ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਾਲੀ ਵਿੱਚ ਜੀ-20 ਦੇ ਨੇਤਾਵਾਂ ਦੇ ਸਮਿਟ ਦੇ ਅਵਸਰ ’ਤੇ ਅਮਰੀਕਾ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜੋਸੇਫ ਆਰ. ਬਾਇਡਨ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਜੋਕੋ ਵਿਡੋਡੋ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਨੂੰ ਦੁਹਰਾਇਆ ਕਿ ਜੀ-20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦਾ ਇੱਕ ਪ੍ਰਮੁੱਖ ਮੰਚ ਹੈ। ਉਨ੍ਹਾਂ ਨੇ ਜੀ-20 ਦੁਆਰਾ ਆਲਮੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਪ੍ਰਮੁੱਖ ਅਰਥਵਿਵਸਥਾਵਾਂ ਦਾ ਇੱਕ ਸਾਥ ਲਿਆਉਣ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਜਾਰੀ ਰੱਖਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਜੀ-20 ਸਾਡੀਆਂ ਅਰਥਵਿਵਸਥਾਵਾਂ ਅਤੇ ਉਸ ਤੋਂ ਅੱਗੇ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਨੂੰ ਬਹਾਲ ਕਰਨ, ਮੌਜੂਦਾ ਜਲਵਾਯੂ, ਊਰਜਾ ਅਤੇ ਅਨਾਜ ਸੰਕਟ ਨਾਲ ਨਜਿੱਠਣ, ਆਲਮੀ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਟੈਕਨੋਲੋਜੀ ਸਬੰਧੀ ਬਦਲਾਅ ਨੂੰ ਹੁਲਾਰਾ ਦੇਣ ਦੇ ਲਈ ਮਿਲ ਕੇ ਕੰਮ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਆਪਣੀ ਪ੍ਰਧਾਨਗੀ ਦੇ ਦੌਰਾਨ ਹੋਰ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣੇਗਾ। ਉਨ੍ਹਾਂ ਨੇ ਕਮਜ਼ੋਰ ਦੇਸ਼ਾਂ ਦੀ ਸਹਾਇਤਾ ਕਰਨ, ਸਮਾਵੇਸ਼ੀ ਵਿਕਾਸ ਦਾ ਸਮਰਥਨ ਕਰਨ, ਆਰਥਿਕ ਸੁਰੱਖਿਆ ਅਤੇ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ, ਬਹੁਪੱਖੀ ਵਿੱਤੀ ਸੰਸਾਥਾਨਾਂ ਦੇ ਲਈ ਵਿੱਤ ਪੋਸ਼ਣ ਦਾ ਬਿਹਤਰ ਅਤੇ ਅਭਿਨਵ ਮਾਡਲ ਵਿਕਸਿਤ ਕਰਨ, ਜਲਵਾਯੂ ਪਰਿਵਰਤਨ, ਮਹਾਮਾਰੀ, ਆਰਥਿਕ ਨਾਜੁਕਤਾ (ਫਾਜਿਲਿਟੀ), ਗ਼ਰੀਬੀ ਘੱਟ ਕਰਨ ਅਤੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਨੂੰ ਹਾਸਿਲ ਕਰਨ ਜਿਹੀਆਂ ਚੁਣੌਤੀਆਂ ਦਾ ਸਮਾਧਾਨ ਪ੍ਰਦਾਨ ਕਰਨ ਅਤੇ ਜਨਤਕ ਅਤੇ ਨਿਜੀ ਵਿੱਤ ਪੋਸ਼ਣ ਦਾ ਲਾਭ ਉਠਾ ਕੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਅੰਤਰਾਲ ਨੂੰ ਖਤਮ ਕਰਨ ਵਿੱਚ ਜੀ-20 ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਪ੍ਰਧਾਨਗੀ ਦੇ ਤਹਿਤ ਜੀ-20 ਦੇ ਕਾਰਜਾਂ ਦੇ ਸਮਰਥਨ ਕਰਨ ਦੀ ਪ੍ਰਤੀਬੱਧਤਾ ਦੇ ਲਈ ਰਾਸ਼ਟਰੀ ਵਿਡੋਡੋ ਅਤੇ ਰਾਸ਼ਟਰਪਤੀ ਬਾਈਡਨ ਦਾ ਧੰਨਵਾਦ ਕੀਤਾ।
***
ਡੀਐੱਸ/ਏਕੇ
Happy to have met @POTUS @JoeBiden at the @g20org Summit in Bali. We had fruitful exchanges on key issues. pic.twitter.com/il7GbnOIpS
— Narendra Modi (@narendramodi) November 15, 2022
PM @narendramodi and @POTUS @JoeBiden interact during the @g20org Summit in Bali. pic.twitter.com/g5VNggwoXd
— PMO India (@PMOIndia) November 15, 2022
PM @narendramodi arrives at the @g20org Summit. He was welcomed by President @jokowi. The Summit will witness extensive deliberations on ways to overcome important global challenges. It will also focus on ways to further sustainable development across our planet. pic.twitter.com/G6dv1RmGue
— PMO India (@PMOIndia) November 15, 2022