Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਐੱਸਸੀਓ ਸਮਿਟ ਦੇ ਦੌਰਾਨ ਤੁਰਕੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਰੇਸਿਪ ਤੈੱਯਪ ਅਰਦੋਗਨ ਨਾਲ ਬੈਠਕ

ਪ੍ਰਧਾਨ ਮੰਤਰੀ ਦੀ ਐੱਸਸੀਓ ਸਮਿਟ ਦੇ ਦੌਰਾਨ ਤੁਰਕੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਰੇਸਿਪ ਤੈੱਯਪ ਅਰਦੋਗਨ ਨਾਲ ਬੈਠਕ


1. ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਸਸੀਓ ਸਮਿਟ ਦੇ ਦੌਰਾਨ 16 ਸਤੰਬਰ 2022 ਨੂੰ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਤੁਰਕੀ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਰੇਸਿਪ ਤੈੱਯਪ ਅਰਦੋਗਨ ਨਾਲ ਮੁਲਾਕਾਤ ਕੀਤੀ।

2. ਦੋਹਾਂ ਨੇਤਾਵਾਂ ਨੇ ਭਾਰਤ – ਤੁਰਕੀ ਸਬੰਧਾਂ ਦੀ ਸਮੀਖਿਆ ਕੀਤੀ। ਆਰਥਿਕ ਸਬੰਧਾਂ, ਖਾਸ ਕਰਕੇ ਦੁਵੱਲੇ ਵਪਾਰ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਹੋਏ ਵਾਧੇ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਵਧਾਉਣ ਦੀ ਸੰਭਾਵਨਾ ਨੂੰ ਸਵੀਕਾਰ ਕੀਤਾ।

3. ਦੋਹਾਂ ਨੇਤਾਵਾਂ ਨੇ ਖੇਤਰੀ ਅਤੇ ਵਿਸ਼ਵ ਵਿਕਾਸ ’ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਦੋਨੋਂ ਨੇਤਾ ਨਾ ਸਿਰਫ਼ ਦੁਵੱਲੇ ਮੁੱਦਿਆਂ ’ਤੇ, ਬਲਕਿ ਖੇਤਰ ਦੇ ਫਾਇਦੇ ਲਈ ਵੀ ਨਿਯਮਿਤ ਸੰਪਰਕ ਬਣਾਈ ਰੱਖਣ ਲਈ ਸਹਿਮਤ ਹੋਏ।

 

******

ਡੀਐੱਸ/ ਐੱਸਕੇਐੱਸ