Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਸ਼੍ਰੀ ਬਿਲ ਗੇਟਸ ਨਾਲ ਗੱਲਬਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਬਿਲ ਐਂਡ ਮੇਲਿੰਦਾ ਗੇਟਸ ਫ਼ਾਊਂਡੇਸ਼ਨ’ ਦੇ ਸਹਿ–ਚੇਅਰਪਰਸਨ ਸ਼੍ਰੀ ਬਿਲ ਗੇਟਸ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕੀਤੀ। ਦੋਵੇਂ ਅਹਿਮ ਸ਼ਖ਼ਸੀਅਤਾਂ ਨੇ ਕੋਵਿਡ–19 ਲਈ ਅੰਤਰਰਾਸ਼ਟਰੀ ਹੁੰਗਾਰੇ ਅਤੇ ਇਸ ਆਲਮੀ ਮਹਾਮਾਰੀ ਦੇ ਟਾਕਰੇ ਲਈ ਵਿਗਿਆਨਕ ਨਵੀਨਤਾ ਅਤੇ ਖੋਜ ਤੇ ਵਿਕਾਸ ਵਿਸ਼ਵ–ਪੱਧਰੀ ਤਾਲਮੇਲ ਬਾਰੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਉਸ ਜਾਗਰੂਕ ਪਹੁੰਚ ਨੂੰ ਉਜਾਗਰ ਕੀਤਾ, ਜਿਹੜੀ ਭਾਰਤ ਨੇ ਇਸ ਸਿਹਤ ਸੰਕਟ ਨਾਲ ਜੰਗ ਦੌਰਾਨ ਅਪਣਾਈ ਹੈ – ਇਹ ਉਹ ਪਹੁੰਚ ਹੈ ਜੋ ਵਾਜਬ ਸੰਦੇਸ਼ਾਂ ਜ਼ਰੀਏ ਜਨਤਾ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਉੱਤੇ ਅਧਾਰਿਤ ਹੈ। ਉਨ੍ਹਾਂ ਵਿਸਥਾਰਪੂਰਬਕ ਦੱਸਿਆ ਕਿ ਹੇਠਾਂ ਤੋਂ ਉਤਾਂਹ ਜਾਣ ਵਾਲੀ ਇਹ ਲੋਕ–ਕੇਂਦ੍ਰਿਤ ਪਹੁੰਚ ਕਿਵੇਂ ਸਰੀਰਕ ਦੂਰੀ, ਮੂਹਰਲੀ ਕਤਾਰ ਦੇ ਕਾਮਿਆਂ ਲਈ ਆਦਰ, ਮਾਸਕ ਪਹਿਨਣ, ਵਾਜਬ ਸਾਫ਼–ਸਫ਼ਾਈ ਕਾਇਮ ਰੱਖਣ ਤੇ ਲੌਕਡਾਊਨ ਦੀਆਂ ਵਿਵਸਥਾਵਾਂ ਦਾ ਸਤਿਕਾਰ ਕਰਨ ਲਈ ਪ੍ਰਵਾਨਗੀਯੋਗਤਾ ਲੈਣ ਵਿੱਚ ਮਦਦ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਉਜਾਗਰ ਕੀਤਾ ਕਿ – ਵਿੱਤੀ ਸ਼ਮੂਲੀਅਤ ਦਾ ਵਿਸਥਾਰਨ ਕਰਨ, ਸਿਹਤ ਸੇਵਾਵਾਂ ਦੀ ਅੰਤਲੇ ਵਿਅਕਤੀ ਤੱਕ ਡਿਲਿਵਰੀ, ਸਵੱਛ ਭਾਰਤ ਮਿਸ਼ਨ ਦੁਆਰਾ ਸਫ਼ਾਈ ਤੇ ਸਵੱਛਤਾ ਨੂੰ ਹਰਮਨਪਿਆਰਾ ਬਣਾਉਣ, ਲੋਕਾਂ ਦੀ ਰੋਗ–ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਲਈ ਭਾਰਤ ਦੇ ਆਯੁਰਵੇਦਿਕ ਉਪਾਅ ਵੱਲ ਧਿਆਨ ਖਿੱਚਣ ਆਦਿ ਜਿਹੀਆਂ ਸਰਕਾਰ ਦੀਆਂ ਪਿਛਲੀਆਂ ਵਿਕਾਸਾਤਮਕ ਪਹਿਲਾਂ ਨੇ ਮੌਜੂਦਾ ਮਹਾਮਾਰੀ ਲਈ ਭਾਰਤ ਦੇ ਹੁੰਗਾਰੇ ਦੀ ਪ੍ਰਭਾਵਕਤਾ ਵਿੱਚ ਵਾਧਾ ਕਰਨ ’ਚ ਮਦਦ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਗੇਟਸ ਫ਼ਾਊਂਡੇਸ਼ਨ ਵੱਲੋਂ ਨਾ ਸਿਰਫ਼ ਭਾਰਤ ਸਗੋਂ ਵਿਸ਼ਵ ਦੇ ਹੋਰ ਬਹੁਤ ਸਾਰੇ ਭਾਗਾਂ ’ਚ ਕੀਤੇ ਸਿਹਤ ਨਾਲ ਸਬੰਧਿਤ ਕੰਮਾਂ, ਕੋਵਿਡ–19 ਦੇ ਅੰਤਰਰਾਸ਼ਟਰੀ ਹੁੰਗਾਰਾ ਵਿੱਚ ਤਾਲਮੇਲ ਬਿਠਾਉਣ ਸਮੇਤ, ਦੀ ਸ਼ਲਾਘਾ ਕੀਤੀ। ਉਨ੍ਹਾਂ ਸ਼੍ਰੀ ਗੇਟਸ ਤੋਂ ਇਸ ਬਾਰੇ ਸੁਝਾਅ ਮੰਗੇ ਕਿ ਵਿਸ਼ਵ ਦੇ ਆਮ ਭਲੇ ਲਈ ਭਾਰਤ ਦੀਆਂ ਸਮਰੱਥਾਵਾਂ ਤੇ ਯੋਗਤਾਵਾਂ ਵਿੱਚ ਹੋਰ ਬਿਹਤਰ ਤਰੀਕੇ ਵਾਧਾ ਕਿਵੇਂ ਕੀਤਾ ਜਾ ਸਕਦਾ ਹੈ।

ਇਸ ਸੰਦਰਭ ਵਿੱਚ ਇਨ੍ਹਾਂ ਅਹਿਮ ਸ਼ਖ਼ਸੀਅਤਾਂ ਨੇ ਜਿਹੜੇ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ, ਉਨ੍ਹਾਂ ਵਿੱਚ ਕੁਝ ਵਿਚਾਰਾਂ ’ਚ ਦਿਹਾਤੀ ਖੇਤਰਾਂ ਵਿੱਚ ਆਖ਼ਰੀ ਵਿਅਕਤੀ ਤੱਕ ਵੀ ਸਿਹਤ ਸੇਵਾ ਡਿਲਿਵਰੀ ਵਾਲੇ ਭਾਰਤ ਦੇ ਵਿਲੱਖਣ ਮਾਡਲ, ਭਾਰਤ ਸਰਕਾਰ ਵੱਲੋਂ ਕੋਰੋਨਾ ਦਾ ਫੈਲਣਾ ਰੋਕਣ ਲਈ ਇਸ ਵਾਇਰਸ ਦੀ ਛੂਤ ਤੋਂ ਗ੍ਰਸਤ ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ ਲਈ ਪ੍ਰਭਾਵਸ਼ਾਲੀ ਮੋਬਾਇਲ ਐਪ ਅਤੇ ਵੈਕਸੀਨਾਂ ਤੇ ਦਵਾਈਆਂ ਦੀ ਖੋਜ ਤੋਂ ਬਾਅਦ ਉਨ੍ਹਾਂ ਦਾ ਉਤਪਾਦਨ ਵਧਾਉਣ ਦੀ ਭਾਰਤ ਦੀ ਬਹੁਤ ਜ਼ਿਆਦਾ ਫ਼ਾਰਮਾਸਿਊਟੀਕਲ ਸਮਰੱਥਾ ਵਿੱਚ ਹੋਰ ਵਾਧਾ ਕਰਨਾ ਸ਼ਾਮਲ ਸਨ। ਉਹ ਇਸ ਗੱਲ ਲਈ ਸਹਿਮਤ ਹੋਏ ਕਿ ਸਾਥੀ ਵਿਕਾਸਸ਼ੀਲ ਦੇਸ਼ਾਂ ਦੇ ਲਾਭ ਲਈ ਖਾਸ ਤੌਰ ’ਤੇ ਅੰਤਰਰਾਸ਼ਟਰੀ ਜਤਨਾਂ ਵਿੱਚ ਯੋਗਦਾਨ ਪਾਉਣ ਦੀ ਭਾਰਤ ਦੀ ਇੱਛਾ ਤੇ ਸਮਰੱਥਾ ਨੂੰ ਵੇਖਦਿਆਂ ਇਹ ਅਹਿਮ ਹੈ ਕਿ ਭਾਰਤ ਨੂੰ ਇਸ ਵਿਸ਼ਵ–ਪੱਧਰੀ ਮਹਾਮਾਰੀ ਦੇ ਜਵਾਬ ਵਿੱਚ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਵਿੱਚ ਤਾਲਮੇਲ ਲਈ ਚੱਲ ਰਹੇ ਅੰਤਰਰਾਸ਼ਟਰੀ ਭਾਈਚਾਰਿਆਂ ਵਿੱਚ ਸ਼ਾਮਲ ਕੀਤਾ ਜਾਵੇ।

ਅੰਤ ’ਚ ਪ੍ਰਧਾਨ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਗੇਟਸ ਫ਼ਾਊਂਡੇਸ਼ਨ; ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਜੀਵਨ–ਸ਼ੈਲੀਆਂ, ਆਰਥਿਕ ਸੰਗਠਨ, ਸਮਾਜਕ ਵਿਵਹਾਰ, ਸਿੱਖਿਆ ਪਾਸਾਰ ਦੀਆਂ ਵਿਧੀਆਂ ਅਤੇ ਸਿਹਤ ਸੰਭਾਲ ਵਿੱਚ ਲੋੜੀਂਦੀਆਂ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਨ ਅਤੇ ਸਬੰਧਿਤ ਤਕਨੀਕੀ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇੱਕ ਵਿਸ਼ਲੇਸ਼ਣਾਤਮਕ ਅਭਿਆਸ ਵਿੱਚ ਭਾਰਤ ਆਪਣੇ ਖੁਦ ਦੇ ਤਜਰਬਿਆਂ ਦੇ ਅਧਾਰ ਉੱਤੇ ਆਪਣਾ ਯੋਗਦਾਨ ਪਾ ਕੇ ਖੁਸ਼ ਹੋਵੇਗਾ।

ਵੀਆਰਆਰਕੇ/ਕੇਪੀ