Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਮਿਆਂਮਾਰ ਦੇ ਸਟੇਟ ਕੌਂਸਲਰ ਨਾਲ ਮੀਟਿੰਗ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸੀਆਨ-ਭਾਰਤ ਸਿਖਰ ਸੰਮੇਲਨ ਤੋਂ ਹਟ ਕੇ 03 ਨਵੰਬਰ, 2019 ਨੂੰ ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ (Aung San Suu Kyi ) ਨਾਲ ਮੀਟਿੰਗ ਕੀਤੀ। ਸਤੰਬਰ, 2017 ਦੀ ਪ੍ਰਧਾਨ ਮੰਤਰੀ ਦੀ ਮਿਆਂਮਾਰ ਯਾਤਰਾ ਅਤੇ ਸੁਸ਼੍ਰੀ ਦੀ ਜਨਵਰੀ, 2018 ਵਿੱਚ ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ ਦੌਰਾਨ ਭਾਰਤ ਯਾਤਰਾ ਨੂੰ ਯਾਦ ਕਰਦੇ ਹੋਏ ਦੋਹਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ‘ਤੇ ਦੋਹਾਂ ਨੇਤਾਵਾਂ ਨੇ ਤਸੱਲੀ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਲੁਕ ਈਸਟ ਨੀਤੀਆਂ ਅਤੇ ਗੁਆਂਢੀ ਪਹਿਲਾਂ ਦੀ ਨੀਤੀ ਤਹਿਤ ਭਾਰਤ ਦੁਆਰਾ ਮਿਆਂਮਾਰ ਨੂੰ ਸਾਂਝੇਦਾਰ ਦੇਸ਼ ਦੇ ਰੂਪ ਵਿੱਚ ਦਿੱਤੀ ਜਾਣ ਵਾਲੀ ਪ੍ਰਾਥਮਿਕਤਾ ਉੱਤੇ ਜ਼ੋਰ ਦਿੱਤਾ। ਇਸ ਦਿਸ਼ਾ ਵਿੱਚ ਉਨ੍ਹਾਂ ਨੇ ਮਿਆਂਮਾਰ ਦੇ ਰਸਤੇ ਦੱਖਣ-ਪੂਰਬੀ ਏਸ਼ਿਆ ਤੱਕ ਸੜਕ, ਬੰਦਰਗਾਹ ਅਤੇ ਬੁਨਿਆਦੀ ਢਾਂਚਾ ਨਿਰਮਾਣ ਦੇ ਮਾਧਿਅਮ ਨਾਲ ਭਾਰਤ ਦੇ ਭੌਤਿਕ ਸੰਪਰਕ ਵਿੱਚ ਸੁਧਾਰ ਲਿਆਉਣ ਦੀ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ਉੱਤੇ ਮਹੱਤਵ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ, ਮਿਆਂਮਾਰ ਦੀ ਪੁਲਿਸ, ਸੈਨਾ ਅਤੇ ਲੋਕ ਸੇਵਕਾਂ ਦੇ ਨਾਲ ਹੀ ਵਿਦਿਆਰਥੀਆਂ ਅਤੇ ਨਾਗਰਿਕਾਂ ਦੀ ਸਮਰੱਥਾ ਵਿੱਚ ਵਿਸਤਾਰ ਪ੍ਰਤੀ ਠੋਸ ਸਹਾਇਤਾ ਦੇਣਾ ਜਾਰੀ ਰੱਖੇਗਾ। ਦੋਹਾਂ ਨੇਤਾਵਾਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟ ਕੀਤੀ ਕਿ ਜਨਤਾ ਦਰਮਿਆਨ ਆਪਸੀ ਸੰਪਰਕ ਨਾਲ ਉਨ੍ਹਾਂ ਦੀ ਸਾਂਝੇਦਾਰੀ ਦਾ ਅਧਾਰ ਵਿਆਪਕ ਬਣੇਗਾ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਹਵਾਈ ਸੰਪਰਕ ਦੇ ਵਿਸਤਾਰ ਅਤੇ ਮਿਆਂਮਾਰ ਵਿੱਚ ਭਾਰਤ ਦੇ ਵਧਦੇ ਕਾਰੋਬਾਰੀ ਹਿਤਾਂ ਦਾ ਸਵਾਗਤ ਕੀਤਾ। ਇਨ੍ਹਾਂ ਹਵਾਈ ਕਾਰੋਬਾਰੀ ਹਿਤਾਂ ਵਿੱਚ ਨਵੰਬਰ, 2019 ਦੇ ਅੰਤ ਵਿੱਚ ਭਾਰਤ ਸਰਕਾਰ ਦੁਆਰਾ ਯਾਂਗੁਨ ਵਿੱਚ ਸੀਐੱਲਐੱਮਵੀ ਦੇਸ਼ਾਂ (ਕੰਬੋਡੀਆ, ਲਾਓਸ, ਮਿਆਂਮਾਰ ਅਤੇ ਵੀਅਤਨਾਮ) ਦੇ ਬਿਜ਼ਨਸ ਈਵੈਂਟ ਦੀ ਮੇਜਬਾਨੀ ਦੀ ਯੋਜਨਾ ਸ਼ਾਮਲ ਹੈ।

ਸਟੇਟ ਕੌਂਸਲਰ ਸੁਸ਼੍ਰੀ ਸੂ ਕੀ ਨੇ ਭਾਰਤ ਨਾਲ ਸਾਂਝੇਦਾਰੀ ਅਤੇ ਮਿਆਂਮਾਰ ਵਿੱਚ ਲੋਕਤੰਤਰ ਨੂੰ ਵਿਆਪਕ ਬਣਾਉਣ ਅਤੇ ਵਿਕਾਸ ਕਾਰਜਾਂ ਦੇ ਵਿਸਤਾਰ ਵਿੱਚ ਭਾਰਤ ਦੁਆਰਾ ਲਗਾਤਾਰ ਦਿੱਤੀ ਜਾ ਰਹੀ ਸਹਾਇਤਾ ਦੇ ਮਹੱਤਵ ਨੂੰ ਦੁਹਰਾਇਆ ਜਾਣ ਵਾਲੀ ਅਹਿਮਿਅਤ ਬਾਰੇ ਦੱਸਿਆ।

ਦੋਹਾਂ ਨੇਤਾਵਾਂ ਨੇ ਇਸ ਗੱਲ ਉੱਤੇ ਵੀ ਸਹਿਮਤੀ ਪ੍ਰਗਟ ਕੀਤੀ ਕਿ ਸਥਿਰ ਅਤੇ ਸੁਰੱਖਿਅਤ ਸੀਮਾ ਦੋਹਾਂ ਦੇਸ਼ਾਂ ਦੀ ਸਾਂਝੇਦਾਰੀ ਦੇ ਨਿਰੰਤਰ ਵਿਸਤਾਰ ਲਈ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਦਰੋਹੀ ਗਰੁੱਪਾਂ ਨੂੰ ਭਾਰਤ-ਮਿਆਂਮਾਰ ਸੀਮਾ ਪਾਰ ਗਤੀਵਿਧੀਆਂ ਚਲਾਉਣ ਦਾ ਅਵਸਰ ਨਾ ਮਿਲ ਸਕੇ ਸੁਨਿਸ਼ਚਿਤ ਕਰਨ ਲਈ ਮਿਆਂਮਾਰ ਵੱਲੋਂ ਦਿੱਤੇ ਜਾਣ ਵਾਲੇ ਸਹਿਯੋਗ ਨੂੰ ਭਾਰਤ ਬਹੁਤ ਮਹੱਤਵ ਦਿੰਦਾ ਹੈ।

ਮਿਆਂਮਾਰ ਦੇ ਰਖਾਇਨ ਪ੍ਰਾਂਤ ਵਿੱਚ 250 ਪ੍ਰੀਫੈਬ੍ਰੀਕੇਟਿਡ ਮਕਾਨਾਂ ਦਾ ਨਿਰਮਾਣ ਕਰਨ ਸਬੰਧੀ ਪਹਿਲਾ ਭਾਰਤੀ ਪ੍ਰੋਜੈਕਟ ਪੂਰਾ ਹੋ ਜਾਣ ਦੇ ਬਾਅਦ ਉੱਥੋਂ ਦੀ ਸਥਿਤੀ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਉਸ ਪ੍ਰਾਂਤ ਵਿੱਚ ਹੋਰ ਜ਼ਿਆਦਾ ਸਮਾਜਿਕ-ਆਰਥਿਕ ਪ੍ਰੋਜੈਕਟ ਸੰਚਾਲਿਤ ਕਰਨ ਲਈ ਤਿਆਰ ਹੈ। ਇਹ ਮਕਾਨ ਇਸ ਸਾਲ ਜੁਲਾਈ ਵਿੱਚ ਮਿਆਂਮਾਰ ਸਰਕਾਰ ਦੇ ਸਪੁਰਦ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਨੂੰ ਵਿਸਥਾਪਿਤਾਂ ਦੀ ਰਖਾਇਨ ਸਥਿਤ ਆਪਣੇ ਘਰਾਂ ਵਿੱਚ ਤੁਰੰਤ, ਸੁਰੱਖਿਅਤ ਅਤੇ ਨਿਰੰਤਰ ਵਾਪਸੀ ਖੇਤਰ, ਵਿਸਥਾਪਿਤਾਂ ਅਤੇ ਤਿੰਨਾਂ ਗੁਆਂਢੀ ਦੇਸ਼ਾਂ-ਭਾਰਤ, ਬੰਗਲਾਦੇਸ਼ ਅਤੇ ਮਿਆਂਮਾਰ ਦੇ ਹਿਤ ਵਿੱਚ ਹੈ।

ਦੋਹਾਂ ਨੇਤਾਵਾਂ ਨੇ ਆਉਣ ਵਾਲੇ ਸਾਲ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਸੰਪਰਕ ਬਣਾਈ ਰੱਖਣ, ਸਹਿਯੋਗ ਦੇ ਕੁੱਲ ਖੇਤਰਾਂ ਵਿੱਚ, ਜ਼ਬੂਤ ਸਬੰਧਾਂ ਨੂੰ ਦੋਹਾਂ ਦੇਸ਼ਾਂ ਦੇ ਬੁਨਿਆਦੀ ਹਿਤਾਂ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਉੱਤੇ ਸਹਿਮਤੀ ਪ੍ਰਗਟ ਕੀਤੀ।

********

ਵੀਆਰਆਰਕੇ/ਐੱਸਐੱਚ