ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ‘ਪ੍ਰਗਤੀ’ ਰਾਹੀਂ ਆਪਣੀ 17ਵੀਂ ਗੱਲਬਾਤ ਦੀ ਪ੍ਰਧਾਨਗੀ ਕੀਤੀ। ‘ਪ੍ਰਗਤੀ’ ਪ੍ਰੋ-ਐਕਟਿਵ ਗਵਰਨੈਂਸ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਸਮੇਂ ਸਿਰ ਲਾਗੂ ਕਰਨ ਵਾਲਾ ਆਈ.ਸੀ.ਟੀ. ਅਧਾਰਤ ਬਹੁ- ਮੋਡਲ ਪਲੇਟਫਾਰਮ ਹੈ।
ਪ੍ਰਧਾਨ ਮੰਤਰੀ ਨੇ ਦੂਰ ਸੰਚਾਰ ਖੇਤਰ ਨਾਲ ਸਬੰਧਤ ਸ਼ਿਕਾਇਤਾਂ ਦੇ ਪ੍ਰਬੰਧਨ ਅਤੇ ਹੱਲ ਕਰਨ ਦੀ ਦਿਸ਼ਾ ਵਿੱਚ ਸਮੀਖਿਆ ਕੀਤੀ।ਜ਼ਿਆਦਤਰ ਸ਼ਿਕਾਇਤਾਂ ਘਟੀਆ ਸੇਵਾ ਗੁਣਵੱਤਾ, ਸੰਪਰਕ ਅਤੇ ਲੈਂਡਲਾਈਨ ਕੁਨੈਕਸ਼ਨਾਂ ਦੇ ਸਹੀ ਕੰਮ ਨਾ ਕਰਨ ਬਾਰੇ ਸਨ। ਸਕੱਤਰ (ਦੂਰ ਸੰਚਾਰ ਵਿਭਾਗ) ਨੇ ਇਸ ਸਬੰਧ ਵਿੱਚ ਉਠਾਏ ਗਏ ਕਦਮਾਂ ਬਾਰੇ ਦੱਸਿਆ।ਪ੍ਰਧਾਨ ਮੰਤਰੀ ਨੇ ਕੁਸ਼ਲਤਾ ਵਿੱਚ ਸੁਧਾਰ, ਅਤੇ ਸਾਰੇ ਪੱਧਰਾਂ ਤੇ ਜਵਾਬਦੇਹੀ ਤੈਅ ਕਰਕੇ ਜਲਦ ਤੋਂ ਜਲਦ ਸਥਿਤੀ ਵਿੱਚ ਪ੍ਰਤੱਖ ਬਦਲਾਅ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਅਪਰੈਲ 2015 ਦੀ ਉਨ੍ਹਾਂ ਦੀ ਸਮੀਖਿਆ ਨੁੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਉਪਲੱਬਧ ਅਤੇ ਮੌਜੂਦਾ ਤਕਨੀਕ ਦੀ ਵਰਤੋਂ ਨਾਲ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ) ਦੀ ਪ੍ਰਗਤੀ ਸਮੀਖਿਆ ਦੇ ਦੌਰਾਨ,ਪ੍ਰਧਾਨ ਮੰਤਰੀ ਨੇ 2022 ਤੱਕ ਸਾਰਿਆਂ ਲਈ ਘਰ ਪ੍ਰਦਾਨ ਕਰਨ ਦੀ ਕੇਂਦਰੀ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਰਾਜਾਂ ਨੂੰ ਰਣਨੀਤੀਆਂ,ਸਮਾਂਬੱਧ ਕਾਰਜ ਯੋਜਨਾ ਤੇ ਰੂਪਰੇਖਾ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਨਿਗਰਾਨੀ ਤੰਤਰ ਬਣਾਕੇ ਕੰਮ ਕਰਨ ਲਈ ਕਿਹਾ।ਉਨ੍ਹਾਂ ਨੇ ਨਵੀਨਤਮ ਟੈਕਨੋਲੋਜੀ ਸਮੱਗਰੀ ਦੀ ਵਰਤੋਂ ਕਰਕੇ ਗਤੀ ਅਤੇ ਕੰਮ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਵਿਸ਼ਵ ਬੈਂਕ ਦੀ ਰਿਪੋਰਟ “ਕਾਰੋਬਾਰ ਕਰਨ ਦੀ ਸੌਖ”ਦਾ ਜ਼ਿਕਰ ਕਰਦੇ ਹੋਏ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਅਤੇ ਮੁੱਖ ਸਕੱਤਰਾਂ ਨੂੰ “ਕਾਰੋਬਾਰ ਕਰਨ ਦੀ ਸੌਖ” ਦੇ ਸਬੰਧ ਵਿੱਚ ਸਥਿਤੀ ਵਿੱਚ ਸਮੀਖਿਆ ਕਰਨ ਲਈ ਕਿਹਾ।ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਰਿਪੋਰਟ ਦੇ ਮਾਪਦੰਡਾਂ ਅਨੁਸਾਰ ਪ੍ਰਗਤੀ ਦਾ ਜਾਇਜ਼ਾ ਲੈਣ।ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਹਫਤਾਵਾਰੀ ਅਧਾਰ ਪ੍ਰਗਤੀ ਦੀ ਸਮੀਖਿਆ ਕਰਨ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਤੇਲੰਗਾਨਾ,ਉੜੀਸਾ,ਮਹਾਰਾਸ਼ਟਰ,ਆਂਧਰਾ ਪ੍ਰਦੇਸ਼,ਮੱਧ-
ਪ੍ਰਦੇਸ਼,ਰਾਜਸਥਾਨ,ਗੁਜਰਾਤ,ਕੇਰਲ,ਤਾਮਿਲਨਾਡੂ,ਕਰਨਾਟਕ,ਹਰਿਆਣਾ,ਬਿਹਾਰ,ਪੱਛਮੀ ਬੰਗਾਲ ਅਤੇ ਮੇਘਾਲਿਆ ਸਮੇਤ ਵੱਖ ਵੱਖ ਰਾਜਾਂ ਵਿੱਚ ਫੈਲੇ ਰੇਲਵੇ,ਸੜਕਾਂ,ਬੰਦਰਗਾਹ,ਬਿਜਲੀ ਅਤੇ ਕੁਦਰਤੀ ਗੈਸ ਖੇਤਰ ਦੇ ਅਹਿਮ ਬੁਨਿਆਦੀ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰੋਜੈਕਟਾਂ ਨੂੰ ਸਮੇਂ ‘ਤੇ ਪੂਰਾ ਕਰਨ ਦੇ ਮਹੱਤਵ ਨੂੰ ਦੋਹਰਾਉਂਦੇ ਹੋਏ ਕਿ ਇਸ ਨਾਲ ਲਾਗਤ ਦੀ ਸੀਮਾ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ, ਅਤੇ ਮੂਲ ਰੂਪ ਵਿੱਚ ਕਲਪਿਤ ਕੀਤੇ ਸਮੇਂ ‘ਤੇ ਪ੍ਰੋਜੈਕਟਾਂ ਦਾ ਲਾਭ ਲੋਕਾਂ ਤੱਕ ਪਹੁੰਚ ਸਕਦਾ ਹੈ।ਅੱਜ ਸਮੀਖਿਆ ਕੀਤੇ ਗਏ ਪ੍ਰੋਜੈਕਟਾਂ ਵਿੱਚ ਬੀਰਨੀਹਾਟ-ਸ਼ਿਲੌਗ (Birnihat-Shillong) ਰੇਲਵੇ ਲਾਈਨ; ਜੋਗਬਾਨੀ-ਬਿਰਾਟਨਗਰ (Jogbani-Biratnagar) (ਨੇਪਾਲ) ਰੇਲਵੇ ਲਾਈਨ; ਸੂਰਤ-ਦਾਹਿਸਰ (Surat-Dahisar) ਹਾਈਵੇ ; ਗੁੜਗਾਓ-ਜੈਪੁਰ ਹਾਈਵੇ; ਚੇਨਈ ਅਤੇ ਏਨੋਰ (Ennore) ਬੰਦਰਗਾਹ ਸੰਪਰਕ ਪ੍ਰੋਜੈਕਟ,ਕੋਚੀਨ ਸ਼ਿਪਯਾਰਡ ਖੁਸ਼ਕ-ਬੰਦਰਗਾਹ (Cochin Shipyard dry-dock) ਨਿਰਮਾਣ; ਅਤੇ ਪੂਰਬੀ ਤਟ ਤੋਂ ਪੱਛਮੀ ਤਟ ਤੱਕ ਮਾਲਾਵਾਰਮ-ਭੋਪਾਲ-ਭੀਲਵਾੜਾ-ਵਿਜੈਪੁਰ (East Coast to West Coast Mallavaram-Bhopal-Bhilwara-Vijayapur ) ਕੁਦਰਤੀ ਗੈਸ ਪਾਈਪ ਲਾਈਨ ਸ਼ਾਮਲ ਹਨ।
ਏਕੇਟੀ/ਐੱਚਐੱਸ