Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਕੋਮੋਰੋਸ (Comoros) ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਦੀ ਕੋਮੋਰੋਸ (Comoros) ਦੇ ਰਾਸ਼ਟਰਪਤੀ ਨਾਲ ਮੁਲਾਕਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ 2023 ਨੂੰ ਦਿੱਲੀ ਵਿੱਚ ਜੀ20 ਸਮਿਟ ਦੇ ਦੌਰਾਨ ਕੋਮੋਰੋਸ ਯੂਨੀਅਨ ਦੇ ਮਹਾਮਹਿਮ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਅਜ਼ਾਲੀ ਅਸੌਮਾਨੀ (H.E. Mr. Azali Assoumani) ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਅਸੌਮਾਨੀ ਨੇ ਅਫਰੀਕਨ ਯੂਨੀਅਨ ਨੂੰ ਜੀ20 ਦਾ ਸਥਾਈ ਮੈਂਬਰ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਦੀ ਪਹਿਲ ਅਤੇ ਪ੍ਰਯਤਨਾਂ ਵਾਸਤੇ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੀ ਖਾਸ ਖੁਸ਼ੀ ਸਾਂਝੀ ਕੀਤੀ ਕਿ ਭਾਰਤ ਦੀ ਭੂਮਿਕਾ ਅਤੇ ਅਫਰੀਕਾ ਨਾਲ ਸਬੰਧਾਂ ਨੂੰ ਦੇਖਦੇ ਹੋਏ ਇਹ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਦੌਰਾਨ ਹੋਇਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਨਾਲ ਭਾਰਤ-ਕੋਮੋਰੋਸ ਸਬੰਧਾਂ ਨੂੰ ਭੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਸਫ਼ਲਤਾ ਲਈ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ। 

ਪ੍ਰਧਾਨ ਮੰਤਰੀ ਨੇ ਜੀ20 ਵਿੱਚ ਸ਼ਾਮਲ ਹੋਣ ‘ਤੇ ਅਫਰੀਕਨ ਯੂਨੀਅਨ ਅਤੇ ਕੋਮੋਰੋਸ ਨੂੰ ਵਧਾਈਆਂ ਦਿੱਤੀਆਂ ਅਤੇ ਵੌਇਸ ਆਵ੍ ਗਲੋਬਲ ਸਾਊਥ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਭਾਰਤ ਦੇ ਪ੍ਰਯਤਨਾਂ ਨੂੰ ਉਜਾਗਰ ਕੀਤਾ ਅਤੇ ਜਨਵਰੀ 2023 ਵਿੱਚ ਭਾਰਤ ਦੁਆਰਾ ਸੱਦੇ ਗਏ ਵੌਇਸ ਆਵ੍ ਗਲੋਬਲ ਸਾਊਥ ਸਮਿਟ ਨੂੰ ਯਾਦ ਕੀਤਾ।

ਦੋਨਾਂ ਨੇਤਾਵਾਂ ਨੂੰ ਆਪਣੀ ਦੁਵੱਲੀ ਸਾਂਝੇਦਾਰੀ ‘ਤੇ ਚਰਚਾ ਕਰਨ ਦਾ ਅਵਸਰ ਭੀ ਮਿਲਿਆ। ਉਨ੍ਹਾਂ ਨੇ ਚਲ ਰਹੀਆਂ ਕਈ ਪਹਿਲਾਂ ‘ਤੇ ਤਸੱਲੀ ਪ੍ਰਗਟਾਈ ਅਤੇ ਸਮੁੰਦਰੀ ਸੁਰੱਖਿਆ, ਸਮਰੱਥਾ ਨਿਰਮਾਣ ਅਤੇ ਵਿਕਾਸ ਭਾਈਵਾਲੀ ਜਿਹੇ ਖੇਤਰਾਂ ਵਿੱਚ ਸਹਿਯੋਗ ਦੇ ਅਵਸਰਾਂ ‘ਤੇ ਚਰਚਾ ਕੀਤੀ।

*********

ਡੀਐੱਸ/ਏਕੇ