Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਦੀ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਦੌਰਾਨ 10 ਸਤੰਬਰ 2023 ਨੂੰ ਨੀਦਰਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਮਾਰਕ ਰੂਟੇ (H.E. Mr. Mark Rutte) ਨਾਲ ਦੁਵੱਲੀ ਬੈਠਕ ਕੀਤੀ।

ਪ੍ਰਧਾਨ ਮੰਤਰੀ ਰੁਟੇ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਅਤੇ ਸਮਿਟ ਦੀ ਸਫ਼ਲਤਾ ਦੇ ਲਈ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਚੰਦਰਯਾਨ ਮਿਸ਼ਨ ਦੀ ਸਫ਼ਲਤਾ ‘ਤੇ ਭੀ ਭਾਰਤ ਨੂੰ ਵਧਾਈਆਂ ਦਿੱਤੀਆਂ ਅਤੇ ਚੰਦਰਮਾ ‘ਤੇ ਆਦਿਤਯ (Aditya) ਮਿਸ਼ਨ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। 

ਦੋਨਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼ਰੱਖਿਆ ਅਤੇ ਸੁਰੱਖਿਆਸਵੱਛ ਊਰਜਾ ਅਤੇ ਗ੍ਰੀਨ ਹਾਇਡ੍ਰੋਜਨਸੈਮੀਕੰਡਕਟਰਸਾਈਬਰ ਅਤੇ ਡਿਜੀਟਲ ਟੈਕਨੋਲੋਜੀ ਵਿੱਚ ਸਹਿਯੋਗ ਸਮੇਤ ਆਪਣੀ ਦੁਵੱਲੀ ਭਾਈਵਾਲੀ ਨੂੰ ਹੋਰ ਗਹਿਰਾ ਕਰਨ ਦੇ ਢੰਗ ਤਰੀਕਿਆਂ ‘ਤੇ ਚਰਚਾ ਕੀਤੀ। 

ਚਰਚਾ ਵਿੱਚ ਆਪਸੀ ਹਿਤਾਂ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ ਨੂੰ ਭੀ ਸ਼ਾਮਲ ਕੀਤਾ ਗਿਆ। 

 

  ************

 

ਡੀਐੱਸ/ਏਕੇ