ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਿਊ ਯਾਰਕ ਵਿੱਚ 20 ਖੇਤਰਾਂ ਨਾਲ ਸਬੰਧਿਤ ਉਦਯੋਗਾਂ ਦੇ 42 ਗਲੋਬਲ ਆਗੂਆਂ ਨਾਲ ਇੱਕ ਵਿਸ਼ੇਸ਼ ਗੋਲਮੇਜ਼ ਚਰਚਾ ਦੀ ਪ੍ਰਧਾਨਗੀ ਕੀਤੀ। ਇਸ ਚਰਚਾ ਵਿੱਚ ਸ਼ਾਮਲ ਹੋਣ ਵਾਲੀਆਂ ਕੰਪਨੀਆਂ ਦੀ ਨੈੱਟ ਸਮੂਹਿਕ ਸੰਪਤੀ 16.4 ਟ੍ਰਿਲੀਅਨ ਅਮਰੀਕੀ ਡਾਲਰ ਹੈ। ਇਸ ਵਿਚੋਂ ਭਾਰਤ ਵਿੱਚ ਇਨ੍ਹਾਂ ਦੀ ਕੁਲ ਸੰਪਤੀ 50 ਬਿਲੀਅਨ ਅਮਰੀਕੀ ਡਾਲਰ ਦੀ ਹੈ।
ਇਸ ਆਯੋਜਨ ਵਿੱਚ ਆਈਬੀਐੱਮ ਦੀ ਮੁਖੀ ਅਤੇ ਸੀਈਓ ਸੁਸ਼੍ਰੀ ਗਿੰਨੀ ਰੋਮੇਟੀ, ਵਾਲਮਾਰਟ ਦੇ ਮੁਖੀ ਅਤੇ ਸੀਈਓ ਡਗਲਸ ਮੈਕਮਿਲਨ, ਕੋਕਾ-ਕੋਲਾ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਜੇਮਜ਼ ਕਵਿਨਸੀ, ਲਾਕਹੀਡ ਮਾਰਟਿਨ ਦੀ ਸੀਈਓ ਸੁਸ਼੍ਰੀ ਮਾਰਲਿਨ ਹਿਊਸਨ, ਜੇਪੀ ਮੋਰਗਨ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਜੇਮੀ ਡੀਮੋਨ, ਅਮਰੀਕਨ ਟਾਵਰ ਕਾਰਪੋਰੇਸ਼ਨ ਦੇ ਸੀਈਓ ਅਤੇ ਭਾਰਤ-ਅਮਰੀਕਾ ਸੀਈਓ ਦੇ ਵਾਈਸ ਚੈਅਰਮੈਨ ਸ਼੍ਰੀ ਜੇਮਜ਼ ਡੀ ਟੇਸਲੈਟ ਅਤੇ ਐਪਲ, ਗੂਗਲ, ਵੀਜ਼ਾ, ਮਾਸਟਰਕਾਰਡ, 3-ਐੱਮ, ਵਾਰਬਰਗ ਪਿਨਕਸ, ਏਈਸੀਓਐੱਮ, ਰੇਥੀਓਨ, ਬੈਂਕ ਆਵ੍ ਅਮਰੀਕਾ, ਪੈਪਸੀ ਵਰਗੀਆਂ ਕੰਪਨੀਆਂ ਦੇ ਸੀਨੀਅਰ ਐਗਜ਼ੀਕਿਊਟਿਵ ਵੀ ਸ਼ਾਮਲ ਹੋਏ।
ਡੀਪੀਆਈਈਟੀ ਅਤੇ ਇਨਵੈੱਸਟ ਇੰਡੀਆ ਵੱਲੋਂ ਆਯੋਜਿਤ ਇਸ ਵਿਚਾਰ ਵਟਾਂਦਰੇ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।
ਸਹਿਭਾਗੀਆਂ ਨੇ ਈਜ਼ ਆਵ੍ ਡੂਇੰਗ ਬਿਜ਼ਨਲ ਅਤੇ ਕਈ ਹੋਰ ਸੁਧਾਰਾਂ ਦੀ ਦਿਸ਼ਾ ਵਿੱਚ ਭਾਰਤ ਵੱਲੋਂ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਕਾਰਨ ਨਿਵੇਸ਼ਕਾਂ ਲਈ ਢੁਕਵਾਂ ਮਾਹੌਲ ਬਣਿਆ ਹੈ। ਬਿਜ਼ਨਸ ਲੀਡਰਸ ਨੇ ਕਾਰੋਬਾਰੀ ਸੁਗਮਤਾ ਉੱਤੇ ਧਿਆਨ ਦੇਣ ਅਤੇ ਭਾਰਤ ਨੂੰ ਵਧੇਰੇ ਨਿਵੇਸ਼ਕ ਅਨੁਕੂਲ ਬਣਾਉਣ ਦੀ ਖਾਤਿਰ ਮਜ਼ਬੂਤ ਫੈਸਲੇ ਲੈਣ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ। ਲੀਡਰਸ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਦੀਆਂ ਕੰਪਨੀਆਂ ਭਾਰਤ ਦੀ ਵਿਕਾਸ ਗਾਥਾ ਲਈ ਵਚਨਬੱਧ ਰਹੀਆਂ ਅਤੇ ਇਸ ਦੇ ਲਈ ਭਾਰਤ ਵਿੱਚ ਆਪਣੇ ਫੁਟ ਪਰਿੰਟ ਵਧਾਉਂਦੀਆਂ ਰਹੀਆਂ।
ਇਨ੍ਹਾਂ ਸੀਈਓਜ਼ ਨੇ ਭਾਰਤ ਵਿੱਚ ਆਪਣੀਆਂ ਵਿਸ਼ਿਸ਼ਟ ਯੋਜਨਾਵਾਂ ਦੀ ਸੰਖੇਪ ਜਾਣਕਾਰੀ ਵੀ ਦਿੱਤੀ ਅਤੇ ਕੌਸ਼ਲ ਵਿਕਾਸ, ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਸਮਾਵੇਸ਼ੀ ਵਿਕਾਸ, ਹਰਿਤ ਊਰਜਾ ਅਤੇ ਵਿੱਤੀ ਸਮਾਵੇਸ਼ ਦੀ ਦਿਸ਼ਾ ਵਿੱਚ ਭਾਰਤ ਦੇ ਯਤਨਾਂ ਵਿੱਚ ਮਦਦ ਦੇਣ ਲਈ ਆਪਣੀਆਂ ਸਿਫਾਰਸ਼ਾਂ ਵੀ ਸਾਹਮਣੇ ਰੱਖੀਆਂ।
ਸੀਈਓਜ਼ ਦੀਆਂ ਟਿਪਣੀਆਂ ਉੱਤੇ ਪ੍ਰਤੀਕ੍ਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਨਿਰੰਤਰ ਸਿਆਸੀ ਸਥਿਰਤਾ, ਨੀਤੀ ਦਾ ਪੂਰਵ ਅਨੁਮਾਨ ਅਤੇ ਵਿਕਾਸ ਅਤੇ ਪ੍ਰਤੀ ਪ੍ਰਗਤੀ ਪ੍ਰਤੀ ਨੀਤੀਆਂ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੈਰ ਸਪਾਟੇ, ਪਲਾਸਟਿਕ ਰੀ-ਸਾਈਕਲਿੰਗ ਅਤੇ ਵੇਸਟ ਮੈਨੇਜਮੈਂਟ ਅਤੇ ਕਿਸਾਨਾਂ ਅਤੇ ਖੇਤੀ ਲਈ ਵਧੇਰੇ ਮੌਕੇ ਪੈਦਾ ਕਰਨ ਵਾਲੀ ਐੱਮਐੱਸਐੱਮਈਜ਼ ਵਿਵਸਥਾ ਨੂੰ ਵਧਾਉਣ ਦੀ ਪਹਿਲ ਦੇ ਵਿਕਾਸ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕੰਪਨੀਆਂ ਨੂੰ ਨਾ ਸਿਰਫ ਭਾਰਤ ਬਲਕਿ ਵਿਸ਼ਵ ਲਈ ਸਮਾਧਾਨ ਵਾਸਤੇ ਲਈ ਹੋਰ ਦੇਸ਼ਾਂ ਦੇ ਨਾਲ ਭਾਈਵਾਲੀ ਵਿੱਚ ਸਟਾਰਟ ਅੱਪ ਇੰਡੀਆ ਇਨੋਵੇਸ਼ਨ ਪਲੇਟਫਾਰਮਾਂ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ। ਇਸ ਵਿੱਚ ਪੋਸ਼ਣ ਅਤੇ ਵੇਸਟ ਮੈਨੇਜਮੈਂਟ ਵਰਗੇ ਚੁਣੌਤੀਪੂਰਨ ਮੁੱਦੇ ਸ਼ਾਮਲ ਹਨ।
****
ਵੀਆਰਆਰਕੇ ਏਕੇ
The engagements in New York continue, so does the focus on business, trade and investment ties.
— PMO India (@PMOIndia) September 25, 2019
All set for the CEO Roundtable, where PM @narendramodi will interact with top American business leaders. pic.twitter.com/zZNHvyuZql
Captains of industry interact with PM @narendramodi in New York. The extensive agenda includes harnessing investment opportunities in India and boosting commercial linkages between India and USA. pic.twitter.com/tQE9Fgutyi
— PMO India (@PMOIndia) September 25, 2019