ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਨਾਲ ਮੁਲਾਕਾਤ ਕੀਤੀ| ਮੰਤਰੀ ਮੰਡਲ ਦੇ ਮੈਂਬਰ ਅਤੇ ਸੁਤੰਤਰ ਚਾਰਜ ਵਾਲੇ ਰਾਜਮੰਤਰੀ ਵੀ ਮੀਟਿੰਗ ਵਿੱਚ ਮੌਜੂਦ ਸਨ|
ਮੰਤਰੀ ਮੰਡਲ ਸਕੱਤਰ ਨੇ ਇਸ ਸਾਲ ਜਨਵਰੀ ਵਿੱਚ ਸਕੱਤਰਾਂ ਦੇ ਅੱਠ ਸਮੂਹਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ‘ਤੇ ਹੁਣ ਤੱਕ ਕੀਤੇ ਕੰਮ ਸਬੰਧੀ ਸੰਖੇਪ ਪੇਸ਼ਕਾਰੀ ਦਿੱਤੀ|
ਅੱਠ ਸਮੂਹਾਂ ਵਿੱਚੋਂ ਦੋ ਸਮੂਹਾਂ ਨੇ ਆਪਣੇ ਸਮੂਹ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸਬੰਧੀ ਮੌਜੂਦਾ ਸਥਿਤੀ ਬਾਰੇ ਪੇਸ਼ਕਾਰੀ ਦਿੱਤੀ|
ਸਕੱਤਰਾਂ ਦੇ ਦਸ ਨਵੇਂ ਸਮੂਹ ਬਣਾਏ ਗਏ ਹਨ, ਜਿਹੜੇ ਨਵੰਬਰ ਦੇ ਅਖੀਰ ਤੱਕ ਸਰਕਾਰ ਦੇ ਵੱਖ-ਵੱਖ ਮਾਮਲਿਆਂ ਸਬੰਧੀ ਆਪਣੀ ਰਿਪੋਰਟ ਪੇਸ਼ ਕਰਨਗੇ| ਪਹਿਲਾਂ ਦੇ ਸਮੂਹਾਂ ਦੇ ਮੁਕਾਬਲੇ ਜਿਨ੍ਹਾਂ ਨੇ ਵਿਸ਼ੇਸ਼ ਵਿਸ਼ਿਆਂ ‘ਤੇ ਕੰਮ ਕੀਤਾ ਸੀ, ਇਸ ਗਰੁੱਪ ਦਾ ਕੇਂਦਰ ਬਿੰਦੂ ਸਰਕਾਰੀ ਖੇਤਰ ਜਿਵੇਂ ਖੇਤੀਬਾੜੀ, ਊਰਜਾ, ਆਵਾਜਾਈ ਆਦਿ ਹੋਣਗੇ|
ਸਕੱਤਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਅੱਠ ਵਿਸ਼ਾ ਅਧਾਰਤ ਸਮੂਹਾਂ ਵੱਲੋਂ ਜਨਵਰੀ ਮਹੀਨੇ ਵਿੱਚ ਕੀਤੇ ਗਏ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ| ਉਨ੍ਹਾਂ ਤਾਕੀਦ ਕੀਤੀ ਕਿ ਉਹ ਕੇਂਦਰ ਸਰਕਾਰ ਦੇ ਜਿਸ ਵੀ ਸਬੰਧਤ ਖੇਤਰ ਦੇ ਕੰਮ ਦਾ ਅਧਿਐਨ ਕਰਨਗੇ ਉਸ ਦੀ ਆਲੋਚਨਾਤਮਕ ਸਮੀਖਿਆ ਕਰਨ| ਉਨ੍ਹਾਂ ਨੇ ਅਫ਼ਸਰਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਖੋਜ ਨਾਲ ਸਬੰਧਤ ਕਾਰਜਾਂ ਨਾਲ ਨੌਜਵਾਨ ਅਫ਼ਸਰਾਂ ਨੂੰ ਜੋੜਨ|
ਜਨਅੰਕਣ ਲਾਭ (demographic dividend) ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸਮੂਹਾਂ ਨੂੰ ਆਪਣੀਆਂ ਸਿਫਾਰਸ਼ਾਂ ਵਿੱਚ ਭਾਰਤ ਦੇ 800 ਮਿਲੀਅਨ ਨੌਜਵਾਨਾਂ ਦੀ ਤਾਕਤ ਨੂੰ ਜੋੜਨ ਦੀ ਤਰਜੀਹ ਹੋਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਸਕੱਤਰਾਂ ਦੀ ਟੀਮ ਭਾਰਤ ਦੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਲਈ ਨੀਤੀਆਂ ਬਣਾਉਣ ਲਈ ਸਮੂਹਕ ਗਿਆਨ ਅਤੇ ਅਨੁਭਵ ਦਾ ਸੋਮਾ ਹੈ| ਪ੍ਰਧਾਨ ਮੰਤਰੀ ਨੇ ਇਸ ਟੀਚੇ ਤੱਕ ਪੁੱਜਣ ਲਈ ਅਧਿਕਾਰੀਆਂ ਨੂੰ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਤਾਕੀਦ ਕੀਤੀ|
ਏਕੇਟੀ/ਐੱਚਐੱਸ
Held productive & enriching interactions on policy issues with Secretaries to the GoI. https://t.co/nclDhHrKTH
— Narendra Modi (@narendramodi) October 27, 2016