Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦਾ ਮੂਲ – ਪਾਠ


ਮੇਰੇ ਪਿਆਰੇ ਦੇਸ਼ਵਾਸੀਓ,

ਅੱਜ , 27 ਮਾਰਚ , ਕੁਝ ਹੀ ਸਮਾਂ ਪਹਿਲਾਂ, ਭਾਰਤ ਨੇ ਇੱਕ ਬੇਮਿਸਾਲ ਸਿੱਧੀ ਹਾਸਲ ਕੀਤੀ ਹੈ । ਭਾਰਤ ਨੇ ਅੱਜ ਆਪਣਾ ਨਾਮ ਪੁਲਾੜਮਹਾਸ਼ਕਤੀ – ਸਪੇਸ ਪਾਵਰ – ਦੇ ਰੂਪ ਵਿੱਚ ਦਰਜ ਕਰਾ ਦਿੱਤਾ ਹੈ ।

ਹੁਣ ਤੱਕ ਦੁਨੀਆ ਦੇ ਤਿੰਨ ਦੇਸ਼ – ਅਮਰੀਕਾ , ਰੂਸ ਅਤੇ ਚੀਨ – ਨੂੰ ਇਹ ਉਪਲੱਬਧੀ ਹਾਸਲ ਸੀ। ਹੁਣ ਭਾਰਤ ਚੌਥਾ ਦੇਸ਼ ਹੈ , ਜਿਸਨੇ ਅੱਜ ਇਹ ਸਿੱਧੀ ਪ੍ਰਾਪਤ ਕੀਤੀ ਹੈ । ਹਰ ਹਿੰਦੁਸਤਾਨੀ ਲਈ ਇਸਤੋਂ ਵੱਡੇ ਗੌਰਵ ਦਾ ਪਲ ਨਹੀਂ ਹੋ ਸਕਦਾ ਹੈ ।

ਕੁਝ ਹੀ ਸਮਾਂ ਪਹਿਲਾਂ, ਸਾਡੇ ਵਿਗਿਆਨੀਆਂ ਨੇ ਪੁਲਾੜ ਵਿੱਚ , ਸਪੇਸ ਵਿੱਚ , ਤਿੰਨ ਸੌ ਕਿਲੋਮੀਟਰ ਦੂਰ , LEO – ਲਾਅਅਰਥਔਰਬਿਟ – ਵਿੱਚ ਇੱਕਲਾਈਵ ਸੈਟੇਲਾਈਟ ਨੂੰ ਮਾਰ ਸੁੱਟਿਆ ਹੈ ।

LEO – ਲਾਅਅਰਥਔਰਬਿਟ – ਵਿੱਚ ਇਹ ਲਾਈਵ ਸੈਟੇਲਾਈਟ , ਜੋਕਿ ਇੱਕ ਪਹਿਲਾਂਤੋਂ ਹੀ ਨਿਰਧਾਰਿਤ ਟੀਚੇ ਸੀ , ਉਸਨੂੰ Anti – Satellite , (A – ਸੈਟ) ਮਿਜ਼ਾਈਲਦੁਆਰਾ ਮਾਰ ਗਿਰਾਇਆ ਗਿਆ ਹੈ । ਸਿਰਫ ਤਿੰਨ ਮਿੰਟ ਵਿੱਚ, ਸਫਲਤਾਪੂਰਵਕ ਇਹ ਅਪਰੇਸ਼ਨ ਪੂਰਾ ਕੀਤਾ ਗਿਆ ਹੈ ।

ਮਿਸ਼ਨ ਸ਼ਕਤੀ – ਇਹ ਅਤਿਅੰਤ ਕਠਿਨਅਪਰੇਸ਼ਨ ਸੀ , ਜਿਸ ਵਿੱਚ ਬਹੁਤ ਹੀ ਉੱਚਕੋਟੀ ਦੀ ਟੈਕਨੋਲੋਜੀ ਸਮਰੱਥਾ ਦੀ ਜ਼ਰੂਰਤ ਸੀ । ਵਿਗਿਆਨੀਆਂ ਦੁਆਰਾ ਸਾਰੇ ਨਿਰਧਾਰਿਤ ਟੀਚੇ ਅਤੇ ਉਦੇਸ਼ ਪ੍ਰਾਪਤ ਕਰ ਲਏ ਗਏ ਹਨ ।

ਅਸੀਂ ਸਾਰੇ ਭਾਰਤੀਆਂ ਲਈ ਇਹ ਗੌਰਵ ਦੀ ਗੱਲ ਹੈ ਕਿ ਇਹ ਪਰਾਕ੍ਰਮ ਭਾਰਤ ਵਿੱਚ ਹੀ ਵਿਕਸਿਤ Anti – Satellite ( A – ਸੈਟ ) ਮਿਜ਼ਾਈਲਦੁਆਰਾ ਸਿੱਧ ਕੀਤਾ ਗਿਆ ਹੈ ।

ਸਭ ਤੋਂ ਪਹਿਲਾਂ ਮੈਂ ਮਿਸ਼ਨ ਸ਼ਕਤੀ ਨਾਲ ਜੁੜੇ ਸਾਰੇ DRDO ਵਿਗਿਆਨੀਆਂ , ਖੋਜਕਾਰਾਂ ਅਤੇ ਹੋਰ ਸਬੰਧਿਤ ਕਰਮੀ ਨੂੰ ਵਧਾਈਦਿੰਦਾ ਹਾਂ , ਜਿਨ੍ਹਾਂ ਨੇ ਇਸ ਅਸਧਾਰਨ ਸਫਲਤਾ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਦਿੱਤਾ । ਅੱਜ ਫਿਰ ਇਨ੍ਹਾਂ ਨੇ ਦੇਸ਼ ਦਾ ਮਾਣਵਧਾਇਆ ਹੈ , ਸਾਨੂੰ ਸਾਡੇ ਵਿਗਿਆਨੀਆਂ ਉੱਤੇ ਮਾਣ ਹੈ ।

ਪੁਲਾੜ ਅੱਜ ਸਾਡੀ ਜੀਵਨ – ਸ਼ੈਲੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ । ਅੱਜ ਸਾਡੇ ਕੋਲ ਲੋੜੀਂਦੀਸੰਖਿਆ ਵਿੱਚ ਉਪਗ੍ਰਹਿਉਪਲੱਬਧ ਹਨ , ਜੋ ਅਲੱਗ-ਅਲੱਗ ਖੇਤਰਾਂ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇ ਰਹੇ ਹਨ , ਜਿਵੇਂ ਖੇਤੀਬਾੜੀ , ਰੱਖਿਆ , ਸੁਰੱਖਿਆ , ਆਪਦਾਪ੍ਰਬੰਧਨ , ਸੰਚਾਰ , ਮੌਸਮ , ਨੇਵੀਗੇਸ਼ਨ , ਸਿੱਖਿਆ ਆਦਿ ।
ਸਾਡੇ ਸੈਟੇਲਾਈਟਾਂ ਦਾ ਲਾਭ ਸਾਰਿਆਂ ਨੂੰ ਮਿਲ ਰਿਹਾ ਹੈ , ਚਾਹੇ ਉਹ ਕਿਸਾਨ ਹੋਣ , ਮਛੇਰੇ ਹੋਣ , ਵਿਦਿਆਰਥੀ ਹੋਣ , ਸੁਰੱਖਿਆ – ਬਲ ਹੋਣ । ਦੂਜੇਪਾਸੇ ਚਾਹੇ ਉਹ ਰੇਲਵੇ ਹੋਵੇ, ਹਵਾਈ ਜਹਾਜ , ਪਾਣੀ ਦੇ ਜਹਾਜ਼ਾਂ ਦਾ ਪਰਿਚਾਲਨ ਹੋਵੇ, ਇਨ੍ਹਾਂਸਾਰੀਆਂ ਥਾਵਾਂ ‘ਤੇ ਸੈਟੇਲਾਈਟਾਂ ਦੀਵਰਤੋਂਕੀਤੀ ਜਾ ਰਹੀ ਹੈ ।

ਵਿਸ਼ਵ ਵਿੱਚ ਸਪੇਸ ਅਤੇ ਸੈਟੇਲਾਈਟ ਦਾ ਮਹੱਤਵ ਵਧਦਾ ਹੀ ਜਾਣ ਵਾਲਾ ਹੈ । ਸ਼ਾਇਦ ਜੀਵਨ ਇਸਦੇ ਬਿਨਾ ਅਧੂਰਾ ਹੋ ਜਾਵੇਗਾ । ਅਜਿਹੀ ਸਥਿਤੀ ਵਿੱਚ ਇਨ੍ਹਾਂ ਸਾਰੇ ਉਪਕਰਣਾਂ ਦੀ ਸੁਰੱਖਿਆ ਪੁਖਤਾ ਕਰਨਾ ਵੀ ਉਤਨਾ ਹੀ ਮਹੱਤਵਪੂਰਨ ਹੈ ।

ਅੱਜ ਦੀ Anti – Satellite ( A – ਸੈਟ ) ਮਿਜ਼ਾਈਲ ਭਾਰਤ ਦੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਅਤੇ ਭਾਰਤ ਦੀ ਵਿਕਾਸ ਯਾਤਰਾ ਦੀ ਦ੍ਰਿਸ਼ਟੀ ਤੋਂ ਦੇਸ਼ ਨੂੰ ਇੱਕ ਨਵੀਂ ਮਜ਼ਬੂਤੀ ਦੇਵੇਗੀ । ਮੈਂ ਅੱਜ ਵਿਸ਼ਵਸਮੁਦਾਇਨੂੰ ਵੀ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਜੋ ਨਵੀਂ ਸਮਰੱਥਾ ਪ੍ਰਾਪਤ ਕੀਤੀ ਹੈ ਇਹ ਕਿਸੇ ਦੇ ਵਿਰੁੱਧ ਨਹੀਂ ਹੈ । ਇਹ ਤੇਜ ਗਤੀ ਨਾਲ ਅੱਗੇ ਵਧ ਰਹੇ ਹਿੰਦੁਸਤਾਨ ਦੀ ਰੱਖਿਆਤਮਕ ਪਹਿਲ ਹੈ ।

ਭਾਰਤ ਹਮੇਸ਼ਾ ਤੋਂ ਹੀ ਪੁਲਾੜ ਵਿੱਚ ਹਥਿਆਰਾਂ ਦੀ ਹੋੜ ਦੇ ਵਿਰੁੱਧ ਰਿਹਾ ਹੈ ਅਤੇ ਇਸ ਨਾਲ ਇਸ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ । ਅੱਜ ਦਾ ਇਹ ਪਰੀਖਣ ਕਿਸੇ ਵੀ ਤਰ੍ਹਾਂ ਦੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀ – ਸਮਝੌਤਿਆਂ ਦੀ ਉਲੰਘਣਾ ਨਹੀਂ ਕਰਦਾ ਹੈ। ਅਸੀਂ ਆਧੁਨਿਕਤਕਨੀਕਦੀਵਰਤੋਂ ਦੇਸ਼ ਦੇ 130 ਕਰੋੜ ਨਾਗਰਿਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀਭਲਾਈ ਲਈ ਕਰਨਾ ਚਾਹੁੰਦੇ ਹਾਂ ।

ਇਸ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਬਣਾਉਣ ਲਈ ਇੱਕ ਮਜ਼ਬੂਤ ਭਾਰਤ ਦਾ ਹੋਣਾ ਜ਼ਰੂਰੀ ਹੈ । ਸਾਡਾ ਸਾਮਰਿਕ ਉਦੇਸ਼ਸ਼ਾਂਤੀ ਬਣਾਈ ਰੱਖਣਾ ਹੈ ਨਾ ਕਿ ਯੁੱਧ ਦਾ ਮਾਹੌਲ ਬਣਾਉਣਾ ।

ਪਿਆਰੇ ਦੇਸ਼ਵਾਸੀਓ,

ਭਾਰਤ ਨੇ ਪੁਲਾੜ ਖੇਤਰ ਵਿੱਚ ਜੋ ਕੰਮ ਕੀਤਾ ਹੈ , ਉਸਦਾ ਮੁੱਢਲਾ ਉਦੇਸ਼ ਭਾਰਤ ਦੀ ਸੁਰੱਖਿਆ , ਭਾਰਤ ਦਾ ਆਰਥਕ ਵਿਕਾਸ ਅਤੇ ਭਾਰਤ ਦੀ ਤਕਨੀਕੀ ਪ੍ਰਗਤੀ ਹੈ । ਅੱਜ ਦਾ ਇਹ ਮਿਸ਼ਨ ਇਨ੍ਹਾਂ ਸੁਪਨਿਆਂ ਨੂੰ ਸੁਰੱਖਿਅਤ ਕਰਨਵੱਲ ਇੱਕ ਅਹਿਮ ਕਦਮ ਹੈ , ਜੋ ਇਨ੍ਹਾਂ ਤਿੰਨਾਂ ਸਤੰਭਾਂ (ਥੰਮ੍ਹਾਂ) ਦੀ ਸੁਰੱਖਿਆ ਲਈ ਜ਼ਰੂਰੀ ਸੀ ।

ਅੱਜ ਦੀ ਸਫਲਤਾ ਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਸੁਰੱਖਿਅਤ ਰਾਸ਼ਟਰ , ਸਮ੍ਰਿੱਧ ਰਾਸ਼ਟਰ ਅਤੇ ਅਮਨਪਸੰਦ ਰਾਸ਼ਟਰ ਵੱਲ ਵਧਦੇ ਕਦਮ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ । ਇਹ ਮਹੱਤਵਪੂਰਨ ਹੈ ਕਿ ਅਸੀਂ ਅੱਗੇ ਵਧੀਏ ਅਤੇ ਆਪਣੇ-ਆਪ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰੀਏ ।

ਸਾਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਆਪਣੇ ਲੋਕਾਂ ਦੇ ਜੀਵਨ – ਪੱਧਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਆਧੁਨਿਕ ਤਕਨੀਕ ਨੂੰ ਅਪਣਾਉਣਾ ਹੀ ਹੋਵੇਗਾ। ਸਾਰੇ ਭਾਰਤਵਾਸੀ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਆਤਮ – ਵਿਸ਼ਵਾਸ ਨਾਲ ਕਰਨਅਤੇ ਸੁਰੱਖਿਅਤ ਮਹਿਸੂਸ ਕਰਨ, ਇਹੀ ਸਾਡਾ ਟੀਚਾ ਹੈ ।

ਮੈਨੂੰ ਆਪਣੇ ਲੋਕਾਂ ਦੀ ਕਰਮਠਤਾ , ਪ੍ਰਤੀਬੱਧਤਾ , ਸਮਰਪਣ ਅਤੇ ਯੋਗਤਾ ‘ਤੇ ਪੂਰਨ ਵਿਸ਼ਵਾਸ ਹੈ। ਅਸੀਂ ਨਿਰਸੰਦੇਹ ਇਕਜੁੱਟ ਹੋਕੇ ਇੱਕਸ਼ਕਤੀਸ਼ਾਲੀ , ਖੁਸ਼ਹਾਲ ਅਤੇ ਸੁਰੱਖਿਅਤ ਭਾਰਤ ਦਾ ਨਿਰਮਾਣ ਕਰੀਏ ।

ਮੈਂ ਅਜਿਹੇ ਭਾਰਤ ਦੀ ਕਲਪਨਾ ਕਰਦਾ ਹਾਂ ਜੋ ਆਪਣੇ ਸਮੇਂਤੋਂ ਦੋ ਕਦਮ ਅੱਗੇ ਦੀ ਸੋਚ ਸਕੇ ਅਤੇ ਚਲਣ ਦੀ ਹਿੰਮਤ ਵੀ ਜੁਟਾਸਕੇ ।

ਸਾਰੇ ਦੇਸ਼ਵਾਸੀਆਂ ਨੂੰ ਅੱਜ ਦੀ ਇਸ ਮਹਾਨ ਉਪਲੱਬਧੀ ਲਈ ਬਹੁਤ ਬਹੁਤ ਵਧਾਈ ।

ਧੰਨਵਾਦ ।

******

ਏਕੇਟੀ/ਕੇਪੀ/ਐੱਸਕੇਐੱਸ