Your Excellency, Prime Minister ਸਟੀਫਾਨ ਲਵੈਨ,
Media ਦੇ ਮਿਤਰੋ,
ਇਹ ਮੇਰੀ ਸਵੀਡਨ ਦੀ ਪਹਿਲੀ ਯਾਤਰਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੀ ਸਵੀਡਨ ਯਾਤਰਾ ਲਗਭਗ ਤਿੰਨ ਦਹਾਕਿਆਂ ਦੇ ਵਕਫ਼ੇ ਦੇ ਬਾਅਦ ਹੋ ਰਹੀ ਹੈ। ਸਵੀਡਨ ਵਿੱਚ ਸਾਡੇ ਨਿੱਘੇ ਸਵਾਗਤ ਅਤੇ ਸਨਮਾਨ ਲਈ ਮੈਂ ਪ੍ਰਧਾਨ ਮੰਤਰੀ ਲਵੈਨ ਦਾ ਅਤੇ ਸਵੀਡਨ ਦੀ ਸਰਕਾਰ ਦਾ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ। ਮੇਰੀ ਇਸ ਯਾਤਰਾ ਵਿੱਚ ਪ੍ਰਧਾਨ ਮੰਤਰੀ ਲਵੈਨ ਨੇ ਹੋਰ ਨੋਰਡਿਕ ਦੇਸ਼ਾਂ ਦੇ ਨਾਲ ਭਾਰਤ ਦੇ Summit ਦਾ ਵੀ ਆਯੋਜਨ ਕੀਤਾ ਹੈ। ਇਸ ਦੇ ਲਈ ਵੀ ਮੈਂ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ।
ਭਾਰਤ ਦੇ Make in India mission ਵਿੱਚ ਸਵੀਡਨ ਸ਼ੁਰੂ ਤੋਂ ਹੀ ਮਜ਼ਬੂਤ ਭਾਗੀਦਾਰ ਰਿਹਾ ਹੈ। 2016 ਵਿੱਚ ਮੁੰਬਈ ਵਿੱਚ ਸਾਡੇ Make in India ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਲਵੈਨ ਆਪ ਬਹੁਤ ਵੱਡੇ Business Delegation ਨਾਲ ਸ਼ਾਮਲ ਹੋਏ ਸਨ । ਭਾਰਤ ਤੋਂ ਬਾਹਰ Make in India ਦਾ ਸਭ ਤੋਂ ਪ੍ਰਮੁੱਖ ਪ੍ਰੋਗਰਾਮ ਵੀ ਪਿਛਲੇ ਸਾਲ ਅਕਤੂਬਰ ਵਿੱਚ ਸਵੀਡਨ ਵਿੱਚ ਆਯੋਜਿਤ ਕੀਤਾ ਗਿਆ ਸੀ । ਸਾਡੇ ਲਈ ਇਹ ਬਹੁਤ ਖੁਸ਼ੀ ਅਤੇ ਗੌਰਵ ਦਾ ਵਿਸ਼ਾ ਹੈ ਕਿ ਖ਼ੁਦ ਪ੍ਰਧਾਨ ਮੰਤਰੀ ਸ਼੍ਰੀ ਲਵੈਨ ਇਸ ਵਿੱਚ ਸ਼ਾਮਲ ਹੋਏ ਸਨ । ਮੈਂ ਮੰਨਦਾ ਹਾਂ ਕਿ ਅੱਜ ਦੀ ਸਾਡੀ ਗੱਲਬਾਤ ਵਿੱਚ ਸਭ ਤੋਂ ਪ੍ਰਮੁੱਖ ਵਿਸ਼ਾ ਇਹੀ ਸੀ ਕਿ ਭਾਰਤ ਦੇ ਵਿਕਾਸ ਨਾਲ ਬਣ ਰਹੇ ਮੌਕਿਆਂ ਵਿੱਚ ਸਵੀਡਨ ਕਿਸ ਤਰ੍ਹਾਂ ਭਾਰਤ ਦੇ ਨਾਲ win-win partnership ਕਰ ਸਕਦਾ ਹੈ। ਇਸ ਦੇ ਨਤੀਜੇ ਵਜੋਂ ਅੱਜ ਅਸੀਂ ਇੱਕ Innovation Partnership ਅਤੇ Joint Action Plan ’ਤੇ ਸਹਿਮਤੀ ਪ੍ਰਗਟਾਈ ਹੈ ।
Innovation, Investment, Start-ups, Manufacturing ਆਦਿ ਸਾਡੀ ਸਾਂਝੇਦਾਰੀ ਦੇ ਪ੍ਰਮੁੱਖ ਖੇਤਰ ਹਨ । ਇਨ੍ਹਾਂ ਦੇ ਨਾਲ ਅਸੀਂ renewable energy, urban transport, waste management ਜਿਹੇ ਅਨੇਕ ਵਿਸ਼ਿਆਂ ’ਤੇ ਵੀ ਧਿਆਨ ਦੇ ਰਹੇ ਹਾਂ, ਜੋ ਭਾਰਤ ਦੇ ਲੋਕਾਂ ਦੀ quality of life ਨਾਲ ਜੁੜੇ ਵਿਸ਼ੇ ਹਨ । Trade ਅਤੇ Investment ਨਾਲ ਜੁੜੇ ਵਿਸ਼ਿਆਂ ’ਤੇ ਅੱਜ ਪ੍ਰਧਾਨ ਮੰਤਰੀ ਲਵੈਨ ਅਤੇ ਸਵੀਡਨ ਦੇ ਪ੍ਰਮੁੱਖ CEOs ਦੇ ਨਾਲ ਮਿਲ ਕੇ ਵੀ ਚਰਚਾ ਕਰਾਂਗੇ ।
ਸਾਡੇ ਦੁਵੱਲੇ ਸਬੰਧਾਂ ਦਾ ਇੱਕ ਹੋਰ ਮੁੱਖ ਪਿੱਲਰ ਹੈ ਸਾਡਾ ਰੱਖਿਆ ਅਤੇ ਸੁਰੱਖਿਆ ਸਹਿਯੋਗ । ਰੱਖਿਆ ਖੇਤਰ ਵਿੱਚ ਸਵੀਡਨ ਬਹੁਤ ਲੰਬੇ ਸਮੇਂ ਤੋਂ ਭਾਰਤ ਦਾ ਸਾਂਝੀਦਾਰ ਰਿਹਾ ਹੈ । ਅਤੇ ਮੈਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਵੀ ਇਸ ਖੇਤਰ ਵਿੱਚ, ਵਿਸ਼ੇਸ਼ ਕਰਕੇ ਰੱਖਿਆ ਉਤਪਾਦਨ ਵਿੱਚ, ਸਾਡੇ ਸਹਿਯੋਗ ਲਈ ਕਈ ਨਵੇਂ ਮੌਕੇ ਪੈਦਾ ਹੋਣ ਵਾਲੇ ਹਨ ।
ਅਸੀਂ ਆਪਣੇ ਸੁਰੱਖਿਆ ਸਹਿਯੋਗ, ਵਿਸ਼ੇਸ਼ ਕਰਕੇ cyber security ਸਹਿਯੋਗ, ਉਸ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਲਿਆ ਹੈ। ਇੱਕ ਹੋਰ ਗੱਲ ਜਿਸ ’ਤੇ ਅਸੀਂ ਸਹਿਮਤ ਹਾਂ, ਉਹ ਹੈ ਸਾਡੇ ਸਬੰਧਾਂ ਦਾ ਮਹੱਤਵ ਖੇਤਰੀ ਅਤੇ ਵਿਸ਼ਵ ਪੱਧਰ ’ਤੇ ਵੀ ਹੋਵੇ । ਅੰਤਰਰਾਸ਼ਟਰੀ ਮੰਚ ’ਤੇ ਸਾਡਾ ਬਹੁਤ ਕਰੀਬੀ ਸਹਿਯੋਗ ਹੈ, ਅਤੇ ਅੱਗੇ ਵੀ ਜਾਰੀ ਰਹੇਗਾ।
ਅੱਜ ਅਸੀਂ Europe ਅਤੇ Asia ਵਿੱਚ ਹੋ ਰਹੀਆਂ developments ਬਾਰੇ ਵਿੱਚ ਵਿਸਤਾਰ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਅੰਤ ਵਿੱਚ ਮੈਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਲਵੈਨ ਦਾ ਦਿਲੋਂ ਆਭਾਰ ਪ੍ਰਗਟ ਕਰਨਾ ਚਾਹਾਂਗਾ।
ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।
***
ਏਕੇਟੀ/ਐੱਚਐੱਸ