Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀਕੇ ਮਿਸ਼ਰਾ ਨੇ ਐੱਨਡੀਐੱਮਏ ਦੇ 15ਵੇਂ ਸਥਾਪਨਾ ਦਿਵਸ ’ਤੇ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀਕੇ ਮਿਸ਼ਰਾ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਦੇ 15ਵੇਂ ਸਥਾਪਨਾ ਦਿਵਸ ਦੇ ਅਵਸਰ ’ਤੇ ਆਯੋਜਿਤ ਸਮਾਰੋਹ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਡਾ. ਮਿਸ਼ਰਾ ਨੇ ਐੱਨਡੀਐੱਮਏ ਦੇ ਸ਼ੁਰੂਆਤੀ ਦਿਨਾਂ ਵਿੱਚ ਉਸ ਦੇ ਨਾਲ ਆਪਣੇ ਸਬੰਧ ਨੂੰ ਯਾਦ ਕੀਤਾ ਅਤੇ ਇਸ ਗੱਲ ’ਤੇ ਸੰਤੋਸ਼ ਵਿਅਕਤ ਕੀਤਾ ਕਿ ਆਪਦਾ ਪ੍ਰਬੰਧਨ ਦੀ ਦਿਸ਼ਾ ਵਿੱਚ ਐੱਨਡੀਐੱਮਏ ਦੇ ਪ੍ਰਯਤਨਾਂ ਅਤੇ ਪਹਿਲਾਂ ਨੂੰ ਅੱਜ ਵਿਆਪਕ ਪਹਿਚਾਣ ਮਿਲ ਰਹੀ ਹੈ। ਉਨ੍ਹਾਂ ਨੇ ਵਿਵਿਧ ਸਾਂਝੇਦਾਰਾਂ ਅਤੇ ਹਿਤਧਾਰਕਾਂ ਦਰਮਿਆਨ ਇਸ ਗੱਲ ’ਤੇ ਸਰਵ ਸੰਮਤੀ ਕਾਇਮ ਕਰਨ ਵਿੱਚ ਐੱਨਡੀਐੱਮਏ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਕਿ ਆਪਦਾ ਜੋਖਮ ਨਿਊਨੀਕਰਨ ਸਾਰੇ ਪੱਧਰਾਂ ’ਤੇ ਸਾਡੇ ਵਿਕਾਸ ਨਾਲ ਸਬੰਧਿਤ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ।

ਡਾ. ਮਿਸ਼ਰਾ ਨੇ ਦਿਵਯਾਂਗਤਾ-ਸਮਾਵੇਸ਼ੀ ਆਪਦਾ ਜੋਖਮ ਨਿਊਨੀਕਰਨ ’ਤੇ ਦਿਸ਼ਾਨਿਰਦੇਸ਼ ਜਾਰੀ ਕੀਤੇ ਜਾਣ ਨੂੰ ਅਨੁਕੂਲਨ ਦੀ ਰਾਹ ਵਿੱਚ ਪ੍ਰਮੁੱਖ ਮੀਲ ਦਾ ਪੱਥਰ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਬਕਾ ਸਾਥ ਸਬਕਾ ਵਿਕਾਸ’ ਵਿਜ਼ਨ ਨੂੰ ਸਾਕਾਰ ਕਰਦੀ ਹੈ ਅਤੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਜੋਖਮ ਵਿੱਚ ਕਮੀ ਲਿਆਉਣ ਦੇ ਸਾਡੇ ਪ੍ਰਯਤਨਾਂ ਨੂੰ ਜ਼ਿਆਦਾ ਸਮਾਵੇਸ਼ੀ ਬਣਾਉਣ ਦਾ ਪ੍ਰਯਤਨ ਕਰਦੀ ਹੈ। ਉਨ੍ਹਾਂ ਨੇ ਆਪਦਾ ਨਿਊਨੀਕਰਨ ਨੂੰ ਨਿਰੰਤਰ ਵਿਕਸਿਤ ਹੋਣ ਵਾਲੀ ਪ੍ਰਕਿਰਿਆ ਕਰਾਰ ਦਿੱਤਾ ਅਤੇ ਐੱਨਡੀਐੱਮਏ ਨੂੰ ਆਪਣੀਆਂ ਪ੍ਰਕਿਰਿਆਵਾਂ ਅਤੇ ਦਖ਼ਲਅੰਦਾਜ਼ੀ ਵਿੱਚ ਨਿਰੰਤਰ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਅਨੁਰੋਧ ਕੀਤਾ।

ਇਸ ਵਰ੍ਹੇ ਦੇ ਸਥਾਪਨਾ ਦਿਵਸ ਦੇ ਵਿਸ਼ੇ – ‘ਅਗਨੀ ਸੁਰੱਖਿਆ’ ਦੇ ਬਾਰੇ ਵਿੱਚ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਮੇਜ਼ਨ ਦੇ ਜੰਗਲਾਂ ਵਿੱਚ ਲੱਗੀ ਵਿਨਾਸ਼ਕਾਰੀ ਅੱਗ ਅਤੇ ਸੂਰਤ ਅਗਨੀਕਾਂਡ ਜਿਹੀਆਂ ਘਟਨਾਵਾਂ ਦੇ ਕਾਰਨ ਹਾਲ ਹੀ ਦੁਨੀਆ ਭਰ ਦਾ ਧਿਆਨ ਇਸ ਦੇ ਵੱਲ ਖਿੱਚਿਆ ਹੋਇਆ ਸੀ। ਵਿਸ਼ੇਸ਼ ਕਰਕੇ ਉਨ੍ਹਾਂ ਨੇ ਸ਼ਹਿਰੀ ਖੇਤਰਾਂ ਵਿੱਚ ਅਗਨੀ ਜੋਖਮ ਨਿਊਨੀਕਰਨ ਸਬੰਧੀ ਯੋਜਨਾ ਬਣਾਏ ਜਾਣ ਦੀ ਜ਼ਰੂਰਤ ’ਤੇ ਬਲ ਦਿੱਤਾ। ਅਲੱਗ-ਅਲੱਗ ਤਰ੍ਹਾਂ ਦੇ ਅਗਨੀਕਾਂਡਾ ਜਿਵੇਂ ਕਿ – ਰਿਹਾਇਸ਼ੀ, ਵਪਾਰਕ, ਗ੍ਰਾਮੀਣ, ਸ਼ਹਿਰੀ, ਉਦਯੋਗਿਕ ਅਤੇ ਜੰਗਲ ਦੀ ਅੱਗ ਜਿਹੀਆਂ ਘਟਨਾਵਾਂ ਦਾ ਉਲੇਖ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਪ੍ਰਸਤੁਤ ਕਰਦੀਆਂ ਹਨ ਅਤੇ ਉਨ੍ਹਾਂ ਸਾਰਿਆਂ ਨਾਲ ਨਿਪਟਣ ਲਈ ਵੀ ਵਿਸ਼ਿਸ਼ਟ ਰਣਨੀਤੀਆਂ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਨੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਲਈ ਕਾਫ਼ੀ ਸਿਖਲਾਈ ਅਤੇ ਉਨ੍ਹਾਂ ਨੂੰ ਸਹੀ ਰੱਖਿਆਤਮਕ ਉਪਕਰਣ ਉਪਲੱਬਧ ਕਰਵਾਏ ਜਾਣ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਸ਼ੌਪਿੰਗ ਕੰਪਲੈਕਸ, ਵਪਾਰਕ ਪ੍ਰਤਿਸ਼ਠਾਨਾਂ ਅਤੇ ਸਰਕਾਰੀ ਇਮਾਰਤਾਂ ਸਮੇਤ ਸਾਰੇ ਮਹੱਤਵਪੂਰਨ ਬੁਨਿਆਦੀ ਢਾਂਚੇ – ਦਾ ਅਗਨੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਨਿਯਮਿਤ ਰੂਪ ਨਾਲ ਪਰੀਖਣ ਕੀਤਾ ਜਾਣਾ ਚਾਹੀਦਾ ਹੈ ਅਤੇ ਜ਼ਰੂਰੀ ਏਹਤਿਆਤੀ ਉਪਾਅ ਪ੍ਰਾਥਮਿਕਤਾ ਦੇ ਨਾਲ ਕੀਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਕਰਕੇ ਵੱਡੇ ਸ਼ਹਿਰਾਂ ਲਈ ਤਾਂ ਇਹ ਗੱਲ ਖਾਸਤੌਰ ’ਤੇ ਪ੍ਰਾਸੰਗਿਕ ਹੈ, ਜਿੱਥੇ ਨਗਰ ਨਿਗਮ ਦੇ ਕਾਨੂੰਨਾਂ ਦਾ ਪਾਲਣ ਕਰਕੇ ਸੂਰਤ ਜਿਹੀਆਂ ਘਟਨਾਵਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ, ਜਿੱਥੇ ਇੱਕ ਵਪਾਰਕ ਪਰਿਸਰ ਵਿੱਚ ਸਥਿਤ ਇੱਕ ਕੋਚਿੰਗ ਸੈਂਟਰ ਵਿੱਚ ਲੱਗੀ ਅੱਗ ਵਿੱਚ ਅਨੇਕ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।

ਡਾ. ਮਿਸ਼ਰਾ ਨੇ ਅਗਨੀ ਤੋਂ ਬਚਾਅ, ਸ਼ਮਨ ਅਤੇ ਪ੍ਰਤਿਕਿਰਿਆ ਲਈ ਨਵੀਨਤਮ ਟੈਕਨੋਲੋਜੀ ਅਤੇ ਉਪਕਰਨਾਂ ਨੂੰ ਸ਼ਾਮਲ ਕਰਨ ਦੇ ਮੁੰਬਈ ਸ਼ਹਿਰ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਇਸ ਵਿੱਚ ਅਗਨੀ ਸ਼ਮਨ ਕਾਰਵਾਈਆਂ ਲਈ ਡ੍ਰੋਨ, ਹੈਂਡ-ਹੈਲਡ ਲੇਜ਼ਰ ਇਨਫ੍ਰਾ-ਰੇਡ ਕੈਮਰਾ ਅਤੇ ਥਰਮਲ ਇਮੇਜਿੰਗ ਕੈਮਰੇ ਨਾਲ ਯੁਕਤ ਰਿਮੋਟ-ਕੰਟ੍ਰੋਲਡ ਰੋਬੋਟ ਸ਼ਾਮਲ ਹਨ।

ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਿਪਟਣ ਵਿੱਚ ਸਮੇਂ ਦੇ ਮਹੱਤਵ ਦੀ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੁੰਬਈ, ਹੈਦਰਾਬਾਦ ਅਤੇ ਗੁੜਗਾਓਂ ਵਿੱਚ ਵਿਕਸਿਤ ਮੋਬਾਇਲ ਫਾਇਰ ਸਟੇਸ਼ਨ ਕਾਰਵਾਈ ਸਮੇਂ ਨੂੰ ਘੱਟ ਕਰਨ ਦਾ ਇਨੋਵੇਟਿਵ ਉਪਾਅ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੂੰ ਅਗਨੀਸ਼ਮਨ ਸੇਵਾਵਾਂ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਕਾਰਵਾਈ ਕੁਸ਼ਲਤਾ ਵਧਾਉਣ ਵਿੱਚ ਸਥਾਨ ਅਨੁਕੂਲ ਸਮਾਧਾਨ ਕਰਨਾ ਚਾਹੀਦਾ ਹੈ।

ਡਾ. ਪੀਕੇ ਮਿਸ਼ਰਾ ਨੇ ਕਿਹਾ ਕਿ ਪੱਛਮੀ ਦੇਸ਼ਾਂ ਵਿੱਚ ਆਪਦਾ ਅਤੇ ਐਮਰਜੈਂਸੀ ਵਿੱਚ ਅਗਨੀ ਸ਼ਮਨ ਸੇਵਾਵਾਂ, ਕਾਰਵਾਈ ਦੀ ਪਹਿਲੀ ਲਾਈਨ ਵਜੋਂ ਕੰਮ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਅਗਨੀਸ਼ਮਨ ਸੇਵਾਵਾਂ ਨੂੰ ਉੱਨਤ ਬਣਾਉਣ ’ਤੇ ਵਿਚਾਰ ਕਰਨਾ ਚਾਹੀਦਾ ਹੈ ਤਾਕਿ ਅਗਨੀਸ਼ਮਨ ਦਲ ਕਿਸੇ ਆਪਦਾ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਪ੍ਰਭਾਵਿਤ ਜਾਗਰੂਕਤਾ ਅਭਿਆਨਾਂ ਦੇ ਨਾਲ ਕਮਿਊਨਿਟੀ ਪੱਧਰ ’ਤੇ ਮੌਕਡ੍ਰਿਲ ਕਰਨ ਦੀ ਜ਼ਰੂਰਤ ਹੈ, ਤਾਕਿ ਅਗਨੀ ਸੁਰੱਖਿਆ ਸਾਰਿਆਂ ਦੇ ਏਜੰਡੇ ਵਿੱਚ ਸ਼ਾਮਲ ਹੋ ਸਕੇ।
ਉਨ੍ਹਾਂ ਨੇ ਐੱਨਡੀਐੱਮਏ ਤੋਂ ਸਾਲ 2012 ਵਿੱਚ ਜਾਰੀ ‘ਅਗਨੀ ਸੇਵਾਵਾਂ ’ਤੇ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ’ਤੇ ਨਵੇਂ ਸਿਰੇ ਤੋਂ ਗੌਰ ਕਰਨ ਅਤੇ ਇਨ੍ਹਾਂ ਨੂੰ ਅੱਪਡੇਟ ਕਰਨ ਨੂੰ ਕਿਹਾ।

ਉਨ੍ਹਾਂ ਨੇ ਸਿੱਟੇ ਦੇ ਤੌਰ ’ਤੇ ਇਹ ਗੱਲ ਦੁਹਰਾਈ ਕਿ ਅਗਨੀ ਸੁਰੱਖਿਆ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ’ਸਾਰਿਆਂ ਲਈ ਅਗਨੀ ਸੁਰੱਖਿਆ’ ਸੁਨਿਸ਼ਚਿਤ ਕਰਨ ਲਈ ਪ੍ਰਯਤਨ ਕਰਨ ਦੀ ਜ਼ਰੂਰਤ ਹੈ।

ਇਸ ਅਵਸਰ ’ਤੇ ਹਾਜ਼ਰ ਪਤਵੰਤਿਆਂ ਵਿੱਚ ਐੱਨਡੀਐੱਮਏ, ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਅਤੇ ਰਾਜ ਆਪਦਾ ਪ੍ਰਬੰਧਨ ਅਥਾਰਿਟੀਆਂ ਅਤੇ ਫਾਇਰ ਸਰਵਿਸ ਦੇ ਪ੍ਰਤੀਨਿਧੀ ਵੀ ਸ਼ਾਮਲ ਸਨ।

*****

ਵੀਆਰਆਰਕੇ/ਐੱਸਐੱਚ/ਐੱਸਕੇਐੱਸ