ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਰੋਸ਼ਿਮਾ ਵਿੱਚ ਜੀ-7 ਸਮਿਟ ਦੇ ਦੌਰਾਨ, 20 ਮਈ, 2023 ਨੂੰ ਫਰਾਂਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਦੁਵੱਲੀ ਮੀਟਿੰਗ ਕੀਤੀ।
ਪ੍ਰਧਾਨ ਮੰਤਰੀ ਨੇ 14 ਜੁਲਾਈ, 2023 ਨੂੰ ਬੈਸਟਿਲ ਦਿਵਸ ‘ਤੇ ਉਨ੍ਹਾਂ ਨੂੰ ਸਨਮਾਨਿਤ ਅਤਿਥੀ ਦੇ ਰੂਪ ਵਿੱਚ ਸੱਦਾ ਦੇਣ ਦੇ ਲਈ ਰਾਸ਼ਟਰਪਤੀ ਮੈਕ੍ਰੋਂ ਦਾ ਧੰਨਵਾਦ ਕੀਤਾ।
ਨੇਤਾਵਾਂ ਨੇ ਵਪਾਰ ਅਤੇ ਆਰਥਿਕ ਖੇਤਰਾਂ ਵਿੱਚ ਸਹਿਯੋਗ, ਸ਼ਹਿਰੀ ਹਵਾਬਾਜ਼ੀ; ਅਖੁੱਟ ਸਰੋਤਾਂ; ਸੱਭਿਆਚਾਰ: ਰੱਖਿਆ ਖੇਤਰ ਵਿੱਚ ਸਹਿ-ਉਤਪਾਦਨ ਅਤੇ ਮੈਨੂਫੈਕਚਰਿੰਗ; ਸਿਵਲ ਨਿਊਕਲੀਅਰ ਕੋਆਪ੍ਰੇਸ਼ਨ ਸਮੇਤ ਵਿਭਿੰਨ ਖੇਤਰਾਂ ਵਿੱਚ ਰਣਨੀਤਕ ਸਾਂਝੇਦਾਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਇਸ ‘ਤੇ ਸੰਤੋਸ਼ ਵਿਅਕਤ ਕੀਤਾ। ਉਹ ਨਵੇਂ ਖੇਤਰਾਂ ਵਿੱਚ ਸਾਂਝੇਦਾਰੀ ਦਾ ਵਿਸਤਾਰ ਕਰਨ ‘ਤੇ ਸਹਿਮਤ ਹੋਏ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਜੀ20 ਪ੍ਰਧਾਨਗੀ ਦੇ ਲਈ ਫਰਾਂਸ ਦੇ ਸਮਰਥਨ ‘ਤੇ ਰਾਸ਼ਟਰਪਤੀ ਮੈਕ੍ਰੋਂ ਦਾ ਧੰਨਵਾਦ ਕੀਤਾ। ਨੇਤਾਵਾਂ ਨੇ ਖੇਤਰੀ ਵਿਕਾਸ ਅਤੇ ਆਲਮੀ ਚੁਣੌਤੀਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
******
ਡੀਐੱਸ/ਐੱਸਟੀ
PM @narendramodi held a productive meeting with President @EmmanuelMacron of France. The leaders took stock of the entire gamut of India-France bilateral relations. pic.twitter.com/7DuZRlOnbB
— PMO India (@PMOIndia) May 20, 2023