Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ

ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਪ੍ਰਸ਼ਾਂਤ ਦ੍ਵੀਪ ਸਮੂਹ ਸਹਿਯੋਗ ਮੰਚ (ਐੱਫਆਈਪੀਆਈਸੀ) ਦੀ ਤੀਸਰੀ ਸਮਿਟ ਦੌਰਾਨ 22 ਮਈ 2023 ਨੂੰ ਪੋਰਟ ਮੋਰੇਸਬੀ ਵਿਖੇ ਪਾਪੁਆ ਵਿਖੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕ੍ਰਿਸ ਹਿਪਕਿਨਜ਼ (Mr. Chris Hipkins) ਨਾਲ ਮੀਟਿੰਗ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਇਹ ਪਹਿਲੀ  ਗੱਲਬਾਤ ਸੀ।

 

ਦੋਹਾਂ ਰਾਜਨੇਤਾਵਾਂ ਨੇ ਹੁਣ ਚਲ ਰਹੇ ਦੁਵੱਲੇ ਸਹਿਯੋਗ ਦੀਆਂ ਪਹਿਲਾਂ ਤੇ ਚਰਚਾ ਕੀਤੀ ਅਤੇ ਵਪਾਰ ਅਤੇ ਵਣਜਸਿੱਖਿਆਸੂਚਨਾ ਟੈਕਨੋਲੌਜੀਟੂਰਿਜ਼ਮਸੱਭਿਆਚਾਰਖੇਡਾਂ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਸਬੰਧਾਂ ਸਮੇਤ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਦੇ ਵਿਸਤਾਰ ਬਾਰੇ ਸਹਿਮਤੀ ਵਿਅਕਤ ਕੀਤੀ।

 *********

ਡੀਐੱਸ/ਐੱਸਟੀ