Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ

ਪ੍ਰਧਾਨ ਮੰਤਰੀ ਦੀ ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ-7 ਸਮਿਟ ਦੇ ਲਈ ਹਿਰੋਸ਼ਿਮਾ ਦੀ ਯਾਤਰਾ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਪ੍ਰਮੁੱਖ ਜਪਾਨੀ ਹਸਤੀਆਂ ਡਾ. ਤੋਮਿਓ ਮਿਜ਼ੋਕਾਮੀ ਅਤੇ ਸੁਸ਼੍ਰੀ ਹਿਰੋਕੋ ਤਾਕਾਯਾਮਾ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਆਪਣੇ ਕਾਰਜਖੇਤਰ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤੇ ਹਨ।

 

ਓਸਾਕਾ ਯੂਨੀਵਰਸਿਟੀ ਦੇ ਗ੍ਰੈਜੂਏਟ ਸਕੂਲ ਆਵ੍ ਫੌਰੇਨ ਸਟਡੀਜ਼ ਵਿੱਚ ਪ੍ਰੋਫੈਸਰ ਐਮੇਰਿਟਸ ਡਾ. ਤੋਮਿਓ ਮਿਜ਼ੋਕਾਮੀ ਇੱਕ ਪ੍ਰਸਿੱਧ ਲੇਖਕ ਅਤੇ ਭਾਸ਼ਾ ਵਿਗਿਆਨੀ ਹਨ ਤੇ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦੇ ਮਾਹਿਰ ਹਨ। ਜਪਾਨ ਵਿੱਚ ਭਾਰਤੀ ਸਾਹਿਤ ਅਤੇ ਸੰਸਕ੍ਰਿਤੀ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਡਾ. ਤੋਮਿਓ ਮਿਜ਼ੋਕਾਮੀ ਨੂੰ 2018 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਵਿਆਪਕ ਤੌਰ ‘ਤੇ ਸਰਾਹੇ ਗਏ ਲੇਖਨ ਸੰਗ੍ਰਹਿ “ਜਵਾਲਾਮੁਖੀ” ਪੇਸ਼ ਕੀਤਾ, ਜੋ 1980 ਦੇ ਦਹਾਕੇ ਦੇ ਜਪਾਨੀ ਵਿਦਵਾਨਾਂ ਦੇ ਇੱਕ ਸਮੂਹ, ਜਿਨ੍ਹਾਂ ਨੇ ਜਪਾਨ ਵਿੱਚ ਹਿੰਦੀ ਸਿੱਖਣ ਦੀ ਨੀਂਹ ਰੱਖੀ ਸੀ, ਦੁਆਰਾ ਲਿਖੀਆਂ ਗਈਆਂ ਰਚਨਾਵਾਂ ਦਾ ਸੰਕਲਨ ਹੈ।

 

ਹਿਰੋਸ਼ਿਮਾ ਵਿੱਚ ਜਨਮ ਲੈਣ ਵਾਲੀ ਸੁਸ਼੍ਰੀ ਹਿਰੋਕੋ ਤਾਕਾਯਾਮਾ, ਪੱਛਮੀ ਸ਼ੈਲੀ ਦੀ ਚਿੱਤਰਕਾਰ ਹਨ, ਜਿਨ੍ਹਾਂ ਦੀਆਂ ਰਚਨਾਵਾਂ ਦੋ ਦਹਾਕਿਆਂ ਤੋਂ ਅਧਿਕ ਸਮੇਂ ਤੱਕ ਭਾਰਤ ਦੇ ਨਾਲ ਉਨ੍ਹਾਂ ਦੇ ਗਹਿਰੇ ਲਗਾਅ ਤੋਂ ਪ੍ਰਭਾਵਿਤ ਹਨ। ਉਨ੍ਹਾਂ ਨੇ ਭਾਰਤ ਵਿੱਚ ਕਈ ਵਰਕਸ਼ਾਪਾਂ ਅਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਹਨ ਅਤੇ ਉਹ ਅਲਪ ਕਾਲ ਦੇ ਲਈ ਵਿਸਵ ਭਾਰਤੀ ਯੂਨੀਵਰਸਿਟੀ, ਸ਼ਾਂਤੀ ਨਿਕੇਤਨ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵੀ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਪ੍ਰਮੁੱਖ ਕਾਰਜਾਂ ਵਿੱਚੋਂ ਇੱਕ -2022 ਵਿੱਚ ਬਣਾਈ ਗਈ ਭਗਵਾਨ ਬੁੱਧ ਦੀ ਆਇਲ ਪੇਂਟਿੰਗ ਦਿੱਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੱਲਬਾਤ ਨਾਲ ਸਾਡੇ ਦੇਸ਼ਾਂ ਦੇ ਦਰਮਿਆਨ ਆਪਸੀ ਸਮਝ, ਸਨਮਾਨ ਅਤੇ ਮਜ਼ਬੂਤ ਸਬੰਧ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਇਸ ਤਰ੍ਹਾਂ ਦੇ ਸਮ੍ਰਿੱਧ ਵਿਚਾਰਕ ਅਦਾਨ-ਪ੍ਰਦਾਨ ਦੇ ਹੋਰ ਅਵਸਰਾਂ ਦੇ ਪ੍ਰਤੀ ਆਸਵੰਦ ਹੋਣ ਦੀ ਬਾਤ ਕਹੀ, ਜੋ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਮਾਰਗ ਖੋਲ੍ਹਦੇ ਹਨ।

*******

ਡੀਐੱਸ/ਐੱਸਟੀ