Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਸੇਂਟ ਪੀਟਰਸਬਰਗ ਵਿਖੇ 18ਵੇਂ ਸਲਾਨਾ ਭਾਰਤ ਰੂਸ ਸਿਖਰ ਸੰਮੇਲਨ ਮੌਕੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਦੀ ਸੇਂਟ ਪੀਟਰਸਬਰਗ ਵਿਖੇ 18ਵੇਂ ਸਲਾਨਾ ਭਾਰਤ ਰੂਸ ਸਿਖਰ ਸੰਮੇਲਨ ਮੌਕੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਦੀ ਸੇਂਟ ਪੀਟਰਸਬਰਗ ਵਿਖੇ 18ਵੇਂ ਸਲਾਨਾ ਭਾਰਤ ਰੂਸ ਸਿਖਰ ਸੰਮੇਲਨ ਮੌਕੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੇਂਟ ਪੀਟਰਸਬਰਗ ਵਿਖੇ 18ਵੇਂ ਭਾਰਤ ਰੂਸ ਸਿਖਰ ਸੰਮੇਲਨ ‘ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ।

ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਆਪਣੇ ਪਹਿਲੇ ਸੇਂਟ ਪੀਟਰਸਬਰਗ ਦੇ ਦੌਰੇ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਦਰਮਿਆਨ ਸਬੰਧ ਸੱਭਿਆਚਾਰ ਤੋਂ ਸੁਰੱਖਿਆ (ਸੰਸਕ੍ਰਿਤੀ ਸੇ ਸੁਰਕਸ਼ਾ) ਤੱਕ ਫੈਲੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਨੋਂ ਦੇਸ਼ਾਂ ਦਰਮਿਆਨ 70 ਸਾਲਾਂ ਦੇ ਕੂਟਨੀਤਕ ਸਬੰਧਾਂ ਨੇ ਵਿਭਿੰਨ ਦੁਵੱਲੇ ਅਤੇ ਆਲਮੀ ਮੁੱਦਿਆਂ ਨੂੰ ਉੱਚ ਪੱਧਰੀ ਪਛਾਣ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਅੱਜ ਜਾਰੀ ਕੀਤੇ ਸੇਂਟ ਪੀਟਰਸਬਰਗ ਐਲਾਨਨਾਮੇ ਨੂੰ ਅਸਥਿਰਤਾ ਵਿੱਚ ਸਥਿਰਤਾ, ਅੰਤਰਨਿਰਭਰ ਅਤੇ ਆਪਸੀ ਰੂਪ ਵਿੱਚ ਜੁੜੀ ਹੋਈ ਦੁਨੀਆ ਦੇ ਰੂਪ ਦੱਸਿਆ। ਉਨ੍ਹਾਂ ਕਿਹਾ ਕਿ ਐੱਸਪੀਆਈਈਐੱਫ ਵਿੱਚ ਭਾਰਤ ਦੀ ਮਹਿਮਾਨ ਦੇਸ਼ ਵਜੋਂ ਸ਼ਮੂਲੀਅਤ ਅਤੇ ਕੱਲ੍ਹ ਉਨ੍ਹਾਂ ਦਾ ਸੰਬੋਧਨ ਦੋਨੋਂ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰੇਗਾ।

ਪ੍ਰਧਾਨ ਮੰਤਰੀ ਨੇ ਊਰਜਾ ਸਹਿਯੋਗ ਨੂੰ ਭਾਰਤ ਅਤੇ ਰੂਸ ਦਰਮਿਆਨ ਇੱਕ ਅਧਾਰਸ਼ਿਲਾ ਦੱਸਿਆ ਅਤੇ ਕਿਹਾ ਕਿ ਅੱਜ ਦੇ ਵਿਚਾਰ-ਵਟਾਂਦਰੇ ਅਤੇ ਲਏ ਗਏ ਫੈਸਲਿਆਂ ਨੇ ਪ੍ਰਮਾਣੂ, ਹਾਈਡਰੋਕਾਰਬਨ ਅਤੇ ਅਖੁੱਟ ਊਰਜਾ ਖੇਤਰਾਂ ਵਿੱਚ ਇਸ ਸਹਿਯੋਗ ਨੂੰ ਗਹਿਰਾ ਕੀਤਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦੇ ਯੂਨਿਟ 5 ਅਤੇ 6 ਦੇ ਸਮਝੌਤੇ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਦੋਨੋਂ ਦੇਸ਼ਾਂ ਦਰਮਿਆਨ ਵਪਾਰ ਅਤੇ ਵਪਾਰਕ ਸਬੰਧਾਂ ਨੂੰ ਵਧਾਉਣ ਵਿੱਚ ਨਿਜੀ ਖੇਤਰ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਅਤੇ ਰੂਸ 2025 ਵਿੱਚ 30 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦਾ ਟੀਚਾ ਹਾਸਲ ਕਰਨ ਦੇ ਨਜ਼ਦੀਕ ਹੈ।

ਕੁਨੈਕਟੀਵਿਟੀ ਦੇ ਵਿਸ਼ੇ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਦੋਨੋਂ ਦੇਸ਼ਾਂ ਦਰਮਿਆਨ ਅੰਤਰਰਾਸ਼ਟਰੀ ਉੱਤਰੀ ਦੱਖਣੀ ਆਵਾਜਾਈ ਗਲਿਆਰੇ ਵਿੱਚ ਸਹਿਯੋਗ ਦਾ ਜ਼ਿਕਰ ਕੀਤਾ। ਹੋਰ ਪਹਿਲਾਂ ਤਹਿਤ ਪ੍ਰਧਾਨ ਮੰਤਰੀ ਨੇ ਸਟਾਰਟ ਅੱਪਸ ਅਤੇ ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਕਰਨ ਲਈ ‘ਨਵੀਨਤਾ ਲਈ ਪੁਲ’ ਅਤੇ ਆਗਾਮੀ ਯੂਰੇਸ਼ੀਅਨ ਆਰਥਿਕ ਯੂਨੀਅਨ ਨਾਲ ਮੁਕਤ ਵਪਾਰ ਸਮਝੌਤੇ ‘ਤੇ ਵਿਚਾਰ ਚਰਚਾ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ।

ਭਾਰਤ ਰੂਸ ਸਬੰਧਾਂ ਦੇ ਸਮਾਂ-ਨਿਰਧਾਰਤ ਰਣਨੀਤਕ ਆਯਾਮ ‘ਤੇ ਬਲ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੋਨੋਂ ਦੇਸ਼ਾਂ ਦਰਮਿਆਨ ਆਗਾਮੀ ਪਹਿਲੇ ਤ੍ਰੈ ਸੇਵਾ ਅਭਿਆਸ-ਇੰਦਰ-2017(INDRA-2017) ਦਾ ਜ਼ਿਕਰ ਕੀਤਾ। ਕਾਮੋਵ 226 ਹੈਲੀਕਾਪਟਰਾਂ ਅਤੇ ਲੜਾਕੂ ਜਹਾਜ਼ਾਂ ਦੇ ਉਤਪਾਦਨ ਲਈ ਰੱਖਿਆ ਉਤਪਾਦਨ ਸਾਂਝੇ ਉੱਦਮ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਸਰਹੱਦੋਂ ਪਾਰ ਦਹਿਸ਼ਤਵਾਦ ਦੇ ਮੁੱਦੇ ‘ਤੇ ਰੂਸ ਵੱਲੋਂ ਭਾਰਤ ਦੀ ਬਿਨਾਂ ਸ਼ਰਤ ਸਹਾਇਤਾ ਕਰਨ ਦਾ ਸੁਆਗਤ ਕੀਤਾ।

ਸੱਭਿਆਚਾਰਕ ਪੱਖ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਰੂਸੀ ਸੱਭਿਆਚਾਰ ਸਬੰਧੀ ਅਤੇ ਯੋਗ ਅਤੇ ਆਯੁਰਵੇਦ ਪ੍ਰਤੀ ਰੂਸ ਵਿੱਚ ਗਹਿਰੀ ਸਮਝ ਬਹੁਤ ਸੰਤੁਸ਼ਟੀ ਦੀ ਗੱਲ ਹੈ।

ਪ੍ਰਧਾਨ ਮੰਤਰੀ ਨੇ ਭਾਰਤ-ਰੂਸ ਸਬੰਧਾਂ ਦੇ ਵਿਕਾਸ ਵਿੱਚ ਰਾਸ਼ਟਰਪਤੀ ਪੁਤਿਨ ਦੀ ਅਗਵਾਈ ਦਾ ਸੁਆਗਤ ਤੇ ਸ਼ਲਾਘਾ ਕੀਤੀ।

ਉਨ੍ਹਾਂ ਐਲਾਨ ਕੀਤਾ ਕਿ ਦਿੱਲੀ ਵਿੱਚ ਇੱਕ ਸੜਕ ਦਾ ਨਾਂਅ ਬਦਲ ਕੇ ਰਾਜਦੂਤ ਅਲੈਗਜੈਂਡਰ ਦੇ ਨਾਂਅ ‘ਤੇ ਰੱਖਿਆ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਭਾਰਤ ਦਾ ਦੋਸਤ ਦੱਸਿਆ, ਉਨ੍ਹਾਂ ਦੀ ਹਾਲ ਹੀ ਵਿੱਚ ਮੌਤ ਹੋ ਗਈ ਸੀ।

ਪ੍ਰਧਾਨ ਮੰਤਰੀ ਨੇ ਪਹਿਲਾਂ ਦੋਨੋਂ ਦੇਸ਼ਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਰੂਸੀ ਕੰਪਨੀਆਂ ਨੂੰ ਭਾਰਤੀ ਆਰਥਿਕਤਾ ਦੇ ਮੁੱਖ ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਅਤੇ ਰਣਨੀਤਕ ਖੇਤਰ ਵਿੱਚ ਮੌਕਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ।

ਭਾਰਤ ਅਤੇ ਰੂਸ ਨੇ ਅੱਜ ਪ੍ਰਮਾਣੂ ਊਰਜਾ, ਰੇਲਵੇ, ਰਤਨ ਅਤੇ ਗਹਿਣੇ, ਪਰੰਪਰਾਗਤ ਗਿਆਨ ਅਤੇ ਸੱਭਿਆਚਾਰ ਅਦਾਨ-ਪ੍ਰਦਾਨ ਦੇ ਖੇਤਰਾਂ ਵਿੱਚ ਪੰਜ ਸਮਝੌਤਿਆਂ ‘ਤੇ ਹਸਤਾਖਰ ਕੀਤੇ।

ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨੇ ਪਿਸਕਰੋਵਸਕੋਏ (Piskarovskoye) ਕਬਰਸਤਾਨ ਵਿਖੇ ਬਹਾਦਰ ਰੱਖਿਅਕਾਂ ਅਤੇ ਲੈਨਿਨਗ੍ਰਾਡ ਦੀ ਲੜਾਈ ਦੇ ਬਹਾਦਰ ਸਿਪਾਹੀਆਂ ਨੂੰ ਸ਼ਰਧਾਂਜਲੀ ਦਿੱਤੀ।

***

AKT/AK