਰੀ ਤਰਫ਼ ਤੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਆਸ਼ਾ ਕਰਦਾ ਹਾਂ ਕਿ ਤਿਓਹਾਰ ਤੁਹਾਡੇ ਲਈ ਬਹੁਤ ਸੁੱਖ, ਖੁਸ਼ਹਾਲੀ ਅਤੇ ਸ਼ਾਂਤੀ ਲਿਆਏ।

ਮੈਂ ਇੱਥੇ ਤੁਹਾਡੇ ਵਿਚਕਾਰ ਆ ਕੇ ਬਹੁਤ ਖੁਸ਼ ਹਾਂ। (i am very happy to be here with you today) ਮੇਰੀ ਬਹੁਤ ਇੱਛਾ ਸੀ ਕਿ ਮੈਂ ਇਤਿਹਾਸਕ (historical) ਅਤੇ ਅਧਿਆਤਮਕ (spiritual) ਸ਼ਹਿਰ ਵਿੱਚ ਆਵਾਂ, ਇੱਛਾ ਸੀ ਕਿ ਦੇਖਾਂ ਇਸ ਯਾਂਗੂਨ (Yangon) ਦੀ ਜੋ ਆਪਣੀ ਵਿਰਾਸਤ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਜਿਸ ਦਾ ਭਾਰਤ ਦੇ ਨਾਲ ਸਦੀਆਂ ਪੁਰਾਣਾ ਨਾਤਾ ਵੀ ਹੈ। ਅਤੇ ਇੱਥੇ ਪੂਰਬ ਦੇ ਇਸ ਇਤਿਹਾਸਕ ਅਤੇ ਅਧਿਆਤਮਕ ਪ੍ਰਵੇਸ਼ ਦੁਆਰ ‘ਤੇ (at this historical and spiritual gateway to the East) ਤੁਹਾਨੂੰ ਮਿਲਾਂ, ਤੁਹਾਡੇ ਸਭ ਨਾਲ, ਜਿਨ੍ਹਾਂ  ਨੇ ਭਾਰਤ ਅਤੇ ਮਿਆਂਮਾਰ, ਦੋਨੋਂ ਦੇਸ਼ਾਂ ਨੂੰ ਆਪਣੇ ਦਿਲਾਂ ਵਿੱਚ ਸਮੇਟਿਆ ਹੋਇਆ ਹੈ। ਮੈਂ ਇੱਥੇ ਆਪਣੇ ਸਾਹਮਣੇ ਇੱਕ ਲਘੁ, ਇੱਕ ਛੋਟੇ ਭਾਰਤ (mini India) ਦੇ ਦਰਸ਼ਨ ਕਰ ਰਿਹਾ ਹਾਂ। ਭਾਰਤ ਦੇ ਅਲੱਗ ਅਲੱਗ ਖੇਤਰਾਂ ਤੋਂ ਆਏ ਹੋਏ ਤੁਸੀਂ ਲੋਕ ਇੱਕ ਮਹਾਨ ਰਾਸ਼ਟਰ ਦੇ ਦਿਲ ਵਿੱਚ ਇੱਕ ਦੂਜੇ ਮਹਾਨ ਰਾਸ਼ਟਰ ਦੀ ਧੜਕਣ ਦੇ ਰੂਪ ਵਿੱਚ ਜੀਅ ਰਹੇ ਹੋ। ਤੁਹਾਨੂੰ ਲੋਕਾਂ ਨੂੰ ਮਿਲ ਕੇ ਹੋਰ ਵੀ ਖੁਸ਼ੀ ਹੋ ਰਹੀ ਹੈ ਕਿਉਂਕਿ ਤੁਹਾਡੇ ਰੂਪ ਵਿੱਚ ਮੈਂ ਇੱਕ ਹੀ ਥਾਂ ਉਨ੍ਹਾਂ ਪਰੰਪਰਾਵਾਂ ਅਤੇ ਸੰਸਕ੍ਰਿਤਕ ਵਿਰਾਸਤ ਨੂੰ ਦੇਖ ਰਿਹਾ ਹਾਂ ਜਿਨ੍ਹਾਂ ਨੂੰ ਗੰਗਾ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਬ੍ਰਹਮਪੁੱਤਰ ਅਤੇ ਇਰਾਵਤੀ ਵਰਗੀਆਂ ਉਦਾਰ ਮਾਵਾਂ ਨੇ ਆਪਣੇ ਆਂਚਲ ਵਿੱਚ ਪਾਲਿਆ ਹੈ।

ਤੁਸੀਂ ਸਾਂਝੇ ਸੱਭਿਆਚਾਰ ਅਤੇ ਸੱਭਿਅਤਾ, ਭੂਗੋਲ ਅਤੇ ਇਤਿਹਾਸ, ਭਾਰਤ ਅਤੇ ਮਿਆਂਮਾਰ ਦੇ ਮਹਾਨ ਪੁੱਤਰਾਂ ਅਤੇ ਧੀਆਂ ਦੀਆਂ ਉਮੀਦਾਂ ਅਤੇ ਉਪਲੱਬਧੀਆਂ ਦੇ ਹਜ਼ਾਰਾਂ ਸਾਲਾਂ ਦੀ  ਪ੍ਰਤੀਨਿਧਤਾ ਕਰਦੇ ਹੋ। (You represent thousands of years of the shared culture and civilization, geography and history, aspirations and achievements of the great sons and daughters of India and Myanmar.)

ਹਜ਼ਾਰਾਂ ਸਾਲਾਂ ਤੋਂ ਭਾਰਤ ਅਤੇ ਮਿਆਂਮਾਰ ਦੀਆਂ ਸਿਰਫ਼ ਸੀਮਾਵਾਂ ਹੀ ਨਹੀਂ, ਬਲਕਿ ਭਾਵਨਾਵਾਂ ਵੀ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਭਾਰਤ ਵਿੱਚ ਮਿਆਂਮਾਰ ਨੂੰ ਬ੍ਰਹਮਦੇਸ਼ ਜਾਂ ਭਗਵਾਨ ਬ੍ਰਹਮਾ ਦੀ ਧਰਤੀ ਵੀ ਕਿਹਾ ਜਾਂਦਾ ਹੈ। ਸਾਥੀਓ, ਇਹ ਉਹ ਪਵਿੱਤਰ ਧਰਤੀ ਹੈ ਜਿਸਨੇ ਬੁੱਧ ਨੂੰ ਸਹੇਜਿਆ ਹੈ, ਉਸ ਦੀਆਂ ਸਿੱਖਿਆਵਾਂ ਨੂੰ ਸੰਵਾਰਿਆ ਹੈ। ਇੱਥੋਂ ਦੇ ਬੁੱਧ ਗ੍ਰੰਥਾਂ ਅਤੇ ਭਿਕਸ਼ੂਆਂ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ, ਭਾਰਤ ਦੇ ਸਾਰੇ ਰਾਜਾਂ ਨਾਲ ਸੈਂਕੜੇ ਸਾਲਾਂ ਤੋਂ ਵੀ ਜ਼ਿਆਦਾ ਇੱਕ ਅਟੁੱਟ ਰਿਸ਼ਤੇ ਨੂੰ ਪਾਲਿਆ ਪੋਸਿਆ ਹੈ, ਜਿਸ ਵਿੱਚ ਨਾ ਕੇਵਲ ਧਰਮ, ਬਲਕਿ ਪਾਲੀ ਭਾਸ਼ਾ, ਸਾਹਿਤ ਅਤੇ ਸਿੱਖਿਆ ਵੀ ਸ਼ਾਮਿਲ ਰਹੇ ਹਨ। ਭਾਰਤ ਨੂੰ ਅਤੇ ਵਿਸ਼ਵ ਨੂੰ ਮਿਆਂਮਾਰ ਦੀ ਪਵਿੱਤਰ ਭੂਮੀ ਵਿੱਚ ਸਵਰਗੀ ਗੋਇਨਕਾ ਜੀ ਦੇ ਜ਼ਰੀਏ ਨਾਲ ਵਿਪਾਸਨਾ ਦਾ ਉਪਹਾਰ ਦਿੱਤਾ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਪੁੱਤਰ ਅੱਜ ਸਾਡੇ ਵਿਚਕਾਰ ਹਨ।

ਮਿਆਂਮਾਰ ਵਿੱਚ ਅੱਜ ਵੀ, ਰਾਮਾਇਣ ਨੂੰ ਯਾਮਾ ਦੇ ਨਾਂਅ ਨਾਲ ਪੇਸ਼ ਕੀਤਾ ਜਾਂਦਾ ਹੈ, ਵਿਦਿਆ ਦੀ ਦੇਵੀ ਸਰਸਵਤੀ ਨੂੰ ਤੁਸੀਂ ਲੋਕ ਥਰੁਥਰੀ ਦੇ ਨਾਂ ਨਾਲ ਪੂਜਦੇ ਹੋ ਅਤੇ ਸ਼ਿਵ ਨੂੰ ਪਰਵਿਜਯਾ, ਵਿਸ਼ਣੂ ਨੂੰ ਵਿਥਾਨੋ ਕਹਿੰਦੇ ਹੋ। 

ਭਾਰਤ ਦੇ ਸੁਤੰਤਰਤਾ ਅੰਦੋਲਨ ਦਾ ਇਤਿਹਾਸ ਮਿਆਂਮਾਰ ਨੂੰ ਨਮਨ ਕੀਤੇ ਬਿਨਾਂ ਕਦੇ ਪੂਰਾ ਨਹੀਂ ਹੋ ਸਕਦਾ ਹੈ। ਇਹ ਉਹ ਪਵਿੱਤਰ ਧਰਤੀ ਹੈ ਜਿੱਥੋਂ ਸੁਭਾਸ਼ਚੰਦਰ ਬੋਸ ਨੇ ਗਰਜ ਕੇ ਕਿਹਾ ਸੀ, ‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਅਜ਼ਾਦੀ ਦੇਵਾਂਗਾ।’ ਉਨ੍ਹਾਂ ਦਾ ਇਹ ਨਾਅਰਾ ਸੁਣ ਕੇ ਭਾਰਤ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲੇ ਹਜ਼ਾਰਾਂ, ਲੱਖਾਂ ਨੌਜਵਾਨ ਅਤੇ ਲੜਕੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਭਾਰਤ ਵਿੱਚ ਅਤੇ ਭਾਰਤ ਦੇ ਬਾਹਰ ਆਜ਼ਾਦ ਹਿੰਦ ਫੌਜ ਨੂੰ ਸਹਿਯੋਗ ਦੇਣ ਲਈ ਚਲ ਪਏ ਸਨ। ਅਤੇ ਮੈਨੂੰ ਵੀ ਅੱਜ ਉਸ ਆਜ਼ਾਦ ਹਿੰਦ ਫੌਜ ਦੇ ਕੁਝ ਉਸ ਸਮੇਂ ਜਿਨ੍ਹਾਂ ਨੂੰ ਜਵਾਨੀ ਆਈ ਸੀ, ਅੱਜ ਤਾਂ ਕਾਫ਼ੀ ਬਜ਼ੁਰਗ ਹੋ ਗਏ ਹਨ, ਉਨ੍ਹਾਂ ਦੇ ਦਰਸ਼ਨ ਦਾ, ਉਨ੍ਹਾਂ ਦੇ ਆਸ਼ੀਰਵਾਦ ਦਾ ਮੈਨੂੰ ਅੱਜ ਇੱਥੇ ਸੁਭਾਗ ਮਿਲਿਆ ਹੈ। ਜਦੋਂ ਨੇਤਾਜੀ ਨੇ ਇੱਥੇ ਆਜ਼ਾਦ ਹਿੰਦ ਸਰਕਾਰ ਦਾ ਐਲਾਨ ਕੀਤਾ, ਤਾਂ ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਦੀਆਂ ਜੜਾਂ ਹਿੱਲ ਗਈਆਂ ਸਨ। ਇਹ ਉਹ ਪਵਿੱਤਰ ਧਰਤੀ ਹੈ ਜਿੱਥੋਂ ਦੀ ਮੈਨਲੇ ਜੇਲ (Manle Jail) ਵਿੱਚ 6 ਸਾਲ ਕੈਦ ਰਹਿੰਦੇ ਹੋਏ ਬਾਲ ਗੰਗਾਧਰ ਤਿਲਕ, ਲੋਕਮਾਨਿਆ ਤਿਲਕ ਜੀ ਨੇ ਗੀਤਾ ਰਹੱਸ ਦੀ ਰਚਨਾ ਕੀਤੀ ਸੀ। ਇਹ ਉਹ ਪਵਿੱਤਰ ਧਰਤੀ ਹੈ, ਜਿੱਥੇ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਗੁਰੂਵਰ ਰਬਿੰਦਰਨਾਥ ਟੈਗੋਰ ਵਰਗੇ ਮਹਾ ਮਾਨਵਾਂ ਨੇ ਕਈ ਵਾਰ ਇਨ੍ਹਾਂ ਦੇ ਚਰਨ ਇਸ ਧਰਤੀ ‘ਤੇ ਪਏ ਸਨ। 

ਜਦੋਂ ਵਿਦੇਸ਼ੀ ਤਾਕਤਾਂ ਨਾਲ ਭਾਰਤ ਨੂੰ ਆਜ਼ਾਦ ਕਰਾਉਣ ਲਈ ਦੇਸ਼ ਦੇ ਵੀਰ ਸਪੂਤਾਂ ਨੂੰ ਆਪਣਾ ਘਰ ਛੱਡਣਾ ਪੈਂਦਾ ਹੈ ਤਾਂ ਮਿਆਂਮਾਰ ਹੀ ਉਨ੍ਹਾਂ ਦਾ ਦੂਜਾ ਘਰ ਬਣ ਜਾਂਦਾ ਸੀ। 1857 ਦੇ ਪਹਿਲੇ ਅਜ਼ਾਦੀ ਸੰਗਰਾਮ ਤੋਂ ਬਾਅਦ ਬਾਦਸ਼ਾਹ ਬਹਾਦਰਸ਼ਾਹ ਜਫ਼ਰ ਨੂੰ ਦੋ ਗਜ਼ ਜ਼ਮੀਨ ਵੀ ਇਸੀ ਧਰਤੀ ‘ਤੇ ਮਿਲੀ ਸੀ। 

ਮੈਂ ਜਦੋਂ ਵੀ ਕਿਸੇ ਦੇਸ਼ ਵਿੱਚ ਜਾਂਦਾ ਹਾਂ ਤਾਂ ਭਾਰਤੀ ਸਮੁਦਾਇ ਨਾਲ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਪਾਉਣ ਦਾ ਮੈਨੂੰ ਅਵਸਰ ਮਿਲਦਾ ਹੈ। ਪਿਛਲੇ ਦਿਨਾਂ ਵਿੱਚ  ਜਦੋਂ ਮੈਂ ਸ੍ਰੀਲੰਕਾ ਯਾਤਰਾ ਦੌਰਾਨ ਜਾਫਨਾ ਗਿਆ। ਅਜਿਹਾ ਪਹਿਲੀ ਵਾਰ ਹੋਇਆ ਕਿ ਕੋਈ ਭਾਰਤੀ ਪ੍ਰਧਾਨ ਮੰਤਰੀ ਜਾਫਨਾ  ਗਿਆ। ਉੱਥੇ ਮੈਂ ਤਮਿਲ ਮੂਲ ਦੇ ਲੋਕਾਂ ਨਾਲ ਮਿਲਿਆ। ਉਨ੍ਹਾਂ ਲਈ ਭਾਰਤ ਦੀ ਸਹਾਇਤਾ ਤੋਂ ਬਣਾਏ ਘਰ ਉਨ੍ਹਾਂ ਨੂੰ ਸੌਂਪਣ ਦਾ ਸੁਭਾਗ ਵੀ ਮੈਨੂੰ ਮਿਲਿਆ। ਇਸ ਸਾਲ ਮਈ ਵਿੱਚ ਜਦੋਂ ਦੁਬਾਰਾ ਬੁੱਧ ਪੂਰਣਿਮਾ ਦੇ ਸਮੇਂ ਮੈਨੂੰ ਸ੍ਰੀ ਲੰਕਾ ਜਾਣ ਦਾ ਅਵਸਰ ਮਿਲਿਆ, ਇੰਟਰਨੈਸ਼ਨਲ ਸਮਾਰੋਹ ਵਿੱਚ ਭਾਗ ਲੈਣ ਲਈ ਮੈਨੂੰ ਸੱਦਾ ਮਿਲਿਆ ਸੀ। ਤਾਂ ਮੈਂ ਕੇਂਦਰੀ ਸ੍ਰੀ ਲੰਕਾ (central Sri Lanka) ਦੇ ਤਮਿਲ ਭਾਈ ਭੈਣਾਂ ਨੂੰ ਵੀ ਮਿਲਿਆ। ਉੱਥੇ ਭਾਰਤ ਦੀ ਮਦਦ ਨਾਲ ਬਣੇ ਇੱਕ ਹਸਪਤਾਲ ਦਾ ਉਦਘਾਟਨ (inauguration) ਕਰਨ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਆ ਕੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਮੈਨੂੰ ਉਹ ਦਿਨ ਕਦੇ ਵੀ ਨਹੀਂ ਭੁੱਲ ਸਕਦਾ। ਮੇਰੇ ਤਮਿਲ ਭਾਈਆਂ ਨੇ ਸ੍ਰੀ ਲੰਕਾ ਦੀ ਧਰਤੀ ‘ਤੇ ਇੰਨਾ ਪਿਆਰ ਦਿੱਤਾ। ਮੈਂ ਸਾਊਥ ਅਰੇਬੀਆ ਵਿੱਚ ਗਿਆ, ਉਸਾਰੀ ਕਾਰਜ (construction Works) ਹੋਣ, ਜਾਂ ਕੀਨੀਆ ਵਿੱਚ ਕਿਸਾਨ ਅਤੇ ਵਪਾਰੀ ਹੋਣ, ਜਾਂ ਸਿਲੀਕੌਨ ਵੈਲੀ ਵਿੱਚ ਸਿਯੋਦ ਹੋਣ, ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਅਤੇ ਭਾਰਤੀ ਮੂਲ (Indian Origin ) ਦੇ ਲੋਕਾਂ ਨਾਲ ਮਿਲ ਕੇ ਮੈਨੂੰ ਆਪਣਾਪਣ ਮਹਿਸੂਸ ਹੁੰਦਾ ਹੈ। ਇੱਕ ਪ੍ਰਕਾਰ ਨਾਲ ਇਹ ਸਾਡੀ ਸਰਕਾਰੀ ਵਿਵਸਥਾ ਦੇ ਰਾਜਦੂਤ ਹੁੰਦੇ ਹਨ, ਤੁਸੀਂ ਸਾਰੇ ਸਾਡੇ ਰਾਸ਼ਟਰਦੂਤ ਹੋ। ਤੁਸੀਂ ਸਾਰੇ ਸਾਡੇ ਰਾਸ਼ਟਰਦੂਤ ਹੋ। ਅਤੇ ਤੁਹਾਡੇ ‘ਤੇ ਮਾਣ ਵੀ ਹੁੰਦਾ ਹੈ ਕਿ ਤੁਸੀਂ ਜਿੱਥੇ ਰਹਿੰਦੇ ਹੋ, ਆਪਣੇ ਉੱਥੇ ਵਿਕਾਸ (development) ਅਤੇ ਸਦਭਾਵਨਾ (harmony) ਨੂੰ ਤਾਂ ਵਧਾਇਆ ਹੀ ਹੈ, ਤੁਸੀਂ ਆਪਣੇ ਭਾਰਤੀ ਸੰਸਕਾਰ ਅਤੇ ਮੁੱਲ ਵੀ ਸੰਜੋ ਕੇ ਰੱਖੇ ਹਨ ਅਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ। 

ਸੰਯੁਕਤ ਰਾਸ਼ਟਰ (United Nations) ਵਿੱਚ ਤਿੰਨ ਸਾਲ ਪਹਿਲਾਂ ਭਾਰਤ ਦੀ ਪਹਿਲ (initiative) ‘ਤੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰਿਕਾਰਡ ਸਮੇਂ (record time) ਵਿੱਚ ਰਿਕਾਰਡ ਭਾਵਨਾ (record sport) ਨਾਲ ਪਾਸ ਹੋਇਆ। ਪਿਛਲੇ ਤਿੰਨ ਸਾਲ ਤੋਂ ਦੁਨੀਆ ਭਰ ਵਿੱਚ 21 ਜੂਨ, ਅੰਤਰਰਾਸ਼ਟਰੀ ਯੋਗ ਦਿਵਸ (International Yoga Day) ਦੇ ਤੌਰ ‘ਤੇ ਵਿਆਪਕ ਰੂਪ ਨਾਲ ਮਨਾਇਆ ਜਾ ਰਿਹਾ ਹੈ ਅਤੇ ਜਦੋਂ ਯੋਗ ਦੀ ਗੱਲ ਆਉਂਦੀ ਹੈ ਤਾਂ ਭਾਰਤ ਦਾ ਨਾਂ ਸੁਭਾਵਿਕ ਲਿਆ ਜਾਂਦਾ ਹੈ। 

ਯੋਗ ਦੀ ਇਹ ਆਲਮੀ ਪਛਾਣ ਤੁਹਾਡੀ ਉਪਲੱਬਧੀ ਹੈ ਕਿਉਂਕਿ ਇਹ ਭਾਰਤ ਦੇ ਲੋਕਾਂ ਵੱਲੋਂ ਦੁਨੀਆ ਦੇ ਹਰ ਕੋਨੋ ਤੋਂ ਲਿਆ ਗਿਆ ਹੈ। (This global recognition of Yoga is your achievement because it was taken to all corners of the world by the people of India) 

ਤੁਹਾਡਾ ਭਾਰਤ ਨਾਲ ਰਿਸ਼ਤਾ (bond) ਸਿਰਫ਼ ਭਾਵਨਾਤਮਕ ਨਹੀਂ ਹੈ, ਤੁਸੀਂ ਭਾਰਤ ਦੇ ਵਿਕਾਸ ਨਾਲ ਵੀ ਠੋਸ ਰੂਪ ਨਾਲ ਜੁੜੇ ਰਹੇ ਹੋ। ਅਨੇਕ ਪਰਵਾਸੀ ਭਾਰਤੀ ਜਦੋਂ ਭਾਰਤ ਦੇ ਵਿਕਾਸ ਵਿੱਚ ਸਹਿਯੋਗ ਦੇ ਰਹੇ ਹਨ। ਉਹ ਆਪਣੇ ਜਾਂ ਆਪਣੇ ਪੁਰਖਿਆਂ ਦੇ ਰਾਜਾਂ (states) ਵਿੱਚ ਵਿਕਾਸ ਪ੍ਰਾਜੈਕਟਾਂ (development projects) ਵਿੱਚ ਸਹਿਯੋਗ ਕਰ ਰਹੇ ਹਨ। ਯੁਵਾ ਵਰਗ ਤਾਂ ਹੋਰ ਵੀ ਜ਼ਿਆਦਾ ਸਰਗਰਮ (active) ਹੈ। ਨਾ ਸਿਰਫ਼ ਸੋਸ਼ਲ ਮੀਡੀਆ (social media) ਰਾਹੀਂ ਨਿਰੰਤਰ ਜੁੜਿਆ (regular engagement) ਹੈ, ਬਲਕਿ ਭਾਰਤ ਦੇ ਬਾਰੇ ਵਿੱਚ ਜਾਣਨ ਦੀ ਉਨ੍ਹਾਂ ਦੀ ਇੱਛਾ ਵੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਅਤੇ ਜ਼ਿਆਦਾ ਮਜ਼ਬੂਤ (strong) ਹੁੰਦੀ ਜਾ ਰਹੀ ਹੈ। ਪਿਛਲੇ ਸਾਲ ਅਸੀਂ ਪਰਵਾਸੀ ਨੌਜਵਾਨਾਂ (youth) ਲਈ ਭਾਰਤ ਨੂੰ ਜਾਣੋ (Know India), ਭਾਰਤ ਨੂੰ ਜਾਣੋ, ਕੁਇਜ਼ (quize) ਪ੍ਰਤੀਯੋਗਤਾ ਦਾ ਆਯੋਜਨ ਕੀਤਾ ਸੀ। ਕੁਇਜ਼ ਮੁਕਾਬਲੇ (quize competition) ਅਤੇ ਇਹ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਅਤੇ ਮੈਨੂੰ ਇਹ ਜਾਣ ਕੇ ਖੁਸ਼ੀ ਵੀ ਹੋਈ ਅਤੇ ਹੈਰਾਨੀ ਵੀ ਹੋਈ, ਇਸ ਵਿੱਚ ਲਗਪਗ 100 ਦੇਸ਼ਾਂ ਦੇ ਪਰਵਾਸੀ ਭਾਰਤੀ ਯੁਵਕਾਂ ਨੇ ਹਿੱਸਾ ਲਿਆ। ਮਤਲਬ ਉਹ ਦੇਸ਼ ਜਿੱਥੇ ਦੂਜੀ ਪੀੜ੍ਹੀ, ਤੀਜੀ ਪੀੜ੍ਹੀ ਦੇ ਭਾਰਤੀ (second generation, third generation Indian) ਬੱਚੇ ਹਨ, ਉਨ੍ਹਾਂ ਨੇ ਇਸ ਵਿੱਚ ਵਧ ਚੜ੍ਹਕੇ ਹਿੱਸਾ ਲਿਆ। 

ਜਦੋਂ ਮੈਂ ਤੁਹਾਨੂੰ ਮਿਲਦਾ ਹਾਂ, ਤਾਂ ਮੈਨੂੰ ਇਹ ਵੀ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਲੋਕਾਂ ਦਾ ਭਾਰਤ ਦੇ ਸਰਕਾਰੀ ਅਧਿਕਾਰੀਆਂ ਨਾਲ ਇੱਕ ਤਰਫ਼ਾ ਰਾਬਤਾ ਨਹੀਂ ਹੈ। (When I meet you, I also feel that communication of our people living in foreign countries  with government authorities in India is not a one-way traffic any more.)

ਇੱਥੇ ਆਉਣ ਤੋਂ ਪਹਿਲਾਂ ਤੁਹਾਡੇ ਲੋਕਾਂ ਨਾਲ ਨਰੇਂਦਰ ਮੋਦੀ ਐਪ (Narender Modi App) ਦੇ ਜ਼ਰੀਏ ਸੁਝਾਅ ਮੰਗੇ ਸਨ। ਮੈਨੂੰ ਖੁਸ਼ੀ ਹੈ ਕਿ ਤੁਸੀਂ ਲੋਕਾਂ ਨੇ ਬਹੁਤ ਚੰਗੇ ਸੁਝਾਅ ਮੈਨੂੰ ਭੇਜੇ ਹਨ ਅਤੇ ਮੈਂ ਇਸ ਲਈ ਤੁਹਾਡਾ ਆਭਾਰੀ ਹਾਂ। 

ਮੇਰੀ ਸਰਕਾਰ ਦੇ ਪਹਿਲੇ ਦਿਨ ਤੋਂ ਹੀ ਪਰਵਾਸੀ ਭਾਰਤੀਆਂ ਦਾ ਕਲਿਆਣ (welfare) ਹੋਵੇ, ਇਹ ਸਾਡੀ ਤਰਜੀਹ (priority) ਵਿੱਚ ਹੈ। ਓਸੀਆਈ (OCI) ਅਤੇ ਪੀਆਈਓ ਸਕੀਮਾਂ (PIO Schemes) ਨੂੰ  ਮਿਲਾਉਣਾ (merge), ਲੰਬੀ ਮਿਆਦ ਦੇ ਵੀਜ਼ੇ (Long term Visa) ਵਾਲਿਆਂ ਨੂੰ ਪੁਲਿਸ ਰਿਪੋਰਟਿੰਗ (Police Reporting) ਤੋਂ ਮੁਕਤੀ ਦਿਵਾਉਣੀ, ਪਾਸਪੋਰਟ ਮਿਲਾਉਣ ਵਿੱਚ ਅਸਾਨ ਹੋਣਾ,  ਭਾਰਤੀ ਸਮੁਦਾਇ ਭਲਾਈ ਵੰਡ (Indian Community Welfare Fund) ਦੀ ਉਚਿਤ ਅਤੇ ਕੁਸ਼ਲ ( efficient) ਵਰਤੋਂ, ਪਰਵਾਸੀ ਭਾਰਤੀ ਦਿਵਸ ਨੂੰ ਮੁੜ ਊਰਜਿਤ (re-energies) ਕਰਨਾ, ਅਤੇ ਵਿਸ਼ਵ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਖੇਤਰੀ ਪਰਵਾਸੀ ਭਾਰਤੀ ਦਿਵਸ ਦਾ ਆਯੋਜਨ, ਅਜਿਹੇ ਅਨੇਕ ਕਦਮ ਅਸੀਂ ਪਰਵਾਸੀ ਭਾਰਤੀਆਂ ਦੀਆਂ ਲੋੜਾਂ ਅਤੇ ਫੀਡਬੈਕ (feedback) ਨੂੰ ਧਿਆਨ ਵਿੱਚ ਰੱਖਦੇ ਹੋਏ ਉਠਾਏ ਹਨ। ਅਤੇ ਮੈਂ ਨਹੀਂ ਸਮਝਦਾ ਕਿ ਕਿਸੇ ਹੋਰ ਦੇਸ਼ ਦੇ ਵਿਦੇਸ਼ ਮੰਤਰੀ, ਵਿਦੇਸ਼ ਵਿੱਚ ਵਸੇ ਜਾਂ ਫਸੇ ਆਪਣੇ ਦੇਸ਼ ਦੇ ਲੋਕਾਂ ਦੇ ਦੁੱਖ ਦਰਦ ਨੂੰ ਲੈ ਕੇ ਇੰਨੇ ਸਰਗਰਮ (active) ਹਨ। ਜਿੰਨੀ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੈ।

ਪੂਰੀ ਦੁਨੀਆ ਵਿੱਚ ਕਿਸੇ ਭਾਰਤੀ ਨਾਗਰਿਕ ਨੂੰ, ਜਾਂ ਭਾਰਤੀ ਮੂਲ ਦੇ ਪਰਵਾਸੀ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੁੰਦੀ ਹੈ ਤਾਂ ਬਿਨਾਂ ਹਿਚਕ ਉਹ ਸੁਸ਼ਮਾ ਜੀ ਦੇ ਟਵਿੱਟਰ (twitter) ‘ਤੇ ਸੰਪਰਕ ਕਰਦੇ ਹਨ, ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ। ਮੇਰਾ ਵੀ ਇਹੀ ਸੰਦੇਸ਼ ਹੈ ਤੁਸੀਂ ਸਭ ਲੋਕਾਂ ਨੂੰ ਕਿ ਪਾਸਪੋਰਟ ਦੀ ਸਮੱਸਿਆ ਹੋਵੇ ਜਾਂ ਵੀਜ਼ੇ (Visa) ਦੀ, ਜਾਂ ਪਰਦੇਸ ਵਿੱਚ ਕਾਨੂੰਨੀ ਸਹਾਇਤਾ (legal assistance) ਦੀ, ਭਾਰਤ ਦੇ ਸਫਾਰਤਖਾਨੇ ( Embassy) ਦੇ ਦਰਵਾਜ਼ੇ ਭਾਰਤੀ ਸਮਾਜ ਲਈ ਪੂਰਾ ਸਾਲ ਚੌਵੀ ਘੰਟੇ ( 24×7 = 365 days) ਖੁੱਲ੍ਹਾ ਰਹਿੰਦੇ ਹਨ। 

ਸਾਥੀਓ, ਭਾਰਤ ਨੂੰ ਅੱਜ ਦੁਨੀਆ ਵਿੱਚ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਤਾਂ ਉਸ ਦਾ ਕਾਰਨ, ਉਸਦਾ ਕਾਰਨ, ਉਸਦਾ ਕਾਰਨ ਤੁਸੀਂ ਹੋ, ਤੁਸੀਂ ਭਾਰਤ ਦੇ ਸੱਚੇ ਰਾਸ਼ਟਰਦੂਤ ਹੋ, ਅਤੇ ਉਸ ਦਾ ਕਾਰਨ ਇਹ ਹੈ ਕਿ ਭਾਰਤ ਬਹੁਤ ਤੇਜੀ ਨਾਲ ਬਦਲ ਰਿਹਾ ਹੈ, ਅੱਗੇ ਵਧ ਰਿਹਾ ਹੈ।

ਅਸੀਂ ਆਪਣੇ ਦੇਸ਼ ਵਿੱਚ ਸੁਧਾਰ ਹੀ ਨਹੀਂ ਕਰ ਰਹੇ, ਅਸੀਂ ਭਾਰਤ ਨੂੰ ਬਦਲ ਰਹੇ ਹਾਂ। ਅਸੀਂ ਭਾਰਤ ਨੂੰ ਬਦਲ ਹੀ ਨਹੀਂ ਰਹੇ, ਅਸੀਂ ਨਵੇਂ ਭਾਰਤ ਦਾ ਨਿਰਮਾਣ ਕਰ ਰਹੇ ਹਾਂ। ਅਸੀਂ ਪਿਛਲੇ ਮਹੀਨੇ ਭਾਰਤ ਦੀ ਅਜ਼ਾਦੀ ਦੇ 70 ਸਾਲ ਮਨਾਏ ਹਨ। ਪੰਜ ਸਾਲ ਬਾਅਦ 2022 ਵਿੱਚ ਭਾਰਤ ਦੀ ਅਜ਼ਾਦੀ ਦਾ ਪਜੰਤਰਵਾਂ ਸਾਲ ਹੋਏਗਾ। ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣ ‘ਤੇ ਅਸੀਂ ਨਵੇਂ ਭਾਰਤ ਦੇ ਨਿਰਮਾਣ ਦਾ ਵਾਅਦਾ ਕੀਤਾ ਹੈ।  (We are not merely reforming our country, we are transforming India.  We are not merely changing India, we are building a new India. We celebrated 70 years of India’s Independence, last month. After five years, in 2022 it will be seventy five years of India’s Independence. We have pledged to build will a new India by the time Independent India turns 75 years.)

ਅਸੀਂ ਸੰਕਲਪ ਕੀਤਾ ਹੈ ਕਿ ਅਸੀਂ ਗਰੀਬੀ-ਮੁਕਤ, ਅਤਿਵਾਦ-ਮੁਕਤ, ਸੰਪਰਦਾਇਕਤਾ ਮੁਕਤ (communalism free), ਜਾਤੀਵਾਦ ਮੁਕਤ, ਭ੍ਰਿਸ਼ਟਾਚਾਰ ਮੁਕਤ, ਸਾਫ ਭਾਰਤ (clean India) ਬਣਾਵਾਂਗੇ ਅਤੇ ਬਣਾ ਕੇ ਹੀ ਰਹਾਂਗੇ। ਮੈਂ ਤੁਹਾਨੂੰ ਵੀ ਇਹੀ ਕਹਾਂਗਾ ਕਿ ਨਵੇਂ ਭਾਰਤ ਦੀ ਵੈੱਬਸਾਈਟ (New India Website) ‘ਤੇ ਤੁਸੀਂ  ਵੀ ਇਸ ਮਹਾ ਮਿਸ਼ਨ ਵਿੱਚ ਸ਼ਾਮਲ ਹੋਵੋ। 

ਸਾਥੀਓ, ਮੇਰਾ ਮੰਨਣਾ ਹੈ ਕਿ 19ਵੀਂ ਸਦੀ, 19ਵੀਂ ਸਦੀ ਦੀ ਡਿਜ਼ਾਇਨ (design) ‘ਤੇ 21ਵੀਂ ਸਦੀ ਦਾ ਬੁਨਿਆਦੀ ਢਾਂਚਾ (Infrastructure) ਨਹੀਂ ਚਲ ਸਕਦਾ ਹੈ। ਅਤੇ ਬੁਨਿਆਦੀ ਢਾਂਚੇ (Infrastructure) ਦਾ ਮਤਲਬ ਸਿਰਫ਼ ਸੜਕਾਂ ਬਣਾਉਣਾ ਅਤੇ ਰੇਲ ਨੈੱਟਵਰਕ (rail network) ਵਿਛਾਉਣਾ ਹੀ ਨਹੀਂ ਹੁੰਦਾ। 21ਵੀਂ ਸਦੀ ਦੇ ਬੁਨਿਆਦੀ ਢਾਂਚੇ (Infrastructure) ਦਾ ਅਧਾਰ ਹਰ ਉਹ ਚੀਜ਼ ਹੈ ਜੋ ਲੋਕਾਂ ਨੂੰ ਆਧੁਨਿਕ ਤਕਨੀਕਾਂ (technique) ਨਾਲ ਜੋੜੇ (connect), ਉਨ੍ਹਾਂ  ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਏ। ਜੀਵਨ ਗੁਣਵੱਤਾ (Quality of life) ਵਿੱਚ ਤਬਦੀਲੀ (change) ਲਿਆਏ। ਪੂਰੀ ਦੁਨੀਆ ਵਿੱਚ ਸੌਰ ਊਰਜਾ ( Solar Energy) ਵਧਾਉਣ ਦਾ ਸਭ ਤੋਂ ਵੱਡਾ ਪ੍ਰੋਗਰਾਮ ਅੱਜ ਭਾਰਤ ਵਿੱਚ ਚਲ ਰਿਹਾ ਹੈ। 

ਅੱਜ ਭਾਰਤ ਵਿੱਚ ਰੇਲਵੇ, ਸੜਕ, ਏਅਰਪੋਰਟ ‘ਤੇ ਜਿੰਨਾ ਨਿਵੇਸ਼ ਕੀਤਾ ਜਾ ਰਿਹਾ ਹੈ, ਉਂਨਾ ਪਹਿਲਾਂ ਕਦੇ ਨਹੀਂ ਕੀਤਾ ਗਿਆ। ਦੇਸ਼ ਦੀ ਹਰ ਗ੍ਰਾਮ ਪੰਚਾਇਤ ਦਾ ਆਪਟੀਕਲ ਫਾਇਬਰ (optical fiber) ਵਿਛਾਕੇ ਜੋੜਨ ਦਾ ਕੰਮ ਬਹੁਤ ਤੇਜ ਗਤੀ ਨਾਲ ਅੱਗੇ ਵਧ ਰਿਹਾ ਹੈ। ਸਮੁੰਦਰ ਦੇ ਕਿਨਾਰੇ ਵਸੇ ਸ਼ਹਿਰਾਂ ਅਤੇ ਬੰਦਰਗਾਹਾਂ (ports) ਨੂੰ ਵਿਕਸਤ ਕਰਨ ਲਈ ਸਾਗਰਮਾਲਾ ਪ੍ਰਾਜੈਕਟ ਤੇਜ ਗਤੀ ਨਾਲ ਅੱਗੇ ਵਧ ਰਿਹਾ ਹੈ।

ਮੈਂ ਸਮਝਦਾ ਹਾਂ ਇਨ੍ਹਾਂ ਕੋਸ਼ਿਸ਼ਾਂ ਨਾਲ ਦੇਸ਼ ਵਿੱਚ ਬੁਨਿਆਦੀ ਢਾਂਚੇ (Infrastructure) ਦੇ ਨਾਲ ਇੱਕ ਨਵਾਂ ਅੰਤਰ ਸੱਭਿਆਚਾਰ (Infraculture) ਵੀ ਵਿਕਸਤ ਹੋਏਗਾ। ਅਤੇ ਉਸ ਦਾ ਇੱਕ ਹੋਰ ਅਭਿੰਨ ਹਿੱਸਾ ਹੋਏਗਾ ਖੇਤੀਬਾੜੀ (agriculture)। ਸਾਡੀ ਸਰਕਾਰ ਭਾਰਤ ਦੇ ਕਿਸਾਨਾਂ ਦੀ ਆਮਦਨ ਦੁੱਗਣੀ (double) ਕਰਨ ਦੇ ਟੀਚੇ ‘ਤੇ ਕੰਮ ਕਰ ਰਹੀ ਹੈ। ਇਸ ਲਈ ਬੀਜ ਤੋਂ ਬਾਜ਼ਾਰ ਤੱਕ ਅਸੀਂ ਅਨੇਕ ਕਦਮ ਉਠਾ ਰਹੇ ਹਾਂ, ਜਿਵੇਂ ਭੋਂਇ ਸਿਹਤ ਕਾਰਡ, ਨਿੰਮ ਦੀ ਪਰਤ ਚੜ੍ਹਿਆ ( Soil health card, neem coated) ਯੂਰੀਆ, ਮਾਇਕਰੋ ਸਿੰਚਾਈ, ਫਸਲ ਬੀਮਾ, ਫੂਡ ਪ੍ਰੋਸੈਸਿੰਗ ਪਾਰਕਾਂ, ਕੋਲਡ ਸਟੋਰੇਜ਼ ਚੇਨ ( micro irrigation, crop insurance, food processing parks, cold storage chain) ਢੇਰ ਸਾਰੀਆਂ ਗੱਲਾਂ ਮੈਂ ਗਿਣਾ ਸਕਦਾ ਹਾਂ। ਹਰੀ (Green) ਅਤੇ ਚਿੱਟੀ ਕ੍ਰਾਂਤੀ ( White Revolution) ਦੀ ਤਰ੍ਹਾਂ ਅਸੀਂ ਸਭ ਹਰੀ ਕ੍ਰਾਂਤੀ (Green Revolution) ਤੋਂ ਜਾਣੂ ਹਾਂ, ਚਿੱਟੀ ਕ੍ਰਾਂਤੀ ( White Revolution) ਤੋਂ ਜਾਣੂ ਹਾਂ। ਪਰ ਹੁਣ ਦੋ ਹੋਰ ਕ੍ਰਾਂਤੀਆਂ (revolution)’ਤੇ ਵੀ, ਸਾਡਾ ਜ਼ੋਰ ਹੈ, ਇੱਕ ਹੈ ਨੀਲੀ ਕ੍ਰਾਂਤੀ (blue revolution) ਅਤੇ ਦੂਜੀ ਹੈ ਮਿੱਠੀ ਕ੍ਰਾਂਤੀ (Sweet Revolution), ਜਦੋਂ ਮੈਂ ਨੀਲੀ ਕ੍ਰਾਂਤੀ (blue revolution) ਕਹਿੰਦਾ ਹਾਂ ਤਾਂ ਉਦੋਂ ਸਿਰਫ਼ ਮਛੇਰਿਆਂ ਲਈ, ਭਲਾ ਹੋ ਅਜਿਹਾ ਨਹੀਂ ਹੈ, ਸਮੁੰਦਰੀ ਸਮਰੱਥਾ ਦਾ ਵੀ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ। ਉਸੀ ਪ੍ਰਕਾਰ ਨਾਲ ਮਿੱਠੀ ਕ੍ਰਾਂਤੀ (Sweet Revolution), ਮਤਲਬ ਮਧੂ ਮੱਖੀ ਪਾਲਣ ਨਾਲ ਵੀ ਸ਼ਹਿਦ ਰਾਹੀਂ ਬਹੁਤ ਵੱਡੀ ਆਮਦਨ ਦੀਆਂ ਸੰਭਾਵਨਾਵਾਂ ਨੂੰ ਅਸੀਂ ਤਰਾਸ਼ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ।

ਨਾਲ ਹੀ ਅਸੀਂ ਦੇਸ਼ ਦੇ ਹਿੱਤ ਵਿੱਚ ਵੱਡੇ ਅਤੇ ਸਖ਼ਤ, ਦੇਸ਼ ਦੇ ਹਿੱਤ ਵਿੱਚ ਅਸੀਂ ਵੱਡੇ ਅਤੇ ਸਖ਼ਤ ਫੈਸਲੇ ਲੈਣ ਤੋਂ ਜ਼ਰਾ ਵੀ ਘਬਰਾਉਂਦੇ ਨਹੀਂ ਹਾਂ। ਅਤੇ ਇਹ ਇਸ ਲਈ ਕਰ ਸਕਦੇ ਹਾਂ ਕਿ ਸਾਡੇ ਲਈ ਦਲ ਤੋਂ ਵੱਡਾ ਦੇਸ਼ ਹੈ। ਸਾਡੇ ਲਈ ਦੇਸ਼ ਸਭ ਕੁਝ ਹੈ। ਚਾਹੇ ਸਰਜੀਕਲ ਸਟਰਾਇਕ  (surgical strike) ਹੋਵ ਜਾਂ ਨੋਟਬੰਦੀ, ਜਾਂ ਜੀਐੱਸਟੀ (GST), ਇਸ ਸਰਕਾਰ ਨੇ ਦੇਸ਼ ਦੇ ਹਿੱਤ ਵਿੱਚ ਹਰ ਫੈਸਲਾ ਬਿਨਾਂ ਕਿਸੇ ਡਰ ਜਾਂ ਸੰਕੋਚ ਤੋਂ ਲਿਆ ਹੈ। 

ਜਦੋਂ ਅਰਥਵਿਵਸਥਾ ਅਤੇ ਉਸ ਨੂੰ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਲਈ ਸਖ਼ਤ ਫੈਸਲਾ ਲੈਣ ਦੀ ਲੋੜ ਹੋਈ ਤਾਂ 1000 ਅਤੇ 500 ਰੁਪਏ ਦੇ ਨੋਟ ਬੰਦ ਕਰਨ ਦਾ ਫੈਸਲਾ ਵੀ ਅਸੀਂ ਲੈ ਸਕੇ। ਮੁੱਠੀਭਰ ਕੁਝ ਲੋਕਾਂ ਦੇ ਭ੍ਰਿਸ਼ਟਾਚਾਰ ਦੀ ਕੀਮਤ ਹੁਣ ਦੇਸ਼ ਦੇ ਸਵਾ ਸੌ ਕਰੋੜ ਲੋਕ ਉਠਾ ਰਹੇ ਸਨ, ਇਹ ਸਾਨੂੰ ਮਨਜ਼ੂਰ ਨਹੀਂ ਹੈ। ਬੇਈਮਾਨੀ ਦੇ ਪੈਸੇ ਦੀ ਇਹ ਤਾਕਤ ਸੀ, ਉਹ ਕਿੱਥੋਂ ਆ ਰਿਹਾ ਹੈ, ਕਿਸਦੇ ਕੋਲ ਜਾ ਰਿਹਾ ਹੈ, ਇਹ ਕਾਗਜ਼ ‘ਤੇ ਨਜ਼ਰ ਨਹੀਂ ਆਉਂਦਾ ਸੀ। ਕਾਲੇ ਧਨ ਦਾ ਕੋਈ ਅਡਰੈੱਸ (address) ਨਹੀਂ ਹੁੰਦਾ ਹੈ। 

ਸਾਥੀਓ ਨੋਟਬੰਦੀ ਦੇ ਬਾਅਦ ਹੁਣ ਅਜਿਹੇ ਲੱਖਾਂ ਲੋਕਾਂ ਦੇ ਬਾਰੇ ਵਿੱਚ ਪਤਾ ਚਲਿਆ ਹੈ ਜਿਸਦੇ ਖਾਤੇ (account) ਵਿੱਚ ਕਰੋੜਾਂ, ਅਰਬਾਂ ਰੁਪਏ ਜਮਾਂ ਹਨ, ਪਰ ਉਨ੍ਹਾਂ  ਨੇ ਕਦੇ ਆਮਦਨ ਕਰ ਰਿਟਰਨ (income tax return) ਨਹੀਂ ਭਰਿਆ ਸੀ। ਅਜਿਹੀਆਂ ਲੱਖਾਂ ਕੰਪਨੀਆਂ ਦਾ ਵੀ ਪਤਾ ਚਲਿਆ ਹੈ ਜੋ ਸਿਰਫ਼ ਕਾਲੇ ਧਨ ਨੂੰ ਇੱਧਰ ਤੋਂ ਉੱਧਰ ਕਰਨ ਦਾ ਹੀ ਕੰਮ ਕਰ ਰਹੀਆਂ ਸਨ। ਸਿਰਫ਼ ਤਿੰਨ ਮਹੀਨੇ ਵਿੱਚ, ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਜਾਣ ਕੇ ਸੰਤੁਸ਼ਟੀ ਹੋਏਗੀ, ਸਿਰਫ਼ ਤਿੰਨ ਮਹੀਨੇ ਵਿੱਚ ਦੋ ਲੱਖ ਤੋਂ ਜ਼ਿਆਦਾ ਕੰਪਨੀਆਂ ਦੀ ਰਜਿਸਟ੍ਰੇਸ਼ਨ (registration) ਰੱਦ ਕਰ ਚੁੱਕੇ ਹਾਂ ਅਤੇ ਉਨ੍ਹਾਂ  ਦੇ ਬੈਂਕ ਖਾਤੇ (bank account) ਵੀ ਫਰੀਜ਼ (freeze) ਕਰ ਦਿੱਤੇ ਗਏ ਹਨ।

ਅਜੇ ਦੋ ਮਹੀਨੇ ਪਹਿਲਾਂ ਹੀ ਦੇਸ਼ ਵਿੱਚ ਜੀਐੱਸਟੀ (GST) ਲਾਗੂ ਕੀਤਾ ਗਿਆ ਹੈ। ਮੈਂ ਜੀਐੱਸਟੀ (GST) ਨੂੰ ਆਮ (simple) ਭਾਸ਼ਾ ਵਿੱਚ ਚੰਗਾ ਅਤੇ ਸੌਖਾ ਕਰ (Good  and Simple Tax) ਕਹਿੰਦਾ ਹਾਂ। ਜੀਐੱਸਟੀ (GST) ਨਾਲ ਵੀ ਦੇਸ਼ ਵਿੱਚ ਇਮਾਨਦਾਰੀ ਦੇ ਨਾਲ ਕਾਰੋਬਾਰ ਕਰਨ ਦਾ ਨਵਾਂ ਸੱਭਿਆਚਾਰ (culture) ਪੈਦਾ ਹੋ ਰਿਹਾ ਹੈ। ਜਿੰਨੇ ਵਪਾਰੀ ਪਿਛਲੇ 6 ਸਾਲ ਵਿੱਚ ਦੇਸ਼ ਦੀ ਕਰ ਪ੍ਰਣਾਲੀ (tax system) ਤੋਂ ਨਹੀਂ ਜੁੜੇ ਸਨ, ਉੰਨੇ ਜੀਐੱਸਟੀ (GST) ਲਾਗੂ ਹੋਣ ਤੋਂ ਬਾਅਦ ਸਿਰਫ਼ ਦੋ ਮਹੀਨੇ ਵਿੱਚ ਜੁੜ ਚੁੱਕੇ ਹਨ। ਜੋ ਕੰਮ 6 ਸਾਲ ਵਿੱਚ ਹੁੰਦਾ ਸੀ, ਉਹ ਸਿਰਫ਼ 60 ਦਿਨ ਵਿੱਚ ਹੋ ਜਾਏ, ਇਹ ਆਪਣੇ ਆਪ ਵਿੱਚ ਕੰਮ ਕਿਵੇਂ ਹੋ ਰਿਹਾ ਹੈ, ਉਸ ਦਾ ਉਦਾਹਰਨ ਹੈ। ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਵਿੱਚ ਤਬਦੀਲੀ ਦੇ ਇੱਕ ਵੱਡੇ ਦੌਰ ਦੀ ਸ਼ੁਰੂਆਤ ਹੋਈ, ਘੱਟ ਤੋਂ ਘੱਟ ਸ਼ਾਸਨ, ਵੱਧ ਤੋਂ ਵੱਧ ਸ਼ਾਸਨ (minimum government, maximum governance) ਦੇ ਸਿਧਾਂਤ ‘ਤੇ ਚਲਦੇ ਹੋਏ ਤਮਾਮ ਪ੍ਰਕਿਰਿਆਵਾਂ ਨੂੰ ਅਸਾਨ ਬਣਾਇਆ ਜਾ ਰਿਹਾ ਹੈ। ਸੌਖਾ (simplify) ਕੀਤਾ ਜਾ ਰਿਹਾ ਹੈ, ਕਾਨੂੰਨ ਬਦਲੇ ਜਾ ਰਹੇ ਹਨ, ਕਾਰੋਬਾਰ ਕਰਨਾ ਅਸਾਨ ਕਰਨ (ease of doing business) ਲਈ ਨਿਯਮ ਸਰਲ ਕੀਤੇ ਜਾ ਰਹੇ ਹਨ, ਦੇਸ਼ ਦੇ ਲੋਕਾਂ ਵਿੱਚ ਇਹ ਭਰੋਸਾ ਵਾਪਸ ਆਇਆ ਹੈ ਕਿ ਭਾਰਤ ਬਦਲ ਸਕਦਾ ਹੈ, ਅੱਗੇ ਵਧ ਸਕਦਾ ਹੈ, ਦਹਾਕਿਆਂ ਪੁਰਾਣੀਆਂ ਜਿਨ੍ਹਾਂ ਬੁਰਾਈਆਂ ਨੇ ਭਾਰਤ ਨੂੰ ਜਕੜ ਕੇ ਰੱਖਿਆ ਹੈ, ਉਨ੍ਹਾਂ ਤੋਂ ਹੁਣ ਭਾਰਤ ਮੁਕਤ ਹੋ ਸਕਦਾ ਹੈ, ਇਹ ਭਰੋਸਾ ਦੇਸ਼ਵਾਸੀਆਂ ਵਿੱਚ ਪੈਦਾ ਹੋਇਆ ਹੈ।

ਸਾਥੀਓ, ਭਾਰਤ ਆਪਣੇ ਵਿਕਾਸ ਦਾ ਲਾਭ ਸਿਰਫ਼ ਖੁਦ ਤੱਕ ਨਹੀਂ ਰੱਖਦਾ ਹੈ। ਜੇਕਰ ਸਾਡੇ ਕੋਲ ਜੋ ਹੈ, ਉਸ ਨੂੰ ਅਸੀਂ ਮਿਲਕੇ, ਵੰਡਕੇ ਖਾਈਏ ਤਾਂ ਉਸਦਾ ਆਨੰਦ ਕਈ ਗੁਣਾ ਵਧ ਜਾਂਦਾ ਹੈ। ਅਫ਼ਰੀਕਾ ਹੋਵੇ ਜਾਂ ਸਾਊਥ ਏਸ਼ੀਆ, ਜਾਂ ਪੈਸੇਫਿਕ ਆਈਲੈਂਡ, ਸਾਡੀਆਂ ਸਮਰੱਥਾਵਾਂ, ਸਾਡਾ ਅਨੁਭਵ, ਅਸੀਂ ਸਾਰੇ ਵਿਕਾਸਸ਼ੀਲ (developing) ਦੇਸ਼ਾਂ ਨਾਲ ਖੁੱਲ੍ਹੇ ਮਨ ਨਾਲ ਸਾਂਝਾ (share) ਕਰਦੇ ਸੀ। 2014 ਵਿੱਚ ਮੈਂ ਦੱਖਣੀ ਏਸ਼ੀਆ ਸੈਟੇਲਾਈਟ (South Asian satellite) ਦਾ ਵਾਅਦਾ ਕੀਤਾ ਸੀ। ਅਤੇ ਇਸ ਸਾਲ ਅਸੀਂ ਇਸ ਨੂੰ ਸ਼ੁਰੂ  (launch) ਕਰ ਦਿੱਤਾ ਹੈ। ਭਾਰਤ ਦਾ ਹੀ ਨਹੀਂ, ਸਾਰੇ ਗੁਆਂਢੀ ਦੇਸ਼ ਜੋ ਇਸ ਨਾਲ ਜੁੜੇ ਹਨ, ਉਨ੍ਹਾਂ ਨੂੰ ਵੀ ਇਸ ਸੈਟੇਲਾਈਟ (satellite) ਦਾ ਲਾਭ ਮਿਲ ਰਿਹਾ ਹੈ।

ਕੁਦਰਤੀ ਆਫ਼ਤ (Natural disaster) ਜਾਂ ਕਿਸੇ ਹੋਰ ਸੰਕਟ (crisis) ਦੇ ਸਮੇਂ ਵੀ ਅਸੀਂ ਪਹਿਲੀ ਪ੍ਰਤੀਕਿਰਿਆ (first responders) ਵਾਲੇ ਰਹੇ ਹਾਂ, ਨਾ ਸਿਰਫ਼ ਭਾਰਤੀਆਂ ਲਈ ਬਲਕਿ ਹਰ ਕਿਸੇ ਲਈ, ਜਿਸ ਦੀ ਅਸੀਂ ਸਹਾਇਤਾ ਕਰ ਸਕਦੇ ਹਾਂ, ਅਸੀਂ ਕਰਨ ਵਿੱਚ ਪਹਿਲ ਕੀਤੀ ਹੈ, ਕੋਸ਼ਿਸ਼ ਕੀਤੀ ਹੈ। ਅਤੇ ਹੁਣ ਅਸੀਂ ਅਜਿਹੀ ਮਦਦ ਕਰਦੇ ਹਾਂ ਤਾਂ ਅਸੀਂ ਕਦੇ ਪਾਸਪੋਰਟ ਦਾ ਰੰਗ ਨਹੀਂ ਪੁੱਛਦੇ। ਨੇਪਾਲ ਵਿੱਚ ਭੂਚਾਲ ਆਇਆ, ਮਾਲਦੀਵ ਵਿੱਚ ਅਚਾਨਕ ਪਾਣੀ ਦੀ ਸਮੱਸਿਆ ਆ ਗਈ, ਫਿਜ਼ੀ ਦੇ ਅੰਦਰ ਸਮੁੰਦਰੀ ਤੂਫਾਨ ਆ ਗਿਆ, ਪੱਛਮੀ ਏਸ਼ੀਆ ਵਿੱਚ ਹਿੰਸਾ ਦੇ ਇਲਾਕੇ ਵਿੱਚ ਹਜ਼ਾਰਾਂ ਭਾਰਤੀਆਂ, ਵਿਦੇਸ਼ੀਆਂ ਦੇ ਨਿਕਾਸ  (evacuation) ਦੀ ਗੱਲ ਹੋਵੇ, ਮਿਆਂਮਾਰ ਵਿੱਚ ਚੱਕਰਵਾਤ (cyclone) ਦੇ ਬਾਅਦ ਰਾਹਤ ਅਤੇ ਪੁਨਰਵਾਸ ( re-habilitation) ਲਈ ਸਹਾਇਤਾ ਕਰਨ ਵਿੱਚ ਅਸੀਂ ਇੱਕ ਚੰਗੇ ਗੁਆਂਢੀ ਦਾ ਕਰਤੱਵ ਨਿਭਾਇਆ ਹੈ। 

ਸਾਥੀਓ, ਵਸੁਦੇਵ ਕੁਟੁੰਬਕਮ, ਮਤਲਬ ਕਿ ਪੂਰਾ ਵਿਸ਼ਵ ਪਰਿਵਾਰ ਹੈ (whole world is a family), ਇਹ ਵਿਚਾਰਧਾਰਾ ਸਾਡੀ ਪਰੰਪਰਾ ਹੈ ਅਤੇ ਸਾਨੂੰ ਇਸ ‘ਤੇ ਮਾਣ ਹੈ, ਇਹ ਸਾਡੀਆਂ ਰਗਾਂ ਵਿੱਚ ਹੈ। ਅੱਜ ਸਾਰੀ ਦੁਨੀਆ ਨੇ ਭਾਰਤ ਨੂੰ ਤੀਜੇ ਨੇਤਾ (third leader) ਦੇ ਰੂਪ ਵਿੱਚ ਪਛਾਨਣਾ ਸ਼ੁਰੂ ਕਰ ਦਿੱਤਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਹੋਵੇ ਜਾਂ ਅੰਤਰਰਾਸ਼ਟਰੀ ਸੌਰ ਗੱਠਜੋੜ (International Solar Alliance) ਦੀ ਨਵੀਂ ਪਹਿਲ ਹੋਵੇ, ਜਾਂ ਬ੍ਰਿਕਸ ( BRICS) ਦੀ ਅਗਲੇ 10 ਸਾਲਾਂ ਦੀ ਸੁਨਹਿਰੀ ਦਹਾਕੇ (golden decade) ਦੀ ਵਿਚਾਰਧਾਰਾ, ਅੱਜ ਭਾਰਤ ਦੀ ਆਵਾਜ਼ ਵਿਸ਼ਵ ਵਿੱਚ ਸੁਣਾਈ ਦਿੰਦੀ ਹੈ, ਗੂੰਜ ਸੁਣਾਈ  ਦਿੰਦੀ ਹੈ। ਇੱਕ ਨਵੇਂ ਪ੍ਰਕਾਰ ਦਾ ਭਰੋਸਾ ਹੈ, ਵਿਸ਼ਵ ਨੂੰ, ਭਾਰਤ ਦੇ ਪ੍ਰਤੀ ਇੱਕ ਨਵੀਂ ਉਮੀਦ ਜਾਗੀ ਹੈ।

ਭਾਈਓ ਅਤੇ ਭੈਣੋਂ, ਭਾਰਤ ਉੱਤਰ ਪੂਰਬ ਦੇ ਰਾਜਾਂ ਨੂੰ ਦੱਖਣੀ-ਪੂਰਬੀ ਏਸ਼ੀਆ (South-East Asia) ਨੂੰ ਦੁਆਰ (Gateway) ਮੰਨਦਾ ਹੈ। ਅਤੇ ਇਸ ਦੁਆਰ (Gateway) ਦਾ ਦਰਵਾਜ਼ਾ ਮਿਆਂਮਾਰ ਦੀ ਤਰਫ਼ ਹੀ ਖੁੱਲ•ਦਾ ਹੈ। ਅਤੇ ਇਸ ਲਈ ਭਾਰਤ ਇਸ ਦੁਆਰ (Gateway) ਨੂੰ ਜੋੜਨ ਵਾਲੀਆਂ ਸੜਕਾਂ ‘ਤੇ ਤੇਜ ਗਤੀ ਨਾਲ ਕੰਮ ਕਰ ਰਿਹਾ ਹੈ। ਕੁਝ ਮਹੀਨੇ ਪਹਿਲਾਂ 1600 ਕਰੋੜ ਰੁਪਏ ਦੇ ਇੰਫਾਲ-ਮੋਰੇਹ ਹਿੱਸੇ (Imphal-Moreh section) ਨੂੰ ਅਪਗ੍ਰੇਡ (upgrade) ਕਰਨ ਦਾ ਕੰਮ ਅਸੀਂ ਪ੍ਰਵਾਨ ਕਰ ਦਿੱਤਾ ਹੈ। ਮੋਰੇਹ (Moreh) ਵਿੱਚ ਇੱਕ ਸੰਗਠਿਤ ਚੈੱਕ ਪੋਸਟ (integrated check post) ਵੀ ਬਣਾਈ ਜਾ ਰਹੀ ਹੈ। ਇਸ ਪ੍ਰਾਜੈਕਟ (project) ਦੇ ਬਾਅਦ ਮਣੀਪੁਰ ਅਤੇ ਮਿਆਂਮਾਰ ਦੇ ਵਿਚਕਾਰ ਵਪਾਰ ਅਤੇ ਲੋਕਾਂ ਦਾ ਆਉਣਾ ਜਾਣਾ ਵੀ ਅਸਾਨ ਹੋ ਜਾਏਗਾ। ਅਸੀਂ ਸਿੱਟਵੇ ਬੰਦਰਗਾਹ (Sittwe Port) ਅਤੇ ਪਲਾਟਵਾ ਅੰਦਰੂਨੀ ਜਲ  ਟਰਮੀਲਲ (Paletwa inland water terminal) ‘ਤੇ ਵੀ ਕੰਮ ਪੂਰਾ ਕਰਕੇ ਕਾਲਾਦਨ ਪ੍ਰਾਜੈਕਟ (Kaladan project) ਵਿੱਚ ਨਿਰੰਤਰ ਅਤੇ ਪ੍ਰਤੱਖ ਪ੍ਰਗਤੀ ਕੀਤੀ ਹੈ। ਰੋਡ ਕੰਪੋਟੈਂਟ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਮੈਨੂੰ ਕੋਈ ਸ਼ੱਕ ਨਹੀਂ ਕਿ ਇਹ ਆਵਾਜਾਈ ਗਲਿਆਰਾ (transport corridor) ਆਸਪਾਸ ਦੇ ਖੇਤਰਾਂ ਨੂੰ ਵਿਕਾਸ ਗਲਿਆਰੇ (development corridor) ਵਿੱਚ ਬਦਲ ਕੇ ਹੀ ਰਹੇਗਾ, ਅਜਿਹਾ ਮੇਰਾ ਵਿਸ਼ਵਾਸ ਹੈ। ਅਪਰ (Upper) ਮਿਆਂਮਾਰ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਭਾਰਤ ਤੋਂ ਉੱਚ ਗਤੀ ਡੀਜ਼ਲ (high speed diesel) ਟਰੱਕਾਂ ਰਾਹੀਂ ਆਉਣਾ ਸ਼ੁਰੂ ਹੋ ਚੁੱਕਾ ਹੈ। ਅਸੀਂ ਸਰਹੱਦ ਪਾਰ ਸਮਝੌਤੇ ( border crossing agreement) ਅਤੇ ਮੋਟਰ ਵਾਹਨ ਸਮਝੌਤੇ ( motor vehicles agreement) ਕਰਕੇ ਅਤੇ ਬਿਜਲੀ (power) ਅਤੇ ਊਰਜਾ ਵਪਾਰ (energy trading) ਨੂੰ ਹੋਰ ਜ਼ਿਆਦਾ ਪ੍ਰੋਤਸਾਹਨ ਦੇ ਕੇ ਆਪਸੀ ਸਹਿਯੋਗ ਨੂੰ ਕਈ ਗੁਣਾ ਵਧਾਉਣਾ ਚਾਹੁੰਦੇ ਹਾਂ। ਅਸੀਂ ਆਪਣੇ ਵਿਕਾਸ ਸਹਿਯੋਗ (development co-operation) ਅਤੇ ਸਮਰੱਥਾ ਨਿਰਮਾਣ ਭਾਈਵਾਲੀ (capacity building partnership) ਦੇ ਜ਼ਰੀਏ ਜੋ ਕੁਝ ਵੀ ਹਾਸਲ ਕੀਤਾ ਹੈ ਉਸ ‘ਤੇ ਅੱਜ ਭਾਰਤ ਨੂੰ ਮਾਣ ਹੈ, ਨਾਜ਼ ਹੈ।

ਭਾਰਤ ਦਾ ਲੋਕਤੰਤਰੀ ਅਨੁਭਵ ਅਸੀਂ ਮਿਆਂਮਾਰ ਨਾਲ ਸਾਂਝਾ (share) ਕਰ ਰਹੇ ਹਾਂ। ਸਾਡੇ ਲੋਕਾਂ ਤੋਂ ਲੋਕਾਂ (people to people) ਅਤੇ ਸਮਾਜਿਕ ਸੱਭਿਆਚਾਰਕ (social culture) ਸਬੰਧ ਸਾਡੀ ਸਭ ਤੋਂ ਵੱਡੀ ਧਰੋਹਰ ਹਨ। ਅਤੇ ਇਨ੍ਹਾਂ  ਨੂੰ ਮਜ਼ਬੂਤ ਕਰਨ ਲਈ ਅਸੀਂ ਭਾਰਤ ਆਉਣ ਦੇ ਚਾਹਵਾਨ ਮਿਆਂਮਾਰ ਦੇ ਸਾਰੇ ਨਾਗਰਿਕਾਂ ਨੂੰ, ਮਿਆਂਮਾਰ ਦੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਵੀਜ਼ਾ (gratis visa) ਦੇਣ ਦਾ ਫੈਸਲਾ ਕਰ ਲਿਆ ਹੈ। ਅਸੀਂ ਮਿਆਂਮਾਰ ਦੇ 40 ਮਛੇਰਿਆਂ ਨੂੰ ਰਿਹਾਅ ਕਰਨ ਦਾ ਫੈਸਲਾ ਵੀ ਕਰ ਲਿਆ ਹੈ ਜੋ ਇਸ ਸਮੇਂ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਅਸੀਂ ਉਮੀਦ ਕਰਦੇ ਹਾਂ ਕਿ ਉਹ ਜਲਦੀ ਹੀ ਮਿਆਂਮਾਰ ਵਿੱਚ ਆਪਣੇ ਪਰਿਵਾਰਾਂ ਨਾਲ ਫਿਰ ਤੋਂ ਮਿਲ ਸਕਣਗੇ। 

ਅੱਜ ਮੈਂ ਬੇਗਾਨ (Bagan) ਵਿੱਚ ਅਨੰਦਾ ਮੰਦਿਰ (Ananda Temple) ਗਿਆ ਸੀ। ਅਨੰਦਾ ਮੰਦਿਰ (Ananda Temple) ਅਤੇ ਹੋਰ ਇਤਿਹਾਸਕ ਅਤੇ ਸੰਸਕ੍ਰਿਤਕ ਇਮਾਰਤਾਂ ਵਿੱਚ ਪਿਛਲੇ ਸਾਲ ਦੇ ਭੂਚਾਲ ਨਾਲ ਹੋਏ ਨੁਕਸਾਨ ਤੋਂ ਬਾਅਦ ਭਾਰਤ ਦੇ ਸਹਿਯੋਗ ਨਾਲ ਮੁਰੰਮਤ (renovation) ਹੋ ਰਹੀ ਹੈ। ਭਾਰਤ ਅਤੇ ਮਿਆਂਮਾਰ ਦੇ ਵਿਚਕਾਰ ਇੰਨੇ ਇਤਿਹਾਸਕ ਸਬੰਧ ਹਨ ਕਿ ਉਨ੍ਹਾਂ  ਦੀ ਜਾਣਕਾਰੀ ਇੱਕ ਬਹੁਤ ਵੱਡਾ ਵਿਸ਼ਾ ਹੈ, ਅਤੇ ਮੇਰਾ ਮੰਨਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਦੀ ਜਾਣਕਾਰੀ ਰਹਿਣੀ ਚਾਹੀਦੀ ਹੈ। ਇਸ ਸਬੰਧ ਵਿੱਚ ਮਿਲਕੇ ਰਿਸਰਚ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਮੈਂ ਇੱਥੇ ਆਪਣੀ ਗੱਲਬਾਤ ਵਿੱਚ ਸਰਕਾਰ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਹੈ। ਆਈਐੱਨਏ ਯਾਦਗਾਰ (9N1 Memorial) ਦਾ ਸਰਵੇਖਣ (survey) ਅਸੀਂ ਮਿਲ ਕੇ ਕਰ ਸਕਦੇ ਹਾਂ। ਇੱਕ ਸੰਯੁਤਕ ਇਤਿਹਾਸਕ ਪ੍ਰਾਜੈਕਟ (joint history project) ਦੀ ਸਥਾਪਨਾ ਕੀਤੀ ਜਾ ਸਕਦੀ ਹੈ, ਇਸ ਨੂੰ ਦੋਨੋਂ ਦੇਸ਼ਾਂ ਦੇ ਵਿਚਕਾਰ ਲੋਕਾਂ ਦੇ ਲੋਕਾਂ ਨਾਲ  ਸੰਪਰਕ (people to people contact) ਹੋਰ ਮਜ਼ਬੂਤ ਹੋਣਗੇ। 

ਮੈਨੂੰ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੈ ਕਿ ਅਸੀਂ ਰਾਸ਼ਟਰੀ ਰਜਿਸਟ੍ਰੇਸ਼ਨ ਕਾਰਡ (National Registration Card) ਦੇ ਅਧਾਰ ‘ਤੇ ਓਸੀਆਈ (OCI) ਦੇਣ ਦਾ ਫੈਸਲਾ ਲੈ ਲਿਆ ਹੈ। ਦੋਨੋਂ ਦੇਸ਼ਾਂ ਦੇ ਵਿਚਕਾਰ ਸੰਸਕ੍ਰਿਤਕ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਭਾਰਤੀ ਸੱਭਿਆਚਾਰਕ ਸਬੰਧ ਪ੍ਰੀਸ਼ਦ (Indian Council for Cultural Relations) ਦੀ ਸ਼ਕਾਲਰਸ਼ਿਪ (scholarship) ਦੀ ਸੰਖਿਆ ਵਧਾਉਣ ਦਾ ਵੀ ਫੈਸਲਾ ਭਾਰਤ ਸਰਕਾਰ ਨੇ ਕਰ ਲਿਆ ਹੈ।

ਦੋਸਤੋ, (Friends) ਮੈਂ ਇੱਕ ਵਾਰ ਕਿਧਰੇ ਪੜ੍ਹਿਆ ਸੀ ਕਿ ਭਾਰਤ ਅਤੇ ਮਿਆਂਮਾਰ ਦੇ ਰਿਸ਼ਤਿਆਂ ਦਾ ਅਧਾਰ 5ਬੀ (5B) ਹੈ, 5ਬੀ (5B) ਮਤਲਬ ਕਿ ਬੁੱਧਵਾਦ, ਬਿਜਨਸ, ਬੌਲੀਵੁੱਡਾ, ਭਰਤਨਾਟਿਯਮ (Buddhism, Business, Bollywood, bharatnatyam) ਅਤੇ ਬਰਮਾ ਟੀਕ (Burma Teak), ਪਰ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਸਭ ਤੋਂ ਮਹੱਤਵਪੂਰਨ ਬੀ (B) ਰਹਿ ਗਈ ਹੈ। ਅਤੇ ਉਹ (B) ਹੈ ਭਰੋਸਾ, ਭਾਰਤ ਅਤੇ ਮਿਆਂਮਾਰ ਦਾ ਇੱਕ ਦੂਜੇ ‘ਤੇ ਭਰੋਸਾ। ਇਸ ਭਰੋਸੇ ਦੀ ਬੁਨਿਆਦ ਸੈਂਕੜੇ ਸਾਲਾਂ ਵਿੱਚ ਮਜ਼ਬੂਤ ਹੋਈ ਹੈ, ਅਤੇ ਸਮੇਂ ਨਾਲ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। 

ਭਾਈਓ ਅਤੇ ਭੈਣੋਂ, ਸਬਕਾ ਸਾਥਾ-ਸਬਕਾ ਵਿਕਾਸ ਦੇ ਜਿਸ ਮੰਤਰ ‘ਤੇ ਸਾਡੀ ਸਰਕਾਰ ਚਲ ਰਹੀ ਹੈ, ਉਹ ਸੀਮਾਵਾਂ ਵਿੱਚ ਬੰਨ੍ਹਿਆ ਹੋਇਆ ਨਹੀਂ ਹੈ। ਸਬਕਾ ਸਾਥ-ਮਤਲਬ ਹਰ ਦੇਸ਼ ਦਾ ਸਾਥ, ਸਬਕਾ ਵਿਕਾਸ-ਮਤਲਬ ਹਰ ਦੇਸ਼ ਦਾ ਵਿਕਾਸ। ਭਾਰਤ ਵਿਕਾਸ ਦੇ ਕਾਰਜਾਂ ਵਿੱਚ ਮਿਆਂਮਾਰ ਦੇ ਨਾਲ ਨਾਲ ਚਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਵਿੱਚ ਤੁਹਾਡੇ ਆਸ਼ੀਰਵਾਦ ਲਈ ਮੈਂ ਤੁਹਾਨੂੰ ਫਿਰ ਤੋਂ ਨਮਨ ਕਰਦਾ ਹਾਂ। ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਇੰਨੀ ਵੱਡੀ ਸੰਖਿਆ ਵਿੱਚ ਤੁਸੀਂ ਲੋਕ ਆਏ, ਦੇਸ਼ ਦੀਆਂ ਗੱਲਾਂ ਸੁਣਨ ਲਈ, ਦੇਸ਼ ਦੇ ਨਾਲ ਪਿਆਰ ਦੇ ਕਾਰਨ, ਦੇਸ਼ ਨਾਲ ਜੁੜਨ ਦੇ ਇਰਾਦੇ ਨਾਲ, ਇੰਨੀ ਵੱਡੀ ਸੰਖਿਆ ਵਿੱਚ ਤੁਸੀਂ ਆਏ। ਮੈਂ ਫਿਰ ਇੱਕ ਵਾਰ ਦਿਲ ਤੋਂ ਤੁਹਾਡਾ ਆਭਾਰ ਪ੍ਰਗਟਾਉਂਦਾ ਹਾਂ, ਇਸ ਧਰਤੀ ਨੂੰ ਨਮਨ ਕਰਦਾ ਹਾਂ, ਤੁਹਾਨੂੰ ਸਭ ਨੂੰ ਨਮਨ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ। 

*****

AKT/NT/NS