Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਰੂਸੀ ਸੂਬਿਆਂ ਦੇ ਗਵਰਨਰਾਂ ਨਾਲ ਗੱਲਬਾਤ

ਪ੍ਰਧਾਨ ਮੰਤਰੀ ਦੀ ਰੂਸੀ ਸੂਬਿਆਂ ਦੇ ਗਵਰਨਰਾਂ ਨਾਲ ਗੱਲਬਾਤ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਰੂਸ ਦੇ ਵੱਖ-ਵੱਖ ਸੂਬਿਆਂ ਦੇ 16 ਗਵਰਨਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਜੀ ਨੇ ਆਪਣਾ ਵਿਜ਼ਨ ਦੁਹਰਾਦਿਆਂ ਦੱਸਿਆ ਕਿ ਦੋਹਾਂ ਦੇਸ਼ਾ ਦੇ ਖੇਤਰਾਂ ਅਤੇ ਸੂਬਿਆਂ ਦਰਮਿਆਨ ਆਪਸੀ ਸਬੰਧ ਦੁਵੱਲੇ ਸਬੰਧਾਂ ਨੂੰ ਪੱਕਿਆ ਕਰਨ ਦਾ ਇੱਕ ਅਹਿਮ ਹਿੱਸਾ ਹਨ।

ਉਨ੍ਹਾਂ ਨੇ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਰੂਸ ਦੇ ਅਸਤਰਾਖਾਨ (Astrakhan) ਸੂਬੇ ਦੇ ਦੌਰੇ ਦੀਆਂ ਸੁਖਦ ਯਾਦਾਂ ਨੂੰ ਤਾਜਾ ਕੀਤਾ।

ਗਵਰਨਰਾਂ ਨੇ ਆਪਣੇ ਸੂਬਿਆਂ ਅਤੇ ਭਾਰਤ ਦਰਮਿਆਨ ਹੋਰ ਵਧੇਰੇ ਗੱਲਬਾਤ ਕਰਨ, ਲੋਕਾਂ ਦੇ ਲੋਕਾਂ ਨਾਲ ਸੰਪਰਕ ਅਤੇ ਕਾਰੋਬਾਰੀ ਸਬੰਧਾਂ ਦੇ ਮੌਕਿਆਂ ਬਾਰੇ ਦੱਸਿਆ।

ਅੱਜ ਦੀ ਗੱਲਬਾਤ ਵਿੱਚ ਆਰਖਾਂਜੈਲਸਕ ਓਬਲਾਸਟ (Arkhangelsk Oblast), ਅਸਤਰਾਖਾਨ ਓਬਲਾਸਟ (Astrakhan Oblast), ਇਰਕੁਸਕ ਖੇਤਰ (Irkutsk region), ਮਾਸਕੋ ਖੇਤਰ (Moscow region), ਪ੍ਰੀਮੌਰਿਯੇ ਖੇਤਰ (Primorye Territory), ਕਲਮੀਕੀਆ ਗਣਰਾਜ (Republic of Kalmykia), ਤਾਤ੍ਰਸਤਾਨ (Tatarstan), ਸੇਂਟ ਪੀਟਰਸਬਰਗ (St. Petersburg), ਸਖਾਲਿਨ ਓਬਲਾਸਟ (Sakhalin Oblast), ਸਵੈਡਲੋਵਸਕ ਓਬਲਾਸਟ (Sverdlovsk Oblast), ਟੋਮਸਕ ਓਬਲਾਸਟ (Tomsk Oblast), ਤੁਲਾ ਓਬਲਾਸਟ (Tula Oblast), ਉਲਯਾਨੋਵਸਕ ਓਬਲਾਸਟ (Ulyanovsk Oblast), ਖਬਰਾਵੋਸਕੀ ਕਰਾਈ (Khabarovskiy Krai), ਚਲਯਬਿੰਸਕ ਓਬਲਾਸਟ (Chelyabinsk Oblast) ਅਤੇ ਯਾਰੋਸਲਾਵੀ ਓਬਲਾਸਟ (Yaroslavi Oblast) ਦੇ ਖੇਤਰਾਂ ਦੇ ਗਵਰਨਰਾਂ ਨੇ ਹਿੱਸਾ ਲਿਆ।

*****

AKT/SH