Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਪ੍ਰਸਿੱਧ ਫਰਾਂਸੀਸੀ ਯੋਗ ਅਧਿਆਪਕ, ਸੁਸ਼੍ਰੀ ਚਾਰਲੋਟ ਚੋਪਿਨ (Charlotte Chopin) ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਦੀ ਪ੍ਰਸਿੱਧ ਫਰਾਂਸੀਸੀ ਯੋਗ ਅਧਿਆਪਕ, ਸੁਸ਼੍ਰੀ ਚਾਰਲੋਟ ਚੋਪਿਨ (Charlotte Chopin) ਨਾਲ ਮੁਲਾਕਾਤ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਪੈਰਿਸ ਵਿੱਚ ਪ੍ਰਸਿੱਧ ਫਰਾਂਸੀਸੀ ਯੋਗ ਅਧਿਆਪਕ, ਸੁਸ਼੍ਰੀ ਚਾਰਲੋਟ ਚੋਪਿਨ (Charlotte Chopin) ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਸੁਸ਼੍ਰੀ ਚੋਪਿਨ ਦੀ ਯੋਗ ਦੇ ਪ੍ਰਤੀ ਗਹਿਰੀ ਆਸਥਾ ਅਤੇ ਫਰਾਂਸ ਵਿੱਚ ਯੋਗ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਕੀਤੇ ਗਏ ਉਨ੍ਹਾਂ ਦੇ ਬੇਮਿਸਾਲ ਕਾਰਜਾਂ ਦੀ ਸਰਾਹਨਾ ਕੀਤੀ।

ਸੁਸ਼੍ਰੀ ਚੋਪਿਨ ਨੇ ਯੋਗ ਦੁਆਰਾ ਜੀਵਨ ਵਿੱਚ ਖੁਸ਼ੀਆਂ ਲਿਆਉਣ ਅਤੇ ਸਮੁੱਚੀ ਭਲਾਈ ਨੂੰ ਹੁਲਾਰਾ ਦੇਣ ਬਾਰੇ ਆਪਣੇ ਵਿਚਾਰ ਸਾਂਝਾ ਕੀਤੇ। ਉਨ੍ਹਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੇ ਕਾਰਨ ਯੋਗ ਵਿੱਚ ਵਧਦੀ ਰੁਚੀ ਬਾਰੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

***

ਡੀਐੱਸ/ਏਕੇ