Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਮੋਜ਼ੰਬੀਕ ਗਣਰਾਜ ਦੇ ਰਾਸ਼ਟਰਪਤੀ ਦੇ ਨਾਲ ਬੈਠਕ

ਪ੍ਰਧਾਨ ਮੰਤਰੀ ਦੀ ਮੋਜ਼ੰਬੀਕ ਗਣਰਾਜ ਦੇ ਰਾਸ਼ਟਰਪਤੀ ਦੇ ਨਾਲ ਬੈਠਕ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15ਵੇਂ ਬ੍ਰਿਕਸ ਸਮਿਟ (15th BRICS Summit) ਦੇ ਅਵਸਰ ’ਤੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ ਮੋਜ਼ੰਬੀਕ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਫਿਲਿਪ ਜੈਸਿੰਟੋ ਨਯੁਸੀ (H.E. Filipe Jacinto Nyusi)ਨਾਲ ਮੁਲਾਕਾਤ ਕੀਤੀ।

 

ਦੋਹਾਂ ਲੀਡਰਾਂ ਨੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ ’ਤੇ ਸਾਰਥਕ ਚਰਚਾ ਕੀਤੀ। ਚਰਚਾ ਦੇ ਪ੍ਰਮੁੱਖ ਮੁੱਦਿਆਂ ਵਿੱਚ ਸੰਸਦੀ ਸੰਪਰਕ, ਰੱਖਿਆ, ਆਤੰਕਵਾਦ ਖ਼ਿਲਾਫ਼ ਮੁਕਾਬਲਾ ਕਰਨ (counter terrorism), ਊਰਜਾ, ਮਾਈਨਿੰਗ, ਸਿਹਤ, ਵਪਾਰ ਤੇ ਨਿਵੇਸ਼, ਸਮਰੱਥਾ ਨਿਰਮਾਣ, ਸਮੁੰਦਰੀ ਸਹਿਯੋਗ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਵਾਇਸ ਆਵ੍ ਦ ਗਲੋਬਲ ਸਾਊਥ ਸਮਿਟ (Voice of the Global South Summit) ਵਿੱਚ ਰਾਸ਼ਟਰਪਤੀ ਨਯੁਸੀ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਨਯੁਸੀ ਨੇ ਚੰਦਰਯਾਨ ਮਿਸ਼ਨ ਦੀ ਸਫ਼ਲਤਾ ’ਤੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ ਅਤੇ ਅਫਰੀਕਨ ਯੂਨੀਅਨ ਦੀ ਜੀ20 ਦੀ ਸਥਾਈ  ਮੈਂਬਰਸ਼ਿਪ ਦੇ ਲਈ ਭਾਰਤ ਦੀ ਪਹਿਲ ਦੀ ਭੀ ਸ਼ਲਾਘਾ ਕੀਤੀ।

 

 

***

ਡੀਐੱਸ