ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸੁਸ਼੍ਰੀ ਪੈਟੋਂਗਤਰਨ ਸ਼ਿਨਾਵਾਤ੍ਰਾ (H.E. Ms. Paetongtarn Shinawatra) ਦੇ ਨਾਲ ਅੱਜ ਵਾਟ ਫ੍ਰਾ ਚੇਤੁਫੋਨ ਵਿਮੋਨ ਮੰਗਖਾਲਾਰਾਮ ਰਾਜਵਾਰਾਮਾਹਾਵਿਹਾਨ (Wat Phra Chetuphon Wimon Mangkhalaram Rajwaramahawihan) ਦਾ ਦੌਰਾ ਕੀਤਾ, ਜਿਸ ਨੂੰ ਵਾਟ ਫੋ (Wat Pho) ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੀ ਲੇਟੀ ਹੋਈ ਪ੍ਰਤਿਮਾ (Reclining Buddha) ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਸੀਨੀਅਰ ਬੋਧੀ ਭਿਕਸ਼ੂਆਂ ਨੂੰ ਸੰਘਦਾਨ (‘Sanghadana’) ਦਿੱਤਾ। ਪ੍ਰਧਾਨ ਮੰਤਰੀ ਨੇ ਲੇਟੇ ਹੋਏ ਬੁੱਧ ਦੇ ਮੰਦਿਰ (shrine of Reclining Buddha) ਨੂੰ ਅਸ਼ੋਕ ਸਿੰਘ ਥੰਮ੍ਹ (Ashokan Lion Capitol) ਦਾ ਪ੍ਰਤੀਰੂਪ ਭੀ ਭੇਟ ਕੀਤਾ। ਇਸ ਅਵਸਰ ‘ਤੇ, ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਅਤੇ ਜੀਵੰਤ ਸੱਭਿਅਤਾਗਤ ਸਬੰਧਾਂ ਨੂੰ ਯਾਦ ਕੀਤਾ।
************
ਐੱਮਜੇਪੀਐੱਸ/ਐੱਸਆਰ
Today, I had the honour of visiting the historic Wat Phra Chetuphon Wimonmangkalaram Ratchaworamahawihan Or Wat Pho in Bangkok. I thank Prime Minister Paetongtarn Shinawatra for the special gesture of coming to the Temple with me. One of Thailand’s most revered spiritual… pic.twitter.com/5xIDGPmcrX
— Narendra Modi (@narendramodi) April 4, 2025