ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਖ਼ਿਲਾਫ਼ ਭਾਰਤ ਦੀ ਲੜਾਈ, ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਤੁਹਾਡੀ ਤਪੱਸਿਆ, ਤੁਹਾਡੇ ਤਿਆਗ ਦੀ ਵਜ੍ਹਾ ਨਾਲ ਭਾਰਤ ਹੁਣ ਤੱਕ, ਕੋਰੋਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਟਾਲਣ ਵਿੱਚ ਸਫ਼ਲ ਰਿਹਾ ਹੈ। ਤੁਸੀਂ ਲੋਕਾਂ ਨੇ ਕਸ਼ਟ ਸਹਿ ਕੇ ਵੀ ਆਪਣੇ ਦੇਸ਼ ਨੂੰ ਬਚਾਇਆ ਹੈ, ਆਪਣੇ ਭਾਰਤ ਨੂੰ ਬਚਾਇਆ ਹੈ।
ਮੈਂ ਜਾਣਦਾ ਹਾਂ, ਤੁਹਾਨੂੰ ਕਿੰਨੀਆਂ ਦਿੱਕਤਾਂ ਆਈਆਂ ਹਨ। ਕਿਸੇ ਨੂੰ ਖਾਣ ਦੀ ਪਰੇਸ਼ਾਨੀ, ਕਿਸੇ ਨੂੰ ਆਉਣ – ਜਾਣ ਦੀ ਪਰੇਸ਼ਾਨੀ, ਕੋਈ ਘਰ – ਪਰਿਵਾਰ ਤੋਂ ਦੂਰ ਹੈ। ਲੇਕਿਨ ਤੁਸੀਂ ਦੇਸ਼ ਦੀ ਖਾਤਿਰ, ਇੱਕ ਅਨੁਸ਼ਾਸਿਤ ਸਿਪਾਹੀ ਦੀ ਤਰ੍ਹਾਂ ਆਪਣੇ ਕਰਤੱਵ ਨਿਭਾ ਰਹੇ ਹੋ। ਅਤੇ ਤੁਹਾਨੂੰ ਸਭ ਨੂੰ ਆਦਰ ਪੂਰਵਕ ਨਮਨ ਕਰਦਾ ਹਾਂ। ਸਾਡੇ ਸੰਵਿਧਾਨ ਵਿੱਚ ਜਿਸ “We the People of India” ਦੀ ਸ਼ਕਤੀ ਦੀ ਗੱਲ ਕਹੀ ਗਈ ਹੈ, ਉਹ ਇਹੀ ਤਾਂ ਹੈ।
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਜਯੰਤੀ ‘ਤੇ, ਅਸੀਂ ਭਾਰਤ ਦੇ ਲੋਕਾਂ ਦੀ ਤਰਫੋਂ ਆਪਣੀ ਸਮੂਹਿਕ ਸ਼ਕਤੀ ਦਾ ਇਹ ਪ੍ਰਦਰਸ਼ਨ, ਇਹ ਸੰਕਲਪ, ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਬਾਬਾ ਸਾਹਿਬ ਦਾ ਜੀਵਨ ਸਾਨੂੰ, ਹਰ ਚੁਣੌਤੀ ਨੂੰ ਆਪਣੀ ਸੰਕਲਪ ਸ਼ਕਤੀ ਅਤੇ ਮਿਹਨਤ ਦੇ ਬਲਬੂਤੇ ਉੱਤੇ, ਪਾਰ ਕਰਨ ਦੀ ਪ੍ਰੇਰਣਾ ਦਿੰਦਾ ਹੈ। ਮੈਂ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਬਾਬਾ ਸਾਹਿਬ ਨੂੰ ਨਮਨ ਕਰਦਾ ਹਾਂ।
ਸਾਥੀਓ, ਇਹ ਦੇਸ਼ ਦੇ ਕਈ ਹਿੱਸਿਆਂ ਵਿੱਚ ਅਲੱਗ-ਅਲੱਗ ਤਿਉਹਾਰਾਂ ਦਾ ਵੀ ਸਮਾਂ ਹੈ। ਅਤੇ ਵੈਸੇ ਹੀ ਭਾਰਤ ਤਾਂ ਉਤਸਵਾਂ ਨਾਲ ਭਰਿਆ ਰਹਿੰਦਾ ਹੈ। ਅਤੇ ਵੈਸੇ ਹੀ ਭਾਰਤ ਤਾਂ ਉਤਸਵਾਂ ਨਾਲ ਹਰਾ ਰਹਿੰਦਾ ਹੈ । ਉਤਸਵਾਂ ਦੇ ਵਿੱਚ ਖਿਲਖਿਲਾਉਂਦਾ ਰਹਿੰਦਾ ਹੈ। ਬੈਸਾਖੀ, ਪੋਹੇਲਾ ਬੈਸ਼ਾਕ, ਪੁਥਾਂਡੂ , ਬੋਹਾਗ ਬਿਹੂ, ਵਿਸ਼ੂ ਨਾਲ ਅਨੇਕ ਰਾਜਾਂ ਵਿੱਚ ਨਵੇਂ ਵਰ੍ਹੇ ਦੀ ਸ਼ੁਰੂਆਤ ਹੋਈ ਹੈ। ਲੌਕਡਾਊਨ ਦੇ ਇਸ ਸਮੇਂ ਵਿੱਚ ਦੇਸ਼ ਦੇ ਲੋਕ ਜਿਸ ਤਰ੍ਹਾਂ ਨਿਯਮਾਂ ਦਾ ਪਾਲਣ ਕਰ ਰਹੇ ਹਨ, ਜਿੰਨੇ ਸੰਜਮ ਨਾਲ ਆਪਣੇ ਘਰਾਂ ਵਿੱਚ ਰਹਿ ਕੇ ਤਿਉਹਾਰ ਮਨਾ ਰਹੇ ਹਨ, ਉਹ ਬਹੁਤ ਹੀ ਪ੍ਰੇਰਕ ਹੈ, ਬਹੁਤ ਪ੍ਰਸ਼ੰਸਾਯੋਗ ਹੈ। ਮੈਂ ਨਵੇਂ ਵਰ੍ਹੇ ਉੱਤੇ ਤੁਹਾਨੂੰ, ਤੁਹਾਡੇ ਪਰਿਵਾਰ ਦੀ ਉੱਤਮ ਸਿਹਤ ਦੀ ਮੰਗਲ ਕਾਮਨਾ ਕਰਦਾ ਹਾਂ।
ਸਾਥੀਓ, ਅੱਜ ਪੂਰੇ ਵਿਸ਼ਵ ਵਿੱਚ ਕੋਰੋਨਾ ਵੈਸ਼ਵਿਕ ਮਹਾਮਾਰੀ ਦੀ ਜੋ ਸਥਿਤੀ ਹੈ , ਤੁਸੀਂ ਉਸ ਤੋਂ ਸਾਰੇ ਭਲੀ -ਭਾਂਤੀ ਜਾਣੂ ਹੋ। ਹੋਰ ਦੇਸ਼ਾਂ ਦੇ ਮੁਕਾਬਲੇ, ਭਾਰਤ ਨੇ ਕਿਵੇਂ ਆਪਣੇ ਇੱਥੇ ਸੰਕ੍ਰਮਣ ਨੂੰ ਰੋਕਣ ਦੇ ਯਤਨ ਕੀਤੇ, ਤੁਸੀਂ ਇਸ ਦੇ ਸਹਿਭਾਗੀ ਵੀ ਰਹੇ ਹੋ ਅਤੇ ਸਾਕਸ਼ੀ (ਸਾਖੀ) ਵੀ। ਜਦੋਂ ਸਾਡੇ ਇੱਥੇ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਸੀ , ਉਸ ਤੋਂ ਪਹਿਲਾਂ ਹੀ ਭਾਰਤ ਨੇ ਕੋਰੋਨਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ਉੱਤੇ ਸਕਰੀਨਿੰਗ ਸ਼ੁਰੂ ਕਰ ਦਿੱਤੀ ਸੀ। ਕੋਰੋਨਾ ਦੇ ਮਰੀਜ਼ ਸੌ ਤੱਕ ਪਹੁੰਚੇ, ਉਸ ਤੋਂ ਪਹਿਲਾਂ ਹੀ ਭਾਰਤ ਨੇ ਵਿਦੇਸ਼ ਤੋਂ ਆਏ ਹਰ ਯਾਤਰੀ ਲਈ 14 ਦਿਨ ਦਾ ਆਈਸੋਲੇਸ਼ਨ ਜ਼ਰੂਰੀ ਕਰ ਦਿੱਤਾ ਸੀ, ਅਨੇਕ ਥਾਵਾਂ ਉੱਤੇ ਮਾਲ, ਕਲੱਬ, ਜਿਮ ਬੰਦ ਕੀਤੇ ਜਾ ਚੁੱਕੇ ਸਨ। ਸਾਥੀਓ, ਜਦੋਂ ਸਾਡੇ ਇੱਥੇ ਕੋਰੋਨਾ ਦੇ ਸਿਰਫ 550 ਕੇਸ ਸਨ, ਉਦੋਂ ਭਾਰਤ ਨੇ 21 ਦਿਨ ਦੇ ਸੰਪੂਰਨ ਲੌਕਡਾਊਨ ਦਾ ਇੱਕ ਵੱਡਾ ਕਦਮ ਉਠਾ ਲਿਆ ਸੀ। ਭਾਰਤ ਨੇ, ਸਮੱਸਿਆ ਵਧਣ ਦਾ ਇੰਤਜਾਰ ਨਹੀਂ ਕੀਤਾ, ਬਲਕਿ ਜਿਵੇਂ ਹੀ ਸਮੱਸਿਆ ਦਿਖੀ, ਉਸ ਨੂੰ, ਤੇਜ਼ੀ ਨਾਲ ਫੈਸਲੇ ਲੈ ਕੇ ਉਸੇ ਸਮੇਂ ਰੋਕਣ ਦਾ ਯਤਨ ਕੀਤਾ।
ਸਾਥੀਓ, ਵੈਸੇ ਇਹ ਇੱਕ ਅਜਿਹਾ ਸੰਕਟ ਹੈ ਜਿਸ ਵਿੱਚ ਕਿਸੇ ਦੇਸ਼ ਨਾਲ ਤੁਲਨਾ ਕਰਨਾ ਠੀਕ ਨਹੀਂ। ਲੇਕਿਨ ਇਹ ਵੀ ਇੱਕ ਸਚਾਈ ਹੈ ਕਿ ਅਗਰ ਦੁਨੀਆ ਦੇ ਵੱਡੇ – ਵੱਡੇ ਸਮਰੱਥ ਦੇਸ਼ਾਂ ਵਿੱਚ ਕੋਰੋਨਾ ਨਾਲ ਜੁੜੇ ਅੰਕੜੇ ਦੇਖੀਏ ਤਾਂ ਅੱਜ ਭਾਰਤ ਬਹੁਤ ਸੰਭਲ਼ੀ ਹੋਈ ਸਥਿਤੀ ਵਿੱਚ ਹੈ। ਮਹੀਨਾ-ਡੇਢ ਮਹੀਨਾ ਪਹਿਲਾਂ ਕਈ ਦੇਸ਼ ਕੋਰੋਨਾ ਸੰਕ੍ਰਮਣ ਦੇ ਮਾਮਲੇ ਵਿੱਚ ਇੱਕ ਤਰ੍ਹਾਂ ਨਾਲ ਭਾਰਤ ਦੇ ਬਰਾਬਰ ਖੜ੍ਹੇ ਸਨ । ਅੱਜ ਉਨ੍ਹਾਂ ਦੇਸ਼ਾਂ ਵਿੱਚ ਭਾਰਤ ਦੀ ਤੁਲਨਾ ਵਿੱਚ ਕੋਰੋਨਾ ਦੇ cases, 25 ਤੋਂ 30 ਗੁਣਾ ਜ਼ਿਆਦਾ ਹਨ । ਉਨ੍ਹਾਂ ਦੇਸ਼ਾਂ ਵਿੱਚ ਹਜ਼ਾਰਾਂ ਲੋਕਾਂ ਦੀ ਦੁਖਦ ਮੌਤ ਹੋ ਚੁੱਕੀ ਹੈ। ਭਾਰਤ ਨੇ holistic approach ਨਾ ਅਪਣਾਈ ਹੁੰਦੀ, integrated approach ਨਾ ਅਪਣਾਈ ਹੁੰਦੀ, ਸਮੇਂ ‘ਤੇ ਤੇਜ਼ ਫੈਸਲੇ ਨਾ ਲਏ ਹੁੰਦੇ ਤਾਂ ਅੱਜ ਭਾਰਤ ਦੀ ਸਥਿਤੀ ਕੀ ਹੁੰਦੀ ਇਸ ਦੀ ਕਲਪਨਾ ਕਰਦੇ ਹੀ ਰੋਮਟੇ (ਰੌਂਗਟੇ) ਖੜ੍ਹੇ ਹੋ ਜਾਂਦੇ ਹਨ।
ਲੇਕਿਨ ਬੀਤੇ ਦਿਨਾਂ ਦੇ ਅਨੁਭਵਾਂ ਤੋਂ ਇਹ ਸਾਫ਼ ਹੈ ਕਿ ਅਸੀਂ ਜੋ ਰਸਤਾ ਚੁਣਿਆ ਹੈ, ਅੱਜ ਦੀ ਸਥਿਤੀ ਵਿੱਚ, ਉਹ ਹੀ ਸਹੀ ਹੈ। Social Distancing ਅਤੇ Lockdown ਦਾ ਬਹੁਤ ਵੱਡਾ ਲਾਭ ਦੇਸ਼ ਨੂੰ ਮਿਲਿਆ ਹੈ। ਅਗਰ ਸਿਰਫ ਆਰਥਿਕ ਨਜ਼ਰ ਤੋਂ ਦੇਖੀਏ ਤਾਂ ਇਹ ਮਹਿੰਗਾ ਜ਼ਰੂਰ ਲਗਦਾ ਹੈ, ਬਹੁਤ ਵੱਡੀ ਕੀਮਤ ਚੁਕਾਉਣੀ ਪਈ ਹੈ, ਪਰ ਭਾਰਤਵਾਸੀਆਂ ਦੀ ਜ਼ਿੰਦਗੀ ਦੇ ਅੱਗੇ, ਇਸ ਦੀ ਕੋਈ ਤੁਲਨਾ ਨਹੀਂ ਹੋ ਸਕਦੀ। ਸੀਮਿਤ ਸੰਸਾਧਨਾਂ ਦਰਮਿਆਨ, ਭਾਰਤ ਜਿਸ ਮਾਰਗ ਉੱਤੇ ਚਲਿਆ ਹੈ, ਉਸ ਮਾਰਗ ਦੀ ਚਰਚਾ ਅੱਜ ਦੁਨੀਆ ਭਰ ਵਿੱਚ ਹੋਣਾ ਬਹੁਤ ਸੁਭਾਵਿਕ ਹੈ।
ਦੇਸ਼ ਦੀਆਂ ਰਾਜ ਸਰਕਾਰਾਂ ਨੇ ਵੀ, ਸਥਾਨਕ ਸਵਰਾਜ ਸੰਸਥਾਨਾਂ ਦੀਆਂ ਇਕਾਈਆਂ ਨੇ ਵੀ , ਇਸ ਵਿੱਚ ਬਹੁਤ ਜ਼ਿੰਮੇਦਾਰੀ ਨਾਲ ਕੰਮ ਕੀਤਾ ਹੈ, ਚੌਬੀ ਘੰਟੇ ਹਰ ਕਿਸੇ ਨੇ ਆਪਣਾ ਜ਼ਿੰਮਾ ਸੰਭਾਲਣ ਦਾ ਯਤਨ ਕੀਤਾ ਹੈ , ਅਤੇ ਹਾਲਾਤ ਨੂੰ ਸੰਭਾਲ਼ਿਆ ਹੈ। ਲੇਕਿਨ ਸਾਥੀਓ, ਇਨ੍ਹਾਂ ਸਭ ਯਤਨਾਂ ਵਿੱਚ , ਕੋਰੋਨਾ ਜਿਸ ਤਰ੍ਹਾਂ ਫੈਲ ਰਿਹਾ ਹੈ, ਉਸ ਨੇ ਵਿਸ਼ਵ ਭਰ ਵਿੱਚ ਹੈਲਥ ਐਕਸਪਰਟਸ ਨੂੰ ਅਤੇ ਸਰਕਾਰਾਂ ਨੂੰ ਹੋਰ ਜ਼ਿਆਦਾ ਸਤਰਕ ਕਰ ਦਿੱਤਾ ਹੈ। ਭਾਰਤ ਵਿੱਚ ਵੀ ਕੋਰੋਨਾ ਦੇ ਖ਼ਿਲਾਫ਼ ਲੜਾਈ ਹੁਣ ਅੱਗੇ ਕਿਵੇਂ ਵਧੇ, ਅਸੀਂ ਜਿੱਤ ਕਿਵੇਂ ਪ੍ਰਾਪਤ ਕਰੀਏ , ਸਾਡੇ ਇੱਥੇ ਨੁਕਸਾਨ ਘੱਟ ਤੋਂ ਘੱਟ ਕਿਵੇਂ ਹੋਵੇ, ਲੋਕਾਂ ਦੀਆਂ ਦਿੱਕਤਾਂ ਘੱਟ ਕਿਵੇਂ ਕਰੀਏ ਇਨ੍ਹਾਂ ਗੱਲਾਂ ਨੂੰ ਲੈ ਕੇ ਰਾਜਾਂ ਨਾਲ ਨਿਰੰਤਰ ਚਰਚਾ ਕੀਤੀ ਹੈ। ਅਤੇ ਇਨ੍ਹਾਂ ਸਾਰੀਆਂ ਚਰਚਾਵਾਂ ਤੋਂ ਇੱਕ ਗੱਲ ਉੱਭਰ ਕੇ ਆਉਂਦੀ ਹੈ, ਹਰ ਕਿਸੇ ਦਾ ਇੱਕ ਹੀ ਸੁਝਾਅ ਆਉਂਦਾ ਹੈ, ਸਾਰਿਆਂ ਦਾ ਇਹੀ ਸੁਝਾਅ ਹੈ ਕਿ ਲੌਕਡਾਊਨ ਨੂੰ ਵਧਾਇਆ ਜਾਵੇ। ਕਈ ਰਾਜ ਤਾਂ ਪਹਿਲਾਂ ਤੋਂ ਹੀ ਲੌਕਡਾਊਨ ਨੂੰ ਵਧਾਉਣ ਦਾ ਫੈਸਲਾ ਕਰ ਚੁੱਕੇ ਹਨ।
ਸਾਥੀਓ, ਸਾਰੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤੈਅ ਕੀਤਾ ਗਿਆ ਹੈ ਕਿ ਭਾਰਤ ਵਿੱਚ ਲੌਕਡਾਊਨ ਨੂੰ ਹੁਣ 3 ਮਈ ਤੱਕ ਹੋਰ ਵਧਾਉਣਾ ਪਵੇਗਾ। ਯਾਨੀ 3 ਮਈ ਤੱਕ ਸਾਨੂੰ ਸਾਰਿਆਂ ਨੂੰ, ਹਰ ਦੇਸ਼ਵਾਸੀ ਨੂੰ ਲੌਕਡਾਊਨ ਵਿੱਚ ਹੀ ਰਹਿਣਾ ਹੋਵੇਗਾ। ਇਸ ਦੌਰਾਨ ਸਾਨੂੰ ਅਨੁਸ਼ਾਸਨ ਦਾ ਉਸੇ ਤਰ੍ਹਾਂ ਪਾਲਣ ਕਰਨਾ ਹੈ, ਜਿਵੇਂ ਅਸੀਂ ਕਰਦੇ ਆ ਰਹੇ ਹਾਂ ।
ਮੇਰੀ ਸਾਰੇ ਦੇਸ਼ਵਾਸੀਆਂ ਨੂੰ ਇਹ ਪ੍ਰਾਰਥਨਾ ਹੈ ਕਿ ਹੁਣ ਕੋਰੋਨਾ ਨੂੰ ਅਸੀਂ ਕਿਸੇ ਵੀ ਕੀਮਤ ਉੱਤੇ ਨਵੇਂ ਖੇਤਰਾਂ ਵਿੱਚ ਫੈਲਣ ਨਹੀਂ ਦੇਣਾ ਹੈ। ਸਥਾਨਕ ਪੱਧਰ ‘ਤੇ ਹੁਣ ਇੱਕ ਵੀ ਮਰੀਜ਼ ਵਧਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਕਿਤੇ ਵੀ ਕੋਰੋਨਾ ਨਾਲ ਇੱਕ ਵੀ ਮਰੀਜ਼ ਦੀ ਦੁਖਦ ਮੌਤ ਹੁੰਦੀ ਹੈ, ਤਾਂ ਸਾਡੀ ਚਿੰਤਾ ਹੋਰ ਵਧਣੀ ਚਾਹੀਦੀ ਹੈ।
ਅਤੇ ਇਸ ਲਈ, ਸਾਨੂੰ Hotspots ਦੀ ਸ਼ਨਾਖ਼ਤ ਕਰਕੇ ਪਹਿਲਾਂ ਤੋਂ ਵੀ ਜ਼ਿਆਦਾ , ਬਹੁਤ ਜ਼ਿਆਦਾ ਸਤਰਕਤਾ ਵਰਤਣੀ ਹੋਵੇਗੀ। ਜਿਨ੍ਹਾਂ ਸਥਾਨਾਂ ਦੇ Hotspot ਵਿੱਚ ਬਦਲਣ ਦੀ ਆਸ਼ੰਕਾ ਹੈ, ਉਸ ਉੱਤੇ ਵੀ ਸਾਨੂੰ ਸਖ਼ਤ ਨਜ਼ਰ ਰੱਖਣੀ ਹੋਵੇਗੀ, ਕਠੋਰ ਕਦਮ ਉਠਾਉਣੇ ਹੋਣਗੇ। ਨਵੇਂ Hotspots ਦਾ ਬਣਨਾ, ਸਾਡੀ ਮਿਹਨਤ ਅਤੇ ਸਾਡੀ ਤਪੱਸਿਆ ਨੂੰ ਹੋਰ ਚੁਣੌਤੀ ਦੇਵੇਗਾ, ਨਵੇਂ ਸੰਕਟ ਪੈਦਾ ਕਰੇਗਾ। ਇਸ ਲਈ, ਅਗਲੇ ਇੱਕ ਹਫ਼ਤੇ ਵਿੱਚ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਕਠੋਰਤਾ ਹੋਰ ਜ਼ਿਆਦਾ ਵਧਾਈ ਜਾਵੇਗੀ ।
20 ਅਪ੍ਰੈਲ ਤੱਕ ਹਰ ਕਸਬੇ, ਹਰ ਥਾਣੇ, ਹਰ ਜ਼ਿਲ੍ਹੇ, ਹਰ ਰਾਜ ਨੂੰ ਪਰਖਿਆ ਜਾਵੇਗਾ, ਉੱਥੇ ਲੌਕਡਾਊਨ ਦਾ ਕਿੰਨਾ ਪਾਲਣ ਹੋ ਰਿਹਾ ਹੈ, ਉਸ ਖੇਤਰ ਨੇ ਕੋਰੋਨਾ ਤੋਂ ਖੁਦ ਨੂੰ ਕਿੰਨਾ ਬਚਾਇਆ ਹੈ, ਇਸ ਦਾ ਮੁੱਲਾਂਕਣ ਲਗਾਤਾਰ ਕੀਤਾ ਜਾਵੇਗਾ।
ਜੋ ਖੇਤਰ ਇਸ ਅਗਨੀ ਪ੍ਰੀਖਿਆ ਵਿੱਚ ਸਫਲ ਹੋਣਗੇ, ਜੋ Hotspot ਵਿੱਚ ਨਹੀਂ ਹੋਣਗੇ, ਅਤੇ ਜਿਨ੍ਹਾਂ ਦੇ Hotspot ਵਿੱਚ ਬਦਲਣ ਦੀ ਆਸ਼ੰਕਾ ਵੀ ਘੱਟ ਹੋਵੇਗੀ, ਉੱਥੇ 20 ਅਪ੍ਰੈਲ ਤੋਂ ਕੁਝ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ। ਲੇਕਿਨ ਯਾਦ ਰੱਖੋ, ਇਹ ਆਗਿਆ ਬਾਸ਼ਰਤ ਹੋਵੇਗੀ , ਬਾਹਰ ਨਿਕਲਣ ਦੇ ਨਿਯਮ ਬਹੁਤ ਸਖ਼ਤ ਹੋਣਗੇ। ਲੌਕਡਾਊਨ ਦੇ ਨਿਯਮ ਜੇਕਰ ਟੁੱਟਦੇ ਹਨ, ਕੋਰੋਨਾ ਦਾ ਪੈਰ ਸਾਡੇ ਇਲਾਕੇ ਵਿੱਚ ਪੈਂਦਾ ਹੈ, ਤਾਂ ਸਾਰੀ ਆਗਿਆ ਤੁਰੰਤ ਵਾਪਸ ਲੈ ਲਈ ਜਾਵੇਗੀ। ਇਸ ਲਈ, ਨਾ ਖੁਦ ਕੋਈ ਲਾਪਰਵਾਹੀ ਕਰਨੀ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਲਾਪਰਵਾਹੀ ਕਰਨ ਦੇਣੀ ਹੈ। ਕੱਲ੍ਹ ਇਸ ਬਾਰੇ ਸਰਕਾਰ ਦੀ ਤਰਫੋਂ ਇੱਕ ਵਿਸਤ੍ਰਿਤ ਗਾਈਡਲਾਈਨ ਜਾਰੀ ਕੀਤੀ ਜਾਵੇਗੀ।
ਸਾਥੀਓ, 20 ਅਪ੍ਰੈਲ ਤੋਂ, ਸ਼ਨਾਖ਼ਤ ਕੀਤੇ ਖੇਤਰਾਂ ਵਿੱਚ ਇਸ ਸੀਮਿਤ ਛੂਟ ਦਾ ਪ੍ਰਾਵਧਾਨ, ਸਾਡੇ ਗ਼ਰੀਬ ਭਾਈ – ਭੈਣਾਂ ਦੀ ਆਜੀਵਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਜੋ ਰੋਜ਼ ਕਮਾਉਂਦੇ ਹਨ, ਰੋਜ਼ ਦੀ ਕਮਾਈ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ, ਉਹ ਹੀ ਮੇਰਾ ਵੱਡਾ ਪਰਿਵਾਰ ਹੈ। ਮੇਰੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚ ਇੱਕ, ਇਨ੍ਹਾਂ ਦੇ ਜੀਵਨ ਵਿੱਚ ਆਈ ਮੁਸ਼ਕਿਲ ਨੂੰ ਘੱਟ ਕਰਨਾ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਰਾਹੀਂ ਸਰਕਾਰ ਨੇ ਉਨ੍ਹਾਂ ਦੀ ਮਦਦ ਦਾ ਹਰ ਸੰਭਵ ਯਤਨ ਕੀਤਾ ਹੈ। ਹੁਣ ਨਵੀਆਂ ਗਾਈਡਲਾਈਂਸ ਬਣਾਉਂਦੇ ਸਮੇਂ ਵੀ ਉਨ੍ਹਾਂ ਦੇ ਹਿਤਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ।
ਇਸ ਸਮੇਂ ਰਬੀ ਫਸਲ ਦੀ ਕਟਾਈ ਦਾ ਕੰਮ ਵੀ ਜਾਰੀ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ , ਯਤਨ ਕਰ ਰਹੀਆਂ ਹਨ ਕਿ ਕਿਸਾਨਾਂ ਨੂੰ ਘੱਟ ਤੋਂ ਘੱਟ ਦਿੱਕਤ ਹੋਵੇ।
ਸਾਥੀਓ, ਦੇਸ਼ ਵਿੱਚ ਦਵਾਈ ਤੋਂ ਲੈ ਕੇ ਰਾਸ਼ਨ ਤੱਕ ਦਾ ਉਚਿਤ ਭੰਡਾਰ ਹੈ, ਸਪਲਾਈ ਚੇਨ ਦੀਆਂ ਰੁਕਾਵਟਾਂ ਲਗਾਤਾਰ ਦੂਰ ਕੀਤੀਆਂ ਜਾ ਰਹੀਆਂ ਹਨ। ਹੈਲਥ ਇਨਫ੍ਰਾਸਟ੍ਰਕਚਰ ਦੇ ਮੋਰਚੇ ਉੱਤੇ ਵੀ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਜਿੱਥੇ ਜਨਵਰੀ ਵਿੱਚ ਸਾਡੇ ਕੋਲ ਕੋਰੋਨਾ ਦੀ ਜਾਂਚ ਲਈ ਸਿਰਫ ਇੱਕ ਲੈਬ ਸੀ , ਉੱਥੇ ਹੀ ਹੁਣ 220 ਤੋਂ ਅਧਿਕ ਲੈਬਸ ਵਿੱਚ ਟੈਸਟਿੰਗ ਦਾ ਕੰਮ ਹੋ ਰਿਹਾ ਹੈ। ਵਿਸ਼ਵ ਦਾ ਅਨੁਭਵ ਇਹ ਕਹਿੰਦਾ ਹੈ ਕਿ ਕੋਰੋਨਾ ਦੇ 10 ਹਜ਼ਾਰ ਮਰੀਜ਼ ਹੋਣ ‘ਤੇ ਪੰਦਰਾਂ ਸੌ – ਸੋਲ਼ਾਂ ਸੌ Beds ਦੀ ਜ਼ਰੂਰਤ ਹੁੰਦੀ ਹੈ। ਭਾਰਤ ਵਿੱਚ ਅੱਜ ਅਸੀਂ ਇੱਕ ਲੱਖ ਤੋਂ ਅਧਿਕ Beds ਦੀ ਵਿਵਸਥਾ ਕਰ ਚੁੱਕੇ ਹਾਂ। ਇੰਨਾ ਹੀ ਨਹੀਂ, 600 ਤੋਂ ਵੀ ਅਧਿਕ ਅਜਿਹੇ ਹਸਪਤਾਲ ਹਨ , ਜੋ ਸਿਰਫ ਕੋਵਿਡ ਦੇ ਇਲਾਜ ਲਈ ਕੰਮ ਕਰ ਰਹੇ ਹਨ। ਇਨ੍ਹਾਂ ਸੁਵਿਧਾਵਾਂ ਨੂੰ ਹੋਰ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ।
ਸਾਥੀਓ, ਅੱਜ ਭਾਰਤ ਪਾਸ ਭਲੇ ਹੀ ਸੀਮਿਤ ਸੰਸਾਧਨ ਹੋਣ, ਲੇਕਿਨ ਮੇਰੀ ਭਾਰਤ ਦੇ ਯੁਵਾ ਵਿਗਿਆਨੀਆਂ ਨੂੰ ਵਿਸ਼ੇਸ਼ ਬੇਨਤੀ ਹੈ ਕਿ ਵਿਸ਼ਵ ਕਲਿਆਣ ਲਈ, ਮਾਨਵ ਕਲਿਆਣ ਲਈ, ਅੱਗੇ ਆਓ, ਕੋਰੋਨਾ ਦੀ ਵੈਕਸੀਨ ਬਣਾਉਣ ਦਾ ਬੀੜਾ ਉਠਾਓ।
ਸਾਥੀਓ, ਅਸੀਂ ਧੀਰਜ ਬਣਾ ਕੇ ਰੱਖਾਂਗੇ, ਨਿਯਮਾਂ ਦਾ ਪਾਲਣ ਕਰਾਂਗੇ ਤਾਂ ਕੋਰੋਨਾ ਜਿਹੀ ਮਹਾਮਾਰੀ ਨੂੰ ਵੀ ਹਰਾ ਸਕਾਂਗੇ। ਇਸ ਵਿਸ਼ਵਾਸ ਨਾਲ ਅੰਤ ਵਿੱਚ, ਮੈਂ ਅੱਜ 7 ਗੱਲਾਂ ਵਿੱਚ ਤੁਹਾਡਾ ਸਾਥ ਮੰਗ ਰਿਹਾ ਹਾਂ।
ਪਹਿਲੀ ਗੱਲ – ਆਪਣੇ ਘਰ ਦੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ – ਵਿਸ਼ੇਸ਼ ਕਰਕੇ ਅਜਿਹੇ ਵਿਅਕਤੀ ਜਿਨ੍ਹਾਂ ਨੂੰ ਪੁਰਾਣੀ ਬਿਮਾਰੀ ਹੋਵੇ, ਉਨ੍ਹਾਂ ਦੀ ਸਾਨੂੰ Extra Care ਕਰਨੀ ਹੈ , ਉਨ੍ਹਾਂ ਨੂੰ ਕੋਰੋਨਾ ਤੋਂ ਬਹੁਤ ਬਚਾ ਕੇ ਰੱਖਣਾ ਹੈ।
ਦੂਜੀ ਗੱਲ – ਲੌਕਡਾਊਨ ਅਤੇ Social Distancing ਦੀ ਲਕਸ਼ਮਣ ਰੇਖਾ ਦਾ ਪੂਰੀ ਤਰ੍ਹਾਂ ਪਾਲਣ ਕਰੋ, ਘਰ ਵਿੱਚ ਬਣੇ ਫੇਸਕਵਰ ਜਾਂ ਮਾਸਕ ਦੀ ਜ਼ਰੂਰੀ ਤੌਰ ‘ਤੇ ਵਰਤੋਂ ਕਰੋ।
ਤੀਜੀ ਗੱਲ – ਆਪਣੀ ਇਮਿਊਨਿਟੀ ਵਧਾਉਣ ਲਈ, ਆਯੁਸ਼ ਮੰਤਰਾਲੇ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰੋ , ਗਰਮ ਪਾਣੀ , ਕਾੜ੍ਹਾ , ਇਨ੍ਹਾਂ ਦਾ ਨਿਰੰਤਰ ਸੇਵਨ ਕਰੋ ।
ਚੌਥੀ ਗੱਲ – ਕੋਰੋਨਾ ਸੰਕ੍ਰਮਣ ਦਾ ਫੈਲਾਅ ਰੋਕਣ ਵਿੱਚ ਮਦਦ ਕਰਨ ਲਈ ਆਰੋਗਯ ਸੇਤੂ ਮੋਬਾਈਲ App ਜ਼ਰੂਰ ਡਾਊਨਲੋਡ ਕਰੋ। ਦੂਜਿਆਂ ਨੂੰ ਵੀ ਇਸ App ਨੂੰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰੋ ।
ਪੰਜਵੀ ਗੱਲ – ਜਿਤਨਾ ਹੋ ਸਕੇ ਉਤਨਾ ਗ਼ਰੀਬ ਪਰਿਵਾਰਾਂ ਦੀ ਦੇਖਭਾਲ ਕਰੋ, ਉਨ੍ਹਾਂ ਦੇ ਭੋਜਨ ਦੀ ਜ਼ਰੂਰਤ ਪੂਰੀ ਕਰੋ।
ਛੇਵੀਂ ਗੱਲ – ਤੁਸੀਂ ਆਪਣੇ ਕਾਰੋਬਾਰ, ਆਪਣੇ ਉਦਯੋਗ ਵਿੱਚ ਆਪਣੇ ਨਾਲ ਕੰਮ ਕਰਦੇ ਲੋਕਾਂ ਪ੍ਰਤੀ ਸੰਵੇਦਨਾ ਰੱਖੋ, ਕਿਸੇ ਨੂੰ ਨੌਕਰੀ ਤੋਂ ਨਾ ਕੱਢੋ।
ਸੱਤਵੀਂ ਗੱਲ – ਦੇਸ਼ ਦੇ ਕੋਰੋਨਾ ਜੋਧਿਆਂ, ਸਾਡੇ ਡਾਕਟਰਾਂ-ਨਰਸਾਂ, ਸਫਾਈ ਕਰਮੀਆਂ-ਪੁਲਿਸ ਕਰਮੀਆਂ ਦਾ ਪੂਰਾ ਸਨਮਾਨ ਕਰੋ।
ਸਾਥੀਓ, ਇਨ੍ਹਾਂ ਸੱਤ ਗੱਲਾਂ ਵਿੱਚ ਤੁਹਾਡੇ ਨਾਲ, ਇਹ ਸਪਤਪਦੀ, ਵਿਜੈ ਪ੍ਰਾਪਤ ਕਰਨ ਦਾ ਮਾਰਗ ਹੈ। ਵਿਜਈ ਹੋਣ ਦਾ ਸਾਡੇ ਲਈ ਨਿਸ਼ਠਾ ਪੂਰਵਕ ਕਰਨ ਵਾਲਾ ਇਹ ਕੰਮ ਹੈ।
“ਵਯੰ ਰਾਸ਼ਟਰੇ ਜਾਗਰਯਾਮ”
(“VayamRashtreJagrutyaa”
वयं राष्ट्रे जागृयाम”)
ਅਸੀਂ ਸਾਰੇ ਰਾਸ਼ਟਰ ਨੂੰ ਜੀਵੰਤ ਅਤੇ ਜਾਗ੍ਰਿਤ ਬਣਾਈ ਰੱਖਾਂਗੇ , ਇਸੇ ਕਾਮਨਾ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ !!
****
ਵੀਆਰਆਰਕੇ/ਕੇਪੀ
कोरोना वैश्विक महामारी के खिलाफ भारत की लड़ाई,
— PMO India (@PMOIndia) April 14, 2020
बहुत मजबूती के साथ आगे बढ़ रही है।
आपकी तपस्या,
आपके त्याग की वजह से भारत अब तक,
कोरोना से होने वाले नुकसान को काफी हद तक टालने में सफल रहा है: PM @narendramodi #IndiaFightsCorona
मैं जानता हूं,
— PMO India (@PMOIndia) April 14, 2020
आपको कितनी दिक्कते आई हैं।
किसी को खाने की परेशानी,
किसी को आने-जाने की परेशानी,
कोई घर-परिवार से दूर है: PM @narendramodi #IndiaFightsCorona
लेकिन आप देश की खातिर,
— PMO India (@PMOIndia) April 14, 2020
एक अनुशासित सिपाही की तरह अपने कर्तव्य निभा रहे हैं।
हमारे संविधान में जिस
We the People of India की शक्ति की बात कही गई है,
वो यही तो है: PM @narendramodi #IndiaFightsCorona
बाबा साहेब डॉक्टर भीम राव आंबेडकर की जन्म जयंती पर,
— PMO India (@PMOIndia) April 14, 2020
हम भारत के लोगों की तरफ से अपनी सामूहिक शक्ति का ये प्रदर्शन,
ये संकल्प,
उन्हें सच्ची श्रद्धांजलि है: PM @narendramodi #IndiaFightsCorona
लॉकडाउन के इस समय में देश के लोग जिस तरह नियमों का पालन कर रहे हैं,
— PMO India (@PMOIndia) April 14, 2020
जितने संयम से अपने घरों में रहकर त्योहार मना रहे हैं,
वो बहुत प्रशंसनीय है: PM @narendramodi #IndiaFightsCorona
आज पूरे विश्व में कोरोना वैश्विक महामारी की जो स्थिति है,
— PMO India (@PMOIndia) April 14, 2020
आप उसे
भली-भांति जानते हैं।
अन्य देशों के मुकाबले,
भारत ने कैसे अपने यहां संक्रमण को रोकने के प्रयास किए,
आप इसके सहभागी भी रहे हैं और साक्षी भी: PM @narendramodi #IndiaFightsCorona
जब हमारे यहां कोरोना के सिर्फ 550 केस थे,
— PMO India (@PMOIndia) April 14, 2020
तभी भारत ने
21 दिन के संपूर्ण लॉकडाउन का एक बड़ा कदम उठा लिया था।
भारत ने,
समस्या बढ़ने का इंतजार नहीं किया,
बल्कि जैसे ही समस्या दिखी, उसे,
तेजी से फैसले लेकर उसी समय रोकने का प्रयास किया: PM @narendramodi #IndiaFightsCorona
भारत ने holistic approach
— PMO India (@PMOIndia) April 14, 2020
न अपनाई होती,
integrated approach
न अपनाई होती,
तेज फैसले न लिए होते तो आज भारत की स्थिति कुछ और होती।
लेकिन बीते दिनों के अनुभवों से ये साफ है कि हमने जो रास्ता चुना है, वो सही है: PM @narendramodi #IndiaFightsCorona
अगर सिर्फ आर्थिक दृष्टि से देखें तो अभी ये मंहगा जरूर लगता है लेकिन भारतवासियों की जिंदगी के आगे,
— PMO India (@PMOIndia) April 14, 2020
इसकी कोई तुलना नहीं हो सकती।
सीमित संसाधनों के बीच,
भारत जिस मार्ग पर चला है,
उस मार्ग की चर्चा आज दुनिया भर में हो रही है: PM @narendramodi #IndiaFightsCorona
इन सब प्रयासों के बीच,
— PMO India (@PMOIndia) April 14, 2020
कोरोना जिस तरह फैल रहा है,
उसने विश्व भर में हेल्थ एक्सपर्ट्स और सरकारों को और ज्यादा सतर्क कर दिया है।
भारत में भी कोरोना के खिलाफ लड़ाई अब आगे कैसे बढ़े,
इसे लेकर मैंने राज्यों के साथ निरंतर बात की है: PM @narendramodi #IndiaFightsCorona
सभी का यही सुझाव है कि लॉकडाउन को बढ़ाया जाए।
— PMO India (@PMOIndia) April 14, 2020
कई राज्य तो पहले से ही लॉकडाउन को बढ़ाने का फैसला कर चुके हैं।
साथियों,
सारे सुझावों को ध्यान में रखते हुए ये तय किया गया है कि भारत में लॉकडाउन को अब 3 मई तक और बढ़ाना पड़ेगा: PM @narendramodi #IndiaFightsCorona
यानि 3 मई तक हम सभी को,
— PMO India (@PMOIndia) April 14, 2020
हर देशवासी को लॉकडाउन में ही रहना होगा।
इस दौरान हमें अनुशासन का उसी तरह पालन करना है,
जैसे हम करते आ रहे हैं: PM @narendramodi #IndiaFightsCorona
मेरी सभी देशवासियों से ये प्रार्थना है कि अब कोरोना को हमें किसी भी कीमत पर नए क्षेत्रों में फैलने नहीं देना है।
— PMO India (@PMOIndia) April 14, 2020
स्थानीय स्तर पर अब एक भी मरीज बढ़ता है तो ये हमारे लिए चिंता का विषय होना चाहिए: PM @narendramodi #IndiaFightsCorona
इसलिए हमें Hotspots को लेकर बहुत ज्यादा सतर्कता बरतनी होगी।
— PMO India (@PMOIndia) April 14, 2020
जिन स्थानों के Hotspot में बदलने की आशंका है उस पर भी हमें कड़ी नजर रखनी होगी।
नए Hotspots का बनना,
हमारे परिश्रम और हमारी तपस्या को और चुनौती देगा: PM @narendramodi #IndiaFightsCorona
अगले एक सप्ताह में कोरोना के खिलाफ लड़ाई में कठोरता और ज्यादा बढ़ाई जाएगी।
— PMO India (@PMOIndia) April 14, 2020
20 अप्रैल तक हर कस्बे,
हर थाने,
हर जिले,
हर राज्य को परखा जाएगा, वहां लॉकडाउन का कितना पालन हो रहा है,
उस क्षेत्र ने कोरोना से खुद को कितना बचाया है,
ये देखा जाएगा: PM @narendramodi #IndiaFightsCorona
जो क्षेत्र इस अग्निपरीक्षा में सफल होंगे,
— PMO India (@PMOIndia) April 14, 2020
जो Hotspot में नहीं होंगे,
और जिनके Hotspot में बदलने की आशंका भी कम होगी,
वहां पर 20 अप्रैल से कुछ जरूरी गतिविधियों की अनुमति दी जा सकती है: PM @narendramodi #IndiaFightsCorona
इसलिए,
— PMO India (@PMOIndia) April 14, 2020
न खुद कोई लापरवाही करनी है
और न ही किसी और को लापरवाही करने देना है।
कल इस बारे में सरकार की तरफ से एक विस्तृत गाइडलाइन जारी की जाएगी: PM @narendramodi #IndiaFightsCorona
जो रोज कमाते हैं,
— PMO India (@PMOIndia) April 14, 2020
रोज की कमाई से अपनी जरूरतें पूरी करते हैं,
वो मेरा परिवार हैं।
मेरी सर्वोच्च प्राथमिकताओं में एक,
इनके जीवन में आई मुश्किल को कम करना है: PM @narendramodi #IndiaFightsCorona
अब नई गाइडलइंस बनाते समय भी उनके हितों का पूरा ध्यान रखा गया है।
— PMO India (@PMOIndia) April 14, 2020
इस समय रबी फसल की कटाई का काम भी जारी है।
केंद्र सरकार और राज्य सरकारें मिलकर,
प्रयास कर रही हैं कि किसानों को कम से कम दिक्कत हो: PM @narendramodi #IndiaFightsCorona
हेल्थ इन्फ्रास्ट्रक्चर के मोर्चे पर भी हम तेजी से आगे बढ़ रहे हैं।
— PMO India (@PMOIndia) April 14, 2020
जहां जनवरी में हमारे पास कोरोना की जांच के लिए सिर्फ एक लैब थी,
वहीं अब 220 से अधिक लैब्स में टेस्टिंग का काम हो रहा है: PM @narendramodi #IndiaFightsCorona
भारत में आज हम एक लाख से अधिक Beds की व्यवस्था कर चुके हैं।
— PMO India (@PMOIndia) April 14, 2020
इतना ही नहीं,
600 से भी अधिक ऐसे अस्पताल हैं, जो सिर्फ कोविड के इलाज के लिए काम कर रहे हैं।
इन सुविधाओं को और तेजी से बढ़ाया जा रहा है: PM @narendramodi #IndiaFightsCorona
आज भारत के पास भले सीमित संसाधन हों,
— PMO India (@PMOIndia) April 14, 2020
लेकिन मेरा भारत के युवा वैज्ञानिकों से विशेष आग्रह है कि विश्व कल्याण के लिए,
मानव कल्याण के लिए,
आगे आएं,
कोरोना की वैक्सीन बनाने का बीड़ा उठाएं: PM @narendramodi #IndiaFightsCorona
हम धैर्य बनाकर रखेंगे,
— PMO India (@PMOIndia) April 14, 2020
नियमों का पालन करेंगे तो कोरोना जैसी महामारी को भी परास्त कर पाएंगे।
इसी विश्वास के साथ अंत में,
मैं आज 7 बातों में आपका साथ मांग रहा हूं: PM @narendramodi #IndiaFightsCorona
पहली बात-
— PMO India (@PMOIndia) April 14, 2020
अपने घर के बुजुर्गों का विशेष ध्यान रखें
- विशेषकर ऐसे व्यक्ति जिन्हें पुरानी बीमारी हो,
उनकी हमें Extra Care करनी है, उन्हें कोरोना से बहुत बचाकर रखना है: PM @narendramodi #IndiaFightsCorona
दूसरी बात-
— PMO India (@PMOIndia) April 14, 2020
लॉकडाउन और Social Distancing की लक्ष्मण रेखा का पूरी तरह पालन करें ,
घर में बने फेसकवर या मास्क का अनिवार्य रूप से उपयोग करें: PM @narendramodi #IndiaFightsCorona
तीसरी बात-
— PMO India (@PMOIndia) April 14, 2020
अपनी इम्यूनिटी बढ़ाने के लिए, आयुष मंत्रालय द्वारा दिए गए निर्देशों का पालन करें,
गर्म पानी,
काढ़ा,
इनका निरंतर सेवन करें: PM @narendramodi #IndiaFightsCorona
चौथी बात-
— PMO India (@PMOIndia) April 14, 2020
कोरोना संक्रमण का फैलाव रोकने में मदद करने के लिए आरोग्य सेतु मोबाइल App जरूर डाउनलोड करें।
दूसरों को भी इस App को डाउनलोड करने के लिए प्रेरित करें: PM @narendramodi #IndiaFightsCorona
पांचवी बात-
— PMO India (@PMOIndia) April 14, 2020
जितना हो सके उतने गरीब परिवार की देखरेख करें,
उनके भोजन की आवश्यकता पूरी करें: PM @narendramodi #IndiaFightsCorona
छठी बात-
— PMO India (@PMOIndia) April 14, 2020
आप अपने व्यवसाय, अपने उद्योग में अपने साथ काम करे लोगों के प्रति संवेदना रखें,
किसी को नौकरी से न निकालें: PM @narendramodi #IndiaFightsCorona
सातवीं बात-
— PMO India (@PMOIndia) April 14, 2020
देश के कोरोना योद्धाओं,
हमारे डॉक्टर- नर्सेस,
सफाई कर्मी-पुलिसकर्मी का पूरा सम्मान करें: PM @narendramodi #IndiaFightsCorona
पूरी निष्ठा के साथ 3 मई तक लॉकडाउन के नियमों का पालन करें,
— PMO India (@PMOIndia) April 14, 2020
जहां हैं,
वहां रहें,
सुरक्षित रहें।
वयं राष्ट्रे जागृयाम”,
हम सभी राष्ट्र को जीवंत और जागृत बनाए रखेंगे: PM @narendramodi #IndiaFightsCorona