Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ

ਪ੍ਰਧਾਨ ਮੰਤਰੀ ਦੀ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਡੋਨਾਲਡ ਟਸਕ ਨਾਲ ਅੱਜ ਵਾਰਸਾ ਵਿੱਚ ਮੁਲਾਕਾਤ ਕੀਤੀ। ਫੈਡਰਲ ਚਾਂਸਲਰੀ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ।

ਦੋਵਾਂ ਨੇਤਾਵਾਂ ਨੇ ਸੀਮਤ ਅਤੇ ਪ੍ਰਤੀਨਿਧੀ ਮੰਡਲ ਪੱਧਰ ਦੇ ਫਾਰਮੈਟ  ਵਿੱਚ ਗੱਲਬਾਤ ਕੀਤੀ। ਭਾਰਤ-ਪੋਲੈਂਡ ਸਬੰਧਾਂ ਦੇ ਮਹੱਤਵ ਨੂੰ ਦੇਖਦੇ ਹੋਏ, ਦੋਵਾਂ ਨੇਤਾਵਾਂ ਨੇ ਇਸ ਰਿਸ਼ਤੇ ਨੂੰ ਉਨੱਤ ਕਰਕੇ ਇੱਕ ‘ਰਣਨੀਤਕ ਸਾਂਝੇਦਾਰੀ’ ਵਿੱਚ ਬਦਲਣ ਦਾ ਫ਼ੈਸਲਾ ਲਿਆ। ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਵਿਗਿਆਨ ਅਤੇ ਟੈਕਨੋਲੋਜੀ, ਰੱਖਿਆ ਅਤੇ ਸੁਰੱਖਿਆਸੱਭਿਆਚਾਰਕ ਸਹਿਯੋਗ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਸਮੇਤ ਦੁਵੱਲੀ ਸਾਂਝੇਦਾਰੀ ਦੇ ਵਿਭਿੰਨ ਪਹਿਲੂਆਂ ‘ਤੇ ਵਿਆਪਕ ਚਰਚਾ ਕੀਤੀ। ਦੋਵੇਂ ਨੇਤਾ ਇਸ ਗੱਲ ‘ਤੇ ਸਹਿਮਤ ਹੋਏ ਕਿ ਫੂਡ ਪ੍ਰੋਸੈੱਸਿੰਗ, ਸ਼ਹਿਰੀ ਬੁਨਿਆਦੀ ਢਾਂਚੇ, ਜਲ, ਠੋਸ ਰਹਿੰਦ ਖੂੰਹਦ ਪ੍ਰਬੰਧਨ, ਇਲੈਕਟ੍ਰਿਕ ਵਾਹਨ, ਗ੍ਰੀਨ ਹਾਈਡ੍ਰੋਜਨ, ਨਵਿਆਉਣਯੋਗ ਊਰਜਾ, ਏਆਈ, ਮਾਈਨਿੰਗ ਅਤੇ ਸਵੱਛ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਆਰਥਿਕ ਅਤੇ ਵਪਾਰਕ ਸਹਿਯੋਗ ਦੇ ਮਹੱਤਵਪੂਰਨ ਅਵਸਰ ਉਪਲਬਧ ਹਨ।

ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਜਾਮਨਗਰ ਦੇ ਮਹਾਰਾਜਾ ਅਤੇ ਕੋਲਹਾਪੁਰ ਦੇ ਸ਼ਾਹੀ ਪਰਿਵਾਰ ਦੀ ਉਦਾਰਤਾ ‘ਤੇ ਅਧਾਰਿਤ ਦੋਹਾਂ ਦੇਸ਼ਾਂ ਦੇ ਦਰਮਿਆਨ ਅਨੂਠੇ ਬੰਧਨ ਨੂੰ ਉਜਾਗਰ ਕੀਤਾ ।

ਦੋਵਾਂ ਨੇਤਾਵਾਂ ਨੇ ਯੂਕਰੇਨ ਅਤੇ ਪੱਛਮ ਏਸ਼ੀਆ ਦੇ ਸੰਘਰਸ਼ਾਂ ਸਮੇਤ ਆਪਸੀ ਹਿੱਤ ਦੇ ਮਹੱਤਵਪੂਰਨ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਨਾਂ ਵਿੱਚ ਸੁਧਾਰ, ਜਲਵਾਯੂ ਪਰਿਵਰਤਨ ਨਾਲ ਸਬੰਧਿਤ ਕਾਰਵਾਈ ਅਤੇ ਆਤੰਕਵਾਦ ਤੋਂ ਪੈਦਾ ਖਤਰਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਮੀਟਿੰਗ ਤੋਂ ਬਾਅਦ ਭਾਰਤ-ਪੋਲੈਂਡ ਰਣਨੀਤਕ ਸਾਂਝੇਦਾਰੀ ਦੇ ਲਾਗੂਕਰਨ ਲਈ ਇੱਕ ਸੰਯੁਕਤ ਬਿਆਨ ਅਤੇ ਇੱਕ ਕਾਰਜ ਯੋਜਨਾ [2024-2028] ਜਾਰੀ ਕੀਤੀ ਗਈ।

 

***

 ਐੱਮਜੇਪੀਐੱਸ/ਏਕੇ