Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੁਆਰਾ ‘ਇੰਡੀਅਨ ਮੋਬਾਈਲ ਕਾਂਗਰਸ’ ਨੂੰ ਕੀਤੇ ਸੰਬੋਧਨ ਦਾ ਮੂਲ–ਪਾਠ


ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਦੂਰਸੰਚਾਰ ਉਦਯੋਗ ਤੇ ਹੋਰ ਪਤਵੰਤੇ ਸੱਜਣੋ,

 

‘ਇੰਡੀਅਨ ਮੋਬਾਈਲ ਕਾਂਗਰਸ’ ਵਿੱਚ ਤੁਹਾਨੂੰ ਸੰਬੋਧਨ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਇੱਥੇ ਦੂਰਸੰਚਰ ਖੇਤਰ ਦੇ ਸਭ ਤੋਂ ਤੇਜ਼ ਦਿਮਾਗ਼ਾਂ ਦਾ ਇਕੱਠ ਹੈ। ਇਸ ਸਮੂਹ ਵਿੱਚ ਇਸ ਖੇਤਰ ਦੇ ਉਹ ਸਾਰੇ ਪ੍ਰਮੁੱਖ ਵਿਅਕਤੀ ਵੀ ਮੂਦ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਵੱਲੋਂ ਇੱਕ ਵਧੇਰੇ ਖ਼ੁਸ਼ਹਾਲ ਭਵਿੱਖ ਲਈ ਭਾਰਤ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ।

 

ਦੋਸਤੋ,

 

ਭਾਵੇਂ ਅਸੀਂ ਉਸ ਤੇਜ਼ ਰਫ਼ਤਾਰ ਦਾ ਅਨੁਭਵ ਕਰਦੇ ਹਾਂ, ਜਿਸ ਉੱਤੇ ਕਨੈਕਟੀਵਿਟੀ ਵਿੱਚ ਸੁਧਾਰ ਹੋ ਰਿਹਾ ਹੈ, ਅਸੀਂ ਇਹ ਵੀ ਜਾਣਦੇ ਹਾਂ ਕਿ ਰਫ਼ਤਾਰ ਵਿੱਚ ਇਹ ਵਾਧਾ ਹਾਲੇ ਸ਼ੁਰੂ ਹੋਇਆ ਹੈ। ਪਹਿਲੀ ਟੈਲੀਫ਼ੋਨ ਕਰਨ ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਲੰਮਾ ਰਸਤਾ ਤਹਿ ਕੀਤਾ ਹੈ। ਦਰਅਸਲ, 10 ਸਾਲ ਪਹਿਲਾਂ ਵੀ ਇਹ ਕਲਪਨਾ ਕਰਨੀ ਔਖੀ ਸੀ ਕਿ ਸਾਡੇ ਦੇਸ਼, ਸਮਾਜ ਤੇ ਵਿਸ਼ਵ ਉੱਤੇ ਮੋਬਾਇਨ–ਕ੍ਰਾਂਤੀ ਦਾ ਇਸ ਕਿਸਮ ਦਾ ਅਸਰ ਪਵੇਗਾ। ਅਤੇ ਜਿਹੋ ਜਿਹਾ ਭਵਿੱਖ ਅੱਗੇ ਆਉਣ ਵਾਲਾ ਹੈ, ਉਹ ਮੌਜੂਦਾ ਪ੍ਰਣਾਲੀ ਨੂੰ ਵੀ ਪ੍ਰਾਚੀਨ ਬਣਾ ਦੇਵੇਗਾ। ਇਸ ਸੰਦਰਭ ਵਿੱਚ, ਇਹ ਸੋਚਣਾ ਤੇ ਯੋਜਨਾ ਉਲੀਕਣਾ ਅਹਿਮ ਹੈ ਕਿ ਅਸੀਂ ਕਿਵੇਂ ਆਉਣ ਵਾਲੀ ਟੈਕਨੋਲੋਜੀ ਇਨਕਲਾਬ ਨਾਲ ਬਿਹਤਰ ਸਿਹਤ–ਸੰਭਾਲ, ਬਿਹਤਰ ਸਿੱਖਿਆ, ਬਿਹਤਰ ਸੂਚਨਾ ਤੇ ਸਾਡੇ ਕਿਸਾਨਾਂ ਲਈ ਮੌਕੇ, ਛੋਟੇ ਕਾਰੋਬਾਰੀਆਂ ਲਈ ਬਿਹਤਰ ਬਾਜ਼ਾਰ ਪਹੁੰਚ ਨਾਲ ਜੀਵਨਾਂ ਵਿੱਚ ਸੁਧਾਰ ਲਿਆ ਸਕਦੇ ਹਾਂ ਤੇ ਅਜਿਹੇ ਕੁਝ ਟੀਚੇ ਹਨ, ਜਿਨ੍ਹਾਂ ਦੀ ਪ੍ਰਾਪਤੀ ਲਈ ਅਸੀਂ ਕੰਮ ਕਰ ਸਕਦੇ ਹਾਂ।

 

ਦੋਸਤੋ,

 

ਤੁਹਾਡ ਨਵੀਨਤਾ ਤੇ ਕੋਸ਼ਿਸ਼ਾਂ ਕਾਰਨ ਹੀ ਸਮੁੱਚਾ ਵਿਸ਼ਵ ਮਹਾਮਾਰੀ ਦੇ ਬਾਵਜੂਦ ਕੰਮ ਕਰ ਰਿਹਾ ਸੀ। ਇਹ ਤੁਹਾਡੀਆਂ ਕੋਸ਼ਿਸ਼ਾਂ ਸਦਕਾ ਹੀ ਇੱਕ ਪੁੱਤਰ ਕਿਸੇ ਵੱਖਰੇ ਸ਼ਹਿਰ ਵਿੱਚ ਆਪਣੀ ਮਾਂ ਨਾਲ ਜੁੜਿਆ ਰਿਹਾ ਸੀ, ਇੱਕ ਵਿਦਿਆਰਥੀ ਨੇ ਆਪਣੀ ਜਮਾਤ ਦੇ ਕਮਰੇ ਵਿੱਚ ਜਾਏ ਬਗ਼ੈਰ ਆਪਣੇ ਅਧਿਆਪਕ ਤੋਂ ਸਿੱਖਿਆ, ਇੱਕ ਮਰੀਜ਼ ਨੇ ਆਪਣੇ ਘਰ ਤੋਂ ਹੀ ਆਪਣੇ ਡਾਕਟਰ ਦੀ ਸਲਾਹ ਲੈ ਲਈ, ਇੱਕ ਵਪਾਰੀ ਕਿਸੇ ਵੱਖਰੀ ਥਾਂ ’ਤੇ ਮੌਜੂਦ ਆਪਣੇ ਖਪਤਕਾਰ ਨਾਲ ਜੁੜਿਆ ਰਿਹਾ।

 

ਇਹ ਤੁਹਾਡੀਆਂ ਕੋਸ਼ਿਸ਼ਾਂ ਕਰਕੇ ਹੀ ਹੈ ਕਿ ਸਰਕਾਰ ਵਜੋਂ, ਅਸੀਂ ਵੀ ਸੂਚਨਾ ਟੈਕਨੋਲੋਜੀ ਤੇ ਦੂਰਸੰਚਾਰ ਖੇਤਰ ਦੀ ਪੂਰੀ ਸੰਭਾਵਨਾ ਦਾ ਲਾਹਾ ਲੈਣ ਲਈ ਕੰਮ ਕਰ ਰਹੇ ਹਾਂ। ਨਵੀਂਆਂ ਹੋਰ ਸੇਵਾਵਾਂ ਦੇ ਪ੍ਰਦਾਤਾ ਦੇ ਦਿਸ਼ਾ–ਨਿਰਦੇਸ਼ ਭਾਰਤੀ ਸੂਚਨਾ ਟੈਕਨੋਲੋਜੀ ਸੇਵਾਵਾਂ ਦੇ ਉਦਯੋਗ ਨੂੰ ਨਵੇਂ ਸਿਖ਼ਰ ਹਾਸਲ ਕਰਨ ਵਿੱਚ ਮਦਦ ਕਰਨਗੇ। ਮਹਾਮਾਰੀ ਜਾਣ ਦੇ ਲੰਮੇ ਸਮੇਂ ਬਾਅਦ ਤੱਕ ਵੀ ਇਸ ਨਾਲ ਇਸ ਖੇਤਰ ਦੇ ਵਿਕਾਸ ਵਿੱਚ ਵਾਧਾ ਹੋਵੇਗਾ। ਇਹ ਪਹਿਲਕਦਮੀ ਸੂਚਨਾ ਟੈਕਨੋਲੋਜੀ ਸੇਵਾਵਾਂ ਉਦਯੋਗ ਦਾ ਲੋਕਤੰਤਰੀਕਰਣ ਵਿੱਚ ਮਦਦ ਕਰੇਗੀ ਅਤੇ ਦੇਸ਼ ਦੇ ਦੂਰ–ਦੁਰਾਡੇ ਦੇ ਕੋਣਿਆਂ ਤੱਕ ਲਿਜਾਵੇਗੀ।

 

ਦੋਸਤੋ,

 

ਅੱਜ ਅਸੀਂ ਉਸ ਜੁੱਗ ਵਿੱਚ ਹਾਂ, ਜਿੱਥੇ ਸਿਰਫ਼ ਕੁਝ ਸਾਲ ਪਹਿਲਾਂ ਬਣੀਆਂ ਮੋਬਾਈਲ ਐਪਸ ਕਈ ਦਹਾਕਿਆਂ ਤੋਂ ਮੌਜੂਦ ਕੰਪਨੀਆਂ ਨੂੰ ਪਛਾੜ ਰਹੀਆਂ ਹਨ। ਭਾਰਤ ਅਤੇ ਸਾਡੇ ਨੌਜਵਾਨ ਨਿਵੇਸ਼ਕਾਂ ਲਈ ਇਹ ਇੱਕ ਚੰਗਾ ਸੰਕੇਤ ਹੈ। ਸਾਡੇ ਨੌਜਵਾਨ ਬਹੁਤ ਸਾਰੇ ਅਜਿਹੇ ਉਤਪਾਦਾਂ ਉੱਤੇ ਕੰਮ ਕਰ ਰਹੇ ਹਾਂ, ਜਿਨ੍ਹਾਂ ਦੇ ਵਿਸ਼ਵ–ਪੱਧਰੀ ਬਣਨ ਦੀ ਸੰਭਾਵਨਾ ਹੈ।

 

ਬਹੁਤ ਸਾਰੇ ਨੌਜਵਾਨ ਟੈਕੀਜ਼ ਮੈਨੂੰ ਦੱਸਦੇ ਹਨ ਕਿ ਇਹ ਕੋਡ ਹੈ ਜੋ ਇੱਕ ਉਤਪਾਦ ਨੂੰ ਵਿਸ਼ੇਸ਼ ਬਣਾ ਦਿੰਦਾ ਹੈ। ਕੁਝ ਉੱਦਮੀਆਂ ਮੈਨੂੰ ਦੱਸਦੇ ਹਨ ਕਿ ਇਸ ਧਾਰਨਾ ਦੀ ਵਧੇਰੇ ਅਹਿਮੀਅਤ ਹੈ। ਨਿਵੇਸ਼ਕਾਂ ਦਾ ਸੁਝਾਅ ਹੈ ਕਿ ਕਿਸੇ ਉਤਪਾਦ ਨੂੰ ਉਤਾਂਹ ਲਿਜਾਣ ਲਈ ਪੂੰਜੀ ਅਹਿਮ ਹੁੰਦੀ ਹੈ। ਪਰ ਅਕਸਰ, ਨੌਜਵਾਨਾਂ ਦਾ ਆਪਣੇ ਉਤਪਾਦ ਉੱਤੇ ਦ੍ਰਿੜ੍ਹ ਵਿਸ਼ਵਾਸ ਵਧੇਰੇ ਅਹਿਮ ਹੁੰਦਾ ਹੈ। ਕੁਝ ਵਾਰ ਦ੍ਰਿੜ੍ਹ ਨਿਸ਼ਚਾ ਇੱਕ ਲਾਹੇਵੰਦ ਨਿਕਾਸੀ ਅਤੇ ਕੋਈ ਕਾਲਪਨਿਕ ਚੀਜ਼ ਬਣਾਉਣ ਦੇ ਰਾਹ ਵਿੱਚ ਆ ਖਲੋਂਦਾ ਹੈ। ਇਸ ਲਈ ਮੇਰੇ ਨੌਜਵਾਨ ਦੋਸਤਾਂ ਨੂੰ ਮੇਰਾ ਸੰਦੇਸ਼ ਇਹ ਹੈ ਕਿ ਉਹ ਆਪਣੀ ਸੰਭਾਵਨਾ ਦੇ ਨਾਲ–ਨਾਲ ਆਪਣੇ ਉਤਪਾਦਾਂ ਉੱਤੇ ਪੂਰਾ ਭਰੋਸਾ ਰੱਖਣ।

 

ਦੋਸਤੋ,

 

ਅੱਜ ਸਾਡੇ ਦੇਸ਼ ਵਿੱਚ ਇੱਕ ਅਰਬ ਤੋਂ ਵੱਧ ਲੋਕ ਫ਼ੋਨ ਵਰਤਦੇ ਹਨ। ਅੱਜ ਸਾਡੇ ਦੇਸ਼ ਦੇ ਇੱਕ ਅਰਬ ਤੋਂ ਲੋਕਾਂ ਦੀ ਡਿਜੀਟਲ ਪਛਾਣ ਹੈ। ਅੱਜ ਸਾਡੇ 75 ਕਰੋੜ ਤੋਂ ਵੱਧ ਇੰਟਰਨੈੱਟ ਵਰਤੋਂਕਾਰ ਹਨ। ਇੰਟਰਨੈੱਟ ਦਾ ਪੱਧਰ ਤੇ ਉਸ ਦੀ ਤੇਜ਼ ਰਫ਼ਤਾਰ ਇਨ੍ਹਾਂ ਨਿਮਨਲਿਖਤ ਤੱਥਾਂ ਤੋਂ ਵੇਖੀ ਜਾ ਸਕਦੀ ਹੈ: ਭਾਰਤ ਵਿੱਚ ਕੁੱਲ ਇੰਟਰਨੈੱਟ ਵਰਤੋਂਕਾਰਾਂ ਵਿੱਚੋਂ ਅੱਧੇ ਪਿਛਲੇ 4 ਸਾਲਾਂ ’ਚ ਜੁੜੇ ਹਨ। ਇੰਟਰਨੈੱਟ ਵਰਤਣ ਵਾਲੇ ਕੁੱਲ ਲੋਕਾਂ ਵਿੱਚੋਂ ਸਾਡੇ ਦਿਹਾਤੀ ਖੇਤਰਾਂ ਵਿੱਚ ਰਹਿੰਦੇ ਹਨ। ਸਾਡਾ ਡਿਜੀਟਲ ਆਕਾਰ ਤੇ ਸਾਡੀ ਡਿਜੀਟਲ ਭੁੱਖ ਬੇਮਿਸਾਲ ਹਨ। ਅਸੀਂ ਇੱਕ ਅਜਿਹਾ ਦੇਸ਼ ਹਾਂ, ਜਿੱਥੇ ਦਰਾਂ ਵਿਸ਼ਵ ਵਿੱਚ ਸਭ ਤੋਂ ਘੱਟ ਹਨ। ਅਸੀਂ ਵਿਸ਼ਵ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਮੋਬਾਈਲ ਐਪ ਬਾਜ਼ਾਰ ਹਾਂ। ਸਾਡੇ ਰਾਸ਼ਟਰ ਦੀ ਡਿਜੀਟਲ ਸੰਭਾਵਨਾ ਦਾ ਕੋਈ ਸਾਨੀ ਨਹੀਂ, ਸ਼ਾਇਦ ਮਨੁੱਖਤਾ ਦੇ ਇਤਿਹਾਸ ਵਿੱਚ ਵੀ ਨਹੀਂ।

 

ਅਜਿਹਾ ਮੋਬਾਈਲ ਟੈਕਨੋਲੋਜੀ ਕਰਕੇ ਹੈ ਕਿਉਂਕਿ ਅਸੀਂ ਕਰੋੜਾਂ ਤੇ ਕਰੋੜਾਂ ਲੋਕਾਂ ਨੂੰ ਅਰਬਾਂ ਡਾਲਰ ਕੀਮਤ ਦੇ ਲਾਭ ਮੁਹੱਈਆ ਕਰਵਾਉਣ ਦੇ ਯੋਗ ਹਾਂ। ਇਸ ਮੋਬਾਈਲ ਟੈਕਨੋਲੋਜੀ ਕਰਕੇ ਹੀ ਅਸੀਂ ਮਹਾਮਾਰੀ ਦੌਰਾਨ ਗ਼ਰੀਬਾਂ ਤੇ ਅਸੁਰੱਖਿਅਤ ਲੋਕਾਂ ਤੱਕ ਤੁਰੰਤ ਮਦਦ ਪਹੁੰਚਾਉਣ ਜੋਗੇ ਹੋਏ। ਇਸ ਮੋਬਾਈਲ ਕਾਰਨ ਹੀ ਅਰਬਾਂ ਕੈਸ਼ਲੈੱਸ ਲੈਣ–ਦੇਣ ਹੋਏ, ਜਿਸ ਨਾਲ ਰਸਮੀਕਰਦ ਤੇ ਪਾਰਦਰਸ਼ਤਾ ਵਿੱਚ ਵਾਧਾ ਹੋਇਆ। ਮੋਬਾਈਲ ਟੈਕਨੋਲੋਜੀ ਕਾਰਨ ਹੀ ਅਸੀਂ ਟੋਲ ਬੂਥਾਂ ਉੱਤੇ ਬੇਰੋਕ ਸੰਪਰਕ–ਰਹਿਤ ਇੰਟਰਫ਼ੇਸ ਦੇ ਯੋਗ ਹੋਵਾਂਗੇ। ਮੋਬਾਈਲ ਟੈਕਨੋਲੋਜੀ ਦੀ ਮਦਦ ਨਾਲ ਹੀ ਅਸੀਂ ਵਿਸ਼ਵ ਦੀ ਸਭ ਤੋਂ ਵੱਡੀ ਕੋਵਿਡ–19 ਟੀਕਾਕਰਣ ਮੁਹਿੰਮ ਚਲਾਵਾਂਗੇ।

 

ਦੋਸਤੋ,

 

ਅਸੀਂ ਭਾਰਤ ਵਿੱਚ ਮੋਬਾਈਲ ਨਿਰਮਾਣ ਵਿੱਚ ਬਹੁਤ ਸਫ਼ਲਤਾ ਹਾਸਲ ਕੀਤੀ ਹੈ। ਭਾਰਤ ਮੋਬਾਈਲ ਨਿਰਮਾਣ ਲਈ ਸਭ ਤੋਂ ਵੱਧ ਤਰਜੀਹੀ ਟਿਕਾਣਿਆਂ ਵਿੱਚੋਂ ਇੱਕ ਵਜੋਂ ਉੱਭਰ ਰਿਹਾ ਹੈ। ਅਸੀਂ ਭਾਰਤ ਵਿੱਚ ਦੂਰਸੰਚਾਰ ਉਪਕਰਣਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਵੀ ਲਿਆਏ ਹਾਂ। ਆਓ ਅਸੀਂ ਸਾਰੇ ਮਿਲ ਕੇ ਭਾਰਤ ਨੂੰ ਦੂਰਸੰਚਾਰ ਉਪਕਰਦ, ਡਿਜ਼ਾਇਨ, ਵਿਕਾਸ ਤੇ ਨਿਰਮਾਣ ਲਈ ਵਿਸ਼ਵ–ਧੁਰਾ ਬਣਾਉਣ ਲਈ ਕੰਮ ਕਰੀਏ।

 

ਅਸੀਂ ਇੱਕ ਅਜਿਹੀ ਯੋਜਨਾ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਨਾਲ ਅਗਲੇ ਤਿੰਨ ਸਾਲਾਂ ਦੌਰਾਨ ਹਰੇਕ ਪਿੰਡ ਵਿੱਚ ਤੇਜ਼–ਰਫ਼ਤਾਰ ਫ਼ਾਈਬਰ–ਔਪਟਿਕ ਕਨੈਕਟੀਵਿਟੀ ਹੋਵੇਗੀ। ਅਸੀਂ ਪਹਿਲਾਂ ਹੀ ਅੰਡੇਮਾਨ ਤੇ ਨਿਕੋਬਾਰ ਟਾਪੂ ਨੂੰ ਫ਼ਾਈਬਰ ਆੱਪਟਿਕ ਕੇਬਲ ਨਾਲ ਜੋੜ ਚੁੱਕੇ ਹਾਂ। ਅਸੀਂ ਅਜਿਹੇ ਪ੍ਰੋਗਰਾਮ ਲਿਆ ਰਹੇ ਹਾਂ, ਜੋ ਅਜਿਹੇ ਸਥਾਨਾਂ ਉੱਤੇ ਵਿਆਪਕ ਰੂਪ ਵਿੱਚ ਧਿਆਨ ਕੇਂਦ੍ਰਿਤ ਕਰਦੇ ਹਨ, ਜੋ ਅਜਿਹੀ ਕੁਨੇਕਟੀਵਿਟੀ ਵਿੱਚੋਂ ਕੁਝ ਵਧੀਆ ਕੱਢ ਸਕਦੇ ਹਨ – ਖ਼ਾਹਿਸ਼ੀ ਜ਼ਿਲ੍ਹੇ, ਖੱਬੇ–ਪੱਖੀ ਅੱਤਵਾਦ ਤੋਂ ਪ੍ਰਭਾਵਿਤ ਜ਼ਿਲ੍ਹੇ, ਉੱਤਰ–ਪੂਰਬੀ ਰਾਜ, ਲਕਸ਼ਦਵੀਪ ਟਾਪੂ ਆਦਿ। ਅਸੀਂ ਫ਼ਿਕਸਡ ਲਾਈਨ ਬ੍ਰੌਡਬੈਂਡ ਕਨੈਕਟੀਵਿਟੀ ਅਤੇ ਜਨਤਕ ਵਾਇ–ਫ਼ਾਇ ਹੌਟਸਪੌਟਸ ਦਾ ਵਧੇਰੇ ਫੈਲਾਅ ਯਕੀਨੀ ਬਣਾਉਣ ਦੇ ਚਾਹਵਾਨ ਹਾਂ।

 

ਦੋਸਤੋ,

 

ਤਕਨੀਕੀ ਅਪਗ੍ਰੇਡੇਸ਼ਨ ਕਾਰਨ, ਸਾਡੇ ਹੈਂਡਸੈੱਟਸ ਤੇ ਗੈਜੇਟਸ ਵਾਰ–ਵਾਰ ਬਦਲਣ ਦਾ ਸਭਿਆਚਾਰ ਹੈ। ਕੀ ਇਹ ਉਦਯੋਗ ਅਜਿਹਾ ਕਾਰਜ–ਬਲ ਬਣਾ ਸਕਦਾ ਹੈ, ਜੋ ਇਲੈਕਟ੍ਰੌਨਿਕ ਕੂੜੇ ਦਾ ਬਿਹਤਰ ਤਰੀਕਿਆਂ ਨਾਲ ਨਿਬੇੜਾ ਕਰ ਸਕੇ ਤੇ ਇੱਕ ਸਰਕੂਲਰ ਅਰਥਵਿਵਸਥਾ ਸਿਰਜ ਸਕੇ।

 

ਦੋਸਤੋ,

 

ਜਿਵੇਂ ਕਿ ਮੈਂ ਪਹਿਲਾਂ ਆਖਿਆ ਸੀ, ਇਹ ਤਾਂ ਮਹਿਜ਼ ਸ਼ੁਰੂਆਤ ਹੈ। ਟੈਕਨੋਲੋਜੀ ਦੀ ਤੇਜ਼–ਰਫ਼ਤਾਰ ਨਾਲ ਤਰੱਕੀ ਕਾਰਨ ਹੀ ਭਵਿੱਖ ਵਿੱਚ ਵਧੇਰੇ ਸੰਭਾਵਨਾ ਬਣੀ ਰਹਿੰਦੀ ਹੈ। ਸਾਨੂੰ ਮਿਲ ਕੇ ਸਮੇਂ–ਸਿਰ 5ਜੀ ਦੀ ਸ਼ੁਰੂਆਤ ਤੋਂ ਲੈ ਕੇ ਭਵਿੱਖ ਅਤੇ ਭਰੋੜਾਂ ਭਾਰਤੀਆਂ ਨੂੰ ਸਸ਼ਕਤ ਬਣਾਉਣ ਵੱਲ ਪੁਲਾਂਘ ਪੁੱਟਣ ਦੀ ਲੋੜ ਹੈ। ਮੈਨੂੰ ਆਸ ਹੈ ਕਿ ਇਹ ਕਨਕਲੇਵ ਅਜਿਹੇ ਸਾਰੇ ਮਾਮਲਿਆਂ ਉੱਤੇ ਵਿਚਾਰ ਕਰੇਗਾ ਤੇ ਕੋਈ ਫਲਦਾਇਕ ਨਤੀਜੇ ਲਿਆਵੇਗਾ ਜੋ ਸਾਨੂੰ ਇਸ ਅਹਿਮ ਬੁਨਿਆਦੀ ਢਾਂਚਾ ਵਿਕਸਿਤ ਕਰਨ ਵੱਲ ਅਗਾਂਹ ਲੈ ਕੇ ਜਾਵੇਗਾ।

 

ਮੈਨੂੰ ਤੁਹਾਨੂੰ ਸ਼ੁਭਕਾਮਨਾਵਾ ਦਿੰਦਾ ਹਾਂ।

 

ਤੁਹਾਡਾ ਧੰਨਵਾਦ।

 

******

 

ਡੀਐੱਸ/ਏਕੇ