Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਪ੍ਰਸਿੱਧ ਰਾਕਟ ਸਾਇੰਟਿਸਟ ਅਤੇ ਗੈਲੇਕਟਿਕ ਐਨਰਜੀ ਵੈਂਚਰਸ ਦੇ ਸੰਸਥਾਪਕ ਸ਼੍ਰੀ ਸਿਯਾਬੁਲੇਲਾ ਜੁਜ਼ਾ (Mr. Siyabulela Xuza) ਦੇ ਨਾਲ ਬੈਠਕ

ਪ੍ਰਧਾਨ ਮੰਤਰੀ ਦੀ ਪ੍ਰਸਿੱਧ ਰਾਕਟ ਸਾਇੰਟਿਸਟ ਅਤੇ ਗੈਲੇਕਟਿਕ ਐਨਰਜੀ ਵੈਂਚਰਸ ਦੇ ਸੰਸਥਾਪਕ ਸ਼੍ਰੀ ਸਿਯਾਬੁਲੇਲਾ ਜੁਜ਼ਾ (Mr. Siyabulela Xuza) ਦੇ ਨਾਲ ਬੈਠਕ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ ਪ੍ਰਸਿੱਧ ਰਾਕਟ ਸਾਇੰਟਿਸਟ ਅਤੇ ਗੈਲੇਕਟਿਕ ਐਨਰਜੀ ਵੈਂਚਰਸ (Galactic Energy Ventures) ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸਿਯਾਬੁਲੇਲਾ ਜੁਜ਼ਾ (Mr. Siyabulela Xuza) ਨਾਲ ਮੁਲਾਕਾਤ ਕੀਤੀ।

ਸ਼੍ਰੀ ਜੁਜ਼ਾ ਨੇ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ’ਤੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਆਪਣੀ ਸਫ਼ਲਤਾ ਦਾ ਕ੍ਰੈਡਿਟ ਡਿਜੀਟਲ ਇੰਡੀਆ (Digital India) ਨੂੰ ਦਿੱਤਾ ਅਤੇ ਭਾਰਤ ਵਿੱਚ ਚਲ ਰਹੇ ਆਪਣੇ ਪ੍ਰੋਜੈਕਟਾਂ ’ਤੇ ਪ੍ਰਕਾਸ਼ ਪਾਇਆ।

ਚਰਚਾ ਵਿੱਚ ਊਰਜਾ ਦੇ ਭਵਿੱਖ ਅਤੇ ਸਥਾਈ ਸਮਾਧਾਨ ਖੋਜਣ ਨਾਲ ਸਬੰਧਿਤ ਮੁੱਦੇ ਭੀ ਸ਼ਾਮਲ ਸਨ।

 

 

***

ਡੀਐੱਸ