ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਡਾ. ਪੀ.ਕੇ. ਮਿਸ਼ਰਾ ਨੇ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ ਦੇ ਨਾਲ ਅਗਾਮੀ ਜੀ20 ਸਮਿਟ ਦੀਆਂ ਤਿਆਰੀਆਂ ਦੀ ਸਮੀਖਿਆ ਦੇ ਲਈ ਦਿੱਲੀ ਵਿੱਚ ਵਿਭਿੰਨ ਸਥਲਾਂ ਦਾ ਦੌਰਾ ਕੀਤਾ।
ਪ੍ਰਿੰਸੀਪਲ ਸਕੱਤਰ ਜੀ20 ਸਮਿਟ ਦੀਆਂ ਤਿਆਰੀਆਂ ਨਾਲ ਸਬੰਧਿਤ ਤਾਲਮੇਲ ਕਮੇਟੀ ਦੇ ਚੇਅਰਮੈਨ ਹਨ। ਇਸ ਕਪੈਸਿਟੀ ਵਿੱਚ, ਡਾ. ਪੀ.ਕੇ. ਮਿਸ਼ਰਾ ਦੁਆਰਾ ਸਮੀਖਿਆ ਅਭਿਆਸ ਇਹ ਸੁਨਿਸ਼ਚਿਤ ਕਰਨ ਲਈ ਕੀਤਾ ਗਿਆ ਸੀ ਕਿ ਇੱਕ ਯਾਦਗਾਰੀ ਸਮਿਟ ਦੀ ਆਓ-ਭਗਤ ਦੇ ਲਈ ਯੋਜਨਾ ਦੇ ਅਨੁਰੂਪ ਸਾਰੀਆਂ ਚੀਜ਼ਾਂ ਵਿਵਸਥਿਤ ਰਹਿਣ। ਇਹ ਦੌਰਾ ਇਹ ਸੁਨਿਸ਼ਚਿਤ ਕਰਨ ਦੇ ਲਈ ਕੀਤਾ ਗਿਆ ਸੀ ਕਿ ਸਮਿਟ ਦੇ ਲਈ ਆਉਣ ਵਾਲੇ ਸਾਰੇ ਰਾਸ਼ਟਰ-ਮੁਖੀਆਂ ਅਤੇ ਹੋਰ ਅੰਤਰਰਾਸ਼ਟਰੀ ਪਤਵੰਤਿਆਂ ਨੂੰ ਆਪਣੀ ਯਾਤਰਾ ਦੇ ਦੌਰਾਨ ਭਾਰਤ ਦੀ ਸੰਸਕ੍ਰਿਤੀ ਅਤੇ ਵਿਸ਼ਵ ਪੱਧਰੀ ਅਨੁਭਵ ਦੀ ਝਲਕ ਮਿਲੇ।
ਪ੍ਰਿੰਸੀਪਲ ਸਕੱਤਰ ਨੇ ਭਾਰਤ ਮੰਡਪਮ ਦੇ ਨਾਲ-ਨਾਲ ਰਾਜਘਾਟ, ਸੀ ਹੈਕਸਾਗਨ-ਇੰਡੀਆ ਗੇਟ, ਏਅਰਪੋਰਟ ਦੇ ਟਰਮੀਨਲ 3 ਅਤੇ ਇਸ ਦੇ ਵੀਆਈਪੀ ਲੌਂਜ, ਏਅਰੋਸਿਟੀ ਏਰੀਆ, ਪ੍ਰਮੁੱਖ ਸੜਕਾਂ ਦੇ ਮੁੱਖ ਹਿੱਸਿਆਂ ਸਹਿਤ ਲਗਭਗ 20 ਸਥਾਨਾਂ ਦਾ ਦੌਰਾ ਕੀਤਾ ਅਤੇ ਸਮੀਖਿਆ ਕੀਤੀ।
ਰਾਜਘਾਟ ਦੇ ਬਾਹਰੀ ਖੇਤਰਾਂ ਦੇ ਨਾਲ-ਨਾਲ ਦਿੱਲੀ ਦੇ ਪ੍ਰਮੁੱਖ ਸਥਾਨਾਂ ਅਤੇ ਚੌਕ-ਚੌਰਾਹਿਆਂ ਦਾ ਭੀ ਸੁੰਦਰੀਕਰਨ ਕੀਤਾ ਗਿਆ ਹੈ। ਭਾਰਤ ਮੰਡਪਮ (Bharat Mandapam) ਵਿੱਚ ‘ਸ਼ਿਵ-ਨਟਰਾਜ’ (‘Shiva – Nataraja’) ਦੀ ਸਥਾਪਨਾ ਕੀਤੀ ਗਈ ਹੈ। ਲਗਭਗ 20 ਟਨ ਵਜ਼ਨੀ, 27 ਫੁੱਟ ਦੀ ਨਟਰਾਜ ਦੀ ਮੂਰਤੀ ਨੂੰ ਅਸ਼ਟ-ਧਾਤੂ ਦੀਆਂ ਬਣੀਆਂ ਪਰੰਪਰਾਗਤ ਕਾਸਟਿੰਗ ਵਿਧੀਆਂ ਨਾਲ ਤਿਆਰ ਕੀਤਾ ਗਿਆ ਹੈ। ਜੀ20 ਦੀ ਪ੍ਰਧਾਨਗੀ ਦੇ ਸਮੇਂ ਭਾਰਤ ਮੰਡਪਮ ਦੇ ਸਾਹਮਣੇ ਸਥਾਪਿਤ ਨ੍ਰਿਤ ਦੇ ਭਗਵਾਨ ਸ਼ਿਵ ਨਟਰਾਜ, ਨਟਰਾਜ ਦੀ ਸਭ ਤੋਂ ਉੱਚੀ ਬਰੌਂਜ਼ ਪ੍ਰਤਿਮਾ ਹੈ।
ਪ੍ਰਿੰਸੀਪਲ ਸਕੱਤਰ ਨੇ ਟ੍ਰੈਫਿਕ ਦੀ ਸਥਿਤੀ ਦੀ ਭੀ ਸਮੀਖਿਆ ਕੀਤੀ ਅਤੇ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਕਿ ਵਿਕਲਪਿਕ ਵਿਵਸਥਾ ਬਾਰੇ ਆਮ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇ ਤਾਕਿ ਉਨ੍ਹਾਂ ਨੂੰ ਕੋਈ ਕਠਿਨਾਈ ਨਾ ਹੋਵੇ। ਦਿੱਲੀ ਹਵਾਈ ਅੱਡੇ ‘ਤੇ, ਵਿਸ਼ੇਸ਼ ਤੌਰ ‘ਤੇ ਮਹਿਮਾਨਾਂ ਦੇ ਸੁਆਗਤ ਦੇ ਲਈ ਕੀਤੀਆਂ ਗਈਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਵਸਥਾਵਾਂ ਦੀ ਭੀ ਸਮੀਖਿਆ ਕੀਤੀ ਗਈ।
ਡਾ. ਮਿਸ਼ਰਾ ਨੇ ਪਾਲਮ ਦੇ ਏਅਰਫੋਰਸ ਸਟੇਸ਼ਨ ਦੇ ਟੈਕਨੀਕਲ ਏਰੀਆ ਦਾ ਭੀ ਦੌਰਾ ਕੀਤਾ, ਜਿੱਥੇ ਦੇਸ਼ਾਂ ਦੇ ਪ੍ਰਮੁੱਖਾਂ ਦੇ ਏਅਰਕ੍ਰਾਫਟਾਂ ਦਾ ਆਗਮਨ ਹੋਵੇਗਾ। ਏਅਰਫੋਰਸ ਦੇ ਸੀਨੀਅਰ ਅਧਿਕਾਰੀਆਂ ਨੇ ਡਾਕਟਰ ਮਿਸ਼ਰਾ ਨੂੰ ਏਅਰਕ੍ਰਾਫਟਾਂ ਦੀ ਪਾਰਕਿੰਗ, ਰਾਸ਼ਟਰ-ਮੁਖੀਆਂ ਦੇ ਸੁਆਗਤ, ਲੌਂਜ ਅਤੇ ਹੋਰ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ। ਟੈਕਨੀਕਲ ਏਅਰਪੋਰਟ ਏਰੀਆ ਵਿੱਚ ਐਮਰਜੈਂਸੀ ਮੈਡੀਕਲ ਸੁਵਿਧਾਵਾਂ ਦੀ ਭੀ ਵਿਵਸਥਾ ਕੀਤੀ ਗਈ ਹੈ।
ਦਿੱਲੀ ਦੇ ਉਪ ਰਾਜਪਾਲ ਦੁਆਰਾ ਵਿਆਪਕ ਪੱਧਰ ‘ਤੇ ਸੁੰਦਰੀਕਰਨ ਅਭਿਯਾਨ ਚਲਾਇਆ ਹੈ, ਜਿਸ ਨਾਲ ਸ਼ਹਿਰ ਦਾ ਵਾਤਾਵਰਣ ਵਧੀਆ ਬਣ ਗਿਆ ਹੈ। ਜਿਨ੍ਹਾਂ ਸੰਰਚਨਾਵਾਂ ਦੀ ਵਰਤੋਂ ਨਹੀਂ ਹੋ ਰਹੀ ਸੀ, ਉਨ੍ਹਾਂ ਦਾ ਨਵੀਨੀਕਰਣ ਕੀਤਾ ਗਿਆ ਹੈ। ਸਵੱਛਤਾ ਅਭਿਯਾਨ ਦੇ ਇਲਾਵਾ ਜਗ੍ਹਾ-ਜਗ੍ਹਾ ਪਾਣੀ ਦੇ ਮਨਮੋਹਕ ਫੁਆਰੇ ਲਗਾਏ ਗਏ ਹਨ। ਦੇਸ਼ ਦੀ ਵਿਵਿਧਤਾ ਨੂੰ ਦਰਸਾਉਣ ਦੇ ਲਈ ਸ਼ਹਿਰ ਭਰ ਵਿੱਚ ਬੜੀ ਸੰਖਿਆ ਵਿੱਚ ਮੂਰਤੀਆਂ ਅਤੇ ਪੋਸਟਰ ਲਗਾਏ ਗਏ ਹਨ, ਜੋ ਯਾਤਰੀਆਂ ਅਤੇ ਸੈਲਾਨੀਆਂ ਦੇ ਲਈ ਮਨੋਰਮ ਦ੍ਰਿਸ਼ ਦੇ ਰੂਪ ਵਿੱਚ ਉੱਭਰੇ ਹਨ। ਮਹੱਤਵਪੂਰਨ ਸਥਾਨਾਂ ‘ਤੇ ਜੀ20 ਦੇਸ਼ਾਂ ਦੇ ਰਾਸ਼ਟਰੀ ਝੰਡੇ ਪ੍ਰਦਰਸ਼ਿਤ ਕੀਤੇ ਗਏ ਹਨ ਅਤੇ ਇੱਥੋਂ ਤੱਕ ਕਿ ਜੀ20 ਦੇਸ਼ਾਂ ਦੇ ਰਾਸ਼ਟਰੀ ਪਸ਼ੂਆਂ ਦੀਆਂ ਮੂਰਤੀਆਂ ਭੀ ਸਥਾਪਿਤ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਅਧਿਕਾਰੀਆਂ ਦੀਆਂ ਟੀਮਾਂ ਦੁਆਰਾ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ।
ਆਮ ਜਨਤਾ ਨੂੰ ਅਸੁਵਿਧਾ ਤੋਂ ਬਚਾਉਣ ਦੇ ਲਈ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਸਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਮਿਨੀ ਬੱਸ ਨਾਲ ਦੌਰਾ ਕੀਤਾ। ਇਹ ਦੌਰਾ ਸ਼ਾਮ 5 ਵਜੇ ਤੋਂ 8.30 ਵਜੇ ਦੇ ਦਰਮਿਆਨ ਹੋਇਆ।
ਸਮੀਖਿਆ ਅਭਿਆਸ ਦੇ ਦੌਰਾਨ ਉਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਦੇ ਸਲਾਹਕਾਰ, ਸ਼੍ਰੀ ਅਮਿਤ ਖਰੇ ਅਤੇ ਸ਼੍ਰੀ ਤਰੁਣ ਕਪੂਰ, ਮੁੱਖ ਸਕੱਤਰ, ਪੁਲਿਸ ਕਮਿਸ਼ਨਰ ਦੇ ਨਾਲ-ਨਾਲ ਕਈ ਹੋਰ ਉੱਚ ਅਧਿਕਾਰੀ ਭੀ ਸਨ।
***
ਡੀਐੱਸ