Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਪਾਪੁਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ

ਪ੍ਰਧਾਨ ਮੰਤਰੀ ਦੀ ਪਾਪੁਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਪ੍ਰਸ਼ਾਂਤ ਦ੍ਵੀਪ ਸਮੂਹ ਸਹਿਯੋਗ ਮੰਚ (ਐੱਫਆਈਪੀਆਈਸੀ) ਦੀ ਤੀਸਰੀ ਸਮਿਟ ਦੌਰਾਨ 22 ਮਈ 2023 ਨੂੰ ਪੋਰਟ ਮੋਰੇਸਬੀ ਵਿਖੇ ਪਾਪੂਆ ਨਿਊ ਗਿਨੀ (ਪੀਐੱਨਜੀਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜੇਮਸ ਮੈਰਾਪੇ (Mr. James Marape) ਦੇ ਨਾਲ ਦੁਵੱਲੀ ਮੀਟਿੰਗ ਕੀਤੀ।

 

ਪ੍ਰਧਾਨ ਮੰਤਰੀ ਮੋਦੀ ਗਰਮਜੋਸ਼ੀ ਨਾਲ ਸਵਾਗਤ ਕਰਨ ਅਤੇ ਤੀਸਰੇ ਐੱਫਆਈਪੀਆਈਸੀ ਸਮਿਟ ਦੀ ਸਹਿ-ਮੇਜ਼ਬਾਨੀ ਕਰਨ ਲਈ ਪ੍ਰਧਾਨ ਮੰਤਰੀ ਮੈਰਾਪੇ ਦਾ ਧੰਨਵਾਦ ਕੀਤਾ। ਦੋਵਾਂ ਰਾਜਨੇਤਾਵਾਂ ਨੇ ਆਪਣੇ ਦੁਵੱਲੇ ਸਬੰਧਾਂ ਦਾ ਜਾਇਜ਼ਾ ਲਿਆ ਅਤੇ ਵਪਾਰ ਅਤੇ ਨਿਵੇਸ਼ਸਿਹਤਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ਅਤੇ ਸੂਚਨਾ ਟੈਕਨੋਲੋਜੀ ਸਮੇਤ ਵਿਭਿੰਨ ਖੇਤਰਾਂ ਵਿੱਚ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਅਤੇ ਉਪਾਵਾਂ ਤੇ ਚਰਚਾ ਕੀਤੀ। ਉਨ੍ਹਾਂ ਨੇ ਜਲਵਾਯੂ ਕਾਰਵਾਈ ਨਾਲ ਸਬੰਧਿਤ ਮੁੱਦਿਆਂ ਅਤੇ ਦੋਵੇਂ ਦੇਸ਼ਾਂ ਦੋ ਲੋਕਾਂ ਦਰਮਿਆਨ ਸਬੰਧਾਂ ਨੂੰ ਹੁਲਾਰਾ ਦੇਣ ‘ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰਸ਼ਾਂਤ ਦ੍ਵੀਪ ਦੀਆਂ ਪ੍ਰਾਥਮਿਕਤਾਵਾਂ ਅਤੇ ਇੱਛਾਵਾਂ ਲਈ ਭਾਰਤ ਦੇ ਸਮਰਥਨ ਅਤੇ ਸਨਮਾਨ ਨੂੰ ਦੁਹਰਾਇਆ।

 

ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਮੈਰਾਪੇ ਨੇ ਤਮਿਲ ਕਲਾਸਿਕ ‘ਥਿਰੂਕੁੱਰਲ’ ਦਾ ਪੀਐੱਨਜੀ ਦੀ ਟੋਕ ਪਿਸਿਨ ਭਾਸ਼ਾ (Tok Pisin language) ਵਿੱਚ ਅਨੁਵਾਦ ਲਾਂਚ ਕੀਤਾ। ਭਾਸ਼ਾ ਵਿਗਿਆਨੀ ਸ਼੍ਰੀਮਤੀ ਸੁਭਾ ਸਸੀਂਦ੍ਰਨ ਅਤੇ ਪਾਪੂਆ ਨਿਊ ਗਿਨੀ ਦੇ ਪੱਛਮੀ ਨਿਊ ਬ੍ਰਿਟੇਨ ਪ੍ਰਾਂਤ ਦੇ ਗਵਰਨਰ ਸ਼੍ਰੀ ਸਸ਼ਿੰਦ੍ਰਨ ਮੁਥੁਵੇਲਇਸ ਅਨੁਵਾਦਿਤ ਪੁਸਤਕ ਦੇ ਸਹਿ-ਲੇਖਕ ਹਨ। ਪੁਸਤਾ ਵਿੱਚ ਪ੍ਰਧਾਨ ਮੰਤਰੀ ਮੈਰਾਪੇ ਦਾ ਇੱਕ ਮੁਖਬੰਧ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਲੇਖਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਪਾਪੁਆ ਨਿਊ ਗਿਨੀ ਵਿੱਚ ਭਾਰਤੀ ਵਿਚਾਰ ਅਤੇ ਸੰਸਕ੍ਰਿਤੀ ਦੇ ਸਿਧਾਂਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

***

ਡੀਐੱਸ/ਐੱਸਟੀ