ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਸ਼੍ਰੀ ਪੀ.ਕੇ. ਮਿਸ਼ਰਾ ਨੇ ਆਈਆਈਟੀ ਰੁੜਕੀ ਦੁਆਰਾ ਆਯੋਜਿਤ ਪਹਿਲੇ ਜੈ ਕ੍ਰਿਸ਼ਨਾ ਯਾਦਗਾਰੀ ਭਾਸ਼ਣ ਨੂੰ ਸੰਬੋਧਨ ਕੀਤਾ। ਇਹ ਭਾਸ਼ਣ ਭਾਰਤ ’ਚ ਕੋਵਿਡ–19 ਅਤੇ ਆਪਦਾ ਜੋਖਮ ਪ੍ਰਬੰਧਨ ਦੇ ਭਵਿੱਖ ਉੱਤੇ ਕੇਂਦ੍ਰਿਤ ਸੀ।
ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸਕੱਤਰ ਨੇ ਕਿਹਾ ਕਿ ਆਪਦਾ ਜੋਖਮ ਪ੍ਰਬੰਧਨ ਦੇ ਖੇਤਰ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੇ ਖੇਤਰ ਦਾ ਵਿਸਤਾਰ ਹੋਇਆ ਹੈ ਤੇ ਬਹੁਤ ਸਾਰੇ ਵਿਸ਼ੇ ਇਸ ਵਿੱਚ ਸ਼ਾਮਲ ਹੋ ਗਏ ਹਨ ਅਤੇ ਹੁਣ ਇਸ ਨੂੰ ਇੱਕ ਸੌੜੇ ਵਿਸ਼ੇਸ਼ ਖੇਤਰ ਵਜੋਂ ਨਹੀਂ ਦੇਖਿਆ ਜਾਂਦਾ।
ਸ਼੍ਰੀ ਮਿਸ਼ਰਾ ਨੇ ਭਵਿੱਖ ’ਚ ਅਜਿਹੇ ਕਦਮ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਮਹਾਮਾਰੀ ਦੌਰਾਨ ਪੈਦਾ ਹੋਈਆਂ ਸਥਿਤੀਆਂ ਨਾਲ ਨਿਪਟਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ–19 ਮਹਾਮਾਰੀ ਨੇ ਇੱਕ ਅਜਿਹਾ ਸਬਕ ਸਿਖਾ ਦਿੱਤਾ ਹੈ ਕਿ ਜਿਸ ਦੇ ਅਧਾਰ ਉੱਤੇ ਇੱਕ ਬਿਹਤਰ ਭਵਿੱਖ ਦੀ ਯੋਜਨਾ ਉਲੀਕੀ ਜਾ ਸਕਦੀ ਹੈ।
****
ਵੀਆਰਆਰਕੇ/ਏਕੇ