Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਵੀਅਤਨਾਮ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ


1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 04 ਨਵੰਬਰ, 2019 ਨੂੰ ਬੈਂਕਾਕ ਵਿਖੇ ਭਾਰਤ-ਆਸੀਆਨ ਅਤੇ ਈਸਟ ਏਸ਼ੀਆ ਸਿਖਰ ਸੰਮੇਲਨ 2019 ਦੌਰਾਨ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਗੁਏਨ ਜੁਆਨ ਫੁੱਕ ਨਾਲ ਮੁਲਾਕਾਤ ਕੀਤੀ।

2. ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਇਤਿਹਾਸਿਕ ਅਤੇ ਰਵਾਇਤੀ ਦੋਸਤਾਨਾ ਸਬੰਧਾਂ ਦੀ ਪੁਸ਼ਟੀ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ-ਵੀਅਤਨਾਮ ਸਬੰਧ ਸੱਭਿਆਚਾਰਕ ਅਤੇ ਸੱਭਿਅਤਾ ਸਬੰਧਾਂ ਦੀ ਇੱਕ ਮਜ਼ਬੂਤ ਨੀਂਹ ’ਤੇ ਬਣੇ ਹਨ ਅਤੇ ਆਪਸੀ ਵਿਸ਼ਵਾਸ ਤੇ ਸਮਝ ਦੇ ਨਾਲ-ਨਾਲ ਖੇਤਰੀ ਅਤੇ ਅੰਤਰਰਾਸ਼ਟਰੀ ਮੰਚ ’ਤੇ ਮਜ਼ਬੂਤ ਸਹਿਯੋਗ ਲਈ ਜਾਣੇ ਜਾਂਦੇ ਹਨ।

3. ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਹਾਲ ਹੀ ਵਿੱਚ ਹੋਏ ਉੱਚ ਪੱਧਰੀ ਅਦਾਨ-ਪ੍ਰਦਾਨ ਕਾਰਨ ਕਈ ਖੇਤਰਾਂ ਵਿੱਚ ਮਜ਼ਬੂਤ ਹੋਏ ਸਹਿਯੋਗ, ਰੱਖਿਆ ਅਤੇ ਸੁਰੱਖਿਆ ਸਬੰਧਾਂ ਦਾ ਵਿਸਤਾਰ, ਗਹਿਰੇ ਆਰਥਿਕ ਅਤੇ ਕਮਰਸ਼ੀਅਲ ਸਬੰਧਾਂ ਦਾ ਵਿਸਤਾਰ ਅਤੇ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਮਜ਼ਬੂਤੀ ਪਾਈ ਹੈ।

4. ਰੱਖਿਆ ਅਤੇ ਸੁਰੱਖਿਆ ਖੇਤਰਾਂ ਵਿੱਚ ਸਬੰਧਾਂ ਦਾ ਜ਼ਿਕਰ ਕਰਦਿਆਂ ਦੋਵੇਂ ਪੱਖ ਸਮੁੰਦਰੀ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ। ਦੋਹਾਂ ਨੇਤਾਵਾਂ ਨੇ ਅਤਿਵਾਦ ਅਤੇ ਆਤੰਕਵਾਦ ਦੇ ਖਤਰੇ ’ਤੇ ਵਿਚਾਰ ਸਾਂਝੇ ਕੀਤੇ ਅਤੇ ਇਸ ਖਤਰੇ ਨਾਲ ਨਿਪਟਣ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਏ।

5. ਦੋਹਾਂ ਧਿਰਾਂ ਨੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਨੂੰ ਹੁਲਾਰਾ ਦੇਣ ਦੀ ਇੱਛਾ ਦੀ ਪੁਸ਼ਟੀ ਕੀਤੀ। ਦੋਵੇਂ ਨੇਤਾ ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਔਨ ਦ ਲਾਅ ਆਵ੍ ਦ ਸੀ (ਯੂਐੱਨਸੀਐੱਲਓਐੱਸ) ਸਮੇਤ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਕਾਨੂੰਨ ਅਧਾਰਿਤ ਵਿਸ਼ਵਾਸ ਦੇ ਰੱਖ-ਰਖਾਅ ਲਈ ਰਜਾਮੰਦ ਹੋਏ । ਇਸ ਨਾਲ ਦੱਖਣੀ ਚੀਨ ਸਾਗਰ ਵਿੱਚ ਨੈਵੀਗੇਸ਼ਨ, ਓਵਰਫਲਾਈਟ ਅਤੇ ਨਿਯਮ ਅਧਾਰਿਤ ਵਪਾਰ ਦੀ ਸੁਤੰਤਰਤਾ ਨੂੰ ਹੁਲਾਰਾ ਮਿਲੇਗਾ।

6. ਪ੍ਰਧਾਨ ਮੰਤਰੀ ਮੋਦੀ ਨੇ ਯੂਐੱਨਐੱਸਸੀ ਦੇ 2020-2021 ਲਈ ਅਸਥਾਈ ਮੈਂਬਰ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੌਰਾਨ 2020 ਲਈ ਆਸੀਆਨ ਦੇ ਆਉਣ ਵਾਲੇ ਚੇਅਰਮੈਨ, ਵੀਅਤਨਾਮ ਨਾਲ ਕੰਮ ਕਰਨ ਦੀ ਭਾਰਤ ਦੀ ਉਤਸੁਕਤਾ ਬਾਰੇ ਦੱਸਿਆ।

*****

ਵੀਆਰਆਰਕੇ/ਐੱਸਐੱਚ