ਹਾਲ ਹੀ ਵਿੱਚ ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਦਾ ਆਲਕਨ ਕਰਨ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਦੇਸ਼ ਵਿੱਚ ਸਿਹਤ ਸਬੰਧੀ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ, ਦਵਾਈਆਂ, ਟੀਕਾਕਰਣ ਅਭਿਯਾਨ ਨਾਲ ਜੁੜੀਆਂ ਤਿਆਰੀਆਂ ਦੀ ਸਥਿਤੀ ਅਤੇ ਕੋਵਿਡ-19 ਦੇ ਮਾਮਲਿਆਂ ਵਿੱਚ ਆਏ ਹੁਣੇ ਉਛਾਲ ਨਾਲ ਨਜਿੱਠਣ ਦੇ ਉਪਾਅ ਦੇ ਤੌਰ ‘ਤੇ ਉਠਾਏ ਜਾਣ ਵਾਲੇ ਮਹੱਤਵਪੂਰਣ ਜ਼ਰੂਰੀ ਕਦਮਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਇਸ ਬੈਠਕ ਵਿੱਚ ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ; ਨੀਤੀ ਆਯੋਗ ਦੇ ਮੈਂਬਰ ਡਾ. ਵਿਨੋਦ ਪਾਲ; ਵਿੱਤ ਸਕੱਤਰ ਸ਼੍ਰੀ ਟੀ.ਵੀ. ਸੋਮਨਾਥਨ; ਸਿਹਤ ਅਤੇ ਪਰਿਵਾਰ ਭਲਾਈ ਸਕੱਤਰ, ਸ਼੍ਰੀ ਰਾਜੇਸ਼ ਭੂਸਣ; ਫਾਰਮਾਸਿਊਟੀਕਲਸ ਸਕੱਤਰ ਸ਼੍ਰੀਮਤੀ ਐੱਸ. ਅਪਰਣਾ; ਸ਼ਹਿਰੀ ਹਵਾਬਾਜ਼ੀ ਸਕੱਤਰ, ਸ਼੍ਰੀ ਰਾਜੀਵ ਬੰਸਲ; ਆਯੁਸ਼ ਸਕੱਤਰ, ਸ਼੍ਰੀ ਰਾਜੇਸ਼ ਕੋਟੇਚਾ; ਡੀਐੱਚਆਰ ਸਕੱਤਰ ਅਤੇ ਡੀਜੀ ਆਈਸੀਐੱਮਆਰ, ਸ਼੍ਰੀ ਰਾਜੀਵ ਬਹਿਲ; ਬਾਇਓ ਟੈਕਨੋਲੋਜੀ ਸਕੱਤਰ ਸ਼੍ਰੀ ਰਾਜੇਸ਼ ਐੱਸ. ਗੋਖਲੇ ਅਤੇ ਸੂਚਨਾ ਅਤੇ ਪ੍ਰਸਾਰਣ ਸਕੱਤਰ, ਸ਼੍ਰੀ ਅਪੂਰਵ ਚੰਦਰਾ ਨੇ ਹਿੱਸਾ ਲਿਆ।
ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਦੁਆਰਾ ਆਲਮੀ ਪੱਧਰ ‘ਤੇ ਕੋਵਿਡ-19 ਦੀ ਸਥਿਤੀ ਦਾ ਵੇਰਵਾ ਦਿੰਦੇ ਹੋਏ ਇੱਕ ਵਿਆਪਕ ਪ੍ਰਸਤੁਤੀ ਦਿੱਤੀ ਗਈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਭਾਰਤ ਵਿੱਚ ਅੱਠ ਰਾਜਾਂ (ਕੇਰਲ, ਦਿੱਲੀ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਤਾਮਿਲ ਨਾਡੂ, ਕਰਨਾਟਕ ਅਤੇ ਰਾਜਸਥਾਨ) ਵਿੱਚ ਜ਼ਿਆਦਾਤਰ ਮਾਮਲਿਆਂ ਦੇ ਨਾਲ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ। ਇਸ ਦੇ ਇਲਾਵਾ, ਦੇਸ਼ ਵਿੱਚ ਕੀਤੇ ਜਾ ਰਹੇ ਟੈਸਟ ਦੀ ਸਥਿਤੀ ਦੇ ਨਾਲ-ਨਾਲ ਪਾਜ਼ਿਟਿਵਿਟੀ ਦਰ ਵਿੱਚ ਅਚਾਨਕ ਵਾਧਾ ਹੋਣ ਬਾਰੇ ਵੀ ਚਾਨਣਾ ਪਾਇਆ ਗਿਆ। ਇਨ੍ਹਾਂ ਅੱਠ ਰਾਜਾਂ ਵਿੱਚ ਸਰਗਰਮ ਮਾਮਲਿਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਵੀ ਪੇਸ਼ ਕੀਤਾ ਗਿਆ ਅਤੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਗਿਆ ਕਿ ਲਗਭਗ 92 ਪ੍ਰਤੀਸ਼ਤ ਮਾਮਲੇ ਹੋਮ ਆਇਸੋਲੇਸ਼ਨ ਦੇ ਅਧੀਨ ਹਨ ।
ਇਸ ਪ੍ਰਸਤੁਤੀ ਵਿੱਚ, ਜਨਵਰੀ 2023 ਤੋਂ ਵਿਭਿੰਨ ਵੈਰੀਐਂਟ ਦੇ ਜੀਨੋਮ ਸੀਕਵੈਂਸਿੰਗ ਨਾਲ ਸਬੰਧਿਤ ਵੇਰਵਾ ਵੀ ਪ੍ਰਦਾਨ ਕੀਤਾ ਅਤੇ ਭਾਰਤ ਵਿੱਚ ਫੈਲੇ ਵੈਰੀਐਂਟ ਦੇ ਅਨੁਪਾਤ ‘ਤੇ ਗੌਰ ਕੀਤੀ ਗਈ। ਟੀਕਾਕਰਣ ਦੀ ਸਥਿਤੀ ‘ਤੇ ਵੀ ਚਰਚਾ ਕੀਤੀ ਗਈ। ਇਸ ਦੇ ਬਾਅਦ, ਦੇਸ਼ ਭਰ ਵਿੱਚ ਦਵਾਈ ਦੀ ਉਪਲਬਧਤਾ ਅਤੇ ਬੁਨਿਆਦੀ ਢਾਂਚੇ ਦੀ ਤਿਆਰੀ ਬਾਰੇ ਚਰਚਾ ਕੀਤੀ ਗਈ। ਮਾਣਯੋਗ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੇ ਅਨੁਰੂਪ, ਬੁਨਿਆਦੀ ਢਾਂਚੇ ਦੀ ਸਰਗਰਮੀ ਦਾ ਆਕਲਨ ਕਰਨ ਲਈ ਇੱਕ ਰਾਸ਼ਟਰਵਿਆਪੀ ਮੌਕ ਡ੍ਰਿੱਲ ਆਯੋਜਿਤ ਕੀਤੀ ਗਈ ਸੀ ਅਤੇ ਪ੍ਰਤਿਭਾਗੀਆਂ ਦੇ ਸਾਹਮਣੇ ਇਸ ਮੌਕ ਡ੍ਰਿੱਲ ਦੀ ਸਥਿਤੀ ਪੇਸ਼ ਕੀਤੀ ਗਈ। ਇਸ ਦੇ ਇਲਾਵਾ, ਕੋਵਿਡ-19 ਟੀਕਾਕਰਣ ਪ੍ਰੋਗਰਾਮ ਦੇ ਖਰਚ ਅਤੇ ਦਵਾਈਆਂ ਅਤੇ ਟੀਕੇ ਦੇ ਨਿਰਮਾਣ ਵਿੱਚ ਉਪਯੋਗ ਕੀਤੇ ਜਾਣ ਵਾਲੇ ਕੱਚੇ ਮਾਲ ਦੇ ਲਈ ਬਜਟ ਪ੍ਰਾਵਧਾਨਾਂ ਦੀ ਵੀ ਸਮੀਖਿਆ ਕੀਤੀ ਗਈ।
ਸਿਹਤ ਸਕੱਤਰ ਨੇ ਇਹ ਵੀ ਦੱਸਿਆ ਕਿ ਰਾਜਾਂ ਨੂੰ ਪਹਿਲਾਂ ਹੀ ਇਹ ਸਲਾਹ ਦਿੱਤੀ ਜਾ ਚੁੱਕੀ ਹੈ ਕਿ ਉਹ ਕੇਂਦਰੀ ਸਿਹਤ ਮੰਤਰਾਲੇ ਤੋਂ ਬਿਨਾ ਕਿਸੇ ਪਹਿਲਾਂ ਮਨਜੂਰੀ ਦੇ ਸਿੱਧੇ ਨਿਰਮਾਤਾਵਾਂ ਨੂੰ ਕੋਵਿਡ ਦੇ ਟੀਕਿਆਂ ਦੀ ਖੁਰਾਕ ਦੀ ਜ਼ਰੂਰਤ ਖਰੀਦ ਦੇ ਲਈ ਕਦਮ ਉਠਾ ਸਕਦੇ ਹਨ। ਰਾਜਾਂ ਵਿੱਚ ਸਥਿਤ ਨਿਜੀ ਹਸਪਤਾਲ ਵੀ ਸਿੱਧੇ ਨਿਰਮਾਤਾ ਤੋਂ ਅਜਿਹੇ ਟੀਕਿਆਂ ਦੀ ਖਰੀਦ ਕਰ ਸਕਦੇ ਹਨ। ਇੱਕ ਵਾਰ ਖਰੀਦੇ ਜਾਣ ਦੇ ਬਾਅਦ ਇਨ੍ਹਾਂ ਟੀਕਿਆਂ ਦੀਆਂ ਖੁਰਾਕਾਂ ਨੂੰ ਕੋਵਿਡ ਟੀਕਾਕਰਣ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ।
ਇਸ ਵਿਸਤ੍ਰਿਤ ਪ੍ਰਸਤੁਤੀ ਦੇ ਬਾਅਦ ਡਾ. ਪੀ.ਕੇ. ਮਿਸ਼ਰਾ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਸਥਾਨਿਕ ਪੱਧਰ ‘ਤੇ ਮਾਮਲਿਆਂ ਵਿੱਚ ਆਉਣ ਵਾਲੇ ਉਛਾਲ ਨਾਲ ਨਜਿੱਠਣ ਦੇ ਲਈ ਇਹ ਜ਼ਰੂਰੀ ਹੈ ਕਿ ਉਪ-ਜ਼ਿਲ੍ਹਾ ਪੱਧਰ ‘ਤੇ ਲੋੜੀਂਦਾ ਸਿਹਤ ਸਬੰਧੀ ਬੁਨਿਆਦੀ ਢਾਂਚਾ ਉਪਲੱਬਧ ਹੋਵੇ ਅਤੇ ਇਸ ਨੂੰ ਰਾਜਾਂ ਦੇ ਸਲਾਹ-ਮਸ਼ਵਰੇ ਨਾਲ ਸੁਨਿਸ਼ਚਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਭੱਰਦੇ ਪਰਿਦ੍ਰਿਸ਼ ਦੇ ਅਧਾਰ ‘ਤੇ ਰਾਜਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਦਿੱਤੇ ਜਾਣ ਵਾਲੇ ਦਾ ਸਲਾਹ-ਮਸ਼ਵਰੇ ਦਾ ਮੁੱਲਾਂਕਣ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਉਸੇ ਦੇ ਅਨੁਰੂਪ ਅੱਪਡੇਟਿੰਗ ਕੀਤੀ ਜਾਣੀ ਚਾਹੀਦੀ ਹੈ।
ਇਸ ਦੇ ਇਲਾਵਾ, ਬੈਠਕ ਵਿੱਚ ਮੌਜੂਦ ਲੋਕਾਂ ਨੇ ਇਹ ਵਿਚਾਰ ਵਿਅਕਤ ਕੀਤਾ ਕਿ ਉਭੱਰਦੇ ਹੋਏ ਹੌਟਸਪਾਟ ਦੀ ਪਹਿਚਾਣ ਕਰਨ ‘ਤੇ ਧਿਆਨ ਦੇਣਾ ਅਹਿਮ ਹੈ ਅਤੇ ਰਾਜਾਂ ਨੂੰ ਆਈਐੱਲਆਈ/ਐੱਸਏਆਰਆਈ ਮਾਮਲਿਆਂ ਦੇ ਰੁਝਾਨਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ, ਕੋਵਿਡ-19 ਦੀ ਜਾਂਚ ਲਈ ਲੋੜੀਂਦੇ ਸੈਂਪਲ ਭੇਜਣੇ ਚਾਹੀਦੇ ਹਨ ਅਤੇ ਸਮੁੱਚੀ ਜੀਨੋਮ ਸੀਕਵੈਂਸਿੰਗ ਦੀ ਗਤੀ ਵਧਾਉਣੀ ਚਾਹੀਦੀ ਹੈ।
ਡਾ. ਪੀ.ਕੇ. ਮਿਸ਼ਰਾ ਨੇ ਜ਼ੋਰ ਦੇ ਕੇ ਕਿਹਾ ਕਿ ਟੈਸਟ-ਟ੍ਰੈਕ-ਟ੍ਰੀਟ-ਟੀਕਾਕਰਣ ਅਤੇ ਕੋਵਿਡ ਉਚਿਤ ਵਿਵਹਾਰ ਦਾ ਪਾਲਣ ਕਰਨ ਦੀ ਅਜਮਾਈ ਹੋਈ 5– ਸੂਤਰੀ ਰਣਨੀਤੀ ਨੂੰ ਜਾਰੀ ਰੱਖਣਾ ਚਾਹੀਦਾ ਹੈ ਅਤੇ ਕੋਵਿਡ ਉਚਿਤ ਵਿਵਹਾਰ ਬਾਰੇ ਸਮੁਦਾਏ ਦੇ ਅੰਦਰ ਜਾਗਰੂਕਤਾ ਨੂੰ ਹੁਲਾਰਾ ਦੇਣਾ ਅਤੇ ਨਾਗਰਿਕਾਂ ਨੂੰ ਲਾਪਰਵਾਹੀ ਵਰਤਣ ਦੇ ਖਿਲਾਫ ਸੁਚੇਤ ਕਰਨਾ ਵੀ ਓਨਾ ਹੀ ਮਹੱਤਵਪੂਰਣ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਕੋਵਿਡ-19 ਦੀ ਸਥਿਤੀ ‘ਤੇ ਸਖ਼ਤ ਨਿਗਰਾਨੀ ਰੱਖਣ ਅਤੇ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਕਾਰਵਾਈ ਕਰਨ ਦੀ ਸਲਾਹ ਦਿੱਤੀ ।
********
ਡੀਐੱਸ/ਐੱਸਟੀ