ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਬੁੱਧਵਾਰ ਨੂੰ ਭਾਰਤ ਸਰਕਾਰ ਵਿੱਚ ਸੇਵਾ ਨਿਭਾ ਰਹੇ 79 ਐਡੀਸ਼ਨਲ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਹ ਪੰਜਵੀਂ ਪਹਿਲੀ ਅਜਿਹੀ ਗੱਲਬਾਤ ਹੈ।
ਗੱਲਬਾਤ ਦੌਰਾਨ ਅਫ਼ਸਰਾਂ ਨੇ ਡਿਜੀਟਲ ਅਤੇ ਸਮਾਰਟ ਸ਼ਾਸਨ, ਪ੍ਰਸ਼ਾਸਕੀ ਪ੍ਰਕਿਰਿਆਵਾਂ ਅਤੇ ਜਵਾਬਦੇਹੀ, ਪਾਰਦਰਸ਼ਤਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਹੁਨਰ ਵਿਕਾਸ, ਸਵੱਛ ਭਾਰਤ, ਖਪਤਕਾਰਾਂ ਦੇ ਅਧਿਕਾਰ, ਵਾਤਾਵਰਣ ਸੁਰੱਖਿਆ ਅਤੇ 2022 ਤੱਕ ਨਵੇਂ ਭਾਰਤ ਦੇ ਨਿਰਮਾਣ ਵਰਗੇ ਵਿਸ਼ਿਆਂ ‘ਤੇ ਆਪਣੇ ਅਨੁਭਵ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਅਤੇ ਚੰਗੇ ਸ਼ਾਸਨ ਦਾ ਸੁਮੇਲ ਨਾਗਰਿਕਾਂ ਦੀ ਭਲਾਈ ਅਤੇ ਸੰਤੁਸ਼ਟੀ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੰਗਾ ਸ਼ਾਸਨ ਅਫ਼ਸਰਾਂ ਲਈ ਤਰਜੀਹ ਹੋਣਾ ਚਾਹੀਦਾ ਹੈ। ਉਨ੍ਹਾਂ ਬਿਹਤਰ ਸੰਭਵ ਨਤੀਜੇ ਹਾਸਲ ਕਰਨ ਲਈ ਸਰਕਾਰ ਦੇ ਸਾਰੇ ਹਿੱਸਿਆਂ ਨੂੰ ਸਦਭਾਵਨਾ ਅਤੇ ਇਕਸੁਰਤਾ ਨਾਲ ਕੰਮ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਅਫ਼ਸਰਾਂ ਨੂੰ ਫੈਸਲੇ ਲੈਣ ਸਮੇਂ ਗਰੀਬ ਅਤੇ ਸਧਾਰਨ ਨਾਗਰਿਕਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਸਕਾਰਾਤਮਕ ਉਮੀਦਾਂ ਨਾਲ ਭਾਰਤ ਵੱਲ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਵਿਸ਼ਵ ਮਹਿਸੂਸ ਕਰਦਾ ਹੈ ਕਿ ਆਲਮੀ ਸੰਤੁਲਨ ਲਈ ਸਫ਼ਲ ਭਾਰਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਆਮ ਨਾਗਰਿਕਾਂ ਤੋਂ ਵੀ ਉੱਤਮਤਾ ਲਈ ਇੱਕ ਮਜ਼ਬੂਤ ਉਮੀਦ ਹੈ। ਨਿਮਰ ਪਿਛੋਕੜ ਵਾਲੇ ਨੌਜਵਾਨਾਂ ਨੇ ਬਹੁਤ ਹੀ ਸੀਮਤ ਸਰੋਤਾਂ ਨਾਲ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਖੇਡਾਂ ਵਿੱਚ ਵਧੀਆ ਸਥਾਨ ਹਾਸਲ ਕੀਤੇ ਹਨ। ਉਨ੍ਹਾਂ ਅਫ਼ਸਰਾਂ ਨੂੰ ਕਿਹਾ ਕਿ ਉਹ ਪ੍ਰਤਿਭਾ ਦੇ ਇਸ ਉਦਾਰ ਵਾਧੇ ਨੂੰ ਪ੍ਰੋਤਸਾਹਿਤ ਕਰਨ ਲਈ ਆਪਣੀ ਨੌਕਰੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਪ੍ਰਾਪਤ ਕੀਤੀ ਭਾਵਨਾ ਅਤੇ ਊਰਜਾ ਨੂੰ ਯਾਦ ਕਰਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫ਼ਸਰਾਂ ਲਈ ਇਹ ਅਨੋਖਾ ਮੌਕਾ ਹੈ ਕਿ ਉਹ ਰਾਸ਼ਟਰ ਦੇ ਲਾਭ ਲਈ ਆਪਣਾ ਕੁਝ ਦੇ ਸਕਣ। ਉਨ੍ਹਾਂ ਨੇ ਘੁਰਿਆ ਨੂੰ ਤੋੜ ਕੇ ਇਕੱਠਿਆਂ ਕੰਮ ਕਰਨ ਅਤੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚਕਾਰ ਸੁਚਾਰੂ ਅੰਦਰੂਨੀ ਸੰਚਾਰ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਫੈਸਲੇ ਕਰਨ ਵਿੱਚ ਜ਼ਰੂਰੀ ਤੇਜੀ ਅਤੇ ਕੁਸ਼ਲਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਗੇ ਇਰਾਦੇ ਨਾਲ ਕੀਤੇ ਗਏ ਫੈਸਲਿਆਂ ਨੂੰ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਪ੍ਰੋਤਸਾਹਿਤ ਕੀਤਾ ਜਾਵੇਗਾ। ਉਨ੍ਹਾਂ ਅਫ਼ਸਰਾਂ ਨੂੰ ਕਿਹਾ ਕਿ
ਉਹ ਭਾਰਤ ਦੇ ਸਭ ਤੋਂ ਵੱਧ ਪਿਛੜੇ ਹੋਏ 100 ਜ਼ਿਲ੍ਹਿਆਂ ‘ਤੇ ਧਿਆਨ ਕੇਂਦਰਿਤ ਕਰਨ ਤਾਂ ਜੋ ਇਨ੍ਹਾਂ ਜ਼ਿਲ੍ਹਿਆਂ ਨੂੰ ਵੱਖ-ਵੱਖ ਵਿਕਾਸ ਮਾਪਦੰਡਾਂ ‘ਤੇ ਰਾਸ਼ਟਰੀ ਔਸਤ ਪੱਧਰ ‘ਤੇ ਲਿਆਂਦਾ ਜਾ ਸਕੇ।
AKT/AK