Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਬੰਗਲਾਦੇਸ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੁਪਹਿਰ ਹੈਦਰਾਬਾਦ ਹਾਊਸ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਮੁਹੰਮਦ ਅਬਦੁਲ ਹਾਮਿਦ ਨਾਲ ਮੁਲਾਕਾਤ ਕੀਤੀ ।

ਮੁਲਾਕਾਤ ਦੌਰਾਨ, ਦੋਹਾਂ ਰਾਜਨੇਤਾਵਾਂ ਨੇ ਦੁਵੱਲੇ ਸਬੰਧਾਂ ਦੀ ਉਤਕ੍ਰਿਸ਼ਟ ਸਥਿਤੀ ‘ਤੇ ਕਾਫੀ ਤਸੱਲੀ ਪ੍ਰਗਟਾਈ। ਭਾਰਤ ਦੇ ਦੌਰੇ ‘ਤੇ ਆਏ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ,ਜਿਹੜੇ ਕਿ ਆਪਣੇ ਪਹਿਲਾਂ ਤੋਂ ਹੀ ਪ੍ਰਤੀਬੱਧਤਾ ਕਾਰਨ ਨਿਜੀ ਤੌਰ ‘ਤੇ ਇੱਥੇ ਆਉਣ ‘ਚ ਅਸਮਰੱਥ ਸਨ, ਵੱਲੋਂ ਦਿੱਤੀ ਗਈ ਵਧਾਈ ਤੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਜਾਣੂ ਕਰਵਾਇਆ। ਉਨ੍ਹਾਂ ਬੰਗਲਾਦੇਸ਼ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਬੰਗਲਾਦੇਸ਼ ਦਾ ਦੌਰਾ ਕਰਨ ਲਈ ਦਿੱਤੇ ਗਏ ਸੱਦੇ ਤੋਂ ਜਾਣੂ ਕਰਵਾਇਆ,ਜਿਸ ਨੂੰ ਉਨ੍ਹਾਂ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ। ਦੋਵੇਂ ਰਾਜਨੇਤਾਵਾਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਇਸ ਬਾਰੇ ਕੂਟਨੀਤਕ ਚੈਨਲਾਂ ਜ਼ਰੀਏ ਯੋਗ ਮਿਤੀਆਂ ਤੈਅ ਕਰ ਲਈਆਂ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਦੇ ਮੁਕਤੀ ਸੰਗ੍ਰਾਮ ਦੌਰਾਨ ਬਣਿਆ ਦੁਵੱਲਾ ਰਿਸ਼ਤਾ ਹੁਣ ਵੀ ਭਾਰਤ ਦੀ ਸਰਬਉੱਚ ਪ੍ਰਾਥਮਿਕਤਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਦੋਹਾਂ ਦੇਸ਼ਾਂ ਨੇ ਕਈ ਲੰਬਿਤ ਜਟਿਲ ਮੁੱਦਿਆਂ ਜਿਵੇਂ ਕਿ ਭੂਮੀ ਸੀਮਾ ਦੇ ਸੀਮਾਂਕਨ ਨੂੰ ਸੁਲਝਾਉਣ ਵਿੱਚ ਕਾਫੀ ਪਰਿਪੱਕਤਾ ਅਤੇ ਧੀਰਜ ਦਿਖਾਏ ਹਨ। ਪ੍ਰਧਾਨ ਮੰਤਰੀ ਨੇ ਬੰਗਬਧੂ ਸ਼ੇਖ ਮੁਜੀਬੁਰ ਰਹਮਾਨ ਦੀ ਜਨਮ ਸ਼ਤਾਬਦੀ (2020 ਵਿੱਚ) ਅਤੇ ਬੰਗਲਾਦੇਸ਼ ਦੀ ਮੁਕਤੀ ਦੀ 50ਵੀਂ ਵਰ੍ਹੇਗੰਡ (2021 ਵਿੱਚ) ਨੂੰ ਸੁਚੱਜੇ ਢੰਗ ਨਾਲ ਮਨਾਉਣ ਦੇ ਕੀਤੇ ਜਾ ਰਹੇ ਸਾਂਝੇ ਯਤਨਾਂ ਦੇ ਹਿੱਸੇ ਦੇ ਰੂਪ ਵਿੱਚ ਭਾਰਤ ਅਤੇ ਬੰਗਲਾਦੇਸ਼ ਦੇ ਆਪਸੀ ਸਬੰਧਾਂ ਨੂੰ ਨਵੇਂ ਮੁਕਾਮ ‘ਤੇ ਲਿਜਾਣ ਦੀ ਅਹਿਮੀਅਤ ‘ਤੇ ਵਿਸ਼ੇਸ ਜ਼ੋਰ ਦਿੱਤਾ।

ਬੰਗਲਾਦੇਸ਼ ਦੇ ਰਾਸ਼ਟਰਪਤੀ 30 ਮਈ,2019 ਨੂੰ ਭਾਰਤ ਦੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਭਾਰਤ ਦੇ ਦੌਰੇ ‘ਤੇ ਆਏ ਹੋਏ ਸਨ। ਵਿਸ਼ੇਸ਼ ਮਹਿਮਾਨ ਨੇ ਇਸ ਤੋਂ ਪਹਿਲਾਂ ਦਸੰਬਰ 2014 ਵਿੱਚ ਭਾਰਤ ਦੀ ਸਰਕਾਰੀ ਯਾਤਰਾ ਕੀਤੀ ਸੀ ਅਤੇ ਇਸ ਦੇ ਨਾਲ ਹੀ ਉਹ ਅੰਤਰਰਾਸ਼ਟਰੀ ਸੌਰ ਊਰਜਾ ਦੀ ਪਹਿਲੀ ਮੀਟਿੰਗ ਵਿੱਚ ਭਾਗ ਲੈਣ ਲਈ ਮਾਰਚ 2018 ਵਿੱਚ ਸਰਕਾਰੀ ਦੌਰੇ ‘ਤੇ ਇੱਥੇ ਆਏ ਸਨ।

****

ਏਕੇਟੀ/ਵੀਜੇ/ਐੱਸਕੇਐੱਸ